News

ਮੋਗਾ 25 ਫਰਵਰੀ (ਜਸ਼ਨ) : ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕੈਨੇਡਾ ਇਕਾਈ ਵੱਲੋਂ ਅੱਜ ਫਰੀਡਮ ਫਾਈਟਰ ਭਵਨ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ ਵਿਖੇ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਭਾਈਚਾਰੇ ਦੀਆਂ ਇਕਾਈਆਂ ਦੇ ਮੈਂਬਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਪੰਜਾਬੀ ਮਾਂ ਬੋਲੀ ਦੀ ਬਿਹਤਰੀਨ ਸੇਵਾਵਾਂ ਕਰਨ ਬਦਲੇ ਮੋਗਾ ਇਕਾਈ ਦੇ ਸੰਚਾਲਕ ਮਹਿੰਦਰ ਪਾਲ ਲੂੰਬਾ, ਉਘੀ ਲੇਖਿਕਾ...
ਮੋਗਾ,23 ਫਰਵਰੀ (ਜਸ਼ਨ): ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਚਾਰਜ ਟ੍ਰੈਫਿਕ ਪੁਲਸ ਮੋਗਾ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵਲੋਂ ਜੀ ਐਸ ਐਗਰੋ ਵਰਕਸ਼ਾਪ ਫੋਕਲ ਪੁਆਇੰਟ ਮੋਗਾ ਦੇ ਵਰਕਰਾਂ ਨੂੰ ਵਹੀਕਲਾਂ ਦੇ ਡਾਕੂਮੈਂਟਸ ਪੂਰੇ ਰੱਖਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ , ਕੋਰੋਨਾ ਵੈਕਸੀਨ ਲਗਵਾਉਣ ਅਤੇ ਨਸ਼ਿਆ ਤੋ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ । ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ, ਹੈੱਡ ਕਾਂਸਟੇਬਲ ਗੁਰਪ੍ਰੀਤ...
Tags: TRAFFIC POLICE MOGA
ਮੋਗਾ 23 ਫਰਵਰੀ (ਜਸ਼ਨ) : ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਵੈਨਕੂਵਰ ਨਿਵਾਸੀ ਨਵਤੇਜ ਸਿੰਘ ਸਰੋਆ ਦੀ ਸਹਾਇਤਾ ਨਾਲ ਪਿੰਡ ਨੱਥੂਵਾਲਾ ਜਦੀਦ ਦੀ ਇੱਕ ਲੋੜਵੰਦ ਅੰਗਹੀਣ ਔਰਤ ਕਰਮਜੀਤ ਕੌਰ ਨੂੰ ਇੱਕ ਟ੍ਰਾਈਸਾਈਕਲ ਦਿੱਤਾ ਗਿਆ। ਜਿਕਰਯੋਗ ਹੈ ਕਿ ਇਹ ਔਰਤ ਜਨਮ ਤੋਂ ਹੀ ਪੋਲੀਓ ਦੀ ਬਿਮਾਰੀ ਦੀ ਸ਼ਿਕਾਰ ਹੈ ਅਤੇ ਦੋਨੋਂ ਲੱਤਾਂ ਖਰਾਬ ਹੋਣ ਕਾਰਨ ਚੱਲਣ ਫਿਰਨ ਤੋਂ ਅਸਮਰੱਥ ਹੈ। ਇਸ ਨੂੰ ਕੁੱਝ ਸਾਲ ਪਹਿਲਾਂ ਵੀ ਸੰਸਥਾ ਵੱਲੋਂ ਟ੍ਰਾਈਸਾਈਕਲ ਦਿੱਤਾ ਗਿਆ ਸੀ ਪਰ ਉਹ ਹੁਣ...
