News

ਮੋਗਾ, 5 ਅਕਤੂਬਰ (ਜਸ਼ਨ ) -ਅੱਜ ਪੂਰੇ ਸੰਸਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਠੋਸ ਅਤੇ ਵਿਕਾਸਸ਼ੀਲ ਨੀਤੀਆਂ ਕਾਰਨ ਭਾਰਤ ਦਾ ਡੰਕਾ ਵਜ ਰਿਹਾ ਹੈ ਅਤੇ ਭਾਰਤ ਸੰਸਾਰ ਵਿਚ ਇਕ ਵੱਡੀ ਤਾਕਤ ਦੇ ਰੂਪ ਵਿਚ ਉਭਰ ਕੇ ਨਿਡਰਤਾ ਪੂਰਨ ਫੈਸਲੇ ਲੈ ਕੇ ਵਿਦੇਸ਼ਾ ਵਿਚ ਵੀ ਆਪਣਾ ਲੋਹਾ ਮਨਵਾ ਰਿਹਾ ਹੈ | ਇਹ ਵਿਚਾਰ ਭਾਜਪਾ ਦੇ ਸੂਬਾ ਸੰਗਠਨ ਮਹਾ ਮੰਤਰੀ ਸ਼੍ਰੀਨਿਵਾਸਲੂ ਨੇ ਮੋਗਾ ਦੇ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਸੰਗਠਨ ਨੂੰ ਮਜਬੂਤ ਕਰਨ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ...
Tags: BHARTI JANTA PARTY
ਚੰਡੀਗੜ, 4 ਅਕਤੂਬਰ: (ਜਸ਼ਨ )ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਕੀਤੇ ਜਾ ਰਹੇ ਨਿਰੰਤਰ ਯਤਨਾਂ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਜ਼ਿਲ੍ਹਾ ਮਾਲੇਰਕੋਟਲਾ ਦੇ ਥਾਣਾ ਸੰਦੌੜ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਹਰਜਿੰਦਰ ਸਿੰਘ (ਨੰ. 310/ਸੰਗਰੂਰ) ਨੂੰ 5,000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰਕੇ ਇੱਕ ਹੋਰ ਸਫਲਤਾ ਦਰਜ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ...
Tags: VIGILANCE BUREAU PUNJAB
ਚੰਡੀਗੜ੍ਹ, 4 ਅਕਤੂਬਰ:(ਜਸ਼ਨ )ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਥਾਣਾ ਮਲੌਦ, ਜ਼ਿਲ੍ਹਾ ਖੰਨਾ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ ਜਗਜੀਤ ਸਿੰਘ (ਨੰ: 462/ਖੰਨਾ) ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਹਰਦੀਪ ਸਿੰਘ ਵਾਸੀ ਪਿੰਡ ਸ਼ੇਖਾਂ, ਤਹਿਸੀਲ ਪਾਇਲ ਦੀ...
Tags: VIGILANCE BUREAU PUNJAB
ਮੋਗਾ, 3 ਅਕਤੂਬਰ (ਜਸ਼ਨ)- ਪਿੰਡ ਮਾਹਲਾ ਕਲ੍ਹਾਂ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸੁਖਮਨਪ੍ਰੀਤ ਸਿੰਘ ਨੂੰ ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਨਾਲ ਕੈਨੇਡਾ ਦਾ ਸਟੱਡੀ ਵੀਜ਼ਾ 14 ਹੀ ਦਿਨਾਂ ‘ਚ ਹੀ ਮਿਲ ਗਿਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਜਦੋਂ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਇਆ ਸੀ ਤਾਂ ਉਹ ਪਹਿਲਾਂ ਹੀ ਦੋ ਰਿਫਿਊਜ਼ਲਾਂ ਕਿਸੇ ਹੋਰ ਏਜੰਸੀਆਂ ਤੋਂ ਲੈ ਕੇ...
Tags: 'KAUR IMMIGRATION' ( MOGA & SRI AMRITSAR SAHIB)
ਮੋਗਾ, 3 ਅਕਤੂਬਰ (ਜਸ਼ਨ): ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨਜ਼ ਆਫ ਪੰਜਾਬ ਅਤੇ ਆਪਣਾ ਪੰਜਾਬ ਫਾਉਂਡੇਸ਼ਨ ਵੱਲੋਂ ਪੰਜਾਬ ਦੀ ਸਿੱਖਿਆ ਨੂੰ ਲੈ ਕੇ ਤਿਆਰ ਕੀਤੇ ਗਏ ਨਵੇਂ ਰੋਡਮੈਪ ਨੂੰ ਹਰ ਜ਼ਿਲੇ ਵਿੱਚ ਲੈ ਕੇ ਜਾਣ ਲਈ ਗਿਆਨ ਖੜਗ ਕਨਵੈਂਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਵਿੱਚ ਗਿਆਨ ਖੜਗ ਨੂੰ ਹਰ ਜਿਲੇ ਵਿੱਚ ਲੈ ਕੇ ਜਾਣ ਦਾ ਟੀਚਾ ਮਿਥਿਆ ਹੈ। ਇਸ ਦੇ ਸੰਬੰਧ ਵਿੱਚ ਹੀ ਬਲੂਮਿੰਗ ਬਡਜ਼ ਸਕੂਲ ਵਿੱਚ ਮੋਗਾ ਜ਼ਿਲੇ ਦੇ ਸਮੂਹ ਸਕੂਲਾਂ ਨੂੰ ਇਸ ਕਨਵੈਂਸ਼ਨ ਵਿੱਚ...
Tags: BLOOMIING BUDS SCHOOL MOGA
ਮੋਗਾ, 3 ਅਕਤੂਬਰ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲ਼ੂਮਿੰਗ ਬਡਜ਼ ਏ.ਬੀ.ਸੀ. ਮੋਨਟੇਂਸਰੀ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅਹਿੰਸਾ ਦੇ ਪੁਜਾਰੀ, ਰਾਸ਼ਟਰ ਪਿਤਾ ਸ਼੍ਰੀ ਮੋਹਨਦਾਸ ਕਰਮਚੰਦ ਗਾਂਧੀ (ਮਹਾਤਮਾ ਗਾਂਧੀ) ਜੀ ਅਤੇ ਅਜ਼ਾਦ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ‘ਲਾਲ ਬਹਾਦਰ ਸ਼ਾਸਤਰੀ’ ਜੀ ਦਾ ਜਨਮ ਦਿਨ ਨਿੱਕੇ ਨਿੱਕੇ ਬੱਚਿਆਂ ਨੇ ਬੜੇ ਹੀ ਚਾਅ ਅਤੇ ਉਤਸ਼ਾਹ...
Tags: ABC MONTESSORI (BLOOMIING BUDS SCHOOL ) MOGA
ਮੋਗਾ, 02 ਅਕਤੂਬਰ (ਜਸ਼ਨ )- ਕੌਰ ਇੰਮੀਗ੍ਰੇਸ਼ਨ ਨੇ ਪਿੰਡ ਮਿਸ਼ਰੀਵਾਲਾ, ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਸੁਖਪਿੰਦਰ ਕੌਰ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ 17 ਹੀ ਦਿਨਾਂ ‘ਚ ਹੀ ਲਗਵਾ ਕੇ ਦਿੱਤਾ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸੁਖਪਿੰਦਰ ਕੌਰ ਤੇ ਉਸਦੇ ਮਾਤਾ ਜੀ 'ਕੌਰ ਇੰਮੀਗ੍ਰੇਸ਼ਨ' ਦੇ ਦਫ਼ਤਰ ਸ਼ੋਸਲ ਮੀਡੀਆ ਰਾਹੀਂ ਆਏ ਸਨ ਅਤੇ ਉਹ ਕੌਰ ਇੰਮੀਗ੍ਰੇਸ਼ਨ ਦੀਆਂ...
