News

ਮੋਗਾ, 01 ਮਈ ( ਜਸ਼ਨ ) ਸ੍ਰੀ ਹੇਮਕੁੰਟ ਸੀਨੀਅਰ ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਮਜ਼ਦੂਰਾਂ ਦੇ ਸਨਮਾਨ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ । ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਹੋਈ ਜਿਸ ਵਿੱਚ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੇ ਵਿਸ਼ੇ ਨਾਲ ਸਬੰਧਿਤ ਭਾਸ਼ਣ, ਕਵਿਤਾਵਾਂ ਆਦਿ ਪੇਸ਼ ਕੀਤੇ । ਭਾਸ਼ਣ ਵਿੱਚ ਕੰਮ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਕੰਮ ਹੀ ਪੂਜਾ ਹੈ ਤੇ ਕੰਮ ਕੋਈ ਛੋਟਾ ਵੱਡਾ ਨਹੀ ਹੁੰਦਾ ਅਤੇ ਸਾਨੂੰ ਸਭ ਦਾ ਸਨਮਾਨ ਕਰਨਾ ਚਾਹੀਦਾ ਹੈ । ਇਸ ਸਮੇਂ ਸਕੂਲ ਦੇ ਵਿਦਿਆਰਥੀਆਂ...
Tags: SRI HEMKUNT SEN SEC SCHOOL KOTISEKHAN
ਜਲੰਧਰ, 1 ਮਈ(ਜਸ਼ਨ )ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੀ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਸਿੱਖਿਆ ਖੇਤਰ ਵਿੱਚ ਕੀਤੀਆਂ ਵੱਡੀਆਂ ਤਬਦੀਲੀਆਂ ਅਤੇ ਸੁਧਾਰਾਂ ਨੂੰ ਗਿਣਾਇਆ ਅਤੇ ਇਸ ਬਹਾਨੇ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨਾ ਬਣਾਇਆ। ਸੋਮਵਾਰ ਨੂੰ ਜਲੰਧਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਹਰਜੋਤ ਬੈਂਸ ਨੇ ਕਿਹਾ ਕਿ ਪਹਿਲਾਂ ਕਾਂਗਰਸ-ਅਕਾਲੀ ਨੇਤਾ ਸਿੱਖਿਆ ਅਤੇ ਸਿਹਤ 'ਤੇ ਕੋਈ ਟਵੀਟ ਵੀ ਨਹੀਂ ਕਰਦੇ ਸਨ ਪਰ ਪੰਜਾਬ 'ਚ...
Tags: GOVERNMENT OF PUNJAB
ਮੋਗਾ, 30 ਅਪ੍ਰੈਲ ( ਜਸ਼ਨ ) ਮੋਗਾ ਦੇ ਪਿੰਡ ਸਲੀਣਾ ਵਿਖੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਦੇਸ਼ ਮਹਾਂਮੰਤਰੀ ਸਰਪੰਚ ਮਨਿੰਦਰ ਕੌਰ ਦੀ ਅਗਵਾਈ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਭਾਰੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਪਹੁੰਚਕੇ ਪ੍ਰਧਾਨਮੰਤਰੀ ਸ੍ਰੀ ਮੋਦੀ ਦੇ ਮਨ ਕੀ ਬਾਤ ਨੂੰ ਸੁਣਿਆ । ਭਾਰੀ ਗਿਣਤੀ ਦੇ ਵਿਚ ਪਿੰਡ ਦੀਆਂ ਮਹਿਲਾਵਾਂ, ਬੁਜੁਰਗ ਅਤੇ ਬੱਚਿਆਂ ਨੇ ਹਿੱਸਾ ਲਿਆ। ਪ੍ਰਦੇਸ਼ ਮਹਾਂਮੰਤਰੀ ਮਨਿੰਦਰ ਕੌਰ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਅੱਜ ਮਨ...
