News

ਕੋਟਈਸੇ ਖਾਂ,2 ਅਪਰੈਲ (ਜਸ਼ਨ) : ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ ਵੱਖ ਪਿੰਡਾਂ ਦੇ ਕਾਂਗਰਸੀ ਆਗੂ ਲੋੜਵੰਦਾਂ ਨੂੰ ਕਰਫਿਊ ਦੌਰਾਨ ਰਾਸ਼ਨ ,ਦਵਾਈਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ । ਕੋਟਈਸੇ ਖਾਂ ਇਲਾਕੇ ਦੇ ਨੌਜਵਾਨ ਆਗੂ ਬਿਕਰਮ ਬਿੱਲਾ ਵੱਲੋਂ ਜਿੱਥੇ ਆਪਣੇ ਘਰ ਵਿਚ ਹੀ ਲੰਗਰ ਅਤੇ ਹੋਰ ਖਾਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਉੱਥੇ ਇਹ ਖਾਧ ਪਦਾਰਥ ਲੋੜਵੰਦ...
Tags: COVID 19
ਮੋਗਾ,2 ਅਪਰੈਲ (ਜਸ਼ਨ) : ‘‘ਕਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫਿਊ ਨੂੰ ਸਫ਼ਲ ਕਰਨ ਅਤੇ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਜਿਸ ਮਕਸਦ ਲਈ ਇਹ ਕਰਫਿਊ ਲਗਾਇਆ ਗਿਆ ਹੈ ਉਹ ਪੂਰੀ ਤਰਾਂ ਸਫ਼ਲ ਰਹੇ ਇਸ ਕਰਕੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਲੋੜਵੰਦਾਂ ਨੂੰ ਘਰ ਘਰ ਜਾ ਕੇ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਨੇ ਵਾਰਡ...
Tags: COVID 19
ਮੋਗਾ,2 ਅਪਰੈਲ (ਜਸ਼ਨ) : ਕਰੋਨਾ ਕਹਿਰ ਤੋਂ ਨਿਜਾਤ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦੇ 11 ਵੀਂ ਦਿਨ ਮੋਗਾ ਮੁਕੰਮਲ ਬੰਦ ਹੈ ਪਰ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਬਾਕੀ ਜ਼ਿਲ੍ਹਿਆਂ ਦੇ ਨਾਲ ਨਾਲ ਮੋਗਾ ਜ਼ਿਲ੍ਹੇ ਵਿਚ ਵੀ ਮੁਹਿੰਮ ਵਿੱਢੀ ਗਈ ਹੈ ਤਾਂ ਕਿ ਕਰਫਿਊ ਦੌਰਾਨ ਕੋਈ ਵੀ ਪਰਿਵਾਰ ਭੁੱਖਾ ਨਾ ਸੌਂਵੇਂ । ਰਾਸ਼ਨ ਵੰਡਣ ਦੀ ਇਸ ਮੁਹਿੰਮ ਨੂੰ ਨੇਪਰੇ ਚੜ੍ਹਾਉਣ ਲਈ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਟੀਮ ਲਗਾਤਾਰ ਕੰਮ...
Tags: COVID 19
ਮੋਗਾ, 02 ਅਪ੍ਰੈਲ(ਜਸ਼ਨ): ਜ਼ਰੂਰਤਮੰਦ ਅਤੇ ਬਿਮਾਰ ਵਿਅਕਤੀਆਂ ਨੂੰ ਕਰਫਿਊ ਦੌਰਾਨ ਰਾਹਤ ਦੇਣ ਲਈ ਆਨਲਾਈਨ ਮੈਡੀਕਲ ਸਹਾਇਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 24 ਡਾਕਟਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਲੋਕ ਲੋੜ ਅਨੁਸਾਰ ਇਨ੍ਹਾਂ ਡਾਕਟਰਾਂ ਨੂੰ ਫੋਨ ਕਰਕੇ ਉਨ੍ਹਾਂ ਤੋਂ ਦਵਾਈ ਲਿਖਵਾ...
Tags: GOVERNMENT OF PUNJAB
ਅਮਿ੍ਰਤਸਰ,2 ਅਪਰੈਲ (ਜਸ਼ਨ): ਕਰੋਨਾ ਕਹਿਰ ਨੇ ਅੱਜ ਸਿੱਖ ਪੰਥ ਤੋਂ ਇਕ ਅਨਮੋਲ ਹੀਰਾ ਖੋਹ ਲਿਆ ਜਦੋਂ ਤੜਕਸਾਰ ਪਦਮ ਸ਼੍ਰੀ ਨਿਰਮਲ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਕਾਲ ਚਲਾਣਾ ਕਰ ਗਏ। 62 ਸਾਲਾ ਗਿਆਨੀ ਨਿਰਮਲ ਸਿੰਘ ਨੂੰ ਸੋਮਵਾਰ ਸ਼ਾਮ ਨੂੰ ਸਾਹ ਲੈਣ ਵਿਚ ਸਮੱਸਿਆ ਆਉਣ ’ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਦਾਖਲ ਕਰਵਾਇਆ ਗਿਆ ਸੀ ਅਤੇ ਉਹਨਾਂ ਦੇ ਟੈਸਟ ਹੋਣ ਉਪਰੰਤ ਉਹ ਕਰੋਨਾ ਤੋਂ ਪਾਜ਼ੀਟਿਵ ਪਾਏ ਗਏ ਸਨ। ਆਪਣੀ ਸਿਹਤ ਦੀ ਨਾਸਜ਼ਗੀ ,ਸਾਹ ਦੀ ਤਕਲੀਫ...
Tags: #CORONAVIRUS
ਮੋਗਾ,1 ਅਪਰੈਲ (ਜਸ਼ਨ) : ਕਰੋਨਾ ਕਹਿਰ ਤੋਂ ਬਚਣ ਲਈ ਲਗਾਏ ਕਰਫਿਊ ਦੌਰਾਨ ਘਰਾਂ ਵਿਚ ਬੰਦ ਹੋਏ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਰੌਟਰੈਕਟ ਕਲੱਬ ਮੋਗਾ ਦੇ ਪ੍ਰਧਾਨ ਸਾਹਿਲ ਅਰੋੜਾ ਦੀ ਅਗਵਾਈ ਵਿਚ ਘਰ ਘਰ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਆਰੰਭੀ ਗਈ ਹੈ । ਘਰਾਂ ਵਿਚ ਰਾਸ਼ਨ ਪਹੁੰਚਾਉਣ ਲਈ ਸਾਹਿਲ ਅਰੋੜਾ ਦੇ ਗ੍ਰਹਿ ਵਿਖੇ ਪੈਕਿੰਗ ਕਰਨ ਦੀ ਮੁਹਿੰਮ ਜੰਗੀ ਪੱਧਰ ’ਤੇ ਚਲਾਈ ਜਾ ਰਹੀ ਹੈ ਜਿਸ ਵਿਚ ਆਟਾ ,ਦਾਲ,ਹਲਦੀ,ਮਿਰਚ,ਘਿਓ,ਲੂਣ ਆਦਿ ਪੈਕ ਕਰਕੇ ਦਿੱਤਾ ਜਾ ਰਿਹਾ...
ਮੋਗਾ,1 ਅਪਰੈਲ (ਜਸ਼ਨ) :ਕਰੋਨਾ ਕਹਿਰ ਦਾ ਅਸਰ ਵੱਡੇ ਜਿਗਰੇ ਵਾਲੇ ਪਿੰਡਾਂ ਵਾਲਿਆਂ ’ਤੇ ਉੱਕਾ ਹੀ ਦਿਖਾਈ ਨਹੀਂ ਦੇ ਰਿਹਾ । ਇਕ ਪਾਸੇ ਜਿੱਥੇ ਸ਼ਹਿਰਾਂ ਵਿਚ ਲੋੜਵੰਦਾਂ ਨੂੰ ਰਾਸ਼ਨ ਪਹੰੁਚਾਉਣ ਲਈ ਪ੍ਰਸ਼ਾਸਨ ,ਵਿਧਾਇਕ ਅਤੇ ਸਮਾਜ ਸੇਵੀ ਪੱਬਾਂ ਭਾਰ ਹਨ ਉੱਥੇ ਪਿੰਡਾਂ ਵਿਚ ਪੰਚਾਇਤਾਂ , ਐਨ ਆਰ ਆਈ ਅਤੇ ਪਿੰਡ ਵਾਸੀ ਆਪਣੇ ਹੀ ਹਮਸਾਇਆਂ ਲਈ ਪਰਖ ਦੀ ਇਸ ਘੜੀ ਵਿਚ ਉਹਨਾਂ ਦੀ ਪਿੱਠ ’ਤੇ ਖੜ੍ਹੇ ਦਿਖਾਈ ਦੇ ਰਹੇ ਹਨ । ਪਿੰਡ ਸਾਫੂਵਾਲਾ ਵਿਖੇ ਵੀ ਸਾਂਝੀਵਾਲਤਾ ਦਾ ਅਜਿਹਾ ਦਿ੍ਰਸ਼...
ਮੋਗਾ,1 ਅਪਰੈਲ(ਜਸ਼ਨ) :ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਕਰਫਿਊ ਦੌਰਾਨ ਦਿਹਾੜੀਦਾਰਾਂ ਅਤੇ ਮਜ਼ਦੂਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਨੂੰ ਅਜਿਹੇ ਤਲਖ ਹਾਲਾਤਾਂ ਤੋਂ ਨਿਜਾਤ ਦਿਵਾਉਣ ਲਈ ਅੱਜ ਮੋਗਾ ਨਗਰ ਨਿਗਮ ਦੇ ਵਾਰਡ ਨੰਬਰ 2 ਦੇ ਕੌਂਸਲਰ ਮਨਜੀਤ ਸਿੰਘ ਮਾਨ ਸੀਨੀਅਰ ਕਾਂਗਰਸੀ ਆਗੂ ਨੇ ਆਪਣੇ ਵੱਲੋਂ 50 ਹਜ਼ਾਰ ਰੁਪਏ ਦਾ ਰਾਸ਼ਨ ਵਾਰਡ ਦੇ 100 ਲੋੜਵੰਦ ਪਰਿਵਾਰਾਂ ਨੂੰ ਵੰਡਿਆ । ਰਾਸ਼ਨ ਵੰਡਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ...
ਮੋਗਾ 1 ਅਪ੍ਰੈਲ:(ਜਸ਼ਨ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਰੋਨਾ ਵਾਈਰਸ ਦੇ ਫੈਲਾਅ ਨੂੰ ਰੋਕਣ ਲਈ ਕਰਫਿਊ ਲਗਾਇਆ ਗਿਆ ਹੈ। ਇਸ ਕਰਫਿਊ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸ਼ਹਿਰ ਮੋਗਾ ਦੇ ਵਸਨੀਕਾਂ ਨੂੰ ਹੋਮ ਡਿਲੀਵਰੀ ਰਾਹੀ ਸੇਲ ਕੀਤੀ ਜਾਣ ਵਾਲੀ ਸਬਜੀ ਦੇ ਰੇਟ ਨਿਰਧਾਰਿਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਫਲ ਅਤੇ ਸਬਜੀਆਂ ਦੇ...
ਮੋਗਾ,1 ਅਪਰੈਲ (ਜਸ਼ਨ):ਮੋਗਾ ਦੇ ਲੋਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਦੀ ਪ੍ਰੇਰਨਾ ਨਾਲ ਸ਼ਹਿਰ ਦੇ 25 ਡਾਕਟਰਾਂ ਨੇ ਲੋਕਾਂ ਨੂੰ ਆਨਲਾਈਨ ਮਸ਼ਵਰਾ (ਕੰਨਸਲਟੇਸ਼ਨ ) ਦੇਣ ਦਾ ਐਲਾਨ ਕੀਤਾ ਜਿਸ ਨਾਲ ਬੀਮਾਰ ਲੋਕਾਂ ਨੂੰ ਜਿੱਥੇ ਘਰ ਬੈਠੇ ਮੁੱਫਤ ਡਾਕਟਰੀ ਸਹਾਇਤਾ ਮਿਲੇਗੀ ਉੱਥੇ ਉਹਨਾਂ ਨੂੰ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਵੀ ਮੁੱਫਤ ਦਿੱਤੀਆਂ ਜਾਣਗੀਆਂ ਅਤੇ ਇਹ ਦਵਾਈਆਂ ਮਰੀਜ਼ਾਂ ਦੇ ਘਰੇ ਨਿਗਮ ਦੇ ਕਰਮਚਾਰੀ ਪਹੁੰਚਦੀਆਂ...
Tags: GOVERNMENT OF PUNJAB

Pages