ਭੁੱਲਰ ਪਰਿਵਾਰ ਵਲੋਂ ਪਿੰਡ ਪ੍ਰਤੀ 20 ਸਾਲ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਪਿੰਡ ਵਾਸੀਆਂ ਨੇ ਦੂਜੀ ਵਾਰ ਫਿਰ ਨਿਹਾਲ ਸਿੰਘ ਨੂੰ ਸਰਪੰਚੀ ਦੀ ਚੋਣ ਲਈ ਉਮੀਦਵਾਰ ਐਲਾਨਿਆ

ਮੋਗਾ,12 ਦਸੰਬਰ (ਜਸ਼ਨ) : ਪਿੰਡ ਤਲਵੰਡੀ ਭੰਗੇਰੀਆਂ ਲਈ ਲਗਾਤਾਰ ਪਿਛਲੇ 20 ਸਾਲ ਤੋਂ ਨਿਰਸਵਾਰਥ ਹੋ ਪਿੰਡ ਦਾ ਬਿਨਾਂ ਪੱਖਪਾਤ  ਸ਼ਾਨਦਾਰ ਸੇਵਾਵਾਂ ਨਿਭਾਂਉਦੇ ਆ ਰਹੇ ਸ: ਭਾਗ ਸਿੰਘ ਭੁੱਲਰ ਦੇ ਪਰਿਵਾਰ ਨੂੰ ਸਮੁੱਚੇ ਨਗਰ ਪਿੰਡ ਤਲਵੰਡੀ ਭੰਗੇਰੀਆਂ ਵਲੋਂ ਵੱਡਾ ਇਕੱਠ ਕਰਕੇ ਉਹਨਾਂ ਦੇ ਹੋਣਹਾਰ ਸਪੁੱਤਰ ਸ: ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੂੰ ਇਕ ਵਾਰ ਫਿਰ ਸਰਪੰਚੀ ਦੀ ਚੋਣ  ਲਈ ਸਰਬਸਾਂਝੇ ਉਮੀਦਵਾਰ ਵਜੋਂ ਐਲਾਨਦਿਆਂ ਭੁੱਲਰ  ਪਰਿਵਾਰ ਨੂੰ ਵੱਡਾ ਮਾਣ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭੁੱਲਰ ਪਰਿਵਾਰ ‘ਚੋਂ ਹੀ ਸਾਬਕਾ ਸਰਪੰਚ ਦਿਆ ਸਿੰਘ ਭੁੱਲਰ ਨੇ 10 ਸਾਲਾ ਸਰਪੰਚੀ ਕਰਦਿਆਂ ਪਿੰਡ ਦੀ ਬੇਹਤਰੀ ਲਈ ਅਜਿਹੇ ਕਾਰਜ ਕੀਤੇ ਜੋ ਮਿਸਾਲ ਬਣਕੇ ੁੱਭਰੇ । ਦਿਆ ਸਿੰਘ ਨੇ ਹਰ ਇੱਕ ਗਰੀਬ ਅਮੀਰ ਦੇ ਅੱਗੇ ਹੋ ਕੰਮ ਕਾਜ  ਕੀਤੇ। ਪਿੰਡ ਵਾਸੀਆਂ ਨੇ ਤੀਸਰੀ ਵਾਰ ਦਿਆ ਸਿੰਘ ਭੁੱਲਰ ਦੇ ਛੋਟੇ ਭਰਾ ਸਾਬਕਾ ਸਰਪੰਚ ਨੂੰ ਮੁੜ ਭਾਰੀ ਬਹੁਮੱਤ ਨਾਲ ਪਿੰਡ ਦਾ ਸਰਪੰਚ ਚੁਣ ਲਿਆ । ਸਰਪੰਚ ਨਿਹਾਲ ਸਿੰਘ ਭੁੱਲਰ ਨੇ ਵੀ ਪਿੰਡ ਦਾ ਨਿਮਾਣਾ ਸੇਵਾਦਾਰ ਬਣਕੇ ਨਿਰਸਿਵਾਰਥ ਸੇਵਾ ਕੀਤੀ । ਸਰਪੰਚ ਨਿਹਾਲ ਸਿੰਘ ਨੇ ਪਿੰਡ ਦੇ ਸਕੂਲ, ਧਰਮਸ਼ਾਲਾ, ਹਸਪਤਾਲ,ਜਿੰਮਰੂਮ, ਤੋਂ ਇਲਾਵਾ ਹੋਰ ਪਿੰਡ ਦੀ ਬੇਹਤਰੀ ਲਈ ਵਿਕਾਸ ਕਾਰਜ ਕਰਦਿਆਂ ਪਿੰਡ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ ।  