ਚੰਡੀਗੜ, 20 ਦਸੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਪੰਜਾਬ ਜੰਗਲਾਤ ਨਿਗਮ, ਐਸ.ਏ.ਐਸ.ਨਗਰ ਦੇ ਦਫਤਰ ਵਿੱਚ ਬਤੌਰ ਆਫਿਸ ਅਸਿਸਟੈਂਟ (ਡਾਟਾ ਐਂਟਰੀ ਆਪਰੇਟਰ) ਕੰਮ ਕਰਦੇ ਗੁਰਦਰਸ਼ਨ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜਮ ਨੂੰ ਪਰਿੰਸ ਵਰਮਾ, ਵਾਸੀ ਸੈਕਟਰ-39, ਚੰਡੀਗੜ ਰੋਡ, ਲੁਧਿਆਣਾ ਸਹਿਰ ਦੀ...
News
ਬਾਘਾਪੁਰਾਣਾ,19,ਦਸੰਬਰ (ਰਾਜਿੰਦਰ ਸਿੰਘ ਕੋਟਲਾ)ਹਰ ਸਾਲ ਦੀ ਤਰ੍ਹਾਂ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਉੱਨੀਵੇਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇੱਕ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਹਰਗੋਬਿੰਦ ਸਾਹਿਬ ਪਾਤਸ਼ਹੀ ਛੇਵੀਂ ਬਾਘਾ ਪੁਰਾਣਾ ਜਿਲਾ ਮੋਗਾ ਵਿਖੇ ਜੱਥਾ ਬਾਬਾ ਜੋਰਾਵਰ ਸਿੰਘ,ਬਾਬਾ ਫਤਹਿ ਸਿੰਘ ਜੀ , ਕੇਸ਼ ਸੰਭਾਲ ਇੰਟਰਨੈਸਨਲ ਸਿੱਖ ਫਾਉਂਡੇਸ਼ਨ,ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੂਰੀ ਸਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਗੁਰਮਤਿ...
ਬਾਘਾਪੁਰਾਣਾ 20 ਦਸੰਬਰ (ਰਾਜਿੰਦਰ ਕੋਟਲਾ )- ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਵਾਸੀ ਉੱਘੇ ਕਾਲਮ ਨਵੀਸ ਡਾਕਟਰ ਗੁਰਚਰਨ ਸਿੰਘ ਨੂਰਪੁਰ ਉਪਰ ਪੁਲਿਸ ਵੱਲੋਂ ਦਰਜ਼ ਕੀਤੇ ਗਏ ਪਰਚੇ ਦੀ ਇਲਾਕੇ ਦੀਆਂ ਵੱਖ ਵੱਖ ਸਾਹਿਤ ਸਭਾਵਾਂ,ਸਮਾਜ ਸੇਵੀ ਸੰਸਥਾਵਾਂ ਵੱਲੋਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਡਾਕਟਰ ਗੁਰਚਰਨ ਸਿੰਘ ਨੂਰਪੁਰ ਇੱਕ ਨੇਕ ਇਨਸਾਨ ਅਤੇ ਵਾਤਾਵਰਣ ਪ੍ਰੇਮੀ ਵਜੋਂ ਵੀ ਜਾਣੇਂ ਜਾਂਦੇ...
ਮੋਗਾ 20 ਦਸੰਬਰ:(ਜਸ਼ਨ):ਪੰਜਾਬ ਸਰਕਰ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਮੋਗਾ ਡਾ. ਤ੍ਰਿਪਤਪਾਲ ਸਿੰਘ ਸੰਧੂ ਵੱਲੋਂ ਅੱਜ ਸਮੂਹ ਆਸ਼ਾ ਫੈਸਿਲੀਟੇਟਰਾਂ ਨਾਲ ਖਸਰਾ ਅਤੇ ਰੁਬੇਲਾ ਬਿਮਾਰੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਤ੍ਰਿਪਤਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਬੱਚਿਆਂ ਦਾ ਖਸਰਾ ਅਤੇ ਰੁਬੇਲਾ ਦੀ ਰੋਕਥਾਮ ਲਈ ਟੀਕਾਕਰਣ ਹੋਣਾ ਬਹੁਤ ਹੀ ਜਰੂਰੀ ਹੈ।...
