****ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੇ 1 ਲੱਖ ਤੋਂ ਵੱਧ ਮੈਂਬਰ ਭਾਗ ਲੈਣਗੇ **** ਕਿਲੀ ਚਾਹਲਾਂ ( ਮੋਗਾ ) , 6 ਫਰਵਰੀ( ਜਸ਼ਨ ) ਪੰਜਾਬ ਸਰਕਾਰ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀਚਾਹਲਾਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਪਾਰਟ -2 ਤਹਿਤ 16 ਫਰਵਰੀ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਮੁਹਿੰਮ ਦੇ ਨੋਡਲ ਅਫ਼ਸਰ ਸ੍ਰੀ ਸੰਯਮ ਅਗਰਵਾਲ ( ਆਈ ਏ ਐਸ ) ਵੱਲੋਂ ਜਾਇਜ਼ਾ ਲਿਆ ਗਿਆ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਸਾਗਰ...
News
ਚੰਡੀਗੜ੍ਹ,6 ਫਰਵਰੀ ( ਜਸ਼ਨ ) :ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੈਂਕੜੇ ਅਕਾਲੀ ਅਤੇ ਕਾਂਗਰਸੀ ਆਗੂ ਤੇ ਵਰਕਰ ਆਪਣੀ ਪਾਰਟੀ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਗਏ।ਡੇਰਾ ਬਾਬਾ ਨਾਨਕ ਵਿੱਚ ਵਿਧਾਇਕ ਰੰਧਾਵਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਨਵੇਂ ਮੈਂਬਰਾਂ ਦੇ ਆਉਣ ਨਾਲ ਡੇਰਾ ਬਾਬਾ ਨਾਨਕ ਦੇ ਨਾਲ-ਨਾਲ ਪੂਰੇ...
ਮੋਗਾ ,6 ਫਰਵਰੀ ( ਜਸ਼ਨ ) :ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੇ ਫੈਸਲੇ ਨੂੰ ਲੈ ਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਇਸ ਨੂੰ ਇਨਸਾਫ਼ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਾਬਤ ਕਰਦਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਅਜੇ ਵੀ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਥੇਦਾਰ ਤੀਰਥ...
ਮੋਗਾ ,6 ਫਰਵਰੀ ( ਜਸ਼ਨ ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਕਰਨ ਉਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਦੇ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਬਿਕਰਮ ਮਜੀਠੀਆ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਨੇ ਸੱਚਾਈ ਉੱਤੇ ਮੋਹਰ ਲਾਈ ਹੈ। ਉਨ੍ਹਾਂ ਆਖਿਆ ਕਿ ਇਹ ਗੱਲ ਜਗ ਜਾਹਰ ਹੈ ਕਿ ਮੌਕੇ ਦੀ ਆਮ ਆਦਮੀ ਪਾਰਟੀ...
ਮੋਗਾ ,6 ਫਰਵਰੀ ( ਜਸ਼ਨ ) :ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਦੀ ਅਗਵਾਈ ਹੇਠ ਅਜੀਤਵਾਲ ਪੁਲਸ ਨੇ ਹਰਸ਼ ਐਗਰੋ ਦੇ ਗੁਦਾਮ ਵਿਚੋਂ ਹਜ਼ਾਰਾਂ ਰੁਪਏ ਮੁੱਲ ਦੇ ਚੌਲ ਚੋਰੀ ਕਰਨ ਵਾਲੇ ਸਕਿਓਰਿਟੀ ਗਾਰਡ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਕਾਬੂ ਕਰ ਕੇ ਚੋਰੀ ਦਾ ਮਾਲ ਬਰਾਮਦ ਕੀਤਾ । ਥਾਣਾ ਅਜੀਤਵਾਲ ਦੇ ਮੁੱਖ ਅਫਸਰ ਰਾਜ ਸਿੰਘ ਨੇ ਦੱਸਿਆ...
ਮੋਗਾ ,6 ਫਰਵਰੀ ( ਜਸ਼ਨ ) :ਤਿੰਨ ਸਾਲ ਪਹਿਲਾਂ ਇੱਕ ਨੌਜਵਾਨ ਦੇ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਪੁਲਸ ਵੱਲੋਂ ਨਾਮਜ਼ਦ ਦੋ ਦੋਸ਼ੀਆਂ ਨੂੰ ਮਾਣਯੋਗ ਜ਼ਿਲਾ ਸੈਸ਼ਨ ਜੱਜ, ਸ਼੍ਰੀਮਤੀ ਨੀਲਮ ਅਰੋੜਾ ਦੀ ਅਦਾਲਤ ਨੇ ਉਮਰ ਕੈਦ ਅਤੇ ਇੱਕ-ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦ ਕਿ ਜੁਰਮਾਨੇ ਦੀ ਰਕਮ ਨਾ ਦੇਣ ਦੀ ਸੂਰਤ ਵਿਚ, ਦੋਸ਼ੀ ਨੂੰ ਇਕ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ। ਪੀੜਤ ਦੀ ਨੁਮਾਇੰਦਗੀ ਕਰ ਰਹੇ ਸਰਕਾਰੀ ਵਕੀਲ, ਐਡਵੋਕੇਟ ਕੁਲਦੀਪ ਸਾਹਨੀ ਨੇ...
