News

ਮੋਗਾ,28 ਜੂਨ (ਜਸ਼ਨ) : ਸਿਹਤ ਵਿਭਾਗ ਪੰਜਾਬ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਮਲਟੀਪਰਪਜ਼ ਕੇਡਰ ਨੇ ਕੋਵਿਡ 19 ਦੌਰਾਨ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਵਾਹ ਕੀਤੇ ਬਗੈਰ ਫਰੰਟਲਾਈਨ ਤੇ ਕੰਮ ਕਰਕੇ ਆਪਣਾ ਫਰਜ਼ ਬਾਖੂਬੀ ਨਿਭਾਇਆ ਹੈ ਤੇ ਆਪਣੀ ਡਿਊਟੀ ਕਰਦਿਆਂ ਕਈ ਕਾਮੇ ਕਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਪਰ ਇਹਨਾਂ ਕਾਮਿਆਂ ਦੀ ਮਿਹਨਤ ਦੇ ਸਿਰ ਤੇ ਮਿਸ਼ਨ ਫਤਹਿ ਨੂੰ ਸਰ ਕਰਨ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਨੇ ਹਾਲੇ ਤੱਕ ਇਹਨਾਂ ਕਾਮਿਆਂ ਨੂੰ ਕੋਈ ਵਿੱਤੀ ਲਾਭ ਦੇਣ...
ਮੋਗਾ,28 ਜੂਨ (ਜਸ਼ਨ): ਉੱਘੇ ਸਮਾਜਸੇਵੀ ਅਤੇ ਸਵੈ ਸੇਵਕ ਦੇਵਪ੍ਰਿਆ ਤਿਆਗੀ ਨੇ ਦੱਸਿਆ ਇਸ ਕਰੋਨਾ ਵਾਇਰਸ ਮਹਾਂਮਾਰੀ ‘ਚ ਜਨਸੰਪਰਕ ਇਕ ਬਹੁਤ ਵੱਡੀ ਚੁਣੌਤੀ ਹੈ ਜਿੱਥੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਪੈਂਦਾ ਹੈ। ਇਸ ਚੁਣੌਤੀ ਦਾ ਹੱਲ ਕਰਦੇ ਹੋਏ ਮੋਗਾ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਨੇ ਸ਼ਰਮਾ ਅਤੇ ਮੋਗਾ ਮੰਡਲ ਪ੍ਰਧਾਨ ਵਰੁਣ ਭੱਲਾ ਦੀ ਅਗਵਾਈ ਵਿਚ ਇਕ ਆਨਲਾਈਨ ਵਰਚੂਅਲ ਰੈਲੀ ਮੋਗਾ ਜ਼ਿਲ੍ਹੇ ‘ਚ ਸਫ਼ਲਤਾ ਪੂਰਵਕ ਕੀਤੀ ਗਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ...
ਚੰਡੀਗੜ੍ਹ, 27 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ 30 ਜੂਨ ਤੋਂ ਬਾਅਦ ਸੂਬੇ ਵਿੱਚ ਲੌਕਡਾਊਨ ਦਾ ਫੈਸਲਾ ਸਥਿਤੀ ’ਤੇ ਨਿਰਭਰ ਹੋਵੇਗਾ ਪਰ ਕੋਵਿਡ ਦੇ ਫੈਲਾਅ ਨੂੰ ਰੋਕਣ ਵਿੱਚ ਜੋ ਵੀ ਕਦਮ ਚੁੱਕਣ ਦੀ ਲੋੜ ਹੋਈ, ਉਹ ਉਸ ਲਈ ਪੂਰੀ ਤਰ੍ਹਾਂ ਤਿਆਰ ਹਨ। ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਨੇ ਲੁਧਿਆਣਾ ਦੇ ਇਕ ਵਸਨੀਕ ਨੂੰ ਮੁਖਾਤਿਬ ਹੁੰਦਿਆਂ ਕਿਹਾ...
