ਚੰਡੀਗੜ, 18 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਜਲ ਸ੍ਰੋਤ ਅਤੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਚਾਰਜ ਵੀ ਸੰਭਾਲ ਲਿਆ ਹੈ। ਪੁੱਡਾ ਭਵਨ, ਮੋਹਾਲੀ ਵਿਖੇ ਚਾਰਜ ਸੰਭਾਲਣ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਰਕਾਰੀਆ ਨੇ ਨਾਜਾਇਜ਼ ਕਾਲੋਨੀਆ ਉਸਾਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ। ਉਨਾਂ ਕਿਹਾ ਕਿ ਆਗਾਮੀ ਸਮੇਂ ਵਿਚ ਕਾਲੋਨਾਈਨਜ਼ਾਂ ਨੂੰ ਕਿਸੇ ਵੀ ਕੀਮਤ ‘ਤੇ ਨਾਜਾਇਜ਼...
News
ਮੋਗਾ ,18 ਜੂਨ (ਜਸ਼ਨ) : ਲੱਖਾਂ ਸਾਲ ਪਹਿਲਾਂ ਲੋਕਾਂ ਨੇ ਨਦੀਆਂ ਅਤੇ ਪਾਣੀ ਦੇ ਹੋਰ ਸਰੋਤਾਂ ਨੇੜੇ ਵਸੋਂ ਕਰਕੇ ਸ਼ਹਿਰਾਂ ਅਤੇ ਪਿੰਡਾਂ ਦਾ ਮੁੱਢ ਬੰਨਿਆ ਸੀ, ਕਿਉਂਕਿ ਪਾਣੀ ਮਨੁੱਖ ਦੀ ਮੁੱਢਲੀ ਜਰੂਰਤ ਹੈ, ਇਸ ਲਈ ਜਿਆਦਾਤਰ ਸੱਭਿਆਤਾਵਾਂ ਨਦੀਆਂ ਦੇ ਕਿਨਾਰੇ ਹੀ ਵਸੀਆਂ ਤੇ ਕੁਦਰਤੀ ਆਫਤਾਂ ਨੂੰ ਝੱਲਦਿਆਂ ਖਤਮ ਹੁੰਦੀਆਂ ਤੇ ਫਿਰ ਪੈਦਾ ਹੁੰਦੀਆਂ ਰਹੀਆਂ । ਇਸ ਤਰਾਂ ਪਾਣੀ ਹਰ ਮਨੁੱਖੀ ਸੱਭਿਅਤਾ ਦਾ ਧੁਰਾ ਰਹੀ ਹੈ । ਐਨ.ਜੀ.ਟੀ. ਅਤੇ ਹੋਰ ਏਜੰਸੀਆਂ ਵੱਲੋਂ ਅਗਲੇ 20 ਸਾਲਾਂ...
ਮੋਗਾ,18 ਜੂਨ (ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਵੱਲੋਂ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਕੀਤਾ ਗਿਆ ਹੈ,ਜਿਸ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਐਡਵੋਕੇਟ ਨੂੰ ਮੈਂਬਰ ਨਿਯੁਕਤ ਕੀਤਾ ਹੈ। ਉਨਾਂ ਦੀ ਨਿਯੁਕਤੀ ਤੇ ਆਮ ਆਦਮੀ ਪਾਰਟੀ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਉਮੀਦ ਕੀਤੀ ਕਿ ਉਨਾਂ ਦੀ ਨਿਯੁਕਤੀ ਨਾਲ ਸਿਰਫ ਆਮ ਆਦਮੀ ਪਾਰਟੀ ਹੀ ਨਹੀਂ ਸਗੋਂ ਜ਼ਿਲੇ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸ਼ਨ ਤੋਂ ਹੱਲ ਕਰਾਉਣ ਦੀ ਉਮੀਦ ਜਾਗੀ ਹੈ। ਇਸ ਨਿਯੁਕਤੀ...
