ਮੋਗਾ, 28 ਨਵੰਬਰ (ਜਸ਼ਨ): ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸੂਬੇ ਦੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕਰਨ ਦੀ ਪਰਿਕਿਰਿਆ ਤਹਿਤ ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡੇਵਾਲਾ ਵਿਖੇ ਵਿਧਾਇਕ ਡਾ: ਹਰਜੋਤ ਕਮਲ ਦੇ ਉਚੇਚੇ ਯਤਨਾਂ ਸਦਕਾ ਪ੍ਰਾਪਤ ਹੋਈ ਗਰਾਂਟ ਨਾਲ ਦੋ ਨਵੇਂ ਕਮਰਿਆਂ ਦੀ ਉਸਾਰੀ ਅਤੇ ਪਿ੍ਰੰਸੀਪਲ ਦਫਤਰ ਦੇ ਨਾਲ ਨਾਲ ਕਲਰਕ ਦੇ ਦਫਤਰ ਦੀ ਰੈਨੋਵੇਸ਼ਨ ਕਰਵਾਉਣ ਉਪਰੰਤ ਹੋਏ...
News
28 नवम्बर (जश्न): ऑस्ट्रेलिया और यू के जाने वाले बच्चों के लिए खुशखबरी की खबर पाई जा रही है । राइट वे ऐरलिंक्स 01 दिसंबर 2021 को नीलम नोवा होटल में ऑस्ट्रेलिया और यू. के का मेगा एजुकेशन फेयर कराने जा रहा है । पिछले 18 महीने से बंद फ्लाइट्स भी अब 01 दिसंबर से शुरू हो रही है। इस सेमिनार में स्विनबर्न यूनिवर्सिटी सिडनी, विक्टोरिया यूनिवर्सिटी सिडनी, लंदन मेट्रोपोलिटन यूनिवर्सिटी...
ਮੋਗਾ, 27 ਨਵਬੰਰ (ਜਸ਼ਨ) ਇਕ ਸਾਲ ਪਹਿਲਾਂ ਗਾਂਧੀ ਰੋਡ ’ਤੇ ਹੋਏ ਦਰਦਨਾਕ ਹਾਦਸੇ ਦੌਰਾਨ ਅਧਿਆਪਕਾ ਗਰਿਮਾ ਅਗਰਵਾਲ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਨ ਲਈ ਅੱਜ ਵੱਖ ਵੱਖ ਸਿਆਸੀ ਪਾਰਟੀ ਦੇ ਆਗੂਆਂ ਅਤੇ ਸਮਾਜ ਸੇਵੀਆਂ ਦੇ ਨਾਲ ਨਾਲ ਆਮ ਲੋਕਾਂ ਨੇ ਮੋਮਬੱਤੀਆਂ ਬਾਲ ਕੇ ਗਰਿਮਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । ਇਸ ਮੌਕੇ ਕੱਢੇ ਗਏ ਕੈਂਡ ਮਾਰਚ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਗਾਂਧੀ ਰੋਡ ਦੀ ਟਰੈਫਿਕ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਕੈਂਡਲ ਮਾਰਚ...
*ਮੁੱਖ ਮੰਤਰੀ ਸ. ਚੰਨੀ ਨੇ ਕੀਤਾ ਸਨਮਾਨਿਤ, ਵਿਧਾਇਕ ਡਾ: ਹਰਜੋਤ ਕਮਲ ਦੀ ਮਿਹਨਤ ਲਿਆਈ ਰੰਗ ਮੋਗਾ,26 ਨਵੰਬਰ (ਜਸ਼ਨ): ਕਾਂਗਰਸ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਕਸ਼ਯਪ ਰਾਜਪੂਤ ਮਹਾਂਸਭਾ ਦੇ ਸੂਬਾ ਪ੍ਰਧਾਨ ਡਾ: ਮਨਮੋਹਣ ਸਿੰਘ ਭਾਗੋਵਾਲੀਆ, 18 ਜ਼ਿਲ੍ਹਾ ਪ੍ਰਧਾਨਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਗੋਵਾਲੀਆ ਨੂੰ ਕਾਂਗਰਸ ਵਿਚ ਸ਼ਾਮਲ ਹੋਣ ‘ਤੇ...
*ਮੀਟਿੰਗ ਦੌਰਾਨ ਆਗੂਆਂ ਨੇ ਈ ਓ ਪੀ ਐੱਸ ਦਾ ਕੋਟਾ ਦੇਣ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨਾਂ ਦੀ ਬਹਾਲੀ ਅਤੇ ਤਨਖਾਹ ਖਜ਼ਾਨੇ ਚੋਂ ਕਰਨ ਦੀ ਕੀਤੀ ਮੰਗ ਮੋਗਾ, 26 ਨਵੰਬਰ (ਜਸ਼ਨ): ਪੰਚਾਇਤ ਅਫ਼ਸਰ ਐਸੋਸੀਏਸ਼ਨ, ਟੈਕਸ ਕੁਲੈਕਟਰ ਯੂਨੀਅਨ ਅਤੇ ਪੰਚਾਇਤ ਸਕੱਤਰ ਯੂਨੀਅਨ ਜ਼ਿਲ੍ਹਾ ਮੋਗਾ ਨੇ ਤਰੱਕੀ ਦੀਆਂ ਮੰਗਾਂ ਨੂੰ ਲੈ ਕੇ ਇਕ ਸਾਂਝੀ ਮੀਟਿੰਗ ਕੀਤੀ। ਅੱਜ ਦੀ ਇਹ ਮੀਟਿੰਗ ਸ. ਸੁਰਜੀਤ ਸਿੰਘ ਰਾਓਕੇ ਪੰਚਾਇਤ ਅਫਸਰ ਅਤੇ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਸ...