Tags: BHARTI JANTA PARTY
ਮੋਗਾ, 30 ਅਪ੍ਰੈਲ ( ਜਸ਼ਨ )-ਚੜ੍ਹਦੀ ਉਮਰੇ ਦੇਸ਼ ਤੋਂ ਜਾਨ ਵਾਰਨ ਵਾਲੇ ਮੋਗਾ ਜਿਲ੍ਹੇ ਦੇ ਪਿੰਡ ਚੜਿੱਕ ਦੇ ਫੌਜੀ ਸ਼ਹੀਦ ਕੁਲਵੰਤ ਸਿੰਘ ਜੋ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਪੁੰਛ ਰਜੋਰੀ (ਜੰਮੂ ਕਸ਼ਮੀਰ) ਵਿਖੇ ਸ਼ਹੀਦੀ ਦਾ ਜਾਮ ਪੀ ਗਏ ਸਨ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਦੇ ਪਿੰਡ ਚੜਿੱਕ ਵਿਖੇ ਹਜਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਸੱਜਣਾ, ਮਿੱਤਰਾਂ, ਸਨੇਹੀਆਂ, ਇਲਾਕੇ ਭਰ ਦੇ ਲੀਡਰਾਂ ਅਤੇ ਕਈ ਮਾਣਯੋਗ ਸ਼ਖਸ਼ੀਅਤਾਂ ਵੱਲੋਂ ਉਨ੍ਹਾਂ ਦੀ...
ਧਰਮਕੋਟ 24 ਅਪ੍ਰੈਲ ( JASHAN )ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੀ ਮਸ਼ਹੂਰ ਸੰਸਥਾ ਫਤਿਹ ਇੰਮੀਗ੍ਰੇਸ਼ਨ/ਐਜੂਕੇਸ਼ਨ ਧਰਮਕੋਟ ਵਿਖੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸੋਨੀਆ ਮਾਨ ਅਤੇ ਪੰਜਾਬੀ ਫ਼ਿਲਮਾਂ ਦੇ ਐਕਟਰ ਤੇ ਡਾਇਰੈਕਟਰ ਅਮਿਤੋਜ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ,ਏਥੇ ਪਹੁੰਚਣ ਤੇ ਫਤਿਹ ਇੰਮੀਗ੍ਰੇਸ਼ਨ ਧਰਮਕੋਟ ਦੇ ਐਮ.ਡੀ ਸੁੱਖ ਗਿੱਲ ਅਤੇ ਐਮ.ਡੀ ਤਲਵਿੰਦਰ ਗਿੱਲ ਵੱਲੋਂ ਸਰਿਪਾਓ ਅਤੇ ਸ੍ਰੀ ਦਰਬਾਰ ਸਾਹਿਬ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ,ਇਸ ਮੌਕੇ ਸੋਨਿਆਂ ਮਾਨ...
Tags: IMMIGRATION SERVICES
ਮੋਗਾ, 30 ਅਪ੍ਰੈਲ (ਜਸ਼ਨ):--ਸੀ ਬੀ ਐਸ ਈ ਵੱਲੋਂ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਨੂੰ ਟ੍ਰੇਨਿੰਗ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਹੇਮਕੁੰਟ ਸਕੂਲ ਵਿਖੇ ਅਯੋਜਿਤ ਕੀਤੀ ਗਈ।ਸੀ ਬੀ ਐਸ ਈ ਵੱਲੋਂ ਭੇਜੇ ਗਏ ਰਿਸੋਰਸ ਪਰਸਨ ਰਿਤਵਿਕ ਤਾਇਲ ਨੇ ਅਧਿਆਪਕਾ ਨੂੰ ਫਾਇਨੈਸ਼iਅਲ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਛੋਟੀ-ਛੋਟੀ ਬਚਤਾਂ ਰਾਹੀਂ ਅਤੇ ਆਪਣੇ ਪੈਸੇ ਨੂੰ ਸਹੀ ਥਾਂ ਤੇ ਨਿਵੇਸ਼ ਕਰਕੇ ਅਸੀ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ...
