1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਨਸਾਫ ਦੀ ਅਵਾਜ਼ ਬੁਲੰਦ ਕਰਨ ਲਈ ਦਿੱਤਾ ਮੁਕੰਮਲ ਪੰਜਾਬ ਬੰਦ ਦਾ ਸੱਦਾ

ਚੰਡੀਗੜ 16 ਅਕਤੂਬਰ (ਪੱਤਰ ਪਰੇਰਕ/ http://sadamoga.com/ ):ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਅਤੇ ਬਰਗਾੜੀ ਤੇ ਬਹਿਬਲ  ਕਾਂਡ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਵਾਉਣ ਲਈ  1 ਨਵੰਬਰ ਨੂੰ  ਪੁਰ ਅਮਨ  ਤਰੀਕੇ ਨਾਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।  ਫੈਡਰੇਸ਼ਨ ਵੱਲੋਂ ਸਿੱਖ ਨਸਲਕੁਸ਼ੀ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਨੂੰ 1 ਨਵੰਬਰ ਨੂੰ ਸਰਕਾਰੀ ਛੁੱਟੀ ਕਰਨ ਦੀ ਅਪੀਲ ਕੀਤੀ ਹੈ  । ਚੰਡੀਗੜ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਪਿਛਲੇ 34 ਸਾਲਾਂ ਤੋਂ ਇਨਸਾਫ ਪ੍ਰਾਪਤੀ ਲਈ ਸੰਘਰਸ਼  ਕਰਦੀ ਆ ਰਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਆਗੂਆਂ ਕਰਨੈਲ ਸਿੰਘ ਪੀਰ ਮੁਹੰਮਦ , ਡਾਕਟਰ ਮਨਜੀਤ ਸਿੰਘ ਭੋਮਾ , ਸ੍ ਸਰਬਜੀਤ ਸਿੰਘ ਜੰਮੂ ਅਤੇ  ਜਸਟਿਸ ਫਾਰ ਵਿਕਟਮ ਦੀ ਚੇਅਰਪਰਸਨ ਅਤੇ ਨਵੰਬਰ  1984 ਸਿੱਖ ਨਸਲਕੁਸ਼ੀ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਇੱਕ ਨਵੰਬਰ ਨੂੰ ਮੁਕੰਮਲ ਪੰਜਾਬ ਬੰਦ ਦਾ ਸੱਦਾ ਦਿੱਤਾ । ਫੈਡਰੇਸ਼ਨ ਅਤੇ ਪੀੜਤ ਪਰਿਵਾਰਾਂ ਨੇ ਕਿਹਾ ਹੈ ਕਿ ਸਮੁੱਚੀਆ ਪੰਥਕ ਜਥੇਬੰਦੀਆਂ ਸਿੱਖ ਕੌਮ ਲਈ ਇਨਸਾਫ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਹਨ । ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ, ਪੰਜਾਬ ਵਿੱਚ ਬੀਤੇ ਸਮੇ ਦੌਰਾਨ ਵਾੜਾ ਜਵਾਹਰਸਿੰਘ ਵਾਲਾ ਅਤੇ  ਬਰਗਾੜੀ ਵਿਖੇ ਸਾਹਿਬ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ  ਅਤੇ ਪੰਜਾਬ ਅੰਦਰ ਕਈ ਥਾਵਾਂ ਤੇ  ਹੋਈ ਬੇਅਦਬੀ ਦੇ ਦੋਸ਼ੀਆ ਅਤੇ  ਪੁਲੀਸ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾ ਦੇ ਦੋਸ਼ੀਆ  ,ਸ੍ਰੀ  ਅਕਾਲ ਤਖਤ ਸਾਹਿਬ ਦੇ ਸਾਬਕਾ  ਜਥੇਦਾਰ ਸਿੰਘ ਸਾਹਿਬ  ਭਾਈ ਗੁਰਦੇਵ ਸਿੰਘ ਕਾਉਂਕੇ ਨੂੰ  ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰਨ ਵਾਲੇ ਦੋਸ਼ੀਆ   ,  1986 ਨੂੰ  