ਮੋਗਾ, 25 ਨਵੰਬਰ (ਜਸ਼ਨ ) ਮੋਗਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਅਨਏਡਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਸ. ਦਵਿੰਦਰਪਾਲ ਸਿੰਘ ਨੇ ਪੰਜਾਬ ਦੇ ਕਾਲਜਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਕਾਲਜ ਵਿਦਿਆਰਥੀਆਂ ਤੋਂ ਬਿਨਾਂ ਖਾਲੀ ਹੋ ਰਹੇ ਹਨ। ਕਿਉਂ ਕਿ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿਚ ਵਹੀਰਾਂ ਘੱਤ ਰਹੀ ਹੈ। ਇਸ ਤੋਂ ਇਲਾਵਾ ਪੋਸਟ ਮੈਟਰਿਕ...
* ਸਮਾਜ ਵਿਚ ਬਰਾਬਰਤਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਯਕੀਨੀ ਬਣਾਇਆ ਜਾਵੇਗਾ: ਚਰਨਜੀਤ ਸਿੰਘ ਚੰਨੀ ਮੋਗਾ,25 ਨਵੰਬਰ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਮੋਗਾ ਦੀ ਅਨਾਜ ਮੰਡੀ ‘ਚ ਮਹਾਰਾਜਾ ਅਗਰਸੈਨ ਅਤੇ ਕੋਟਕਪੁਰਾ ਬਾਈਪਾਸ ’ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਰਤਿਮਾ ਦੀ ਸਥਾਪਨਾ ਮੌਕੇ ਹੋਏ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਪ੍ਰਤਿਮਾਵਾਂ ਦਾ ਅਨਾਵਰਣ ਕੀਤਾ। ਇਹਨਾਂ ਦੋਹਾਂ ਸਮਾਗਮਾਂ ਵਿਚ ਜਿੱਥੇ ਅਗਰਵਾਲ ਸਮਾਜ ਦੀ ਸੂਬਾਈ ਲੀਡਰਸ਼ਿਪ ਹਾਜ਼ਰ...
ਚੰਦ ਪੁਰਾਣਾ (ਮੋਗਾ), 25 ਨਵੰਬਰ(ਜਸ਼ਨ )ਆਪਣੇ ਪੁਰਾਣੇ ਦਿਨਾਂ ਨੂੰ ਚੇਤੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅੱਜ ਉਸੇ ਗੁਰਦੁਆਰਾ ਸਾਹਿਬ ਵਿਖੇ ਰਾਤ ਬਿਤਾਉਣ ਪੁਜੇ ਜਿੱਥੇ ਉਹ ਸਾਲ 2016 ਵਿਚ ਸਾਈਕਲ ਯਾਤਰਾ ਦੌਰਾਨ ਰੁਕੇ ਸਨ। ਮੁੱਖ ਮੰਤਰੀ ਚੰਨੀ ਜਦੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਪੰਜਾਬੀਆਂ ਨੂੰ ਜਾਣੂੰ ਕਰਵਾਉਣ ਲਈ ਸੂਬੇ ਭਰ ਵਿਚ ਸਾਈਕਲ ਯਾਤਰਾ...
** ਟਰੱਕ ਓਪਰੇਟਰਾਂ ਦੇ ਹਿਤਾਂ ਲਈ ਆਵਾਜ਼ ਬੁਲੰਦ ਰੱਖਾਂਗਾ: ਦਵਿੰਦਰ ਸਿੰਘ ਰਣੀਆ ਮੋਗਾ, 24 ਨਵੰਬਰ (ਜਸ਼ਨ): ਕਾਂਗਰਸ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆ ਦੇ ਟਰੱਕ ਯੂਨੀਅਨ ਮੋਗਾ ਦੇ ਪ੍ਰਧਾਨ ਚੁਣੇ ਜਾਣ ’ਤੇ ਸਾਰੀ ਯੂਨੀਅਨ ਅਤੇ ਟਰੱਕ ਓਪਰੇਟਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਟਰੱਕ ਯੂਨੀਅਨ ਮੋਗਾ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ਦਵਿੰਦਰ ਸਿੰਘ ਰਣੀਆ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਰਣੀਆ ਦੇ ਗਲ ਵਿਚ ਹਾਰ ਪਾ ਕੇ...
*ਮੁੱਖ ਮੰਤਰੀ ਦੇ ਸਵਾਗਤ ਲਈ ਮੋਗਾ ਵਾਸੀ ਪੱਬਾਂ ਭਾਰ: ਵਿਧਾਇਕ ਡਾ: ਹਰਜੋਤ ਕਮਲ ਮੋਗਾ, 24 ਨਵੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਮੋਗਾ ਆਮਦ ਨੂੰ ਲੈ ਕੇ ਪੁਰਾਣੀ ਦਾਣਾ ਮੰਡੀ ਵਿਖੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ । ਅੱਜ ਸਵੇਰ ਤੋਂ ਉਹ ਖੁਦ ਜਨਸਭਾ ਵਾਲੀ ਥਾਂ ’ਤੇ ਹਾਜ਼ਰ ਰਹਿ ਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਸਵਾਗਤ ਅਤੇ ਆਮ ਲੋਕਾਂ ਦੇ ਬੈਠਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਨਜ਼ਰਸਾਨੀ ਕਰਦੇ...