News

ਮੋਗਾ,25 ਨਵੰਬਰ (ਜਸ਼ਨ): ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਪ੍ਰਧਾਨ ਮੈਡਮ ਸੋਨੀਆਂ ਗਾਂਧੀ ਦੇ ਸਿਆਸੀ ਸਕੱਤਰ ਸ਼੍ਰੀ ਅਹਿਮਦ ਪਟੇਲ ਦੇ ਕਰੋਨਾ ਦੀ ਜ਼ਦ ਵਿਚ ਆਉਣ ਉਪਰੰਤ ਹੋਈ ਮੌਤ ਤੇ ਕਾਂਗਰਸੀ ਖੇਮਿਆਂ ਵਿਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਮੋਗਾ ਵਿਚ ਅੱਜ ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਦਰਸ਼ਨ ਬਰਾੜ ,ਸਾਬਕਾ ਮੰਤਰੀ ਡਾ: ਮਾਲਤੀ ਥਾਪਰ,ਚੇਅਰਮੈਨ ਵਿਨੋਦ ਬਾਂਸਲ, ਚੇਅਰਮੈਨ ਇੰਦਰਜੀਤ ਤਲਵੰਡੀ ਭੰਗੇਰੀਆਂ, ਸਾਬਕਾ ਵਿਧਾਇਕਾ ਬੀਬੀ...
ਮੋਗਾ,25 ਨਵੰਬਰ (ਜਸ਼ਨ):ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟ ਕਪੂਰਾ ਰੋਡ ਮੋਗਾ ਦੇ ਵਿਚ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਕੂਲ ਦੇ ਸਾਰੇ ਸਟਾਫ ਮੈਨੇਜਮੇਂਟ ਅਤੇ ਪ੍ਰਿੰਸੀਪਲ ਸਭ ਨੇ ਮਿਲ ਕੇ ਆਡੀਟੋਰੀਅਮ ਵਿੱਚ ਪਾਠ ਕੀਤੇ। ਇਹ ਸਾਰੇ ਪਾਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਤੇ ਸਰਬਤ ਦੇ ਭਲੇ ਲਈ ਕੀਤੇ ਗਏ। ਸਕੂਲ ਵਿੱਚ ਇਹ ਅਰਦਾਸ ਵੀ ਕੀਤੀ ਗਈ ਕਿ ਆਉਣ ਵਾਲਾ ਸਮਾਂ ਸਭ ਦੇ ਲਈ ਚੰਗਾ ਆਵੇ।...
Tags: CAMBRIDGE INTERNATIONAL SCHOOL
ਮੋਗਾ, 24 ਨਵੰਬਰ (ਜਸ਼ਨ): ਪੰਜਾਬ ਵਿੱਚ ਰੇਲਾਂ ਦੇ ਮੁੜ੍ਹ ਚੱਲਣ ਦਾ ਜਿੱਥੇ ਵੱਖ ਵੱਖ ਵਰਗਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਦੇ ਆੜਤੀਆ ਭਾਈਚਾਰੇ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਇਸ ਵਰਗ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੀ ਰੁਕੀ ਹੋਈ ਆਰਥਿਕਤਾ ਮੁੜ੍ਹ ਲੀਹ ਉਤੇ ਆਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਆੜਤੀਆ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸ੍ਰ ਰਣਬੀਰ ਸਿੰਘ ਲਾਲੀ ਨੇ ਕਿਹਾ ਕਿ ਪੰਜਾਬ ਵਿੱਚ ਰੇਲਾਂ ਦੀ ਆਵਾਜਾਈ ਰੁਕਣ ਨਾਲ...
ਨੱਥੂਵਾਲਾ ਗਰਬੀ, 24 ਨਵੰਬਰ (ਪੱਤਰ ਪ੍ਰੇਰਿਕ)-ਪੱਤਰਕਾਰ ਰਾਜਵੀਰ ਸਿੰਘ ਭਲੂਰੀਆ ਦੀ ਹੋਣਹਾਰ ਬੇਟੀ ਬਾਲ ਲੇਖਿਕਾ ਸਨਮਵੀਰ ਕੌਰ ਸੰਧੂ ਦਾ ਵਿਸ਼ੇਸ਼ ਸਨਮਾਨ ਮੁੱਦਕੀ ਦੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਕੀਤੇ ਗਏ ਧਾਰਮਿਕ ਸਮਾਗਮ ਦੌਰਾਨ ਕੀਤਾ ਗਿਆ।ਉੱਘੇ ਸਮਾਜ ਸੇਵੀ ਸੰਤ ਬਾਬਾ ਇਕਬਾਲ ਸਿੰਘ ਜੀ ਨੱਥੂਵਾਲਾ ਗਰਬੀ ਵਾਲਿਆ ਵੱਲੋਂ ਕੀਤੇ ਗਏ ਸਮਾਗਮ ਦੌਰਾਨ ਸਨਮਵੀਰ ਕੌਰ ਸੰਧੂ ਨੂੰ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਬੋਲਦਿਆਂ ਬਾਬਾ ਇਕਬਾਲ ਸਿੰਘ...
ਬਾਘਾਪੁਰਾਣਾ 24 ਨਵੰਬਰ(ਰਾਜਿੰਦਰ ਸਿੰਘ ਕੋਟਲਾ)ਪਿੰਡ ਲੰਙਿਆਣਾ ਕਲਾਂ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸੱਚਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਤੀਸਰੀ ਬਰਸੀ ਅਤੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਜੀ ਦੀ 16ਵੀਂ ਬਰਸੀ ਨੂੰ ਮਨਾਉਂਦਿਆਂ ਸਲਾਨਾ ਸਮਾਗਮ ਅਰੰਭ ਹੋ ਗਏ ਹਨ।ਇਹਨਾਂ ਸਮਾਗਮਾਂ ਵਿੱਚ ਭਾਈ ਹਰਮਿੰਦਰ ਸਿੰਘ(ਗੁ:ਸੰਤ ਖਾਲਸਾ ਰੋਡੇ)ਦਾ ਕੀਰਤਨੀ ਜਥਾ ਅਤੇ ਗਿਆਨੀ ਨਵਦੀਪ ਸਿੰਘ ਦਮਦਮੀ ਟਕਸਾਲ...
ਮੋਗਾ,24 ਨਵੰਬਰ (ਜਸ਼ਨ): ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਅਤੇ ਕੈਂਬਰਿਜ ਇੰਟਰਨੈਸਨਲ ਸਕੂਲ ਮੋਗਾ ਦੇ ਚੇਅਰਮੈਨ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਨੇ ਆਪਣਾ ਜਨਮ ਦਿਨ ਧੂੜਕੋਟ ਕਲਾਂ ਸਕੂਲ ਵਿੱਚ ਪੌਦੇ ਲਗਾ ਕੇ ਮਨਾਇਆ। ਇਸ ਸਮੇਂ ਸ੍ਰੀਮਤੀ ਪਰਮਜੀਤ ਕੌਰ ਜਨਰਲ ਸੈਕਟਰੀ, ਪਿ੍ਰੰਸੀਪਲ ਮਨੀਸ਼ਾ ਗੋਇਲ, ਕੋਆਰਡੀਨੇਟਰ ਦਰਸਨ ਸਿੰਘ, ਮਨਜਿੰਦਰ ਸਿੰਘ, ਬਲਜੀਤ ਸਿੰਘ, ਜਗਜੋਧ ਸਿੰਘ ਅਤੇ ਸਟਾਫ ਮੈਂਬਰ ਹਾਜਰ ਸਨ। ਦਵਿੰਦਰਪਾਲ ਸਿੰਘ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ...
Tags: SACRED HEART CONVENT SCHOOL DHURKONT KALAN MOGA
ਮੋਗਾ, 24 ਨਵੰਬਰ (ਜਸ਼ਨ)- ਲਾਕਡਾਊਨ ਦੀ ਵਜ੍ਹਾ ਕਾਰਨ ਪਿਛਲੇ ਕਰੀਬ 7 ਮਹੀਨੇ ਤੋਂ ਬੰਦ ਪਈਆਂ ਅੰਬੈਸੀਆਂ ਨੇ ਆਪਣਾ ਕੰਮ ਕਰਨਾ ਸੁਰੂ ਕਰ ਦਿੱਤਾ ਹੈ, ਇਸ ਲੜੀ ਤਹਿਤ ਮਾਲਵੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਜ਼ ਸੰਸਥਾ ਰਾਈਟ ਵੇ ਏਅਰਿਲੰਕਸ ਨੇ ਅਮਨਦੀਪ ਕੌਰ ਦਾ ਆਸਟ੍ਰੇਲੀਆ ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ । ਸੰਸਥਾ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਦੱਸਿਆ ਕਿ ਅਮਨਦੀਪ ਕੌਰ ਨੇ 12ਵੀਂ ਦੀ ਪੜ੍ਹਾਈ 2019 ਵਿਚ ਆਰਟਸ ਵਿਚ ਕੀਤੀ ਸੀ ਤੇ ਉਸ ਨੂੰ ਬੈਚਲਰ ਆਫ ਬਿਜਨਸ...
Tags: RIGHTWAY AIRLINKS
ਚੰਡੀਗੜ੍ਹ, 24 ਨਵੰਬਰ(ਜਸ਼ਨ): ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਰਦੀਆਂ ਦੇ ਮੌਸਮ ਦੌਰਾਨ ਧੁੰਦ ਵੱਧਣ ਦੇ ਮੱਦੇਨਜ਼ਰ ਵਾਹਨ ਚਾਲਕਾਂ ਲਈ ਇਕ ਅਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਸੜਕੀ ਦੁਰਘਟਵਾਨਾਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਧੁੰਦ ਦੇ ਕਾਰਣ ਸੜਕਾਂ `ਤੇ ਦੁਰਘਟਨਾਵਾਂ ਵੱਧ ਜਾਂਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦੇ...
Tags: SAFETY SAVES
ਨੱਥੂਵਾਲਾ ਗਰਬੀ , 24 ਨਵੰਬਰ (ਜਸ਼ਨ): - ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਬਾਬਾ ਇਕਬਾਲ ਸਿੰਘ ਜੀ ਵੱਲੋਂ ਪਿਛਲੇ ਦਿਨੀ ਵੱਖ ਵੱਖ ਪਿੰਡਾਂ ਦੀਆਂ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਦਾ ਸਮਾਗਮ ਮੁੱਦਕੀ ਦੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਕੀਤੀਆਂ ਗਈਆਂ।ਇਸ ਸਮਾਗਮ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਰਾਜਨੀਤਿਕ,ਧਾਰਮਿਕ,ਸਮਾਜਿਕ ਸ਼ਖਸ਼ੀਅਤਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਵੱਖ ਵੱਖ ਸੰਤਾਂ ਮਹਾਪੁਰਸ਼ਾਂ ਨੇ...
ਮੋਗਾ,24 ਨਵੰਬਰ(ਜਸ਼ਨ): ਗੋਲਡਨ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਹਰਮਨ ਸਿੰਘ ਗਿੱਲ ਨੇ ਆਈਲਟਸ ਵਿੱਚ 6.5 ਬੈਂਡ, ਹਾਸਲ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਅਮਿਤ ਪਲਤਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲਡਨ ਐਜੂਕੇਸ਼ਨ ਸੰਸਥਾ ‘ਚ ਵਿਦਿਆਰਥੀਆਂ ਨੂੰ ਵਧਿਆ ਕੋਚਿੰਗ, ਲੇਟੈਸਟ ਸਟੱਡੀ ਮਟੀਰੀਅਲ, ਇਕੱਲੇ-ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ ,...

Pages