ਨਕੋਦਰ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ  4 ਫੈਡਰੇਸ਼ਨ ਆਗੂਆ ਨੂੰ ਸ਼ਹੀਦ ਕਰਨ ਵਾਲੇ  ਕਾਤਲਾਂ ਨੂੰ 32 ਸਾਲਾ ਬਾਅਦ ਵੀ ਸਜਾਵਾਂ ਨਾ ਦੇਣ ਵਿਰੁੱਧ ਅਤੇ ਦੇਸ਼ ਦੀਆ ਵੱਖ ਵੱਖ ਜੇਲਾਂ ਅੰਦਰ ਆਪਣੀਆਂ ਸਜਾਵਾਂ ਤੋ ਦੁੱਗਣੀਆ ਸਜਾਵਾਂ ਕੱਟ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਵਾਉਣ ਲਈ ਇਨਸਾਫ ਦੀ ਅਵਾਜ਼ ਬੁਲੰਦ ਕਰਨ ਲਈ ਮੁਕੰਬਲ  ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ । ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋ ਇਨਸਾਫ ਦੇਣ ਦੀ ਜਗਾ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ । ਉਹਨਾਂ ਪੰਜਾਬ ਦੀਆ ਸਮੂਹ ਧਾਰਮਿਕ ਰਾਜਨੀਤਕ ਸਮਾਜਿਕ ਜਥੇਬੰਦੀਆਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਿਆਂ, ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ, ਸਿੰਘ ਸਭਾਵਾਂ, ਦਰਬਾਰ ਏ ਖਾਲਸਾ ,  ਪੰਜਾਬ ਕਾਂਗਰਸ ,ਸ਼ਰੋਮਣੀ ਅਕਾਲੀ ਦਲ (ਬਾਦਲ)   ,ਸ਼ਰੋਮਣੀ ਅਕਾਲੀ ਦਲ  (ਅਮਿ੍ਰੰਤਸਰ )  ,ਯੂਨਾਈਟਿਡ ਅਕਾਲੀ ਦਲ , ਦਲ ਖਾਲਸਾ ,ਆਮ ਆਦਮੀ ਪਾਰਟੀ ਦੇ ਦੋਵਾਂ ਧੜਿਆਂ, ਸ੍ਰ ਸੁਖਪਾਲ ਸਿੰਘ ਖਹਿਰਾ ਤੇ ਸ੍ਰ ਭਗਵੰਤ ਸਿੰਘ ਮਾਨ ਅਤੇ ਬੈਂਸ ਭਰਾਵਾ   ਸਮੇਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਾਜੇਵਾਲ ,ਹਿੰਦੂ ਮੁਸਲਮਾਨ ਈਸਾਈ ਦਲਿਤ ਜਥੇਬੰਦੀਆਂ, ਮੁਲਾਜਮ ਜਥੇਬੰਦੀਆਂ, ਸੇਵਾ ਸੁਖਮਣੀ ਸੋਸਾਇਟੀਆਂ, ਵਿਦਿਆਰਥੀ ਸੰਗਠਨਾਂ,   ਯੂਥ ਕਲੱਬਾਂ, ਮਨੁੱਖੀ ਅਧਿਕਾਰ ਸੰਗਠਨਾਂ  ਸਮੇਤ ਕਈ ਹੋਰ ਪੰਥਕ ਸੇਵਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੁਰਅਮਨ ਪੰਜਾਬ ਬੰਦ ਦਾ ਸਮਰਥਨ ਕਰਨ । ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਬੰਦ ਦੌਰਾਨ ਡਾਕਟਰੀ ਸਹੂਲਤਾਂ, ਪ੍ਰੈੱਸ ,ਮਰੀਜ਼ਾਂ, ਬਰਾਤਾਂ, ਦੋਧੀਆਂ, ਸਬਜੀ ਵਾਲੀਆਂ ਦੁਕਾਨਾਂ ਨੂੰ ਵਿਸ਼ੇਸ ਤੌਰ ਤੇ ਛੋਟ ਹੋਵੇਗੀ।  ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਚੰਡੀਗੜ ਯੂਨਿਟ ਦੇ ਪ੍ਰਧਾਨ ਹਰਦਿੱਤ ਸਿੰਘ,  ਕੁਲਵੰਤ ਸਿੰਘ ਚੰਡੀਗੜ ਵਿਸੇਸ਼ ਤੌਰ ਤੇ ਹਾਜ਼ਰ ਸਨ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।