ਮੋਗਾ,23 ਫਰਵਰੀ (ਜਸ਼ਨ): ਮੋਗਾ ਖਿੱਤੇ ਦੀ ਗੋਲਡਨ ਐਜੂਕੇਸ਼ਨਜ ਸੰਸਥਾ ਨੇ ਗੁਰਬਾਜ ਸਿੰਘ ਸਿੱਧੂ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਲਗਵਾ ਕੇ ਦਿੱਤਾ। ਇਸ ਦੌਰਾਨ ਗੁਰਬਾਜ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਨੇ ਔਪਨ ਪਰਮਿੰਟ ਦੇ ਕੇਸ ਲਗਵਾਉਣੇ ਯਾਂ ਜਿਨਾਂ ਦੇ ਕੇਸ ਰਿਫਿਉਜ ਹਨ ਉਹ ਇਕ ਵਾਰ ਗੋਲਡਨ ਐਜੂਕੇਸ਼ਨਜ ਜਰੂਰ ਆ ਕੇ ਮਿਲਣ। ਉਹਨਾਂ ਦਸਿਆ ਕਿ ਬਹੁਤ ਸਾਰੇ ਇਮਿਗਰੇਸ਼ਨਜ ਵਿਜਿਟ ਕਰਨ ਤੋਂ ਬਾਅਦ ਉਹਨਾਂ ਨੇ ਗੋਲਡਨ ਐਜੂਕੇੇਸ਼ਨਜ ਨਾਲ ਸੰਪਰਕ ਕਿਤਾ...
Tags: GOLDEN EDUCATIONS MOGA
ਮੋਗਾ, 23 ਫਰਵਰੀ (ਜਸ਼ਨ): ਵਿਸ਼ਵ ਪੱਧਰ ‘ਤੇ ਮਨਾਏ ਜਾਂਦੇ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਪ੍ਰਸੰਗ ਵਿਚ ਭਾਸ਼ਾ ਵਿਭਾਗ ਮੋਗਾ ਵੱਲੋਂ ਸ਼ਾਨਦਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ-ਨਾਲ ਭਾਸ਼ਾ ਵਿਭਾਗ, ਪੰਜਾਬੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਕੇਸ਼ ਕੁਮਾਰ ਮੱਕੜ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ...
ਮੋਗਾ, 22 ਫਰਵਰੀ (ਜਸ਼ਨ):ਮਾਲਵਿਕਾ ਸੂਦ ਨੇ ਸਮੂਹ ਮੋਗਾ ਹਲਕਾ ਵਾਸੀਆਂ ਅਤੇ ਸਮੁੱਚੇ ਕਾਂਗਰਸ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ "ਮੈਂ ਤਹਿ ਦਿਲੋਂ ਧੰਨਵਾਦੀ ਹਾਂ ਮੋਗਾ ਹਲਕਾ ਵਾਸੀਆਂ ਦੀ ਅਤੇ ਕੁੱਲ ਕਾਂਗਰਸ ਪਰਿਵਾਰ ਦੀ ਜਿਹਨਾਂ ਨੇ ਮੋਗਾ ਹਲਕੇ ਦੇ ਵਿਕਾਸ, ਭਲਾਈ ਅਤੇ ਤਰੱਕੀ ਲਈ ਮੇਰਾ ਸਾਥ ਦਿੱਤਾ ਅਤੇ ਆਪਣੀ‌ ਮਿਹਨਤ ਨਾਲ, ਦ੍ਰਿੜ੍ਹਤਾ ਨਾਲ ਇਹਨਾਂ ਚੋਣਾਂ ਵਿੱਚ ਆਪਣਾ ਸਮਰਥਨ ਦਿੰਦਿਆਂ, ਕਾਰਜਸ਼ੀਲ ਰਹਿ ਕੇ ਸਾਨੂੰ ਚੋਣਾਂ ਵਿੱਚ ਫਤਿਹ ਦੇ ਰਾਹ ਤੋਰਿਆ । ਮੈਂ ਆਪ ਸਭਨਾਂ...
Tags: MALVIKA SOOD
ਮੋਗਾ, 22 ਫਰਵਰੀ (ਜਸ਼ਨ) : 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਹੋਏ ਮਤਦਾਨ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਸ਼ੋ੍ਰਮਣੀ ਅਕਾਲੀ ਦਲ ਦੇ ਕੁਝ ਆਗੂਆਂ ਖਿਲਾਫ਼ ਸਖਤ ਫੈਸਲਾ ਲੈਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਇਕਾਈ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਵਿਚ ਜੱਥੇਦਾਰ ਤੋਤਾ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ । ਪ੍ਰੈਸ ਕਾਨਫਰੰਸ ਦੌਰਾਨ ਬਰਜਿੰਦਰ ਸਿੰਘ ਮੱਖਣ ਬਰਾੜ,...
