ਮੈਨੂੰ ਕਿਸੇ ਸੁਰੱਖਿਆ ਛਤਰੀ ਦੀ ਲੋੜ ਨਹੀਂ: ਪਰਕਾਸ਼ ਸਿੰਘ ਬਾਦਲ

ਚੰਡੀਗੜ•/17 ਅਕਤੂਬਰ:(STAFF REPORTER, http://sadamoga.com/)ਪੰਜਾਬ ਦੇ  ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ  ਜੇਕਰ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ , ਖਾਸ ਕਰਕੇ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਲਈ ਆਪਣੀ ਜਾਨ ਵੀ ਵਾਰਨੀ ਪਈ ਤਾਂ ਉਹ ਇਸ ਨੂੰ ਇੱਕ ਬਹੁਤ ਵੱਡਾ ਸਨਮਾਨ ਸਮਝਣਗੇ।ਉਹਨਾਂ ਕਿਹਾ ਕਿ ਸ਼ਾਂਤੀ ਅਤੇ ਫਿਰਕੂ ਸਾਂਝ ਮੇਰੇ ਅਕੀਦੇ ਦਾ ਹਿੱਸਾ ਹਨ ਅਤੇ ਮੈ ਉਹਨਾਂ ਵਿਅਕਤੀਆਂ ਦੀਆਂ ਸਾਜ਼ਿਸ਼ਾਂ ਜਾਂ ਧਮਕੀਆਂ ਤੋਂ ਡਰਦਾ ਨਹੀਂ ਹਾਂ, ਜਿਹੜੇ ਸਿਰਫ ਇਸ ਲਈ ਮੇਰੀ ਜਾਨ ਲੈਣਾ ਚਾਹੁੰਦੇ ਹਨ, ਕਿਉਂ ਮੇਰੀ ਮੌਜੂਦਗੀ ਉਹਨਾਂ ਦੀ ਪੰਜਾਬ ਅੰਦਰ ਮੁੜ ਤੋਂ ਅੱਗ ਲਾਉਣ ਦੀ ਇੱਛਾ ਦੇ ਰਾਹ ਵਿਚ ਰੁਕਾਵਟ ਬਣੀ ਹੋਈ ਹੈ। ਉਹਨਾਂ ਕਿਹਾ ਕਿ ਇਹ ਉਹੀ ਤੱਤ ਹਨ, ਜਿਹਨਾਂ ਨੂੰ ਹਮੇਸ਼ਾਂ ਤੋਂ ਕਾਂਗਰਸ ਪਾਰਟੀ ਦਾ ਸਮਰਥਨ ਰਿਹਾ ਹੈ ਅਤੇ ਕਾਂਗਰਸ ਦੇ ਸੱਤਾ ਵਿਚ ਆਉਣ ਨਾਲ ਉਹ ਦੁਬਾਰਾ ਤੋਂ ਸਰਗਰਮ ਹੋ ਗਏ ਹਨ। ਇਹ ਨਾਪਾਕ ਗਠਜੋੜ ਸਿੱਖਾਂ ਨੂੰ ਮੁੜ ਤੋਂ 1980ਵਿਆਂ ਵਾਲੇ ਉਸੇ ਖੂਨੀ ਰਾਹ ਵੱਲ ਧੱਕਣ ਉੱਤੇ ਤੁਲਿਆ ਹੋਇਆ ਹੈ, ਜਿਸ ਵਿਚੋਂ ਪੰਜਾਬ ਅਤੇ ਸਿੱਖ ਅਜੇ ਤੀਕ ਵੀ ਪੂਰੀ ਤਰ•ਾਂ ਨਿਕਲ ਨਹੀਂ ਪਾਏ ਹਨ। ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਸ ਜਾਨਲੇਵਾ ਸਾਜ਼ਿਸ਼ ਤੋਂ ਸਿੱਖਾਂ ਅਤੇ ਬਾਕੀ ਪੰਜਾਬੀਆਂ ਨੂੰ ਬਚਾਉਣ ਲਈ ਦਿੱਤੀ ਕੋਈ ਵੀ ਕੀਮਤ ਵੱਡੀ ਨਹੀਂ ਹੈ।ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੀ ਜਾ ਰਹੀ ਕਿਸੇ ਸੁਰੱਖਿਆ ਛਤਰੀ ਦੀ ਲੋੜ ਨਹੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਮੈਨੂੰ ਦਿੱਤੀ ਜਿਹੜੀ ਸੁਰੱਖਿਆ ਛਤਰੀ ਵਾਧੂ ਲੱਗਦੀ ਹੈ, ਸਰਕਾਰ ਉਹ ਵਾਪਸ ਲੈ ਸਕਦੀ ਹੈ। ਉਹਨਾਂ ਕਿਹਾ ਕਿ ਸ਼ਾਇਦ ਤੁਹਾਡੇ ਲਈ ਇਹ ਗੱਲ ਸਮਝਣੀ ਬਹੁਤ ਮੁਸ਼ਕਿਲ ਹੈ, ਪਰ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਜਾਨ ਦੇਣ ਵਾਸਤੇ ਤਿਆਰ ਹਾਂ ਅਤੇ ਮੈਨੂੰ ਕਿਸੇ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ। ਵਾਧੂ ਸੁਰੱਖਿਆ ਲੈਣ ਦੀ ਤਾਂ ਗੱਲ ਹੀ ਛੱਡੋ, ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿ ਮੇਰੇ ਕੋਲ ਮੌਜੂਦਾ ਸੁਰੱਖਿਆ ਵਿਚੋਂ ਵੀ ਤੁਸੀਂ ਜਿੰਨੀ ਚਾਹੋ ਵਾਪਸ ਲੈ ਲਵੋ। ਸਰਦਾਰ ਬਾਦਲ ਨੇ ਕਿਹਾ ਕਿ ਮੈਨੂੰ ਸੁਰੱਖਿਆ ਦੀ ਪੇਸ਼ਕਸ਼ ਕਰਨ ਵਰਗੀਆਂ ਚਾਲਾਂ ਚੱਲਣ ਦੀ ਥਾਂ ਮੁੱਖ ਮੰਤਰੀ ਨੂੰ ਸ਼ਾਂਤੀ ਅਤੇ ਫਿਰਕੂ ਸਾਂਝ ਨੂੰ ਬਚਾਉਣ ਅਤੇ ਸੂਬੇ ਨੂੰ ਖਤਰਨਾਕ ਅਰਾਜਕਤਾ ਵੱਲ ਧੱਕੇ ਜਾਣ ਤੋਂ ਰੋਕਣ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਅੰਦਰ ਫਿਰਕੂ ਤਣਾਅ ਪੈਦਾ ਕਰਨ ਵਾਲੀਆਂ ਖਤਰਨਾਕ ਮਜ਼ਹਬੀ ਖੇਡਾਂ ਖੇਡਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਅਜਿਹੀਆਂ ਘਿਣਾਉਣੀਆਂ ਅਤੇ ਸਨਕੀ ਖੇਡਾਂ ਕਰਕੇ ਪੰਜਾਬ ਦੇ ਲੋਕ ਪਹਿਲਾਂ ਹੀ ਆਪਣੇ ਹਜ਼ਾਰਾਂ ਨਿਰਦੋਸ਼ ਸਕੇ-ਸੰਬੰਧੀਆਂ ਨੂੰ ਖੋ ਚੁੱਕੇ ਹਨ।ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਅੰਦਰ ਗਰਮਖ਼ਿਆਲੀ ਸਿਆਸਤ ਅਤੇ ਖਤਰਨਾਕ ਨਾਅਰਿਆਂ ਪਿੱਛੇ ਹਮੇਸ਼ਾਂ ਹੀ ਕਾਂਗਰਸ ਪਾਰਟੀ ਹੀ ਰਹੀ ਹੈ, ਜਿਸ ਦਾ ਮੁੱਖ ਮੰਤਵ ਸਿੱਖਾਂ ਨੂੰ ਆਪਣੇ ਚੁਣੇ ਹੋਏ ਨੁੰਮਾਇਦਿਆਂ ਰਾਹੀਂ ਆਪਣੇ ਪਵਿੱਤਰ ਗੁਰਧਾਮਾਂ ਦੀ ਸੇਵਾ ਕਰਨ ਤੋਂ ਵਾਂਝੇ ਕਰਨਾ ਹੈ। ਕਾਂਗਰਸ ਦਾ ਅਸਲੀ ਉਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰਕੇ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੈ। ਇਸ ਤੱਥ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਸ਼ਰੇਆਮ ਸਵੀਕਾਰ ਕਰ ਲਿਆ ਹੈ। ਉਹਨਾਂ ਕਿਹਾ ਕਿ 1980ਵਿਆਂ ਵਿਚ ਪੰਜਾਬ ਅੰਦਰ ਵਾਪਰੇ ਦੁਖਾਂਤ ਪਿੱਛੇ ਵੀ ਕਾਂਗਰਸ ਦੀ ਇਹੀ ਲਾਲਸਾ ਅਤੇ ਕਾਂਗਰਸੀ ਸਰਕਾਰਾਂ ਵੱਲੋਂ ਲਗਾਤਾਰ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨਾਲ  ਕੀਤੇ ਵਿਤਕਰੇ ਜ਼ਿੰਮੇਵਾਰ ਸਨ, ਜਿਸਦਾ ਨਤੀਜਾ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਅਤੇ 1984 ਵਿਚ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਰੂਪ ਵਿਚ ਸਾਹਮਣੇ ਆਇਆ ਸੀ।ਸਰਦਾਰ ਬਾਦਲ ਨੇ ਅਮਰਿੰਦਰ ਸਿੰਘ ਦੇ ਦੋਗਲੇਪਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਉਹ ਪੰਜਾਬ ਅੰਦਰ ਅਸਥਿਰਤਾ ਫੈਲਾਉਣ ਲਈ ਗਰਮਖ਼ਿਆਲੀਆਂ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਰਿਹਾ ਹੈ ਅਤੇ ਦੂਜੇ ਪਾਸੇ ਉਹ ਕਾਂਗਰਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਸਮੇਤ ਸਾਰੇ ਸਿੱਖ ਗੁਰਧਾਮਾਂ ਅਤੇ ਸੰਸਥਾਵਾਂ ਉੱਤੇ ਕਬਜ਼ੇ ਕਰਨ ਦੀ ਇੱਛਾ ਦਾ ਇਕਬਾਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਸ਼ਰੇਆਮ ਆਪਣੀ ਪਾਰਟੀ ਦੀ ਐਸਜੀਪੀਸੀ ਉੱਤੇ ਕਬਜ਼ਾ ਕਰਨ ਦੀ ਨੀਤੀ ਦਾ ਐਲਾਨ ਕਰਦਾ ਹੈ ਅਤੇ ਫਿਰ ਉਸੇ ਸਾਹ ਵਿਚ ਉਹ ਕਹਿੰਦਾ ਹੈ ਕਿ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਕਿ ਧਰਮ ਉੱਤੇ ਸਿਆਸਤ ਨਹੀਂ ਕਰੇਗੀ। ਇਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਇਸ ਮਕਸਦ ਲਈ ਉਹ ਗਰਮਖ਼ਿਆਲੀਆਂ ਦੀ ਮੱਦਦ ਨਹੀਂ ਕਰਨਗੇ। ਉਸ ਨੂੰ ਪੁੱਛਿਆ ਜਾਣਾ ਬਣਦਾ ਹੈ ਕਿ ਉਸ ਦੀ ਐਸਜੀਪੀਸੀ ਉੱਤੇ ਕਿਵੇਂ ਕਬਜ਼ਾ ਕਰਨ ਦੀ ਯੋਜਨਾ ਹੈ? ਬਿੱਲੀ ਹੁਣ ਥੈਲੇ ਵਿਚੋਂ ਪੂਰੀ ਤਰ•ਾਂ ਬਾਹਰ ਆ ਚੁੱਕੀ ਹੈ।ਸਰਦਾਰ ਬਾਦਲ ਨੇ ਅਮਰਿੰਦਰ ਸਿੰਘ ਨੂੰ ਅਤੀਤ ਦੇ ਕੌੜੇ ਸਬਕਾਂ ਤੋਂ ਕੁੱਝ ਸਿੱਖਣ ਆਖਦਿਆਂ ਪੰਜਾਬ ਨੂੰ ਦੁਬਾਰਾ ਤੋਂ 1984 ਵਾਲੀ ਅੱਗ ਵੱਲ ਧੱਕਣ ਤੋਂ ਵਰਜਿਆ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