ਮੋਗਾ, 2 ਨਵੰਬਰ (ਜਸ਼ਨ): ਮੋਗਾ ਨਗਰ ਨਿਗਮ ਦੇ ਮੇਅਰ ਸ਼੍ਰੀਮਤੀ ਨੀਤਿਕਾ ਭੱਲਾ ਦੇ ਪਤੀ ਦੀਪਕ ਭੱਲਾ ਦੇ ਜਨਮ ਦਿਨ ਨੂੰ ਮਨਾਉਂਦਿਆਂ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਆਪਣੇ ਦਫਤਰ ‘ਚ ਕੇਕ ਕੱਟ ਕੇ ਭੱਲਾ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਮੌਕੇ ਕੌਂਸਲਰ ਸ਼ਿੰਦਾ ਬਰਾੜ, ਕੌਂਸਲਰ ਜਗਦੀਪ ਜੱਗੂ, ਕੌਂਸਲਰ ਵਿਜੇ ਖੁਰਾਣਾ ਪਾਲ ਸੰਨੀ ਸਟੂਡੀਓ ਵਾਲਿਆਂ ਨੇ ਦੀਪਕ ਭੱਲਾ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਕੌਂਸਲਰ ਸ਼ਿੰਦਾ ਬਰਾੜ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ...
News
*ਪ੍ਰਧਾਨ ਸ਼ੰਮੀ ਬੋਹਤ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਦਿ੍ਰੜਤਾ ਨਾਲ ਕੰਮ ਕਰਨਗੇ: ਵਿਧਾਇਕ ਡਾ: ਹਰਜੋਤ ਕਮਲ ਮੋਗਾ, 1 ਨਵੰਬਰ (ਜਸ਼ਨ): ਵਾਲਮੀਕ ਸਮਾਜ ਅਤੇ ਵਾਲਮੀਕ ਬਰਾਦਰੀ ਦੇ ਨੁਮਾਇੰਦਿਆਂ ਵੱਲੋਂ ਸਮਾਜ ਦੀ ਅਗਵਾਈ ਕਰਨ ਲਈ ਕੀਤੀ ਪ੍ਰਧਾਨ ਦੀ ਚੋਣ ਦੌਰਾਨ ਅਗਲੇ ਦੋ ਸਾਲਾਂ ਲਈ ਸ਼ੰਮੀ ਬੋਹਤ ਨੂੰ ਵਾਲਮੀਕ ਸਮਾਜ ਦੇ ਪ੍ਰਧਾਨ ਵਜੋਂ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਲਮੀਕ ਸਭਾ ਦੇ ਪ੍ਰਧਾਨ ਸਿਕੰਦਰ ਡੁੱਲਗਚ ਸਨ ਅਤੇ ਉਹਨਾਂ ਆਪਣੇ ਦੋ ਸਾਲ ਦਾ...
ਮੋਗਾ, 1 ਨਵੰਬਰ (ਜਸ਼ਨ): ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਸ਼ੇਸ਼ ਐਲਾਨ ਕਰਦਿਆਂ ਪੰਜਾਬੀਆਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਬਿਜਲੀ ਦਰਾਂ ਵਿਚ 3 ਰੁਪਏ ਦੀ ਕਟੌਤੀ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ‘ਚ 11 ਫ਼ੀਸਦੀ ਦੇ ਵਾਧੇ ’ਤੇ ਜਿੱਥੇ ਸਮੁੱਚੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੈ ਉੱਥੇ ਮੋਗਾ ਵਿਚ ਗੀਤਾ ਭਵਨ ਚੌਂਕ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਕਾਂਗਰਸੀ ਆਗੂ , ਵਰਕਰ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਤੇ ਮੁੱਖ...
