ਮੈਕਰੋ ਗਲੋਬਲ ਮੋਗਾ ਤੋਂ ਕੋਚਿੰਗ ਲੈਣ ਉਪਰੰਤ ਬੀਰਬਰਿੰਦਰ ਸਿੰਘ ਨੇ ਪ੍ਰਾਪਤ ਕੀਤੇ 8 ਬੈਂਡ: ਗੁਰਮਿਲਾਪ ਸਿੰਘ ਡੱਲਾ

ਮੋਗਾ,12 ਦਸੰਬਰ(ਜਸ਼ਨ): ਮੈਕਰੋ ਗਲੋਬਲ ਮੋਗਾ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਲਈ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ । ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀ ਲਗਾਤਾਰ ਵਧੀਆ ਬੈਂਡ ਸਕੋਰ ਪ੍ਰਾਪਤ ਕਰਕੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ। ਪਿਛਲੇ ਦਿਨੀਂ ਆਏ ਆਈਲਜ਼ ਦੇ ਨਤੀਜਿਆਂ ਵਿੱਚੋਂ ਬੀਰਬਰਿੰਦਰ ਸਿੰਘ ਨਿਵਾਸੀ ਮੋਗਾ ਨੇ ਲਿਸਨਿੰਗ ਵਿੱਚੋਂ 9 ਬੈਂਡ,ਰੀਡਿੰਗ ਚੋਂ 8 ਬੈਂਡ, ਸਪੀਕਿੰਗ ਵਿਚੋਂ 7 ਬੈਂਡ ਅਤੇ ਰਾਈਟਿੰਗ ਵਿਚੋਂ 7 ਬੈਂਡ ਪ੍ਰਾਪਤ ਕੀਤੇ ਹਨ। ਆਈਲਜ਼ ਦੇ ਖੇਤਰ ਵਿਚ ਪੰਜਾਬ ਦੀ ਮੋਹਰੀ ਸੰਸਥਾ ਵਜੋਂ ਜਾਣੀ ਜਾਂਦੀ ਸੰਸਥਾ ਮੈਕਰੋ ਗਲੋਬਲ ਦੇੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਕਰੋ ਗਲੋਬਲ ਮੋਗਾ ਦੇ ਮਾਹਿਰ ਟਰੇਨਰਾਂ ਵੱਲੋਂ ਵਿਦਿਆਰਥੀਆਂ ਨੂੰ ਤਕਨੀਕੀ ਢੰਗ ਨਾਲ ਪੜਾਈ ਕਰਵਾਈ ਜਾਂਦੀ ਹੈ । ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਐਕਸਟਰਾ ਕਲਾਸਾਂ ਤੇ ਮਟੀਰੀਅਲ ਵੀ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਈਲਜ਼ ‘ਚੋਂ ਲੋੜੀਂਦੇ ਅਤੇ ਚੰਗੇ ਬੈਂਡ ਸਕੋਰ ਹਾਸਲ ਕਰ ਸਕਣ। ਉਹਨਾਂ ਦੱਸਿਆ ਕਿ ਸੰਸਥਾ ‘ਚ ਆਈਲਜ਼ ਤੋਂ ਇਲਾਵਾ ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ,ਡਿਪੈਂਡੈਂਟ ਵੀਜਾ ਅਤੇ ਓਪਨ ਵਰਕ ਪਰਮਿਟ ਦੇ ਕੇਸ ਵੀ ਅਪਲਾਈ ਕੀਤੇ ਜਾਂਦੇ ਹਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


