ਸੋਹਣ ਸਿੰਘ ਸੱਗੂ ਨੂੰ ਸਦਮਾ,ਭਰਾ ਬਖਤੌਰ ਸਿੰਘ ਸੱਗੂ ਦੀ ਮੌਤ,ਅੰਤਿਮ ਸੰਸਕਾਰ 19 ਅਕਤੂਬਰ ਨੂੰ
ਮੋੋਗਾ,16 ਅਕਤੂਬਰ(ਜਸ਼ਨ/ http://sadamoga.com/ ): ਪੰਜਾਬ ਕਾਂਗਰਸ ਦੇ ਬੀ ਸੀ ਸੈੱਲ ਦੇ ਸੂਬਾ ਵਾਈਸ ਚੇਅਰਮੈਨ ਸੋਹਣ ਸਿੰਘ ਸੱਗੂ ਨੂੰ ਉਸ ਸਮੇਂ ਗਹਿਰਾ ਸਦਮਾ ਪਹੰੁਚਿਆ ਜਦੋਂ ਉਹਨਾਂ ਦੇ ਭਰਾ ਬਖਤੌਰ ਸਿੰਘ ਸੱਗੂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਸੱਗੂ ਟੋਕਾ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਬਖਤੌਰ ਸਿੰਘ ਸੱਗੂ ਦੀ ਤਬੀਅਤ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ । ਇਹ ਖਬਰ ਮਿਲਦਿਆਂ ਹੀ ਸ਼ਹਿਰ ਦੀਆਂ ਵੱਖ ਵੱਖ ਸ਼ਖਸੀਅਤਾਂ ਨੇ ਸੱਗੁੂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਬਖਤੌਰ ਸਿੰਘ ਸੱਗੂ ਦੇ ਭਰਾ ਸੋਹਣ ਸਿੰਘ ਸੱਗੂ ਸਰਪ੍ਰਸਤ ਰਾਮਗੜੀਆ ਵੈੱਲਫੇਅਰ ਸੁਸਾਇਟੀ ,ਪੁੱਤਰ ਜਗਤਾਰ ਸਿੰਘ ਸੱਗੂ,ਸਤਨਾਮ ਸਿੰਘ ਸੱਗੂ ,ਭਤੀਜੇ ਅਵਤਾਰ ਸਿੰਘ ਸੱਗੂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਕਰਨੈਲ ਸਿੰਘ ਦੌਧਰੀਆ ਜਿਲਾ ਪ੍ਰਧਾਨਬੀ ਸੀ ਸੈੱਲ ,ਹਿੰਮਤ ਸਿੰਘ ਸ਼ਹਿਰੀ ਪ੍ਰਧਾਨਬੀ ਸੀ ਸੈੱਲ ,ਸਵਰਨ ਸਿੰਘ ਖੋਸਾ, ਗੁਰਸੇਵਕ ਸਿੰਘ ਚੀਮਾ ਸੂਬਾਈ ਕਾਂਗਰਸੀ ਆਗੂ,ਕਮਲਜੀਤ ਸਿੰਘ ਮੈਕਰੋ ਗਲੋਬਲ,ਿਪਾਲ ਸਿੰਘ ,ਚਰਨ ਸਿੰਘ ਘਾਲੀ,ਭਜਨ ਸਿੰਘ ਆਜ਼ਾਦ,ਜਗਦੀਪ ਸਿੰਘ ਢਿੱਲੋਂ,ਚਰਨਜੀਤ ਸਿੰਘ ਝੰਡੇਆਣਾ ਕੌਂਸਲਰ,ਰਾਜਾ ਸਿੰਘ ਭਾਰਤ ਵਾਲੇ, ਗੁਰਚਰਨ ਸਿੰਘ ਜੀ ਐੱਸ,ਕੁਲਵੰਤ ਸਿੰਘ ਭਾਰਤ,ਗੁਰਮੀਤ ਸਿੰਘ ਖਡੂ,ਦਰਸ਼ਨ ਸਿੰਘ ਝੰਡੇਆਣਾ,ਗੁਰਪ੍ਰੀਤਮ ਸਿੰਘ ਚੀਮਾ,ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ, ਗੋਵਰਧਨ ਪੋਪਲੀ ਕੌਂਸਲਰ ਨੇ ਆਖਿਆ ਕਿ ਬਖਤੌਰ ਸਿੰਘ ਸੱਗੂ ਦੀ ਬੇਵਕਤੀ ਮੌਤ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਗੁਰਪ੍ਰੀਤਮ ਸਿੰਘ ਚੀਮਾ ਨੇ ਆਖਿਆ ਕਿ ਬਖਤੌਰ ਸਿੰਘ ਸੱਗੂ ਦਾ ਅੰਤਿਮ ਸੰਸਕਾਰ ਸ਼ੁਕਰਵਾਰ 19 ਅਕਤੂਬਰ ਨੂੰ ਕੀਤਾ ਜਾਵੇਗਾ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।