ਮੋਗਾ 1 ਨਵੰਬਰ (ਜਸ਼ਨ): ਸਮੇਂ ਦੀਆਂ ਸਰਕਾਰਾਂ ਨੇ ਆਪਣੀਆਂ ਰਾਜਨੀਤਕ ਸਾਜਿਸ਼ਾਂ ਨੂੰ ਕਾਮਯਾਬ ਕਰਨ ਲਈ ਹਮੇਸ਼ਾਂ ਪੰਜਾਬ ਦੇ ਹਿੱਤਾਂ ਨੂੰ ਤਿਲਾਂਜਲੀ ਦੇ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਕੀਤਾ ਹੈ । ਇਸੇ ਕਾਰਨ ਪੰਜ ਆਬਾਂ ਦਾ ਸੂਬਾ ਪੰਜਾਬ, ਜੋ ਕਾਬਲ, ਕੰਧਾਰ, ਚੰਬਾ ਅਤੇ ਲੇਹ ਲੱਦਾਖ ਤੱਕ ਆਪਣਾ ਵਜੂਦ ਰੱਖਦਾ ਸੀ, ਉਹ ਅੱਜ ਸੁੰਗੜ ਕੇ ਢਾਈ ਆਬਾਂ ਦਾ ਸੂਬਾ ਬਣ ਕੇ ਰਹਿ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਰਬੱਤ ਦਾ ਭਲਾ ਦਫਤਰ ਮੋਗਾ ਵਿਖੇ ਪੰਜਾਬ ਦਿਵਸ...
ਕੋਟਈਸੇ ਖਾਂ, 1 ਨਵੰਬਰ (ਜਸ਼ਨ): ਅਸ਼ਵਨੀ ਕੁਮਾਰ ਪਿੰਟੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਅਗਵਾਈ ਹੇਠ ਹਲਕਾ ਧਰਮਕੋਟ ਦੇ ਕਸਬਾ ਕੋਟ ਈਸੇ ਖਾਂ ਦੇ ਅਕਾਲੀ ਆਗੂਆਂ ਦੀ ਮੀਟਿੰਗ ਸ੍ਰੋਮਣੀ ਅਕਾਲੀ ਦਲ ਦੇ ਉਸਾਰੀ ਅਧੀਨ ਦਫਤਰ ਵਿਖੇ ਹੋਈ। ਮੀਟਿੰਗ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਸ਼ਵਨੀ ਕੁਮਾਰ ਪਿੰਟੂ ਸਾਬਕਾ ਪ੍ਰਧਾਨ ਨੇ ਕਿਹਾ ਕਿ ਬਹੁਤ ਜਲਦ ਹੀ ਕੋਟ ਈਸੇ ਖਾਂ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਨਵੇਂ ਬਣ ਰਹੇ ਦਫਤਰ ਦਾ ਉਦਘਾਟਨ ਮਾਨਯੋਗ ਜਥੇਦਾਰ ਤੋਤਾ...
ਮੋਗਾ, 1 ਨਵੰਬਰ (ਜਸ਼ਨ ) ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਰੂਪਿਕਾ ਨੇ ਮੋਗਾ ਵਿਖੇ ਹੋਈ ਸ਼ਤਰੰਜ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਚੈਂਪੀਅਨਸ਼ਿਪ ਵਿੱਚ ਰੂਪਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਵੱਲੋਂ ਰੂਪਿਕਾ ਨੂੰ ਪ੍ਰਾਰਥਨਾ ਸਭਾ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਕੂਲ ਦੇ ਪਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ ਨੇ ਵੀ ਇਸ ਬੱਚੀ ਅਤੇ ਉਸਦੇ ਮਾਪਿਆਂ ਨੂੰ...
*6, 7, 20 ਅਤੇ 21 ਨਵੰਬਰ ਨੂੰ ਸਮੂਹ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸਨ ’ਤੇ ਬੈਠਣਗੇ- ਜਿਲਾ ਚੋਣ ਅਫਸਰ ਮੋਗਾ, 1 ਨਵੰਬਰ (ਜਸ਼ਨ ) ਸ਼੍ਰੀ ਹਰੀਸ਼ ਨਈਅਰ ਡਿਪਟੀ ਕਮਿਸਨਰ-ਕਮ- ਵਧੀਕ ਜ਼ਿਲਾ ਚੋਣ ਅਫਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਜਨਵਰੀ, 2022 ਦੇ ਆਧਾਰ ’ਤੇ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਲਈ ਜਿਨਾਂ ਨਾਗਰਿਕਾਂ ਦੀ ਉਮਰ ਮਿਤੀ 01 ਜਨਵਰੀ, 2022 ਨੂੰ 18 ਸਾਲ ਜਾਂ ਇਸ ਤੋਂ...
