ਜਦੋਂ ਕਦੇ ਮੁਹੱਬਤ ਦੀ ਗੱਲ ਤੁਰਦੀ ਹੈ ਤਾਂ ਦਿਲ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਉਂ ਲੱਗਦਾ ਹੈ ਜਿਵੇਂ ਦਿਲ ਹੀ ਇਸ ਸਾਰੇ ਕਾਸੇ ਲਈ ਕਸੂਰਵਾਰ ਹੋਵੇ, ਜਿਵੇਂਕਿ ਬਹੁਤ ਹੀ ਚਰਚਿਤ ਗੀਤਾਂ ਵਿਚ ਦਿਲ ਦਾ ਮਾਮਲਾ ਸਿਰ ਚੜ੍ਹ ਕੇ ਬੋਲਿਆ ਹੈ। ਦਿਲ ਦਾ ਮਾਮਲਾ ਹੈ, ਦਿਲ ਤਾਂ ਪਾਗਲ ਹੈ, ਦਿਲਾ ਪਿਆਰ ਨਾ ਕਰੀਂ, ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ, ਦਿਲ ਦਾ ਕਸੂਰ, ਦਿਲ ਜੁਰਮਾਨੇ ਭਰਦਾ ਜਾਂ ਹੋਰ ਬਹੁਤ ਸਾਰੇ ਗੀਤ, ਜਿਸ ਨਾਲ ਇਕ ਕਿਤਾਬ ਭਰੀ ਜਾ ਸਕਦੀ ਹੈ ਪਰ ਕੀ ਇਹ ਸੱਚ ਹੈ...
News
ਮੋਗਾ,13 ਜੁਲਾਈ (ਜਸ਼ਨ) : ਮੋਗਾ ‘ਚ ਅੱਜ 8 ਹੋਰ ਕਰੋਨਾ ਪਾਜ਼ਿਟਿਵ ਕੇਸ ਆਉਣ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ । ਉਹਨਾਂ ਸਿਵਲ ਸਰਜਨ ਮੈਡਮ ਅਮਰਪ੍ਰੀਤ ਕੌਰ ਬਾਜਵਾ, ਡਾ: ਸੁਖਪ੍ਰੀਤ ਸਿੰਘ ਬਰਾੜ ਡਿਪਟੀ ਮੈਡੀਕਲ ਕਮਿਸ਼ਨਰ ,ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ, ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ,ਡਾ: ਰਾਜੇਸ਼ ਮਿੱਤਲ,ਜ਼ਿਲ੍ਹਾ ਐਪਡੋਮੋਲੋਜਿਸਟ ਡਾ: ਮੁਨੀਸ਼, ਫਾਰਮੇਸੀ ਅਫਸਰ ਰਾਜੇਸ਼ ਭਾਰਦਵਾਜ ਅਤੇ ਸਿਹਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ...
ਚੰਡੀਗੜ੍ਹ, 13 ਜੁਲਾਈ(ਜਸ਼ਨ) : ਪੰਜਾਬ ਸਰਕਾਰ ਨੇ ਕੋਵਿਡ ਵਿਰੁੱਧ ਲੜਾਈ ਹੋਰ ਤੇਜ਼ ਕਰਦਿਆਂ ਸਾਰੇ ਜਨਤਕ ਇਕੱਠਾਂ ’ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਜਨਤਕ ਇਕੱਤਰਤਾ ਨੂੰ ਪੰਜ ਵਿਅਕਤੀਆਂ ਤੱਕ ਅਤੇ ਵਿਆਹ ’ਤੇ ਹੋਰ ਸਮਾਜਿਕ ਸਮਾਗਮਾਂ ਵਿੱਚ 50 ਦੀ ਬਜਾਏ 30 ਵਿਅਕਤੀਆਂ ਦੀ ਇਕੱਤਰਤਾ ਤੱਕ ਸੀਮਿਤ ਕਰ ਦਿੱਤਾ ਹੈ।ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਤਵਾਰ ਨੂੰ ਕੀਤੇ ਐਲਾਨ ਮੁਤਾਬਕ ਜਾਰੀ ਕੀਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦਾ ਹਿੱਸਾ ਹਨ।ਜਨਤਕ ਇਕੱਠ...