ਬਾਘਾਪੁਰਾਣਾ,18 ਜੂਨ (ਪਵਨ ਗਰਗ/ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੇ ਚਨੂੰਵਾਲਾ ਰੋਡ ਦੇ ਨੇੜੇ ਟੈਪੂਆਂ ਵਾਲੇ ਅੱਡੇ ਦੇ ਕੋਲ ਰਾਤ ਤਕਰੀਬਨ 8.30 ਵਜੇ ਦੋ ਗਰੁੱਪਾਂ ਵਿੱਚ ਭਿਆਨਕ ਲੜਾਈ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਗਰੁੱਪ 10-12 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਹੱਥ ਵਿੱਚ ਡਾਗਾਂ-ਸੋਟੀਆਂ ਅਤੇ ਹੋਰ ਤੇਜਧਾਰ ਹਥਿਆਰ ਫੜ ਕੇ ਆਇਆ ਅਤੇ ਦੂਸਰਾ ਗਰੁੱਪ ਗੱਡੀ ’ਤੇ ਸਵਾਰ ਸੀ ਦੋਹਾਂ ਗਰੁੱਪਾਂ ਵਿੱਚ ਸਥਾਨਕ ਸ਼ਹਿਰ ਦੇ ਚਨੂੰਵਾਲਾ...
ਮੋਗਾ ,18 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਚੰਦ ਪੁਰਾਣਾ ਦਾ ਨਾਮ ਚਿੱਤਵਦਿਆਂ ਹੀ ਇਕ ਨੂਰਾਨੀ ਚਿਹਰਾ ,ਮੁਸਕਰਾਉਂਦਿਆਂ ਹੋਇਆਂ ,ਅੱਖਾਂ ਸਾਹਵੇਂ ਆ ਖਲੋਂਦਾ ਹੈ। ਹਰ ਕਿਸੇ ਨੂੰ ਮਣਾਂ ਮੂੰਹੀਂ ਪਿਆਰ ਨਾਲ ਕਲਾਵੇ ਵਿੱਚ ਲੈਣ ਵਾਲੀ ਸ਼ਖ਼ਸੀਅਤ 18 ਜੂਨ 2011 ਵਿੱਚ ਇਸ ਫਾਨੀ ਦੁਨੀਆਂ ਤੋਂ ਸਰੀਰ ਕਰਕੇ ਰੁਖਸਤ ਹੋ ਗਈ ਪਰ ਅੱਜ ਵੀ ਗਰੀਬਾਂ ,ਦੁਖਿਆਰਿਆਂ ਅਤੇ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਵੱਸਦੀ ਹੈ ਇਸ ਦਰਵੇਸ਼ ਦੀ ਮੂਰਤ । ਹਾਂ, ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣੇ...
ਫਿਰੋਜ਼ਪੁਰ, ਫਾਜਿਲਕਾ 17 ਜੂਨ (ਸੰਦੀਪ ਕੰਬੋਜ ਜਈਆ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਜਿੱਤਣ ਤੋ ਬਾਅਦ ਖਾਲੀ ਹੋਈ ਵਿਧਾਨ ਸਭਾ ਸੀਟ ਤੇ ਹੋਣ ਜਾ ਰਹੀ ਜਿਮਣੀ ਚੋਣ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ ਅਤੇ ਇਸੇ ਸੰਬੰਧੀ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਵੱਲੋਂ ਹਲਕੇ ਦੇ ਸਮੂਹ ਸਰਪੰਚਾਂ ਅਤੇ ਕਾਂਗਰਸੀ ਵਰਕਰਾਂ ਨਾਲ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ਦੋਰਾਨ ਵੱਡੀ ਗਿਣਤੀ ਵਿਚ ਸਰਪੰਚਾਂ...
ਲੁਧਿਆਣਾ, 17 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਕੱਲ ਲੁਧਿਆਣਾ ਵਿਖੇ ਅੰਤਰਰਾਸਟਰੀ ਪਿਤਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਇਸ਼ਮੀਤ ਸਿੰਘ ਸੰਗੀਤ ਅਕਾਦਮੀ ‘ਚ ਕੀਤਾ ਗਿਆ, ਜਿਸ ਵਿੱਚ ਅਕਾਦਮੀ ਦੇ ਸਿੱਖਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਗਾਇਨ, ਵਾਦਨ ਅਤੇ ਨਾਚ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਸ੍ਰੋਮਣੀ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਸ਼ਿਰਕਤ ਕੀਤੀ।ਸਮਾਗਮ ਦੀ ਸੁਰੂਆਤ...
ਲੁਧਿਆਣਾ: 17 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬੀ ਭਵਨ ਲੁਧਿਆਣਾ ਵਿਖੇ ਗੁਰਮਤਿ ਵਿਸ਼ਿਆਂ ਦੇ ਪ੍ਰਬੁੱਧ ਖੋਜੀ ਵਿਦਵਾਨ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਨੇ ਆਪਣੀਆਂ ਪਿਛਲੇ ਸਮੇਂ ਦੌਰਾਨ ਪ੍ਰਕਾਸ਼ਿਤ ਦਸ ਪੁਸਤਕਾਂ ਅਗਿਆਨ ਪੂਜਾ, ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ,ਬਾਰਹਮਾਹ ਦਾ ਸਿਧਾਂਤਕ ਪੱਖ,ਵਿਰਲੈ ਕਿਨੈ ਵਿਚਾਰਿਆ, ਜੋ ਦਰਿ ਰਹੇ ਸੋ ਉਬਰੇ, ਕੀ ਅਸੀਂ ਨਿਆਰੇ ਖ਼ਾਲਸੇ ਹਾਂ, ਅਕਾਲ ਪੁਰਖ ਦਾ ਸੰਕਲਪ,ਜੱਗੋਂ ਤੇਰਵੀਆਂ ਤੇ ਮੇਰੀ ਪਾਕਿਸਤਾਨ ਯਾਤਰਾ ਦਾ ਸੈੱਟ...
ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ) :- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਸੱਦੇ ’ਤੇ ਆਈਐਮਏ ਅਤੇ ਆਈਡੀਏ ਕੋਟਕਪੂਰਾ ਦੇ ਸਮੂਹ ਡਾਕਟਰਾਂ ਨੇ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਹਤ ਸੁਵਿਧਾਵਾਂ ਅਰਥਾਤ ਸੇਵਾਵਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਦੇਸ਼ ਭਰ ’ਚ ਡਾਕਟਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਬਦਸਲੂਕੀ ਦੀਆਂ ਘਟਨਾਵਾਂ ਦੀ ਪੁਰਜੋਰ ਸ਼ਬਦਾਂ ’ਚ ਨਿੰਦਾ ਕੀਤੀ। ਸਥਾਨਕ ਸਿਵਲ ਹਸਪਤਾਲ ਵਿਖੇ ਡਾ ਕੁਲਦੀਪ ਧੀਰ ਸੀਨੀਅਰ ਮੈਡੀਕਲ ਅਫਸਰ ਨੂੰ...
ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ ) :- ਦਰਿਆਵਾਂ ’ਚ ਫੈਕਟਰੀਆਂ, ਸੀਵਰੇਜ ਅਤੇ ਡੇਅਰੀ ਦੇ ਸੁੱਟੇ ਜਾ ਰਹੇ ਜਹਿਰੀਲੇ ਪਾਣੀ ਨੂੰ ਰੋਕਣ ਸਬੰਧੀ ਗੁਰਪ੍ਰੀਤ ਸਿੰਘ ਚੰਦਬਾਜਾ ਕਨਵੀਨਰ ‘ਨਰੋਆ ਪੰਜਾਬ ਮੰਚ’ ਦੀ ਅਗਵਾਈ ’ਚ ਪੰਜਾਬ ਅਤੇ ਰਾਜਸਥਾਨ ਦੇ ਸਾਂਝੇ ਵਫਦ ਵਲੋਂ ਪ੍ਰੋਫੈਸਰ ਐੱਸ. ਐੱਸ ਮਰਵਾਹ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਮੰਚ ਦੇ ਬੁਲਾਰੇ ਸੁਖਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ...

