ਰੋਪੜ, 11 ਅਕਤੂਬਰ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਰੋਪੜ ਪੁਲੀਸ ਨੇ ਸ਼ੁੱਕਰਵਾਰ ਨੂੰ ਭਾਰੀ ਜੱਦੋ-ਜਹਿਦ ਅਤੇ ਦੋਵੇਂ ਪਾਸੇ ਦੀ ਗੋਲੀਬਾਰੀ ਤੋਂ ਬਾਅਦ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਅਤਿ ਲੋੜੀਂਦੇ ਗੈਂਗਸਟਰ ਨੂੰ ਗਿ੍ਰਫ਼ਤਾਰ ਕੀਤਾ ਹੈ। ਝੁੰਨਾ ਪੰਡਿਤ ਪਿਛਲੇ ਇੱਕ ਸਾਲ ਦੌਰਾਨ ਰੋਪੜ ਪੁਲਿਸ ਵੱਲੋਂ ਫੜਿਆ ਗਿਆ 11ਵਾਂ ਗੈਂਗਸਟਰ ਹੈ।ਰੋਪੜ ਦੇ ਐਸ.ਐਸ.ਪੀ. ਸਵੱਪਨ ਸ਼ਰਮਾ ਅਨੁਸਾਰ ਸ੍ਰੀ ਪ੍ਰਕਾਸ਼ ਮਿਸ਼ਰਾ ਉਰਫ਼ ਝੁੰਨਾ ਪੰਡਿਤ ਦੇ ਸਿਰ ’ਤੇ 1 ਲੱਖ ਰੁਪਏ ਦਾ ਇਨਾਮ ਸੀ ਅਤੇ...
News
ਚੰਡੀਗੜ, 11 ਅਕਤੂਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਇਥੋਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਆਕਲ ਤਖਤ ਸਾਹਿਬ ਨੂੰ ਵਰਤ ਕੇ ਪੰਜਾਬ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੋਂ ਰੋਕਣ ਦੀ ਤਾਕ ਵਿੱਚ ਹੈ। ਉਨਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਜਗੀਰ ਕੌਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਸ੍ਰੀ ਗੁਰੂ ਨਾਨਕ...
ਮੋਗਾ ,11 ਅਕਤੂਬਰ (ਜਸ਼ਨ): ਪੰਜਾਬ ਦੇ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਉੱਥੇ ਸਵੈ ਸੇਵੀ ਜਥੇਬੰਦੀਆਂ ਵੀ ਪਿੰਡਾਂ ਦੀ ਨੁਹਾਰ ਬਦਲਣ ਲਈ ਯਤਨਸ਼ੀਲ ਨੇ ।ਮੋਗਾ ਜਲੰਧਰ ਰੋਡ ਤੇ ਸਥਿਤ ਪਿੰਡ ਜਲਾਲਾਬਾਦ ਵਿਖੇ ਬਾਬਾ ਸੱਯਦ ਕਬੀਰ ਕਲੱਬ ਵੱਲੋਂ ਪਿੰਡ ਵਿੱਚ ਨਿਰੰਤਰ ਯਤਨ ਕੀਤੇ ਜਾ ਰਹੇ ਨੇ ।ਅੱਜ ਬਾਬਾ ਸਯੀਅਦ ਕਬੀਰ ਕਲੱਬ ਵੱਲੋਂ ਪਿੰਡ ਜਲਾਲਾਬਾਦ ਵਿੱਚ...
ਮੋਗਾ ( ਤੇਜਿੰਦਰ ਸਿੰਘ ਜਸ਼ਨ ): ਲੋਕਲ ਗੁਰਪੁਰਬ ਕਮੇਟੀ, ਮੋਗਾ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਮੋਗਾ ਸ਼ਹਿਰ ਦੀਆ ਸਮੂੰਹ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਅਤੇ ਇਲਾਕੇ ਦੇ ਸਮੂੰਹ ਸੰਤਾਂ-ਮਹਾਂਪੁਰਸ਼ਾਂ ਦੇ ਭਰਵੇਂ ਸਹਿਯੋਗ ਸਦਕਾ ਮੋਗਾ ਅਤੇ ਨੇੜਲੇ ਪਿੰਡਾਂ ਵਿੱਚ ਵਿਸ਼ੇਸ਼ ਨਗਰ ਕੀਰਤਨ ਕਰਨ ਦੇ ਉਪਰਾਲੇ ਕੀਤੇ ਗਏ ਹਨ ।ਇਹ ਵਿਸ਼ੇਸ਼ ਨਗਰ ਕੀਰਤਨ ਮਿਤੀ 13 ਨਕਤੂਬਰ 2019 ਦਿਨ ਐਤਵਾਰ ਨੂੰ ਸਵੇਰੇ ਠੀਕ 8 ਵਜੇ ਗੁਰਦੁਆਰਾ...
ਕਪੂਰਥਲਾ,11 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਅੱਜ ਦੇ ਯੁੱਗ ਵਿਚ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਵਿਦਿਆਰਥੀਆਂ ਦਾ ਗਿਆਨ ਸਿਰਫ਼ ਸਕੂਲ ਤੱਕ ਹੀ ਸੀਮਿਤ ਹੋ ਕੇ ਰਹਿ ਜਾਵੇ । ਸਮੇਂ ਦੇ ਹਾਣੀ ਬਣਨ ਲਈ ਇਹ ਬਹੁਤ ਜ਼ਰੂਰੀ ਹੋ ਚੁੱਕਾ ਹੈ ਕਿ ਸ਼ੁਰੂ ਤੋਂ ਹੀ ਬੱਚਿਆਂ ਨੂੰ ਕੰਪਿਊਂਟਰ ਦੇ ਗਿਆਨ ਦੇ ਰਾਹੀਂ ਵੱਧ ਤੋਂ ਵੱਧ ਪ੍ਰੈਕਟੀਕਲ ਗਿਆਨ ਦੇ ਨਾਲ ਜੋੜਿਆ ਜਾਵੇ। ਹੁਣ ਦਾ ਵਿਦਿਆਰਥੀ ਜਿਹਨਾਂ ਕਲਾਸ ਵਿਚ ਪੜ੍ਹਦਾ ਹੈ, ਉਸ ਤੋਂ ਕਿਤੇ ਜ਼ਿਆਦਾ ਇੰਟਰਨੈਂਟ ਅਤੇ ਈ -ਸਿੱਖਿਆ...
ਮੋਗਾ 11 ਅਕਤੂਬਰ:(ਜਸ਼ਨ): ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋ ਦੁੱਧ ਦੀ ਕੀਤੀ ਜਾ ਰਹੀ ਸੈਂਪਲਿੰਗ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਦੱਸਿਆ ਕਿ ਦੁੱਧ ਇੱਕ ਸੰਤੁਲਿਤ ਖੁਰਾਕ ਹੈ, ਜਿਸ ਵਿੱਚ ਵਿੱਚ ਸਰੀਰ ਦੇ ਵਿਕਾਸ ਲਈ ਹਰ ਲੋੜੀਦੇ ਪੋਸ਼ਟਿਕ ਤੱਤ ਪਾਏ ਜਾਦੇ ਹਨ। ਦੀਵਾਲੀ ਦੇ ਤਿਉਹਾਰ ਮੌਕੇ ਦੁੱਧ ਵਿੱਚ ਮਿਲਾਵਟ ਹੋਣਾ ਆਮ ਗੱਲ ਹੈ, ਜੋ ਕਿ ਦੁੱਧ ਖਪਤਕਾਰਾਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ...
ਮੋਗਾ, 11 ਅਕਤੂਬਰ(ਜਸ਼ਨ): ਮੋਗਾ ਜ਼ਿਲੇ ਦੇ ਪਿੰਡ ਸੱਦਾ ਸਿੰਘ ਵਾਲਾ ਦਾ ਅਗਾਂਹਵਧੂ ਕਿਸਾਨ ਜੈਦੀਪ ਸਿੰਘ ਜ਼ਿਲੇ ਦਾ ਪਹਿਲਾ ਅਜਿਹਾ ਕਿਸਾਨ ਹੋਵੇਗਾ ਜਿਸ ਨੇ ਸਾਲ 2006 ਤੋ ਜਦੋ ਪਰਾਲੀ ਸਾੜਨ ‘ਤੇ ਕੋਈ ਖਾਸ ਪਾਬੰਦੀ ਨਹੀ ਸੀ ਝੋਨੇ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਵਾਹ ਕੇ ਇਸ ਦੇ ਪ੍ਰਬੰਧਨ ਕਰਨ ਦਾ ਸਫ਼ਲ ਤਜਰਬਾ ਕੀਤਾ। ਜੈਦੀਪ ਸਿੰਘ ਜੋ ਕਿ 40 ਏਕੜ ਤੋਂ ਵੱਧ ਰਕਬੇ ਵਿੱਚ ਝੋਨੇ ਅਤੇ ਕਣਕ ਦੀ ਕਾੱਤ ਕਰਦਾ ਹੈ, ਨੇ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਪਰਾਲੀ ਸਾੜਨ ਦੀ...
ਮੋਗਾ, 11 ਅਕਤੂਬਰ (ਜਸ਼ਨ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੋਗਾ ਵੱਲੋਂ ਸਿਹਤ ਬਲਾਕ ਡਰੋਲੀ ਭਾਈ ਨੇੇ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਅਧੀਨ ਪਿੰਡ ਕੋਰੇਵਾਲਾ ਖੁਰਦ ਦੇ 7 ਸਾਲਾ ਬੱਚੇ ਦੇ ਦਿਲ ਦਾ ਆਪਰੇਸ਼ਨ ਬਿਲਕੁਲ ਮੁਫ਼ਤ ਕਰਵਾਇਆ ਗਿਆ । ਜਸਕੀਰਤ ਸਿੰਘ ਨਾਮ ਦੇ ਬੱਚੇ ਦੇ ਦਿਲ ‘ਚ ਸੁਰਾਖ ਹੋਣ ਕਾਰਨ ਉਸਨੂੰ ਤੁਰਨ ਫਿਰਨ ਤੇ ਸਾਹ ਲੈਣ ‘ਚ ਮੁਸ਼ਕਿਲ ਆਉਂਦੀ ਸੀ। ਸਿਹਤ ਵਿਭਾਗ ਦੇ ਬੁਲਾਰੇ ਤੇ ਬਲਾਕ ਐਜੂਕੇਟਰ ਰਛਪਾਲ ਸਿੰਘ ਸੋਸਣ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ...
ਦਾਖਾ,10 ਅਕਤੂਬਰ (ਜਸ਼ਨ): ਦਾਖਾ ਜ਼ਿਮਨੀ ਚੋਣ ਲਈ ਐੱਮ ਐੱਲ ਏ ਡਾ: ਹਰਜੋਤ ਕਮਲ ਨੇ ਸਵੱਦੀ ਕਲਾਂ ਜ਼ੋਨ ‘ਚ ਚੋਣ ਮੁਹਿੰਮ ਪੂਰੀ ਤਰਾਂ ਮਘਾਈ ਹੋਈ ਹੈ ਜਿਸ ਕਰਕੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਸਥਿਤੀ ਹੋਈ ਹੋਰ ਮਜਬੂਤ ਹੋ ਗਈ ਹੈ। ਡੋਰ ਟੂ ਡੋਰ ਕੰਪੇਨ ਮੌਕੇ ਪਿੰਡ ਗੁੜੇ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਰੂਬਰੂ ਹੁੰਦਿਆਂ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਵਿਚ ਹੋ ਰਹੀ ਜ਼ਿਮਨੀ ਚੋਣ ਇਹ ਸਾਬਤ ਕਰੇਗੀ ਕਿ ਪੰਜਾਬ ਵਿਚ...
ਚੰਡੀਗੜ, 10 ਅਕਤੂਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸਕੂਲ ਦੇ ਹੈੱਡ ਮਾਸਟਰ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਖਿਲਾਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਫੰਡਾਂ ਵਿੱਚ ਹੇਰਾ-ਫੇਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੈੱਡ ਮਾਸਟਰ ਸੰਦੀਪ ਕੁਮਾਰ ਛਾਬੜਾ ਅਤੇ ਨੈਸ਼ਨਲ ਮਾਡਲ ਮਿਡਲ ਸਕੂਲ, ਪੱਟੀ, ਜ਼ਿਲਾ ਤਰਨ ਤਾਰਨ ਦੀ ਪ੍ਰਬੰਧਕ...