ਮੋਗਾ,27 ਜੂਨ(ਜਸ਼ਨ): ਅੱਜ ਮੁੱਖ ਮੰਤਰੀ ਵੱਲੋਂ ਫੇਸਬੁੱਕ ’ਤੇ ਲਾਈਵ ਹੰੁਦਿਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਬੱਸਾਂ ’ਤੇ 50 ਫੀਸਦੀ ਸਵਾਰੀਆਂ ਲਿਜਾਣ ਦੀ ਰੋਕ ਹਟਾਉਣ ਦੇ ਫੈਸਲੇ ਦਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਵਾਗਤ ਕਰਦਿਆਂ ਆਖਿਆ ਕਿ ਬੱਸਾਂ ਨਾ ਚੱਲਣ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਢੁੱਕਵੇਂ ਸਮੇਂ ’ਤੇ ਕੈਪਟਨ ਸਾਬ੍ਹ ਵੱਲੋਂ ਲਏ ਫੈਸਲੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਡਾ: ਹਰਜੋਤ ਨੇ ਆਖਿਆ ਕਿ ਤੇਲ ਦੀਆਂ ਕੀਮਤਾਂ...
ਪੰਜਾਬ ਵਿੱਚ ਇੱਕ ਸਮਾਂ ਇਹ ਵੀ ਰਿਹਾ ਹੈ ਜਦੋਂ ਕਿਸੇ ਵੀ ਵਿਆਹ ਸ਼ਾਦੀ ਵੇਲੇ ਘਰ ਘਰ ਤੋਂ ਮੰਜੇ ਇਕੱਠੇ ਕਰਨੇ ਬਿਸਤਰੇ ਇਕੱਠੇ ਕਰਨੇ ਘਰਾਂ ਵਿੱਚ ਵਿਆਹ ਕਰਨੇ ਸਾਰੇ ਪਿੰਡ ਵਾਲੇ ਘਰ ਵਿੱਚ ਹੀ ਦੁੱਧ ਦੇ ਜਾਇਆ ਕਰਦੇ ਸਨ ਤੇ ਘਰ ਦੁੱਧ ਦੇਣ ਜੋ ਵੀ ਪਿੰਡ ਦਾ ਸੱਜਣ ਆਉਦਾ ਉਸ ਨੂੰ ਚਾਹ ਪਿਆਉਣੀ ਤੇ ਨਾਲ ਕੁੱਝ ਖਾਣ ਲਈ ਵੀ ਦੇਣਾ।ਦੋ ਤਿੰਨ ਦਿਨ ਪਹਿਲਾਂ ਹੀ ਕੋਠੇ ਦੇ ਉੱਪਰ ਮੰਜੇ ਜੋੜ ਕੇ ਸਪੀਕਰ ਲਾ ਦੇਣਾ, ਸਪੀਕਰ ਵਿੱਚ ਦੀ ਹੀ ਦੁੱਧ ਦਾ ਮੰਜੇ ਬਿਸਤਰੇ ਇਕੱਠੇ ਕਰਨ ਦਾ,ਰੋਪਣਾ ਭਾਵ...
ਮੋਗਾ 27 ਜੂਨ(ਜਸ਼ਨ):ਪੰਜਾਬ ਸਰਕਾਰ ਵੱਲੋ ਕਰੋਨਾ ਉੱਪਰ ਫਤਿਹ ਹਾਸਲ ਕਰਨ ਲਈ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਰਕਾਰ ਨੇ ਆਪਣੀ ਪ੍ਰਚਾਰ ਮੁਹਿੰਮ ਹੋਰ ਤੇਜ ਕਰ ਦਿੱਤੀ ਹੈ ਤਾਂ ਕਿ ਵੱਧ ਤੋ ਵੱਧ ਲੋਕ ਕਰੋਨਾ ਤੋ ਬਚਣ ਲਈ ਸੁਚੇਤ ਹੋ ਸਕਣ, ਕਿਉਕਿ ਸਾਵਧਾਨੀ ਹੀ ਕਰੋਨਾ ਵਾਈਰਸ ਤੋ ਬਚਾਅ ਦਾ ਸਾਧਨ ਹੈ। ਪੰਜਾਬ ਸਰਕਾਰ ਮਿਸ਼ਨ ਫਤਿਹ ਤਹਿਤ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਪੰਜਾਬ ਨੂੰ ਛੇਤੀ ਤੋ ਛੇਤੀ ਕਰੋਨਾ ਮੁਕਤ ਕੀਤਾ ਜਾ ਸਕੇ।ਇਨ੍ਹਾਂ ਸ਼ਬਦਾਂ ਦਾ...
ਚੰਡੀਗੜ੍ਹ, 27 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੰਜਾਬ ਪੁਲੀਸ ਨੇ ਆਪਣੀ ਕਿਸਮ ਦੀ ਪਹਿਲੀ ਸੂਬਾ ਪੱਧਰੀ ਡਰੱਗ ਡਿਸਟਰੱਕਸ਼ਨ (ਨਸ਼ਿਆਂ ਦਾ ਖ਼ਾਤਮਾ) ਮੁਹਿੰਮ ਦੌਰਾਨਸਾਰੇ 24 ਜ਼ਿਲ੍ਹਿਆਂ ਵਿੱਚ ਵੱਖ ਵੱਖ ਥਾਵਾਂ ‘ਤੇ ਕਈ ਕੁਇੰਟਲ ਨਸ਼ੀਲੇ ਪਦਾਰਥ ਨਸ਼ਟ ਕੀਤੇ। ਨਸ਼ਿਆਂ ਦੇ ਖਾਤਮੇ ਦੀ ਇਹ ਮੁਹਿੰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਕਿ ਉਨ੍ਹਾਂ ਦੀ ਸਰਕਾਰ ਉਦੋਂ ਤੱਕ ਅਰਾਮ ਨਹੀਂ ਕਰੇਗੀ ਜਦੋਂ ਤੱਕ ਹਰ ਇੱਕ ਨਸ਼ਾ...
ਬਾਘਾਪੁਰਾਣਾ 27 ਜੂਨ (ਰਾਜਿੰਦਰ ਸਿੰਘ ਕੋਟਲਾ): ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਕਾਂਗਰਸ ਦੇ ਯੂਥ ਵਿੰਗ ਨੂੰ ਪਿਛਲੇ ਦਿਨੀ ਸਿੱਖ ਹੱਕਾਂ ਅਤੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਅਤੇ ਸਿੱਖਾਂ ਦੇ ਖਾਲਸਾ ਰਾਜ ਪ੍ਰਤੀ ਗੱਲ ਕਰਨ ਵਾਲੇ ਕਲਾਕਾਰਾਂ ਤੇਂ ਪਰਚੇ ਦਰਜ ਕਰਵਾਉਣ ਬਾਰੇ ਦਿੱਤੇ ਬਿਆਨ ਉਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਰਣਜੀਤ ਸਿੰਘ ਲੰਗੇਆਣਾ ਜਿਲਾ ਮੀਤ ਪ੍ਰਧਾਨ ਮੋਗਾ ਨੇ ਤਿੱਖਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਫੈਡਰੇਸ਼ਨ ਇਸ ਲੜਾਈ ਲਈ...
ਮੋਗਾ,27 ਜੂਨ (ਜਸ਼ਨ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਭਗਵੰਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਵਿੱਚ ਸਾਰੇ ਹਲਕਾ ਇੰਚਾਰਜਾਂ ਦੀ ਦੇਖ ਰੇਖ ਹੇਠ ਹਲਕਾ ਲੈਵਲ ਤੇ ਅਕਾਲੀ ਪਾਰਟੀ ਦੇ ਸੂਬਾ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਕਿਸਾਨਾਂ ਦੇ ਵਿਰੋਧ ਵਿੱਚ ਆਰਡੀਨੈਸ ਜਾਰੀ ਕਰ ਰਹੀ ਹੈ ਜੋ ਕਿਸਾਨੀ ਲਈ ਅਤਿ ਘਾਤਕ ਅਤੇ ਖੇਤੀ ਮਜਦੂਰਾਂ ਲਈ ਮਾਰੂ ਸਾਬਤ ਹੋਵੇਗਾ। ਸ਼੍ਰੀ ਬਾਵਾ ਨੇ ਆਪਣੇ ਪ੍ਰੱੈਸ ਨੋਟ ਰਾਹੀਂ...
ਅਜੀਤਵਾਲ, 27 ਜੂਨ (ਜਸ਼ਨ): ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ’ਤੇ ਸੀ.ਐਚ.ਸੀ. ਢੁੱਡੀਕੇ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ: ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਮੋਗਾ ਡਾ: ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ ਅਧੀਨ ਮਨਾਏ ਗਏ ਇਸ ਦਿਹਾੜੇ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ: ਨੀਲਮ ਭਾਟੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਜ਼ਬੂਤ ਇੱਛਾ ਸ਼ਕਤੀ ਦੇ ਨਾਲ ਹੀ ਨਸ਼ਾ ਛੱਡਿਆ ਜਾ ਸਕਦਾ ਹੈ...

Pages