News

ਮੋਗਾ,23 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਦੀ ਬਾਹਰਲੀ ਦਾਣਾ ਮੰਡੀ ਦੀ ਕਾਇਆ ਕਲਪ ਕਰਦਿਆਂ 10 ਕਰੋੜ ਦੇ ਚੱਲ ਰਹੇ ਪ੍ਰੌਜੈਕਟਾਂ ਤਹਿਤ ਅੱਜ ਮੰਡੀ ਦੀ ਮੇਨ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਆਗਾਜ਼ ਕਰਵਾਇਆ। ਇਸ ਮੌਕੇ ਡਾ: ਹਰਜੋਤ ਕਮਲ ਨੇ ਦੱਸਿਆ ਕਿ ਉਹਨਾਂ ਨੇ ਮੰਡੀ ਦੀ ਨਕਸ਼ ਨੁਹਾਰ ਬਦਲਣ ਲਈ ਪ੍ਰਣ ਲਿਆ ਸੀ ਅਤੇ ਵੱਖ ਵੱਖ ਪ੍ਰੌਜੈਕਟਾਂ ’ਤੇ ਕੰਮ ਆਰੰਭ ਵੀ ਹੋ ਗਿਆ ਸੀ ਪਰ ਲੌਕਡਾੳੂਨ ਕਾਰਨ ਰੁਕੇ ਹੋਏ ਕੰਮ ਦੁਬਾਰਾ ਆਰੰਭ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ...
ਬਾਘਾਪੁਰਾਣਾ, ਮਈ (ਰਾਜਿੰਦਰ ਸਿੰਘ ਕੋਟਲਾ): ਵਿਸ਼ਵ ਪੱਧਰ ‘ਤੇ ਫੈਲੀ ਕਰੋਨਾਂ ਨਾਮ ਦੀ ਮਹਾਂਮਰੀ ਕਰਕੇ ਸਰਕਾਰਾਂ ਵੱਲੋਂ ਲਾਏ ਕਰਫਿਊ ਕਰਕੇ ਲੋੜਵੰਦ ਲੋਕਾਂ ਨੂੰ ਲੋੜੀਦੀਆਂ ਲੋੜਾਂ ਦੀ ਪੂਰਤੀ ਅਤੇ ਪ੍ਰਸ਼ਾਸਨ ਦਾ ਹਰ ਪੱਖੋਂ ਸਾਥ ਦੇਣ ਕਰਕੇ ਐਸ ਐਸ ਪੀ ਸਾਹਿਬ ਮੋਗਾ ਦੇ ਦਿਸ਼ਾ ਨਿਰਦੇਸ਼ਾ ‘ਤੇ ਕੋਵਿਡ 19,ਕਰੋਨਾ ਦੀ ਮਹਾਮਾਰੀ ‘ਚ ਜਿੰਨਾਂ ... ਨੇ ਕੰਮ ਕੀਤਾ ਉਹਨਾਂ ਨੂੰ ਬਣਦਾ ਮਾਨ -ਸਨਮਾਨ ਦੇਣ ਲਈ ਮਾਨਯੋਗ ਡੀ ਐਸ ਪੀ ਰਵਿੰਦਰ ਸਿੰਘ ਜੀ, ਸਰਬਜੀਤ ਸਿੰਘ ਡਿਪਟੀ ਰੀਡਰ ਜੀ ਨੇ...
ਮੋਗਾ 22 ਮਈ (ਜਸ਼ਨ): ਕਾਂਗਰਸ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਜਿਸ ਕਾਰਨ ਲੋਕਾਂ ਨੇ ਇਸ ਪਾਰਟੀ ਨੂੰ ਵੋਟਾਂ ਪਾਈਆਂ ਅਤੇ ਕੈਪਟਨ ਸਰਕਾਰ ਹੋਂਦ ਵਿੱਚ ਆਈ ਪ੍ਰੰਤੂ ਕਰਫਿਊ ਦੌਰਾਨ ਅਤੇ ਕਰਫਿਊ ਤੋਂ ਬਾਅਦ ਪੰਜਾਬ ਸਰਕਾਰ ਨੇ ਸ਼ਰਾਬ ਵਰਗੇ ਨਸ਼ੇ ਦੇ ਵਾਧੇ ਲਈ ਜ਼ੋ ਫੈਸਲੇ ਕੀਤੇ ਉਹ ਸ਼ਰਮਸਾਰ ਕਰਨ ਵਾਲੇ ਹਨ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਪ੍ਰੈੱਸ ਨੋਟ ਰਾਹੀਂ ਪੰਜਾਬ ਸਰਕਾਰ ਦੀ ਇਸ ਗੱਲੋਂ ਨਿੰਦਾ...
ਲੁਧਿਆਣਾ, 22 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਲੋਕ ਇਨਸਾਫ ਪਾਰਟੀ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਵਲੋਂ ਅੱਜ ਲੁਧਿਆਣਾ ਦੇ ਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਗਈ ਕਿ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਮਾਪੇ ਸਕੂਲ ਫੀਸ ਭਰਨ ਵਿੱਚ ਅਸਮਰੱਥ ਹਨ, ਜਿਨ•ਾਂ ਦੀਆਂ ਫੀਸਾਂ ਮਾਫ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵਲੋਂ ਹਰ ਵਰ•ੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬਿਲਡਿੰਗ...
ਮੋਗਾ, 22 ਮਈ (ਜਸ਼ਨ) ਸਿਹਤ ਵਿਭਾਗ ਵੱਲੋਂ ਕੋਵਿਡ-19 ਖਿਲਾਫ ਵਿੱਢੀ ਜੰਗ ਦੌਰਾਨ ਜਿਥੇ ਲੋਕ ਸਹਿਮ ਦੇ ਮਾਹੌਲ ‘ਚ ਜੀਅ ਰਹੇ ਹਨ, ਉਥੇ ਮੋਗਾ ਜਿਲ੍ਹੇ ਦੇ ਬਲਾਕ ਡਰੋਲੀ ਭਾਈ ਦੀ ਸੈਂਪਲ ਲੈਣ ਵਾਲੀ ਟੀਮ ਮਿਸਾਲ ਬਣੀ ਹੋਈ ਹੈ ਕਿਉਂਕਿ ਇਸ ਟੀਮ ਦੇ ਚਾਰੋਂ ਮੈਂਬਰ ਖੁਦ ਅੱਗੇ ਆ ਕੇ ਇਸ ਟੀਮ ਦਾ ਹਿੱਸਾ ਬਣੇ ਸਨ। ਪਿਛਲੇ ਦੋ ਮਹੀਨਿਆਂ ਤੋਂ ਸੈਂਪਲ ਲੈਣ ‘ਚ ਲੱਗੀ ਹੋਈ ਟੀਮ ਦੀ ਅਗਵਾਈ ਛੋਟੇ-ਛੋਟੇ ਤਿੰਨ ਬੱਚਿਆਂ ਦੀ ਮਾਂ ਬਤੌਰ ਮੈਡੀਕਲ ਅਫਸਰ ਕਰ ਰਹੀ ਹੈ।ਸਿਹਤ ਤੇ ਪਰਿਵਾਰ ਭਲਾਈ...
ਮੋਗਾ,22 ਮਈ (ਜਸ਼ਨ): ਅੱਜ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ’ਤੇ ਮੋਗਾ ਵਿੱਚ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਟਰੇਡ ਯੂਨੀਅਨਾਂ ਵੱਲੋਂ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਦੀ ਅਗਵਾਈ ਵਿੱਚ ਰੋਸ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਇਸ ਸਮੇਂ ਕੇਂਦਰ ਅਤੇ ਵੱਖ-ਵੱਖ ਰਾਜਾਂ ਵਿੱਚ ਕੰਮ ਕਰਦੀਆਂ ਸਰਕਾਰਾਂ ਕਾਰਪੋਰੇਟਰਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਉਹ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕਾਂ ਦੇ...
ਚੰਡੀਗੜ੍ਹ, 22 ਮਈ- (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤਾਂ ਦਰਮਿਆਨ ਚੁਣੌਤੀਆਂ ਨਾਲ ਘਿਰੇ ਰੀਅਲ ਅਸਟੇਟ ਦੇ ਖੇਤਰ ਨੂੰ ਰਾਹਤ ਦੇਣ ਲਈ ਕਈ ਐਲਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਾਰੇ ਅਲਾਟੀਆਂ ਲਈ ਪਲਾਟਾਂ/ਪ੍ਰਾਜੈਕਟਾਂ ਦੀ ਉਸਾਰੀ ਲਈ ਨਿਰਧਾਰਤ ਸਮੇਂ ‘ਚ ਛੇ ਮਹੀਨੇ ਦਾ ਵਾਧਾ ਕਰਨਾ ਸ਼ਾਮਲ ਹੈ, ਇਹ ਅਲਾਟਮੈਂਟ ਭਾਵੇਂ ਪ੍ਰਾਈਵੇਟ ਹੋਣ ਜਾਂ ਸੂਬੇ ਦੇ ਸ਼ਹਿਰੀ ਖੇਤਰਾਂ ਦੀਆਂ...
ਸਮਾਲਸਰ , 22 ਮਈ (ਜਸਵੰਤ ਗਿੱਲ ) ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ । ਇਸ ਬਾਰੇ ਜਾਣਕਾਰੀ ਦਿੰਦਿਆਂ ਰੂਰਲ ਐਨ ਜੀ ਓ ਬਲਾਕ ਬਾਘਾਪੁਰਾਣਾ ਦੇ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ ਸਮਾਲਸਰ ਨੇ ਦੱਸਿਆ ਕਿ ਡਾ.ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟਰੱਸਟੀ ਰੇਸ਼ਮ ਸਿੰਘ ਜੀਤਾ ਸਿੰਘ ਵਾਲਾ ਦੀ ਅਗਵਾਈ ਵਿੱਚ ਬਲਾਕ ਬਾਘਾਪੁਰਾਣਾ ਦੇ ਵੱਖ ਵੱਖ ਪਿੰਡਾਂ ਦੀਆ ਵਿਧਵਾ ਅੌਰਤਾਂ ਅਤੇ ਅੰਗਹੀਣਾਂ ਨੂੰ ਦੋ...
ਮੋਗਾ,22 ਮਈ (ਜਸ਼ਨ) : ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਅਤੇ ਸੇਕਰਡ ਹਾਰਟ ਕਾਨਵੈਂਟ ਸਕੂਲ, ਧੂੜਕੋਟ ਕਲਾਂ ਦੇ ਚੇਅਰਮੈਨ, ਬਾਬਾ ਕੁੰਦਨ ਸਿੰਘ ਲਾਅ ਕਾਲਜ ਦੇ ਪ੍ਰੈਜ਼ੀਡੈਂਟ ਅਤੇ ਦੇਸ਼ ਭਗਤ ਕਾਲਜ, ਮੋਗਾ ਦੇ ਡਾਇਰੈਕਟਰ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਨੂੰ ਪੰਜਾਬ ਸਟੇਟ ਚੈਪਟਰ ਆਫ ਪੀ. ਐਸ. ਡੀ. ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਵਲੋਂ ਪੰਜਾਬ ਐਜੂਕੇਸ਼ਨ ਕਮੇਟੀ ਫਾਰ ਦੀ ਈਅਰ ਆਫ਼ 2020-21 ਲਈ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ਵਿੱਚ ਪੰਜਾਬ ਭਰ ਤੋਂ ਸਕੂਲਾਂ, ਕਾਲਜਾਂ ਅਤੇ...
ਮੋਗਾ, 22 ਮਈ (ਜਸ਼ਨ) : ਡੇਂਗੂ ਦੇ ਸੰਭਾਵੀ ਸੀਜ਼ਨ ਨੂੰ ਦੇਖਦਿਆਂ ਅਗੇਤੀ ਚੌਕਸੀ ਵਰਤਦਿਆਂ ਸਿਹਤ ਵਿਭਾਗ ਮੋਗਾ ਵੱਲੋਂ ਅੱਜ ਤੋਂ ਫਰਾਈਡੇ ਡਰਾਈ ਡੇਅ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ । ਇਸ ਸਬੰਧੀ ਸਿਵਲ ਸਰਜ਼ਨ ਮੋਗਾ ਡਾ. ਆਦੇਸ਼ ਕੰਗ ਦੇ ਆਦੇਸ਼ਾਂ ਤੇ ਸਰਕਾਰੀ ਅਤੇ ਨਿੱਜੀ ਅਦਾਰਿਆਂ, ਘਰਾਂ ਅਤੇ ਜਨਤਕ ਥਾਵਾਂ ਤੇ ਜਾਂਚ ਕਰਨ ਲਈ ਅੱਜ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਟੀਮ ਰਵਾਨਾ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਆਦੇਸ਼ ਕੰਗ ਨੇ ਦੱਸਿਆ...

Pages