ਮੋਗਾ, 20 ਦਸੰਬਰ (ਜਸ਼ਨ):- ਪੰਜਾਬ ਸਰਕਾਰ ਵਲੋਂ ਮਾਲਵਾ ਖੇਤਰ ਦੇ ਪ੍ਰਵਾਸੀ ਭਾਰਤੀਆਂ ਨਾਲ ਬਿਹਤਰੀਨ ਤਾਲਮੇਲ ਸਥਾਪਿਤ ਕਰਕੇ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਵਿਚ ਭਾਈਵਾਲ ਬਣਾਉਣ ਤੇ ਜੜ੍ਹਾਂ ਨਾਲ ਜੋੜਨ ਦੇ ਮੰਤਵ ਨਾਲ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ' 26 ਦਸੰਬਰ ਨੂੰ ਸਥਾਨਕ ਆਈ ਐੱਸ ਐੱਫ ਕਾਲਜ, ਮੋਗਾ-ਫਿਰੋਜ਼ਪੁਰ ਰੋਡ, ਘੱਲ ਕਲਾਂ ਵਿਖੇ ਹੋਵੇਗੀ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਨ ਆਰ ਆਈ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ...
ਧਰਮਕੋਟ/ਮੋਗਾ, 19 ਦਸੰਬਰ (ਜਸ਼ਨ ) ਬੀਤੇ ਦਿਨੀ ਰਿਲੇਸ਼ਨ ਸੋਸ਼ਲ ਕਲਚਰ ਅਤੇ ਸਪੋਰਟਸ ਸੋਸਾਇਟੀ ਫਰੀਦਕੋਟ ਵੱਲੋਂ ਰੌਣਕਾਂ ਪੰਜਾਬ ਦੀਆਂ 2022 ਪ੍ਰੋਗਰਾਮ ਤਹਿਤ ਸੋਲੋ-ਡਿਊਟ,ਗਿੱਧੇ-ਭੰਗੜੇ ਅਤੇ ਸਟੇਟ ਲੈਵਲ ਦੇ ਮੁਕਾਬਲੇ ਕਰਵਾਏ ਗਏ,ਜਿੰਨਾਂ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਸਕੂਲੀ ਬੱਚੇ,ਅਕੈਡਮੀਆਂ,ਕਲੱਬਾਂ ਦੇ ਬੱਚਿਆਂ ਨੇ ਭਾਗ ਲਿਆ,ਇਸ ਪ੍ਰੋਗਰਾਮ ਵਿੱਚ ਸੋਸਾਇਟੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਬਰਾੜ ਪ੍ਰਿੰਸੀਪਲ,ਪ੍ਰਧਾਨ ਜਗਸੀਰ ਸਿੰਘ ਦਿਉਲ ਅਤੇ ਅਹੁਦੇਦਾਰਾਂ ਵੱਲੋਂ ਭਾਰਤੀ...
