*ਦਿਨੇਸ਼ ਗੁਪਤਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਪ੍ਰੇਰਣਾਦਾਇਕ ਤੇ ਸ਼ਲਾਘਾਯੋਗ : ਡਿਪਟੀ ਕਮਿਸ਼ਨਰ ਸਾਗਰ ਸੇਤੀਆ ਮੋਗਾ, 11 ਜੂਨ (JASHAN): ਸ਼੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਦੇ ਚੇਅਰਮੈਨ ਅਤੇ ਪ੍ਰਸਿੱਧ ਸਮਾਜ ਸੇਵੀ ਦਿਨੇਸ਼ ਗੁਪਤਾ, ਗਿਰੀਸ਼ ਮਿੱਤਲ (ਦਿੱਲੀ), ਕੁਮਾਰ ਉੱਧਵ (ਕੋਟਕਪੂਰਾ), ਯੋਗੇਸ਼ ਸ਼ਰਮਾ (ਦਿੱਲੀ) ਅਤੇ ਸੰਘ ਦੇ ਹੋਰ ਮੈਂਬਰਾਂ ਵੱਲੋਂ ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦਾ ਬੁਕੇ, ਦੋਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ...
News
ਮੋਗਾ, 10 ਜੂਨ ( JASHAN ) : ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ ਦੀ ਧਰਮਪਤਨੀ ਸਵ. ਊਸ਼ਾ ਰਾਣੀ 7 ਜੂਨ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 13 ਜੂਨ ਨੂੰ ਦੁਪਹਿਰ 12:30 ਵਜੇ ਤੋਂ 2:00 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ, ਦੱਤ ਰੋਡ, ਮੋਗਾ ਵਿਖੇ ਹੋਵੇਗੀ। ਸਵ. ਊਸ਼ਾ ਰਾਣੀ ਦੇ ਦੇਹਾਂਤ ’ਤੇ ਉਨ੍ਹਾਂ ਦੇ ਪਤੀ ਪ੍ਰੇਮ ਚੰਦ ਚੱਕੀ ਵਾਲਾ...
ਮੋਗਾ, 11 ਜੂਨ (JASHAN ) : ਧਾਰਮਿਕ, ਸਮਾਜਿਕ ਅਤੇ ਲੋਕ ਸੇਵਾ ਦੇ ਕੰਮਾਂ ਵਿੱਚ ਅਗੇਤੀ ਸੰਸਥਾ ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਦੀ ਸਾਲਾਨਾ ਚੋਣ ਪ੍ਰਕਿਰਿਆ ਬੁੱਧਵਾਰ ਸ਼ਾਮ ਅੰਮ੍ਰਿਤਸਰ ਹਵੇਲੀ ਵਿੱਚ ਸ਼ਾਂਤੀਪੂਰਨ ਅਤੇ ਉਤਸ਼ਾਹਪੂਰਣ ਮਾਹੌਲ ਵਿੱਚ ਸੰਪੰਨ ਹੋਈ। ਚੋਣ ਦੌਰਾਨ ਸਾਲ 2026-27 ਲਈ ਨਵੀਂ ਕਾਰਜਕਾਰਣੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ, ਜਿਸ ਵਿੱਚ 1989 ਤੋਂ 2026 ਤੱਕ ਲਗਾਤਾਰ ਕਲੱਬ ਦੇ ਪ੍ਰਧਾਨ ਰਹੇ ਪ੍ਰਮੁੱਖ ਸਮਾਜਸੇਵੀ ਰਾਜੇਸ਼ ਅਰੋੜਾ ਨੂੰ ਮੁੜ 38ਵੀਂ...
ਕਿਹਾ : ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਵੱਡੇ ਅੰਤਰ ਨਾਲ ਜਿੱਤ ਕਰੇਗੀ ਹਾਸਲ ਮੋਗਾ, 10 ਜੂਨ (JASHAN ) ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਮੋਗਾ ਵਿਧਾਨ ਸਭਾ ਹਲਕੇ ਦੀ ਇੰਚਾਰਜ ਮਾਲਵਿਕਾ ਸੂਦ ਨੇ ਅੱਜ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵੱਡੀ ਜਿੱਤ ਲਈ ਪਾਰਟੀ ਵੱਲੋਂ ਹੁਣੇ ਤੋਂ ਹੀ ਮੈਦਾਨੀ ਪੱਧਰ...
ਮੋਗਾ, 9 ਜੂਨ ( jashan): ਪ੍ਰਭ ਆਸਰਾ ਵੈਲਫੇਅਰ ਕਲੱਬ ਵੱਲੋਂ ਫਿਰੋਜ਼ਪੁਰ ਜੀ.ਟੀ.ਰੋਡ ’ਤੇ *ਗਊਸ਼ਾਲਾ* (ਗਊ ਆਸਰਾ) ਦੇ ਨੇੜੇ ਸਥਿਤ ਬਾਲਾਜੀ ਮੰਦਰ ਦੇ ਬਾਹਰ ਠੰਡੇ, ਤਾਜ਼ਗੀ ਵਾਲੇ ਪਾਣੀ ਦੀ ਸੇਵਾ ਕਰਨ ਲਈ ਸਟਾਲ ਲਗਾਇਆ ਗਿਆ। ਸਮਾਗਮ ਦੌਰਾਨ ਰਾਹਗੀਰਾਂ ਨੂੰ ਭੁੰਨੇ ਹੋਏ ਛੋਲੇ ਵੀ ਵੰਡੇ ਗਏ। ਇਸ ਮੌਕੇ ਸੂਬਾ ਪ੍ਰਧਾਨ ਭਾਵਨਾ ਬਾਂਸਲ, ਪੰਜਾਬ ਮੀਤ ਪ੍ਰਧਾਨ ਜਸਵੀਰ ਕੌਰ ਰਾਏ, ਕੈਸ਼ੀਅਰ ਮਨਜੀਤ ਕੌਰ, ਜ਼ਿਲ੍ਹਾ ਪ੍ਰਧਾਨ ਰਮਨ ਸਿੰਗਲਾ, ਪ੍ਰੇਮਾ ਸਾਧਵੀ ਜੀ, ਗੁਰਪ੍ਰੀਤ ਕੌਰ...
ਕਿਹਾ : ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ’ਚ ਨਵੀਂ ਸੋਚ ਨੂੰ ਜਨਮ ਦੇਣਗੇ ਮੋਗਾ, 9 ਜੂਨ (ਜਸ਼ਨ ) ਅੱਜ ਕੱਲ੍ਹ ਜਿੱਥੇ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਜਾ ਕੇ ਸੈਟਲ ਹੋਣ ਦੀ ਦੌੜ ਵਿਚ ਸ਼ਾਮਲ ਹੋ ਰਹੇ ਹਨ, ਉੱਥੇ ਹੀ ਕਈ ਨੌਜਵਾਨ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਵੀ ਬਣ ਰਹੇ ਹਨ। ਇਸ ਦੇ ਉਲਟ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿਚ ਹੀ ਰੋਜ਼ਗਾਰ ਦੇ ਮੌਕੇ ਤਿਆਰ ਕਰਨ ਨੂੰ ਤਰਜੀਹ ਦੇ...
ਪਟਿਆਲਾ ਪਾਵਰਕਾਮ ਦਫ਼ਤਰ ਅੱਗੇ ਅਪ੍ਰੈਟਿਸਾਂ ’ਤੇ ਹੋਏ ਲਾਠੀਚਾਰਜ ਦੀ ਕੀਤੀਂ ਤਿੱਖੀ ਨਿੰਦਾ ਮੋਗਾ, 8 ਜੂਨ (GURJANT SINGH ) ਪਟਿਆਲਾ ਵਿਚ ਪਾਵਰਕਾਮ ਦਫ਼ਤਰ ਅੱਗੇ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਅਪ੍ਰੈਟਿਸਾਂ ’ਤੇ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਇਸ ਘਟਨਾ ਨੂੰ ਬਹੁਤ ਹੀ ਨਿੰਦਣਯੋਗ ਦੱਸਦਿਆਂ...
ਨਿਹਾਲ ਸਿੰਘ ਵਾਲਾ , 8 ਜੂਨ (ਜਸ਼ਨ )ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ , ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮੋਗਾ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਪਾਰੀ ਵਰਗ ਦੇ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਸੂਚੀ ਤਹਿਤ ਬਧਨੀ ਕਲਾਂ ਦੇ ਪੁਰਾਣੇ ਵਰਕਰ ਮਨੋਜ ਭੱਲਾ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਹਲਕਾ...
ਧਰਮਕੋਟ, 7 ਜੂਨ (ਜਸ਼ਨ )ਵਿਭਾਗ ਵਿਚ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਤੇ ਪੁਲਿਸ ਪ੍ਰਸਾਸ਼ਨ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਯੂਥ ਅਕਾਲੀ ਦਲ ਦੇ ਫ਼ਤਹਿਗੜ੍ਹ ਪੰਜਤੂਰ ਸਰਕਲ ਦੇ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਸੰਘਰਸ਼ ਨੂੰ ਕੁਚਲਣ ਦੀ ਨੀਤੀ ਨੂੰ ਛੱਡਕੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਪੱਕਾ ਰੁਜ਼ਗਾਰ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਭੁੱਲਰ ਨੇ ਕਿਹਾ ਕਿ...
MOGA 5 JUNE(JASHAN) ਕਿਸੇ ਵੀ ਪਾਰਟੀ ਦੀ ਮਜਬੂਤੀ ਲਈ ਉਸ ਦਾ ਅਨੁਸ਼ਾਸਨ ਸਭ ਤੋਂ ਅਹਿਮ ਭੂਮਿਕਾ ਨਿਭਾਉਂਦਾ ਹੈ. ਜਿਸ ਪਾਰਟੀ ਵਿੱਚ ਅਨੁਸ਼ਾਸਨ ਨਹੀਂ ਹੁੰਦਾ ਉਹ ਪਾਰਟੀ ਕਮਜ਼ੋਰ ਹੋ ਜਾਂਦੀ ਹੈ.। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ.। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੋਰ ਕਮੇਟੀ ਵਿੱਚ ਲਏ ਗਏ ਫੈਸਲੇ ਪਾਰਟੀ ਦੇ ਹਰ...