ਮੋਗਾ 31 ਅਕਤੂਬਰ (ਜਸ਼ਨ ) ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ ਸਾਲਾਨਾ 23ਵੀਂ ਬਰਸੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਮਹਾਨ ਕੀਰਤਨ ਦਰਬਾਰ ਮਾਤਾ ਗਿਆਨ ਕੌਰ ਜੀ ਦੀ ਸਰਪ੍ਰਸਤੀ ਹੇਠ ਅੱਜ ਜੀ.ਟੀ.ਰੋਡ ਰੱਬ ਨਗਰ ਮੋਗਾ ਵਿਖੇ ਕਰਵਾਇਆ ਜਾ ਗਿਆ! ਜਿਸ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ,ਸੰਤ ਰਾਮ ਤੀਰਥ ਜੀ ਜਲਾਲ ਵਾਲੇ,ਸੰਤ ਗੁਰਮੀਤ ਸਿੰਘ ਖੋਸਿਆ ਵਾਲੇ, ਸੰਤ ਅਮਰਜੀਤ ਸਿੰਘ ਗਾਲਿਬ ਵਾਲੇ...
ਮੋਗਾ 31 ਅਕਤੂਬਰ (ਜਸ਼ਨ )ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜਿਲ੍ਹਾ ਮੋਗਾ ਦੀ ਵਿਸਥਾਰੀ ਮੀਟਿੰਗ ਮੁੱਖ ਦਫ਼ਤਰ ਵਿੱਚ ਜਿਲ੍ਹਾ ਸਕੱਤਰ ਬੂਟਾ ਸਿੰਘ ਤਖਾਣਵੱਧ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਦਿੱਲੀ ਮੋਰਚੇ ਨੂੰ ਮਜਬੂਤ ਕਰਨ ਲਈ ਅਤੇ ਜੋ ਮੋਗਾ ਜਿਲ੍ਹੇ ਵਿੱਚ,ਕੋਟਕਰੋੜ ਟੋਲ ਪਲਾਜਾ,ਅਤੇ ਪਿੰਡ ਮਾਛੀਕੇ ਵਿੱਖੇ ਮੋਗਾ-ਬਰਨਾਲਾ ਨੈਸ਼ਨਲ ਹਾਈਵੇਅ ਵਿੱਚ ਐਕਵਾਇਰ ਹੋਈ ਜਮੀਨ ਦੇ ਮੁਆਵਜੇ ਲਈ ਪੀੜ੍ਹਤ ਪਰਿਵਾਰ ਦੇ ਲਈ ਲੱਗੇ ਪੱਕੇ ਮੋਰਚੇ ਨੂੰ ਮਜਬੂਤ ਕਰਨ ਲਈ ਅਹਿਮ ਫੈਸਲੇ ਲਏ ਗਏ। ਇਸ...
ਮੋਗਾ 31 ਅਕਤੂਬਰ (ਜਸ਼ਨ ) ਉਘੇ ਸਮਾਜ ਸੇਵੀ ਅਤੇ ਰਾਜਪੂਤ ਭਲਾਈ ਸੰਸਥਾ ਦੇ ਖਜਾਨਚੀ ਵਿਜੇ ਕੁਮਾਰ ਕੰਡਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਬੀਤੀ ਰਾਤ ਉਹਨਾਂ ਦੇ ਛੋਟੇ ਭਰਾ ਬਲਜਿੰਦਰ ਪਾਲ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ । ਬਲਜਿੰਦਰ ਪਾਲ (ਮਲਕੀਤ ਜੇਵੱਲਰਸ) ਦਾ ਅੰਤਿਮ ਸਸਕਾਰ ਅੱਜ 31 ਅਕਤੂਬਰ ਨੂੰ ਦੁਪਹਿਰ 12 ਵਜੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਹੋਵੇਗਾ।