News

ਮੋਗਾ, 2 ਦਸੰਬਰ (ਜਸ਼ਨ)--ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਸ਼ਾਰਪ ਸ਼ੂਟਰ ਮੋਨੂੰ ਡਗਰ ਪੁੱਤਰ ਰਾਮ ਕੁਮਾਰ ਵਾਸੀ ਰਵੇਲੀ ਪੁਲਿਸ ਸਟੇਸ਼ਨ ਮੁਰਥਲ ਜ਼ਿਲ੍ਹਾ ਸੋਨੀਪਤ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਿਸ ਉਪਰ ਹਰਿਆਣਾ ਪੁਲਿਸ ਵੱਲੋਂ ਇਨਾਮੀ ਰਾਸ਼ੀ ਲਗਾਈ ਹੋਈ ਸੀ।ਜ਼ਿਲ੍ਹਾ ਪੁਲੀਸ ਮੁਖੀ ਸ੍ਰ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰੇ ਕਰੀਬ 11:22 ਵਜੇ ਮੋਨੂੰ ਅਤੇ ਜੋਧਾ ਵਾਸੀ ਅੰਮ੍ਰਿਤਸਰ ਇਕ ਕਾਲੇ ਰੰਗ ਦੇ...
ਮੋਗਾ, 1 ਦਸੰਬਰ (ਜਸ਼ਨ)-ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਸੰਸਥਾ ਗੋਲਡਨ ਐਜੂਕੇਸ਼ਨਸ ਨੇ ਹਰਦੀਪ ਕੌਰ ਦਾ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ । ਐਮ. ਡੀ. ਸੁਭਾਸ ਪਲਤਾ ਡਾਇਰੈਕਟਰ ਅਮਿਤ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਉਨ੍ਹਾਂ ਦੇ ਸਟਾਫ ਨੇ ਹਰਦੀਪ ਕੌਰ ਨੂੰ ਵੀਜਾ ਸੌਂਪਦਿਆਂ ਉਸ ਨੂੰ ਸੁੱਭ ਕਾਮਨਾਵਾਂ ਦਿੱਤੀਆਂ। ਇਸ ਦੌਰਾਨ ਅਮਿਤ ਪਲਤਾ ਨੇ ਕਿਹਾ ਕਿ ਹੁਣ ਵਿਦੇਸ਼ੀ ਜਾਣ ਦੇ ਚਾਹਵਾਨਾਂ ਨੂੰ...
ਨਿਹਾਲ ਸਿੰਘ ਵਾਲਾ, 1 ਦਸੰਬਰ (ਜਸ਼ਨ)-ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ, ਐਮ.ਸੀ. ਜਗਦੀਪ ਸਿੰਘ ਗਟਰਾ ਧਾਲੀਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਦਾਦਾ ਅਤੇ ਮਾਸਟਰ ਨੱਥਾ ਸਿੰਘ ਧਾਲੀਵਾਲ ਦੇ ਪਿਤਾ ਸ.ਕਾਕਾ ਸਿੰਘ ਧਾਲੀਵਾਲ (104) ਸਾਲ ਦੀ ਉਮਰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ . ਜਿਨ੍ਹਾਂ ਦਾ ਅੰਤਿਮ ਸੰਸਕਾਰ ਮੰਡੀ ਨਿਹਾਲ ਸਿੰਘ ਵਾਲਾ ਦੇ ਰਾਮ ਬਾਗ ‘ਚ ਧਾਰਮਿਕ ਰੀਤੀਆਂ ਅਨੁਸਾਰ ਕੀਤਾ ਗਿਆ । ਇਸ ਮੌਕੇ ਕਾਕਾ ਸਿੰਘ ਧਾਲੀਵਾਲ...
ਮੋਗਾ, 1 ਦਸੰਬਰ (ਜਸ਼ਨ): ਮੋਗਾ ਹਲਕੇ ਦੇ ਚਹੁਮੁਖੀ ਵਿਕਾਸ ਲਈ ਮਸੀਹਾ ਬਣ ਕੇ ਬਹੁੜੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸਮੁੱਚੇ ਹਲਕੇ ਦੀ ਨਕਸ਼ ਨੁਹਾਰ ਬਦਲਣ ਲਈ ਤਨਦੇਹੀ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕੀਤਾ ਗਿਆ ਹੈ ਅਤੇ ਇਸੇ ਨੀਤੀ ਤਹਿਤ ਅੱਜ ਵਾਰਡ ਨੰਬਰ 10 ਵਿਚ ਵਿਧਾਇਕ ਡਾ: ਹਰਜੋਤ ਕਮਲ ਨੇ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ । ਵਾਰਡ ਇੰਚਾਰਜ ਕੁਲਦੀਪ ਸਿੰਘ ਬੱਸੀਆਂ ਦੀ ਦੇਖ ਰੇਖ ਵਿਚ ਵਾਰਡ ਦੀਆਂ ਗਲੀਆਂ ਵਿਚ ਇੰਟਰਲਾਕ ਟਾਇਲਾਂ ਦੇ ਕੰਮ ਦੀ...
ਕੋਟਈਸੇ ਖਾਂ, 1 ਦਸੰਬਰ (ਜਸ਼ਨ): 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਮਾਂਡਿੰਗ ਅਫ਼ਸਰ ਕਰਨਲ ਆਰ ਐੱਸ ਸ਼ਰੋਨ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਵਿੱਚ ਐੱਨ.ਸੀ.ਸੀ ਕੈਡਿਟਸ ਦੁਆਰਾ 73ਵਾਂ ਰਾਸ਼ਟਰੀ ਕੈਡਿਟਸ ਦਿਵਸ ਮਨਾਇਆ ਗਿਆ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਕੈਡਿਟਸ ਨਾਲ ਆਪਣਾ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਐੱਨ.ਸੀ.ਸੀ ਦੀ ਸਥਾਪਨਾ 15 ਜੁਲਾਈ 1848 ਈ: ਨੂੰ ਹੋਈ ਇਸ ਲਈ...
Tags: SRI HEMKUNT SEN SEC SCHOOL KOTISEKHAN
* ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਐਲਾਨੀਆਂ ਸਹੂਲਤਾਂ ਦਾ ਸਭ ਨੂੰ ਮਿਲੇਗਾ ਲਾਹਾ: ਵਿਧਾਇਕ ਡਾ: ਹਰਜੋਤ ਕਮਲ ਮੋਗਾ, 29 ਨਵੰਬਰ (ਜਸ਼ਨ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਐਲਾਨੀਆਂ ਸਹੂਲਤਾਂ ਦਾ ਲਾਹਾ ਹਰ ਵਿਅਕਤੀ ਨੂੰ ਦੇਣ ਲਈ ਜਿੱਥੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਮੋਗਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਉੱਥੇ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਚ...
ਚੰਡੀਗੜ੍ਹ, 29 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਆਮ ਆਦਮੀ ਪਾਰਟੀ `ਤੇ ਮੁੜ ਹਮਲਾ ਬੋਲਦਿਆਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਕਿਹਾ ਕਿ ਫਰਜ਼ੀ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਰਜ਼ੀ ਅੰਕੜੇ ਪੇਸ਼ ਕਰ ਰਹੇ ਹਨ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਮੀਦ ਜਤਾਈ ਕਿ ਦਿੱਲੀ ਦੇ ਸਿੱਖਿਆ ਮੰਤਰੀ ਵੱਲੋਂ 250 ਸਕੂਲਾਂ ਦੇ ਟਿਕਾਣਿਆਂ ਸਬੰਧੀ ਜਾਰੀ ਕੀਤੀ ਗਈ ਸੂਚੀ ਸਹੀ ਸੀ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ੍ਰੀ...
*ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਸਨਮਾਨਿਤ ਮੋਗਾ, 29 ਨਵੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੇ ਕਰਵਾਏ ਜਾ ਰਹੇ ਬੇਮਿਸਾਲ ਵਿਕਾਸ ਕਾਰਜਾਂ ਅਤੇ ਉਹਨਾਂ ਦੇ ਨਿਮਰ ਸੁਭਾਅ ਤੋਂ ਕਾਇਲ ਹੋ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਇੰਚਾਰਜ ਲਖਬੀਰ ਸਿੰਘ ਪਿ੍ਰੰਸ ਗੇਂਦੂ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਹਾਂਡਾ ਦੌਲਤਪੁਰਾ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ...
ਮੋਗਾ, 29 ਨਵੰਬਰ (ਜਸ਼ਨ): ਰਾਜ ਪੱਧਰੀ ਜੇਤੂ ਮੋਗਾ ਦੇ ਦੋ ਬੱਚੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਹੋਣ ਵਾਲੇ ਹੁਨਰ ਮੁਕਾਬਲਿਆਂ ਵਿੱਚ ਭਾਗ ਲੈਣਗੇ। ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰ ਹਰਚਰਨ ਸਿੰਘ ਵੱਲੋਂ ਦੱਸਿਆ ਗਿਆ ਕਿ 46ਵੇਂ ਵਿਸ਼ਵ ਹੁਨਰ ਮੁਕਾਬਲੇ, ਜੋ ਕਿ ਸ਼ੰਘਾਈ (ਚੀਨ) ਵਿਖੇ ਹੋਣੇ ਹਨ, ਦੇ ਤੀਜੇ ਪੜਾਅ ਤਹਿਤ ਹੋਣ ਵਾਲੇ ਜਿਊਲਰੀ ਦੇ ਰੀਜਨਲ ਮੁਕਾਬਲਿਆਂ ਲਈ ਮੋਗਾ ਸ਼ਹਿਰ ਦੇ ਦੋ ਬੱਚੇ ਹਨੀ ਜੋੜਾ ਅਤੇ ਯੁਵਰਾਜ ਦੀ ਚੋਣ ਪੰਜਾਬ ਵੱਲੋਂ ਹੋਈ ਹੈ। ਇਹ ਬੱਚੇ 1...
ਮੋਗਾ, 28 ਨਵੰਬਰ (ਜਸ਼ਨ): ਕਿਰਤੀਆਂ, ਕਰਮਚਾਰੀਆਂ ਅਤੇ ਦੁਕਾਨਦਾਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਲੋਕਾਂ ਲਈ ਹਿੱਕ ਡਾਹ ਕੇ ਖੜ੍ਹੇ ਹੋਣ ਵਾਲੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੂੰ ਮੋਗਾ ਵਾਸੀਆਂ ਨੇ ਹੁਣ ‘ਅਵਾਜ਼ ਏ ਮੋਗਾ’ ਆਖਣਾ ਆਰੰਭ ਦਿੱਤਾ ਹੈ । ਦਰਅਸਲ ਮੋਗਾ ਵਾਸੀ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੀ ਅਗਵਾਈ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਮੌਜੂਦਗੀ ਵਿਚ ਵਿਧਾਇਕ ਡਾ: ਹਰਜੋਤ ਕਮਲ ਨੂੰ ‘ਅਵਾਜ਼ ਏ ਮੋਗਾ’ ਦਾ ਖਿਤਾਬ ਦੇ ਕੇ ਸਨਮਾਨਿਤ ਕਰਨਾ...

Pages