ਮਿੱਠਬੋਲੜੇ ਸੁਭਾਅ ਦੇ ਸਰਪੰਚ ਨਿਹਾਲ ਸਿੰਘ ਨੇ ਹਮੇਸ਼ਾ ਸਭ ਦਾ ਮਾਣ ਸਤਿਕਾਰ ਕੀਤਾ ਅਤੇ ਪਿੰਡ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਦਿ੍ਰੜ ਸੰਕਲਪ ਰਹੇ। ਸ਼ੋ੍ਰਮਣੀ ਅਕਾਲੀ ਦਲ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਨੂੰ ਆਪਣੇ ਪਿੰਡ ਤੱਕ ਲਿਆਉਣ ਲਈ ਸਰਪੰਚ ਨਿਹਾਲ ਸਿੰਘ ਨੇ ਆਪਣੇ ਰਸੂਖ ਨਾਲ ਜੱਥੇਦਾਰ ਤੋਤਾ ਸਿੰਘ ਤੋਂ ਪਿੰਡ ਦੇ ਵਿਕਾਸ ਲਈ  ਵੱਡੀਆਂ ਗ੍ਰਾਟਾਂ ਲਿਆਂਦੀਆਂ ਅਤੇ ਪਿੰਡ ਨੂੰ ਵਧੀਆ ਬਣਾੁਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੇ ਨਜ਼ਦੀਕੀਆਂ ਵਿਚੋਂ ਗਿਣੇ ਜਾਂਦੇ ਨਿਹਾਲ ਸਿੰਘ ਨੇ ਪਿੰਡ ‘ਚ ਹੀ ਨਹੀਂ ਬਲਕਿ ਇਲਾਕੇ ਵਿਚ ਵੱਖਰੀ ਪਹਿਚਾਣ ਬਣਾਈ ਹੋਈ ਏ।  ਬਤੌਰ ਜ਼ਿਲਾ ਪ੍ਰਧਾਨ ਪੰਚਾਇਤ ਯੂਨੀਅਨ ਮੋਗਾ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਲਗਾਤਾਰ ਪੰਚਾਇਤ ਯੂਨੀਅਨ ਦੇ ਪ੍ਰਧਾਨ ਬਣਦੇ ਆ ਰਹੇ ਹਨ ਅਤੇ 2012-13  ਦੀਆਂ ਹੋਈਆਂ ਪੰਚਾਇਤੀ ਚੋਣਾਂ ਦਰਮਿਆਨ ਫਿਰ ਪਿੰਡ ਵਾਸੀਆਂ ਨੇ ਸਰਪੰਚ ਨਿਹਾਲ ਦੀ ਧਰਮਪਤਨੀ  ਬੀਬੀ ਬਲਵਿੰਦਰ ਕੌਰ ਨੂੰ ਸਰਪੰਚੀ ਦਾ ਉਮੀਦਵਾਰ ਐਲਾਨਦਿਆਂ ਵੱਡੇ ਅੰਤਰ ਨਾਲ ਚੋਣ ਜਿੱਤਾ ਕੇ ਸਰਪੰਚੀ ਦਾ ਤਾਜ ਪਹਿਨਾਇਆ।  ਬੀਬੀ ਬਲਵਿੰਦਰ ਕੌਰ ਭੁੱਲਰ ਨੇ ਵੀ ਆਪਣੇ ਪੰਜ ਸਾਲਾ ਦੀ ਸੇਵਾ ਪਿੰਡ ਦੀ ਹੋਣਹਾਰ ਧੀ ਬਣਕੇ ਨਿਭਾਈ ਅਤੇ ਹਰ  ਮਂੈਬਰ ਪੰਚਾਇਤ ਚਾਹੇ ਉਹ ਵਿਰੋਧੀ ਧਿਰ ਤਂੋ ਜਿੱਤਿਆ ਉਸ ਨੂੰ ਆਪਣੇ ਘਰ ਬੁਲਾਕੇ ਬਣਦਾ ਮਾਣ ਸਤਿਕਾਰ ਦਿੱਤਾ ਤੇ ਪਿੰਡ ਦੀ ਬੇਹਤਰੀ ਲਈ ਦਿਨ ਰਾਤ ਇਕ ਕੀਤਾ। ਉਹਨਾਂ ਪਿੰਡ ਦੇ ਇਕ ਇਕ ਘਰ ਨੂੰ ਜਾਂਦੇ ਰਸਤੇ ਪੱਕੇ ਕਰਵਾਏ  ਤੇ ਕਈ ਨਵੀਆਂ ਸੜਕਾਂ ਦਾ ਨਿਰਮਾਣ ਕਰਵਾਇਆ। ਪਿੰਡ ਦੇ ਸਕੂਲਾਂ ਵਿੱਚ ਕਮਰਿਆਂ ਘਾਟ ਨੂੰ ਪੂਰਾ ਕਰਵਾਇਆ ਤੇ ਬੱਚਿਆਂ ਲਈ ਖੇਡ ਸਟੇਡੀਅਮ ਬਣਾਕੇ ਦਿੱਤੇ ਅਤੇ ਪੜਾਈ ਅਤੇ ਖੇਡਾਂ ਵਿੱਚ  ਮੈਡਲ ਜਿੱਤਣ ਵਾਲੇ ਸਕੂਲੀ ਬੱਚਿਆਂ ਤੋਂ ਇਲਾਵਾ ਵੱਖ ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੇ ਹੋਰ ਬੱਚਿਆਂ ਦਾ ਸਮੇਂ ਸਮੇਂ ’ਤੇ ਸਨਮਾਨ  ਕੀਤਾ। ਇਸ ਵਾਰ ਫਿਰ ਹੋਣ ਵਾਲੀਆਂ ਸਰਪੰਚੀ ਚੋਣਾਂ ਨੂੰ ਦੇਖਦਿਆਂ ਪਿੰਡ ਦੇ ਸਂੈਕੜੇ ਲੋਕਾਂ ਨੇ ਇਕੱਤਰ ਹੋ ਕਿ ਸਰਪੰਚ ਨਿਹਾਲ ਸਿੰਘ ਭੁੱਲਰ ਦੇ ਘਰ ਜਾ ਕੇ ਉਹਨਾਂ ਨੂੰ ਫਿਰ ਦੂਸਰੀ ਵਾਰ ਸਰਬਸਾਂਝੇ ਉਮੀਦਵਾਰ ਵਜੋਂ ਸਰਪੰਚੀ ਦਾ ੁਮੀਦਵਾਰ ਐਲਾਨ ਕਰਦਿਆਂ ਡੱਟਕੇ ਮੱਦਦ ਕਰਨ ਦਾ ਵਚਨ ਦਿੱਤਾ।  ਇਸ ਮੌਕੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਸਾਬਕਾ ਸਰਪੰਚ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਉਹਨਾਂਦਾ  ਪਰਿਵਾਰ ਸਮੁੱਚੇ ਨਗਰ ਦਾ ਕਦੇ ਦੇਣ ਨਹੀਂ ਦੇ ਸਕਦਾ ਜਿੰਨਾ ਹਮੇਸ਼ਾ ਉਹਨਾਂ ਦੇ ਪਰਿਵਾਰ ਨੂੰ ਆਪਣੀਆਂ ਪਲਕਾਂ ਤੇ ਬਿਠਾਇਆ।  ਉਹਨਾਂ ਸਮੁੱਚੇ ਨਗਰ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਮੇਸ਼ਾ ਪਿੰਡ ਦੇ ਚੌਂਕੀਦਾਰ ਬਣਕੇ ਸੇਵਾ ਕਰਨਗੇ । ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਸਰਪੰਚੀ ਦੀ ਚੋਣਾਂ ਵਿਚ  ਉਹਨਾਂ ਦੀ ਵੱਧ ਚੜ ਕੇ ਮੱਦਦ ਕਰਨ।    
 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।