Tags: SHROMANI AKALI DAL
ਮੋਗਾ, 21 ਫਰਵਰੀ (ਜਸ਼ਨ): ਪੰਜਾਬ ਵਿਧਾਨ ਚੋਣਾਂ ਲਈ ਕੱਲ ਹੋਏ ਮਤਦਾਨ ਦੌਰਾਨ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਫਿਲਮ ਅਦਾਕਾਰ ਸੋਨੂੰ ਸੂਦ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ, ਮੋਗਾ ਦੇ ਥਾਣਾ ਸਿਟੀ-1, ਵਿਚ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਫ ਆਈ ਆਰ ਮੁਤਾਬਕ ਬੇਸ਼ੱਕ ਸੋਨੂੰ ਸੂਦ ਪੁੱਤਰ ਸ਼ਕਤੀ ਸਾਗਰ...
Tags: SONU SOOD
ਮੋਗਾ/ਕਿਸ਼ਨਪੁਰਾ ਕਲਾਂ , 20 ਫਰਵਰੀ (ਨਛੱਤਰ ਸਿੰਘ ਭੱਟੀ): ਅੱਜ ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਆਉਂਦੇ ਪਿੰਡਾਂ ਕਿਸ਼ਨਪੁਰਾ ਕਲਾਂ, ਇੰਦਰਗਡ਼੍ਹ , ਕਿਸ਼ਨਪੁਰਾ ਖੁਰਦ, ਦਾਇਆ ਕਲਾਂ,ਤਲਵੰਡੀ ਮੱਲ੍ਹੀਆਂ, ਕੋਕਰੀ ਬੁੱਟਰਾਂ, ਵਹਿਣੀਵਾਲ, ਭਿੰਡਰ ਕਲਾਂ, ਭਿੰਡਰ ਖੁਰਦ ਆਦਿ ਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ।ਉਕਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਇਨ੍ਹਾਂ ਚੋਣਾਂ ਨੂੰ ਲੈ ਕੇ ਵੋਟਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਜਿੱਥੇ ਵੱਖ ਵੱਖ ਪਾਰਟੀ ਦੇ...
Tags: PUNJAB ELECTIONS 2022
ਮੋਗਾ, 18 ਫਰਵਰੀ (ਜਸ਼ਨ): ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਸਿੰਘ ਤਤਾਰੀਏ ਵਾਲਾ (ਆੜ੍ਹਤੀਆ) ਨੇ ਮੋਗਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਕਾਂਗਰਸ ਦੀਆਂ ਨੀਤੀਆਂ ਅਤੇ ਮੁਖ ਮੰਤਰੀ ਚੰਨੀ ਦੀ ਦੂਰਅੰਦੇਸ਼ੀ ਸਦਕਾ ਨਾ ਸਿਰਫ਼ ਬਿਜਲੀ,ਪਾਣੀ ਅਤੇ ਤੇਲ ਕੀਮਤਾਂ ਲੋਕਾਂ ਦੀ ਪਹੁੰਚ ਵਿਚ ਲਿਆਂਦੀਆਂ ਗਈਆਂ ਨੇ ਬਲਕਿ ਸ਼ਗਨ ਸਕੀਮ ਅਤੇ ਪੈਨਸ਼ਨ ਸਕੀਮਾਂ ’ਤੇ ਵੀ ਭਰਪੂਰ ਕੰਮ ਕੀਤਾ ਗਿਆ ਹੈ ਜਿਸ ਨਾਲ ਹਰ ਵਰਗ ਦੇ ਲੋਕਾਂ ਦਾ ਜਿਉਣਾ ਸੁਖਾਲਾ ਹੋਇਆ ਹੈ। ਉਹਨਾਂ ਆਖਿਆ ਕਿ ਉਹ ਅੱਜ...

Pages