News

ਮੋਗਾ,16 ਦਸੰਬਰ (ਜਸ਼ਨ): ਇੰਮੀਗਰੇਸ਼ਨ ਲਈ ਉੱਤਮ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਰਾਈਟ ਵੇਅ ਏਅਰਲਿੰਕਸ ਵੱਲੋਂ ਪਿਛਲੇ ਦਿਨੀਂ 21 ਦਿਨਾਂ ਵਿਚ ਆਸਟਰੇਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਰਾਈਟ ਵੇਅ ਏਅਰਲਿੰਕਸ ਮੋਗਾ ਦੇ ਐੱਮ ਡੀ ਦੇਵਪਿ੍ਰਆ ਤਿਆਗੀ ਨੇ ‘ਸਾਡਾ ਮੋਗਾਡੌਟ ਕੌਮ’ ਨਾਲ ਗੱਲਬਾਤ ਕਰਦਿਆਂਦੱਸਿਆ ਕਿ ਉਹਨਾਂ ਦੇ ਦਫਤਰ ਦੇ ਮਿਹਨਤੀ ਅਤੇ ਤਜ਼ਰਬੇਕਾਰ ਸਟਾਫ਼ ਵੱਲੋਂ ਹੀਲਮ ਕੌਰ ਦੇ ਆਸਟਰੇਲੀਆ ਪੜ੍ਹਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਫਾਈਲ ਤਿਆਰ ਕਰਕੇ ਅੰਬੈਸੀ ਵਿਚ ਜਮ੍ਹਾ...
Tags: RIGHTWAY AIRLINKS
ਚੰਡੀਗੜ੍ਹ, 16 ਦਸੰਬਰ::(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸਿਟੀ ਖਰੜ ਜਿਲਾ ਐਸ.ਏ.ਐਸ.ਨਗਰ ਵਿਖੇ ਤਾਇਨਾਤ ਏ.ਐਸ.ਆਈ. ਹਰਜੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੰੂ ਸ਼ਿਕਾਇਤਕਰਤਾ ਦਵਿੰਦਰ ਸਿੰਘ ਵਾਸੀ ਪਿੰਡ ਪੜੋਲ, ਜਿਲਾ ਐਸ.ਏ.ਐਸ ਨਗਰ ਦੀ ਸ਼ਿਕਾਇਤ ’ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ...
Tags: VIGILANCE BUREAU PUNJAB
ਮੋਗਾ,16 ਦਸੰਬਰ (ਜਸ਼ਨ): ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਹਨਾਂ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ ‘ਕਲਾ ਉਤਸਵ’ ਪ੍ਰੋਗਰਾਮ ਦੇ ਤਹਿਤ ਨੌਵੀਂ ਤੋਂ ਲੈ ਕੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦਰਮਿਆਨ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਬਲੂਮਿੰਗ ਬਰਡ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚਾਰ...
Tags: CAMBRIDGE INTERNATIONAL SCHOOL
ਚੰਡੀਗੜ੍ਹ, 16 ਦਸੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਡਾਇਰੈਕਟੋਰੇਟ ਆਫ਼ ਜਨਗਣਨਾ ਆਪਰੇਸ਼ਨਸ, ਪੰਜਾਬ ਵਲੋਂ ਸੋਮਵਾਰ ਨੂੰ ਇਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ (ਮੈਗਸੀਪਾ) ਵਿਖੇ ਘਰਾਂ ਦੀ ਗਣਨਾ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਅਪਡੇਟ ਕਰਨ ਸਬੰਧੀ ਜਨਗਣਨਾ -2021 ਦੇ ਪਹਿਲੇ ਪੜਾਅ ਤਹਿਤ ਮਾਸਟਰ ਟ੍ਰੇਨਰਾਂ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਮਾਸਟਰ ਟ੍ਰੇਨਰਾਂ ਦੇ 6 ਰੋਜ਼ਾ ਸਿਖਲਾਈ...
ਮੋਗਾ, 16 ਦਸੰਬਰ(ਜਸ਼ਨ):ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2020 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਜ਼ਿਲ੍ਹਾ ਪੱਧਰ ਤੇ ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਅਨੀਤਾ ਦਰਸ਼ੀ ਦੀ ਪ੍ਰਧਾਨਗੀ ਹੇਠ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ/ਸਕੱਤਰਾਂ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਦੱਸਿਆ ਕਿ ਵੋਟਰ ਸੂਚੀ...
ਮੋਗਾ,16 ਦਸੰਬਰ (ਪੱਤਰ ਪਰੇਰਕ): ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਗਰੁੱਪ ਦੀ ਮੋਗਾ ਇਕਾਈ ਦੀ ਇਕੱਤਰਤਾ ਦੁਸਾਂਝ ਰੋੜ ਤੇ ਦਫ਼ਤਰ ਵਿਚ ਸ ਜਸਵਿੰਦਰ ਸਿੰਘ ਸਰਾਵਾਂ ਦੇ ਯਤਨਾਂ ਸਦਕਾ ਹੋਈ। ਇਸ ਮੀਟਿੰਗ ਵਿਚ ਕੈਨੇਡਾ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਦਵਿੰਦਰ ਸਿੰਘ ਘਟੌੜਾ ਸਾਮਿਲ ਹੋਕੇ ਵਿਛਾਰ ਸਾਂਝੇ ਕਰਦਿਆਂ “ਪੰਜਾਬੀ ਸਭਿਆਚਾਰ ਤੇ ਪੰਜਾਬੀ ਬੋਲੀ” ਨੂੰ ਬਚਾਉਣ ਲਈ ਵਿਸ਼ੇਸ ਤੌਰ ਤੇ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿਹਾ ਉਹ ਵਿਦੇਸ ਵਿਚ ਯਤਨ ਕਰ ਰਹੇ ਹਨ ਕਿ ਸਾਡਾ ਸਭਿਆਚਾਰ ਤੇ ਮਾਂ...
ਕੋਟਕਪੂਰਾ, 16 ਦਸੰਬਰ (ਪੱਤਰ ਪਰੇਰਕ) :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਥਾਨਕ ਜ਼ੋਨਲ ਦਫ਼ਤਰ ਵਿਖੇ 15ਵੇਂ ਜ਼ੋਨਲ ਪੱਧਰੀ 2 ਰੋਜ਼ਾ ਆਤਮ ਪ੍ਰਬੋਧ ਸਮਾਗਮ ਦੇ ਅਖੀਰਲੇ ਦਿਨ ਦੀ ਆਰੰਭਤਾ ਭਾਈ ਚਰਨਜੀਤ ਸਿੰਘ ਚੰਨੀ ਦੁਆਰਾ “ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ” ਸ਼ਬਦ ਗਾਇਣ ਨਾਲ ਹੋਈ। ਉਕਤ ਸਮਾਗਮ ’ਚ ਸ਼ਿਵਰਾਜ ਸਿੰਘ ਨੇ ਮੁੱਖ ਮਹਿਮਾਨ ਸਮੇਤ 3 ਜ਼ਿਲ੍ਹਿਆਂ ’ਚੋਂ ਆਏ ਲਗਭਗ 210 ਪ੍ਰਤੀਨਿਧਾਂ ਨੂੰ ਜੀ ਆਇਆਂ ਆਖਿਆ। ਪ੍ਰਸਿੱਧ ਕਥਾਵਾਚਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ...
ਚੰਡੀਗੜ੍ਹ, 16 ਦਸੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਡਰੱਗ ਅਤੇ ਕਾਸਮੈਟਿਕ ਐਕਟ ਤਹਿਤ 938 ਫਰਮਾਂ ਤੋਂ ਤਕਰੀਬਨ 4 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਨਾਲ ਪੰਜਾਬ ਵਿੱਚ ਪਿਛਲੇ 1 ਸਾਲ ਦੌਰਾਨ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਨਸ਼ੀਲੀਆਂ ਦਵਾਈਆਂ ਪੜ੍ਹਾਵਾਰ ਢੰਗ ਨਾਲ ਨਸ਼ਟ ਕੀਤੀਆਂ ਜਾਣਗੀਆਂ ਜਿਸਦੀ ਸ਼ੁਰੂਆਤ ਅੱਜ ਤੋਂ ਕੀਤੀ ਜਾ ਰਹੀ ਹੈ ਅਤੇ ਇਸ...
ਮੋਗਾ, 16 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਊਂਟ ਲਿਟਰਾ ਜ਼ੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਵਿਜੇ ਕਾਰਗਿਲ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ, ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਸੰਦੇਸ਼ ਨੂੰ ਪੇਸ਼ ਕੀਤਾ ਅਤੇ ਦੇਸ਼ ਭਗਤੀ ਦੀ ਕੋਰਿਓਗ੍ਰਾਫੀ...
Tags: MOUNT LITERA SCHOOL MOGA
ਮੋਗਾ,16 ਦਸੰਬਰ (ਜਸ਼ਨ): ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਰਸਟ ਚੁਆਇਸ ਐਜੂਕੇਸ਼ਨ ਕਈ ਸਾਲਾਂ ਤੋਂ ਇੰਮੀਗ੍ਰੇਸ਼ਨ ਆਇਲਟਸ ਅਤੇ ਨੈਨੀ ਦੇ ਖੇਤਰ ਦੇ ਨਾਲ ਨਾਲ ੳਪਨ ਵਰਕ ਪਰਮਿਟ, ਵਿਜਟਰ ਵੀਜਾ ਅਤੇ ਪੀ ਆਰ ਕੇਸਾਂ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ। ਜਿਸਦਾ ਹੈੱਡ ਆਫਿਸ ਐੱਸ ਸੀ ਓ 80-81 ਮੰਜਿਲ ਤੀਜੀ ਸੈਕਟਰ 17 ਸੀ , ਚੰਡੀਗੜ੍ਹ ਅਤੇ ਬਰਾਂਚ ਆਫਿਸ, ਅੰਮਿ੍ਰਤਸਰ ਰੋਡ ਨੇੜੇ ਬੱਸ ਸਟੈਂਡ ਮੋਗਾ ਵਿਖੇ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ ਸੱੁਥਰੇ ਰਿਕਾਰਡ ਕਰਕੇ...
Tags: UNIVERSAL FIRST CHOICE EDUCATIONS

Pages