ਮੋਗਾ, 19 ਦਸੰਬਰ (ਜਸ਼ਨ ) ਮੋਗਾ ਦੀ ਨਾਮਵਰ ਤੇ ਸਫ਼ਲ ਸੰਸਥਾ ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਆਪਣੀਆਂ ਸਫਲਤਾਵਾਂ ਲਈ ਕਾਫ਼ੀ ਚਰਚਿਤ ਰਹਿੰਦੀ ਹੈ। ਵਿਦਿਆਰਥੀਆਂ ਦੇ ਵਿਦੇਸ਼ ਜਾਣ ਦਾ ਰੁਝਾਨ ਨੂੰ ਮੁੱਖ ਰੱਖਦਿਆਂ ਸੰਸਥਾਂ ਵੱਲੋਂ ਸਮੇਂ ਸਮੇਂ ਤੇ ਕਾਲਜਾਂ ਤੇ ਸਕੂਲਾਂ ਵਿੱਚ ਜਾ ਕੇ ਕਾਫ਼ੀ ਕੈਰੀਅਰ ਕਾਊਂਸਲਿੰਗ ਸੈਮੀਨਾਰ ਕਰਵਾਏ ਜਾਂਦੇ ਹਨ। ਬੀਤੇ ਦਿਨੀਂ ਸੰਸਥਾ ਵੱਲੋਂ ਇੱਕ ਦਿਨ ਵਿੱਚ 41 ਵੀਜੇ ਪ੍ਰਾਪਤ ਕਰਨ ਉਪਰੰਤ ਇੱਕ ਪ੍ਰੀ ਡੀਪਾਰਚਰ ਸੈਰੇਮਨੀ ਰੱਖ ਕੇ ਇਸ...
ਮੋਗਾ, 19 ਦਸੰਬਰ (ਜਸ਼ਨ ) ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਦੂਜੇ ਬ੍ਰਾਂਚ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਖੇ ਸਲਾਨਾ ਸਮਾਗਮ ਬੜੇ ਹੀ ਸ਼ਾਨਦਾਰ ਅੰਦਾਜ਼ ਵਿੱਚ,ਜਿਸ ਦਾ ਸਿਰਲੇਖ (ਅਤੁੱਲ ਭਾਰਤ ਸੀ) ਯਾਦਗਾਰੀ ਹੋ ਨਿਬੜਿਆ। ਇਸ ਫੰਕਸ਼ਨ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਸ਼੍ਰੀ ਮਤੀ ਨਿਤਿਕਾ ਭੱਲਾ ,ਮੇਅਰ ਮੋਗਾ ਨੇ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ। ਇਸ ਵਿੱਚ ਬੱਚਿਆਂ ਵੱਲੋਂ ਭਾਰਤ ਦੇ ਵੱਖੋ ਵੱਖਰੇ ਲੋਕ ਨਾਚ ਪੇਸ਼ ਕੀਤੇ।ਛੋਟੇ ਛੋਟੇ ਬੱਚੇ...
ਚੰਡੀਗੜ੍ਹ, 19 ਦਸੰਬਰ (ਜਸ਼ਨ ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿਚ ਪੂਰੀ ਤਰ੍ਹਾਂ ਨਾਲ ਅਰਾਜਕਤਾ ਅਤੇ ਜੰਗਲ ਰਾਜ ਫੈਲ ਚੁੱਕੇ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ, ਸੂਬਾ ਕਾਂਗਰਸ ਪ੍ਰਧਾਨ ਨੇ ਅੰਮ੍ਰਿਤਸਰ ਨੇੜੇ ਕੱਥੂਨੰਗਲ ਵਿੱਚ ਦਿਨ-ਦਿਹਾੜੇ 18 ਲੱਖ ਰੁਪਏ ਦੀ ਲੁੱਟ ਦੀ ਘਟਨਾ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੋਜ਼ਾਨਾ ਦੀ ਗੱਲਾਂ ਬਣ ਗਈਆਂ ਹਨ ਕਿ ਲੋਕ ਹੁਣ ਇਨ੍ਹਾਂ...
ਮੋਗਾ, 18 ਦਸੰਬਰ (ਜਸ਼ਨ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਪਿਛਲੇ ਸਮੇਂ ਤੋਂ ਅਹਿਮ ਸੇਵਾਵਾਂ ਨਿਭਾਉਣ ਵਾਲਿਆਂ ਦੀ ਹੌਸਲਾ ਅਫਜਾਈ ਕਰਦਿਆਂ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ । ਮੋਗਾ ਜ਼ਿਲੇ੍ਹ ਦੀਆਂ ਅਹਿਮ ਸ਼ਖ਼ਸੀਅਤਾਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਏ ਜਾਣ ਤੇ ਸਮੁੱਚੇ ਇਲਾਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ...