News

ਸੁਖਾਨੰਦ,11 ਅਗਸਤ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਦੀ ਰਹਿਨੁਮਾਈ ਹੇਠ ਚਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀਆਂ ਦੋ ਯੋਗਾ ਟੀਮਾਂ ਨੇ ਪੰਜਾਬ ਸਟੇਟ ਯੋਗਾ ਚੈਪੀਅਨਸ਼ਿਪ ਵਿਚ ਭਾਗ ਲਿਆ। ਕਂੈਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਆਯੋਜਿਤ ਪੰਜਾਬ ਸਟੇਟ ਯੋਗਾ ਚੈਪੀਅਨਸ਼ਿਪ ਵਿੱਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ, ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇੰਨਾਂ ਮੁਕਾਬਲਿਆ ਵਿੱਚ...
ਮੋਗਾ,11 ਅਗਸਤ (ਜਸ਼ਨ)-ਡਾ: ਗੁਰਮੀਤ ਸਿੰਘ ਸੀਨੀਅਰ ਵੈਟਰਨਰੀ ਅਫਸਰ ਜਗਰਾਉਂ ਨੇ ਬਤੌਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਮੋਗਾ ਦਾ ਚਾਰਜ ਸੰਭਾਲ ਲਿਆ ਹੈ ਅਤੇ ਉਨਾਂ ਨੇ ਜਿਲਾ ਮੋਗਾ ਦੇ ਵੈਟਰਨਰੀ ਅਫਸਰਾਂ ਨਾਲ ਵਿਭਾਗੀ ਕੰਮਾਂ ਦੀ ਸਮੱਖਿਆ ਕਰਨ ਸਬੰਧੀ ਆਪਣੀ ਮੀਟਿੰਗ ਕੀਤੀ। ਉਹਨਾਂ ਨੇ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮੇ ਨਾਲ ਸਬੰਧਿਤ ਕੰਮਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਅਤੇ ਆਪਣੀ ਡਿਊਟੀ ਤੇ ਸਮੇਂ ਸਿਰ ਹਾਜਰੀ ਯਕੀਨੀ ਬਣਾਉਣ ਬਾਰੇ ਕਿਹਾ। ਮੀਟਿੰਗ ਵਿਚ...
ਮੋਗਾ,11 ਅਗਸਤ(ਜਸ਼ਨ)-ਬੀਤੇ ਦਿਨੀ ਡਰੋਲੀ ਭਾਈ ਵਿਖੇ ਸਰਪੰਚੀ ਲਈ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਹਰ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੇ ਦਫ਼ਤਰ ਵਿੱਚ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਨਵੇਂ ਚੁਣੇ ਗਏ ਸਰਪੰਚ ਨਾਹਰ ਸਿੰਘ ਦਾ ਦਫ਼ਤਰ ਪਹੁੰਚਣ ਤੇ ਜਗਸੀਰ ਸਿੰਘ ਸੀਰਾ, ਡਾ. ਜੀ.ਐਸ.ਗਿੱਲ ਪੀ.ਏ. ਟੂ ਐਮ.ਐਲ.ਏ. ਡਾ. ਹਰਜੋਤ, ਰਾਮਪਾਲ ਧਵਨ, ਸਕੱਤਰ ਪੰਜਾਬ ਕਾਂਗਰਸ ਰਵੀ ਗਰੇਵਾਲ ਨੇ ਵਿਸ਼ੇਸ਼ ਤੌਰ...
ਮੋਗਾ ,10 ਅਗਸ਼ਤ (ਜਸ਼ਨ)-ਪੰਜਾਬ ਦੇ ਨੌਜਵਾਨ ਬੇਸ਼ੱਕ ਪੰਜਾਬ ਵਿੱਚ ਰੋਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵਿੱਚ ਜਾ ਕੇ ਪੜਾਈ ਕਰਕੇ ਪੱਕੇ ਤੌਰ ਤੇ ਸੈਟਲ ਹੋ ਰਹੇ ਹਨ,ਪਰ ਫਿਰ ਵੀ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਯਾਦ ਕਰਕੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਸੋਚਦੇ ਰਹਿੰਦੇ ਹਨ। ਅਜਿਹਾ ਹੀ ਇੱਕ ਨੌਜਵਾਨ ਪਿੰਡ ਕੋਕਰੀ ਬੁੱਟਰਾਂ ਦਾ ਕਾਕਾ ਕਰਨਪਾਲ ਸਿੰਘ ਬੁੱਟਰ ਹੈ ਜੋ ਨਿੳੂਜ਼ੀਲੈਂਡ ਵਿੱਚ ਸਥਿਤ ਆਕਲੈਂਡ ਯੂਨੀਵਰਸਿਟੀ ਵਿੱਚ ਇੰਜਨੀਰਿੰਗ ਦੀ ਪੜਾਈ ਕਰ...
ਸਮਾਲਸਰ,11 ਅਗਸਤ (ਜਸਵੰਤ ਗਿੱਲ) - ਸਿਹਤ ਅਤੇ ਸਿੱਖਿਆ ਵਿਭਾਗ ਦੀਆ ਹਦਾਇਤਾਂ ਨੂੰ ਧਿਆਨ ਵਿਚ ਰਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ ਵਿਖੇ ਡੀਵਾਰਮਿੰਗ ਡੇ ਮਨਾਇਆ ਗਿਆ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਡਾ.ਰਾਜਨ ਗਿਲ,ਰਾਜਵਿੰਦਰ ਕੌਰ,ਸਵਰਨਦੀਪ ਕੌਰ ਅਤੇ ਪਰਮਜੀਤ ਕੌਰ ਨੇ ਸਕੂਲ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆ ਦੇ ਪੈਦਾ ਹੋਣ ਦੇ ਕਾਰਨ ਅਤੇ ਇੰਨਾ ਨਾਲ ਪੈਦਾ ਹੋਣ ਵਾਲੀ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ। ਟੀਮ ਨੇ ਪਿ੍ਰੰਸੀਪਲ ਸ਼੍ਰੀਮਤੀ ਕਿ੍ਰਸ਼ਨਾ...
ਮੋਗਾ,11 ਅਗਸਤ (ਜਸ਼ਨ)-ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਗਰਮੀ ਦੇ ਮੱਦੇਨਜ਼ਰ ਮੋਗਾ ਦੇ ਮੇਨ ਬਜ਼ਾਰ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਪੱਖੇ ਲਗਵਾਏ ਗਏ । ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਆਖਿਆ ਕਿ ਗਰਮੀ ਦਾ ਪਾਰਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਸਕੂਲ ਦੀਆਂ ਵਿਦਿਆਰਥਣਾਂ ਨੂੰ ਪੜਾਈ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ । ਉਹਨਾਂ ਕਿਹਾ ਕਿ ਕਲੱਬ ਦੇ ਮੈਂਬਰਾਂ ਨੇ ਆਪਣੇ ਸਹਿਯੋਗ ਨਾਲ ਸਕੂਲ ਦੀ ਕਲਾਸ ਰੂਮ ਲਈ ਪੱਖੇ ਭੇਂਟ...
*ਨਵੀਂ ਟ੍ਰਾਂਸਪੋਰਟ ਨੀਤੀ ਦੇ ਬਣਾਉਣ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ- ਚਾਹਲ ਮੋਗਾ,10 ਅਗਸਤ (ਜਸ਼ਨ)-ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਇੱਥੇ ਪੰਜਾਬ ਰੋਡਵੇਜ਼ ਮੋਗਾ ਦੀ ਵਰਕਸ਼ਾਪ ਦੇ ਗੇਟ ਅੱਗੇ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਤੇ ਮੁੱਖ ਸਲਾਹਕਾਰ ਦਰਸ਼ਨ ਸਿੰਘ ਟੂਟੀ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੀ ਆਕਾਲੀ...
ਚੰਡੀਗੜ, 10 ਅਗਸਤ: (ਜਸ਼ਨ)-ਪੰਜਾਬ ਵਿੱਚ ਰੇਤ ਖੱਡਾਂ ਦੀ ਨਿਲਾਮੀ ’ਚ ਬੇਨਿਯਮੀਆਂ ਦੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਜੇ.ਐਸ. ਨਾਰੰਗ ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਜਸਟਿਸ ਨਾਰੰਗ ਨੇ ਅੱਜ ਸਵੇਰੇ ਮੁੱਖ ਮੰਤਰੀ ਨੂੰ ਉਨਾਂ ਦੀ ਸਰਕਾਰੀ ਰਿਹਾਇਸ਼ ’ਤੇ ਮਿਲ ਕੇ ਰਿਪੋਰਟ ਸੌਂਪੀ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਰਿਪੋਰਟ ਮੁੱਖ ਸਕੱਤਰ...
ਨੱਥੂਵਾਲਾ ਗਰਬੀ , 10 ਅਗਸਤ (ਜਸ਼ਨ)-ਸਥਾਨਕ ਕਸਬੇ ਵਿੱਚ ਸਥਿਤ ਪੁਲਿਸ ਚੌਕੀ ਨੱਥੂਵਾਲਾ ਗਰਬੀ ਦਾ ਚਾਰਜ ਏ. ਐਸ. ਆਈ. ਸਤਨਾਮ ਸਿੰਘ ਨੇ ਸੰਭਾਲ ਲਿਆ ਹੈ। ਚਾਰਜ ਸੰਭਾਲਦੇ ਹੋਏ ਉਨਾ੍ਹ ਨੇ ਇਲਾਕੇ ਦੀਆਂ ਪੰਚਾਇਤਾਂ,ਕਲੱਬਾਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਜੁਰਮ ਦੇ ਖਾਤਮੇ ਵਾਸਤੇ ਪੁਲਿਸ ਦਾ ਸਾਥ ਦੇਣ।ਉਨਾ੍ਹ ਕਿਹਾ ਕਿ ਜੋ ਲੜਕੇ ਬੁਲਟ ਤੇ ਪਟਾਕੇ ਪਾਉਦੇ ਹਨ ਜਾਂ ਟਰੈਕਟਰਾਂ ‘ਤੇ ਉੱਚੀ ਅਵਾਜ਼ ਵਿਚ ਡੈੱਕ ਲਗਾਉਦੇ ਹਨ ਉਨਾ੍ਹ ਨੂੰ ਕਿਸੇ ਵੀ ਕੀਮਤ ਤੇ...
ਨੱਥੂਵਾਲਾ ਗਰਬੀ ,10 ਅਗਸਤ (ਜਸ਼ਨ)-ਸਥਾਨਕ ਕਸਬੇ ਵਿੱਚ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਜਿੱਥੇ ਬੱਚਿਆਂ ਨੂੰ ਅਗਾਂਹ ਵਧੂ ਸੋਚ ਦਾ ਧਾਰਣੀ ਬਣਾ ਰਹੀ ਹੈ, ਉਥੇ ਹੀ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦਾ ਤੀਆਂ ਦਾ ਤਿਉਹਾਰ ਵੀਰ ਸਿੰਘ ਸਕੂਲ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਜਿਸ ਦੌਰਾਨ ਸਾਰਾ ਸਕੂਲ਼...

Pages