Tags: 'KAUR IMMIGRATION' ( MOGA & SRI AMRITSAR )
ਚੰਡੀਗੜ੍ਹ, 3 ਅਕਤੂਬਰ (JASHAN , STRINGER DOORDARSHAN ) ਵਿੱਤੀ ਸੂਝ-ਬੂਝ ਅਤੇ ਸੂਬੇ ਦੇ ਵਸੀਲਿਆਂ ਦੀ ਢੁਕਵੀਂ ਵਰਤੋਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪਿਛਲੇ 18 ਮਹੀਨਿਆਂ ਦੌਰਾਨ ਸੂਬਾ ਸਰਕਾਰ ਵੱਲੋਂ ਖਰਚੇ ਗਏ ਇਕ-ਇਕ ਪੈਸੇ ਦਾ ਮੁਕੰਮਲ ਵੇਰਵਾ ਸੌਂਪਿਆ। ਰਾਜਪਾਲ ਨੂੰ ਲਿਖੇ ਪੱਤਰ ਵਿੱਚ ਭਗਵੰਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ 27016 ਕਰੋੜ ਰੁਪਏ ਦਾ ਭੁਗਤਾਨ ਵਿਆਜ ਦੀ ਅਦਾਇਗੀ...
Tags: GOVERNMENT OF PUNJAB
ਮੋਗਾ, 2 ਅਕਤੂਬਰ (ਜਸ਼ਨ): ਕਲੇਰ ਟਾਇਲਜ਼ ਸਟੂਡੀਓ ਦਾ ਉਦਘਾਟਨ ਹੋਣ ਉਪਰੰਤ ਮੋਗਾ ਵਾਸੀਆਂ ਵੱਲੋਂ ਟਾਇਲਾਂ ਅਤੇ ਸੈਨੇਟਰੀ ਦਾ ਸਮਾਨ ਖਰੀਦਣ ਲਈ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਬੁੱਘੀਪੁਰਾ ਚੌਂਕ ਤੋਂ ਲੋਹਾਰਾ ਚੌਂਕ ਜਾਂਦਿਆਂ ਬਾਈਪਾਸ ਦੇ ਐਨ ਉੱਪਰ ਦੁਸਾਂਝ ਪਿੰਡ ਦੇ ਨੇੜੇ ਆਰੰਭ ਹੋਏ 'ਕਲੇਰ ਟਾਇਲ ਸ਼ੋਅਰੂਮ 'ਦੇ ਮਾਲਕ ਸੁਖਵਿੰਦਰ ਸਿੰਘ ਕਲੇਰ ਨੇ ਉਦਘਾਟਨੀ ਰਸਮਾਂ ਦੌਰਾਨ ਕੰਪਨੀ ਦੇ ਨੁਮਾਇੰਦਿਆਂ, ਮੋਗਾ ਵਾਸੀਆਂ ਅਤੇ ਲਾਗਲੇ ਪਿੰਡਾਂ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ...
Tags: KALER TILE STUDIO
ਮੋਗਾ, 2 ਅਕਤੂਬਰ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਜੀ ਦੀ ਦੇਖ-ਰੇਖ ਅਧੀਨ ਚੰਦਰਯਾਨ-3 ਮਿਸ਼ਨ ਦੇ ਸਾਰੇ ਵਿਗਿਆਨਿਕਾਂ ਨੂੰ ਸਮਰਪਿਤ ਵਿਗਿਆਨ, ਗਣਿਤ ਅਤੇ ਕਲਾ ਦੇ ਨਾਲ ਸਬੰਧਿਤ ਇੱਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਭਾਰਤੀਯ ਵਿਦਿਆ ਮੰਦਿਰ ਸਕੂਲ ਲੁਧਿਆਣਾ ਤੋਂ...
Tags: BLOOMIING BUDS SCHOOL MOGA

Pages