ਮੋਗਾ, 13 ਜੁਲਾਈ (ਜਸ਼ਨ) : ਵਿਧਾਇਕ ਡਾ. ਹਰਜੋਤ ਕਮਲ ਦੇ ਨਿਰਦੇਸ਼ ਅਨੁਸਾਰ ਵਾਰਡ ਨੰ:30 ਦੇ ਇੰਚਾਰਜ ਸੀਨੀਅਰ ਕਾਂਗਰਸੀ ਆਗੂ ਜਗਚਾਨਣ ਸਿੰਘ ਜੱਗੀ ਧਾਲੀਵਾਲ ਵਲੋਂ 80 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।ਇਸ ਮੌਕੇ 60 ਜਰੂਰਤਮੰਦ ਪਰਿਵਾਰਾਂ ਦੇ ਨੀਲੇ ਕਾਰਡ ਦੇ ਫਾਰਮ ਭਰੇ ਗਏ ਜਦ ਕਿ 20 ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਗਏ ਅਤੇ 10 ਵਿਧਵਾਵਾਂ ਦੇ ਪੈਨਸ਼ਨ ਲਗਵਾਉਣ ਦੇ ਫਾਰਮ ਭਰੇ ਗਏ । ਜਗਚਾਨਣ ਸਿੰਘ ਜੱਗੀ ਧਾਲੀਵਾਲ ਦੀ ਅਗਵਾਈ ਵਿੱਚ ਲੋਕਾਂ ਦੀ ਸਹੂਲਤ ਲਈ ਰਾਸ਼ਨ...
ਕੋਰੋਨਾ ਪੌਜ਼ਿਟਿਵ ਮੁਲਜ਼ਿਮ ਆਈਸੋਲੇਸ਼ਨ ਵਾਰਡ ਦੀ ਖਿੜਕੀ ਤੋੜ ਕੇ ਫਰਾਰ, ਭਗੌੜੇ ਅਤੇ 4 ਪੁਲਿਸ ਕਰਮਚਾਰੀਆਂ ਉੱਪਰ ਮਾਮਲਾ ਦਰਜ
ਬਾਘਾ ਪੁਰਾਣਾ, 12 ਜੁਲਾਈ (ਜਸ਼ਨ ) : ਧਾਰਾ 498 ਏ, 406.494 ਆਈ.ਪੀ.ਸੀ ਤਹਿਤ ਮੋਗਾ ਸਿਟੀ ਨੰਬਰ 1ਵਿਖੇ ਦਰਜ ਮਾਮਲੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਭਗੌੜਾ ਕੋਰੋਨਾ ਪੌਜ਼ਿਟਿਵ ਵਿਅਕਤੀ ਬਾਘਾ ਪੁਰਾਣਾ ਦੇ ਆਈਸੋਲੇਸ਼ਨ ਵਾਰਡ ਦੀ ਖਿੜਕੀ ਤੋੜ ਕੇ ਫਰਾਰ ਹੋ ਗਿਆ । ਇਸ ਸਬੰਧੀ ਪਤਾ ਲੱਗਦਿਆ ਹੀ ਪੁਲਿਸ ਪੂਰੀ ਤਰਾਂ ਹਰਕਤ ਵਿਚ ਆ ਗਈ। ਸਿਵਲ ਹਸਪਤਾਲ ਬਾਘਾਪੁਰਾਣਾ ਦੇ ਆਈਸੋਲੇਸ਼ਨ ਵਾਰਡ ਦੀ ਇੰਚਾਰਜ ਮਹਿੰਦਰ ਕੌਰ ਨੇ ਪੁਲਿਸ ਥਾਣਾ ਬਾਘਾ ਪੁਰਾਣਾ ਨੂੰ ਸੂਚਿਤ ਕੀਤਾ ।...
ਮੋਗਾ,12 ਜੁਲਾਈ (ਜਸ਼ਨ):‘ ਕਰੋਨਾ ਮਹਾਂਮਾਰੀ ਦੌਰਾਨ ਤਲਖ ਹਕੀਕਤਾਂ ਦਾ ਸਾਹਮਣਾ ਕਰ ਰਹੇ ਲੋੜਵੰਦਾਂ ਲਈ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਮਸੀਹਾ ਬਣ ਕੇ ਬਹੁੜੇ ਹਨ ਅਤੇ ਉਹਨਾਂ ਵੱਲੋਂ ਚਲਾਈ ਰਾਸ਼ਨ ਵੰਡਣ ਦੀ ਮੁਹਿੰਮ ਦੌਰਾਨ ਅਜਿਹੇ ਪਰਿਵਾਰਾਂ ਨੂੰ ਵੀ ਰਾਸ਼ਨ ਵੰਡਿਆ ਜਾ ਰਿਹਾ ਹੈ ਜਿਨਾਂ ਦੇ ਨੀਲੇ ਕਾਰਡ ਨਹੀਂ ਬਣੇ ਹਨ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 38 ਦੇ ਇੰਚਾਰਜ ਜਸਪ੍ਰੀਤ ਸਿੰਘ ਗੱਗੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ...
ਚੰਡੀਗੜ੍ਹ, 12 ਜੁਲਾਈ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਤਕਰੀਬਨ ਅੱਧੀ ਦਰਜਨ ਕਾਂਗਰਸੀ ਵਜ਼ੀਰਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਦਬੀ ਦੀਆਂ ਘਟਨਾਵਾਂ ਦੀ ਪੰਜਾਬ ਪੁਲੀਸ ਵਲੋਂ ਕੀਤੀ ਜਾ ਰਹੀ ਜਾਂਚ ਨੂੰ ਹਰ ਹਾਲਤ ਵਿਚ ਸਿਰੇ ਲਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮੋਦੀ ਸਰਕਾਰ ਹੁਣ ਸੀ.ਬੀ.ਆਈ. ਰਾਹੀਂ ਇਸ ਜਾਂਚ ਨੂੰ ਰੋਕ ਕੇ ਬਾਦਲ ਪਰਿਵਾਰ ਨੂੰ ਬਚਾਉਣ ਅਤੇ ਸਿਆਸਤ ਵਿਚ ਮੁੜ ਬਹਾਲ ਕਰਵਾਉਣ ਵਿਚ...
ਲੁਧਿਆਣਾ, 13 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਕਾਂਗਰਸ ਪਾਰਟੀ ਦੇ ਜਿਲਾ ਮੀਤ ਪ੍ਰਧਾਨ ਅਤੇ ਵੱਖ ਵੱਖ ਅਹੁਦਿਆਂ ਤੇ ਰਹੇ ਕਾਂਗਰਸ ਦੇ ਸੀਨੀਅਰ ਆਗੂ ਵੇਦ ਪ੍ਰਕਾਸ਼ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੇਦ ਪ੍ਰਕਾਸ਼ ਨੂੰ ਸਨਮਾਨਤ ਕਰਦੇ ਹੋਏ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ...
ਚੰਡੀਗੜ੍ਹ, 12 ਜੁਲਾਈ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਡੀਪੀਐਸ ਖਰਬੰਦਾ ਨੇ ਵਿਭਾਗ ਨਾਲ ਜੁੜੇ ਸੂਬੇ ਭਰ ਦੇ ਕੋਚਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦਿੱਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਖਰਬੰਦਾ ਨੇ ਕੋਚਾਂ ਨਾਲ ਆਨਲਾਈਨ ਮੀਟਿੰਗ ਕੀਤੀ ਅਤੇ ਇਹ ਨਿਰਦੇਸ਼ ਦਿੱਤੇ। ਉਨ੍ਹਾਂ ਕੋਚਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ...
ਮੋਗਾ,12 ਜੁਲਾਈ (ਜਸ਼ਨ) : ਮੂਲ ਰੂਪ ਵਿੱਚ ਪਿੰਡ ਦੁਸਾਂਝ ਦੇ ਨਿਵਾਸੀ ਤੇ ਪਿਛਲੇ 20 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਪ੍ਵਾਸੀ ਭਾਰਤੀ ਮੁਕੰਦ ਲੂੰਬਾ ਵੱਲੋਂ ਸਮਾਜ ਦੇ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਸਹਾਇਤਾ ਵਿੱਚ ਵਾਧਾ ਕਰਦਿਆਂ ਮਿੰਨੀ ਸਕੱਤਰੇਤ ਦੇ ਦੋ ਨੰਬਰ ਗੇਟ ਦੇ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੀ ਟੈਂਕੀ ਰਖਵਾਈ ਗਈ ਹੈ ਤਾਂ ਜੋ ਗਰਮੀ ਦੇ ਮੌਸਮ ਵਿੱਚ ਕਿਸੇ ਨੂੰ ਵੀ ਪਾਣੀ ਦੀ ਸਮੱਸਿਆ ਨਾ ਆਵੇ । ਜਿਕਰਯੋਗ ਹੈ ਕਿ ਉਹਨਾਂ ਵੱਲੋਂ ਕੁੱਝ ਦਿਨ...