ਮੋਗਾ ,6 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) :ਭਾਰਤ ਸਰਕਾਰ ਵੱਲੋਂ ਆਪਣੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਬਜਾਏ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੀਆਂ ਭਾਰਤ ਦੇ ਕਿਸਾਨਾਂ ਨੂੰ ਉਜਾੜਨ ਵਾਲੀਆ ਨੀਤੀਆਂ ਅੱਗੇ ਗੋਡੇ ਗਏ ਟੇਕੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਲੱਗੇ ਸਮਾਣਾ ਟਾਵਰ ਮੋਰਚੇ ਵੱਲੋਂ ਜੋ 7 ਫਰਵਰੀ ਨੂੰ ਮੀਟਿੰਗ ਵਿੱਚ ਲਏ ਗਏ ਫੈਸਲੇ ਨੂੰ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਕੀਤੇ ਜਾਵੇਗਾ ਲਾਗੂ aSKM ਗੈਰ...
ਮੋਗਾ, 6 ਫਰਵਰੀ ( ਜਗਰਾਜ ਸਿੰਘ ਸੰਘਾ ) ਕਿਸਾਨ ਮਜ਼ਦੂਰ ਮੋਰਚੇ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ, ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਰਣਬੀਰ ਸਿੰਘ ਰਾਣਾ ਸੂਬਾ ਜਨਰਲ ਸਕੱਤਰ, ਲਖਵੀਰ ਸਿੰਘ ਦੋਧਰ ਸੂਬਾ ਆਗੂ, ਜਗਮੋਹਣ ਸਿੰਘ ਜਿਲਾ ਜਗਰਾਜ ਸਿੰਘ ਦੌਧਰ ਰਾਜੂ ਪੱਤੋ ਦੀ ਅਗਵਾਈ ਹੇਠ ਮੋਗਾ ਹਲਕੇ ਦੇ ਐਮ ਐਲ ਏ...
***ਸ਼ਿਵ ਟੰਡਨ ਦੇ ਸ਼ਤਕ ਅਤੇ ਅੱਧਸ਼ਤਕ ਨਾਲ ਜਿੱਤ ਦਿਲਾਈ*** ਮੋਗਾ ,4 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) :ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਰਕਾਰੀ ਆਪਣਾ ਪਾਰਕ ਵਿੱਚ ਦਸ਼ਹਿਰਾ ਗ੍ਰਾਉਂਡ ਕ੍ਰਿਕਟ ਕਲੱਬ ਅਤੇ ਸ਼ਰਮਾ ਬ੍ਰਦਰਜ਼ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਰੋਮਾਂਚਕ ਆਯੋਜਨ ਕੀਤਾ ਗਿਆ। ਇਸ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਸ਼ਹਿਰਾ ਗ੍ਰਾਉਂਡ ਕ੍ਰਿਕਟ ਕਲੱਬ ਨੇ ਸ਼ਰਮਾ ਬ੍ਰਦਰਜ਼ ਨੂੰ 2-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ...
ਮੋਗਾ ,4 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) :ਮੋਗਾ ਦੇ ਕੋਟਕਪੂਰਾ ਰੋਡ ਸਥਿਤ ਜੈ ਮਹਾਂਕਾਲੀ ਮੰਦਿਰ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਮੂਰਤੀ ਸਥਾਪਨਾ ਦਿਵਸ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਸਵੰਤ ਆਨੰਦ ਦਾਵੜਾ ਨੇ ਦਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 19 ਵਾਂ ਸਲਾਨਾ ਮੂਰਤੀ ਸਥਾਪਨਾ ਦਿਵਸ 7 ਫਰਵਰੀ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਮੂਰਤੀ ਸਥਾਪਨਾ ਦਿਵਸ ਦੇ ਮੌਕੇ ਭਜਨ ਗਾਇਕਾ ਵੱਲੋ ਮਹਾਮਾਈ ਦਾ...