Tags: SRI HEMKUNT SEN SEC SCHOOL KOTISEKHAN
ਮੋਗਾ, 30 ਅਪ੍ਰੈਲ (ਜਸ਼ਨ):--ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ 29 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ' ਨੋ ਬੈਗ ਡੇ ' ਬਣਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਐਲ. ਕੇ. ਜੀ. ਤੋਂ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਤਾਂ ਜੋ ਵਿਦਿਆਰਥੀ ਕਿਤਾਬਾਂ ਵਿੱਚੋਂ ਨਿਕਲ ਕੇ ਤਰੋਤਾਜ਼ਾ ਮਹਿਸੂਸ ਕਰ ਸਕਣ ਅਤੇ ਉਨ੍ਹਾਂ ਦਾ ਦਿਮਾਗੀ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਹੋ...
Tags: CAMBRIDGE INTERNATIONAL SCHOOL
ਮੋਗਾ,30 ਅਪ੍ਰੈਲ: (ਜਸ਼ਨ):-- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਣਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਖ੍ਰੀਦਣ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਿਸਾਨਾਂ ਦੀ ਹਿਤੈਸ਼ੀ ਸਰਕਾਰ ਵੱਲੋਂ ਮੰਡੀਆਂ ਦੇ ਖ੍ਰੀਦ ਪ੍ਰਬੰਧਾਂ ਉੱਪਰ ਤਿੱਖੀ ਨਜ਼ਰ ਰੱਖ ਕੇ ਖ੍ਰੀਦ/ਲਿਫ਼ਟਿੰਗ ਦੇ ਕੰਮਾਂ ਨੂੰ ਤੇਜ਼ੀ ਨਾਲ ਚਲਵਾਇਆ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਿਸਾਨ ਆਪਣੀ ਫ਼ਸਲ ਸਮੇਂ ਸਿਰ ਵੇਚ ਕੇ ਘਰਾਂ ਨੂੰ ਪਰਤ ਸਕਣ।...
Tags: AAM AADMI PARTY
ਮੋਗਾ, 29 ਅਪ੍ਰੈਲ (ਜਸ਼ਨ):--ਆਮ ਆਦਮੀ ਪਾਰਟੀ ਦੀ ਮੋਗਾ ਹਲਕੇ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਹਿਤ ਵਿਚ ਕੀਤੇ ਜਾ ਰਹੇ ਕਾਰਜ਼ਾਂ ਦੀ ਕੜੀ ਦੇ ਤਹਿਤ ਹੁਣ ਸਹਿਰ ਨਿਵਾਸੀਆ ਨੂੰ ਘਰਾਂ ਤੇ ਦੁਕਾਨਾਂ ਤੋਂ ਕੂੜਾ ਕਰਕਟ ਚੁੱਕਣ ਵਿਚ ਆਉਣ ਵਾਲੀ ਪ੍ਰੇਸ਼ਾਨੀ ਤੋਂ ਜਲਦੀ ਰਾਹਤ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਦਫਤਰ ਇੰਚਾਰਜ਼ ਸੁਰਿੰਦਰ ਕਟਾਰੀਆ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਨਿਵਾਸੀਆ ਵੱਲੋਂ ਕੂੜਾ...
ਮੋਗਾ, 28 ਅਪਰੈਲ (ਜਸ਼ਨ): ਗੋਲਡਨ ਐਜੂਕੇਸ਼ਨਜ ਜੋ ਕਿ ਆਇਲਟਸ ਅਤੇ ਇੰਮਿਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕਿਟ ਵਿੱਚ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜਾਈ ਕਰਨ ਦੇ ਚਾਹਵਾਨ ਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਨੇ ਸੰਜੀਵ ਕੁਮਾਰ ਅਤੇ ਉਰਵਸ਼ੀ ਦਾ ਕੈਨੇਡਾ ਦਾ ਵਿਜਿਟਰ ਵੀਜਾ ਲਗਵਾ ਕੇ ਕਿੱਤਾ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਪੜਾਈ ਕਰਨ ਜਾਣ ਵਾਲੇ ਬੱਚੇਆਂ ਦਾ ਬਹੁਤ ਵਧੀਆ ਕਾਲਜਾਂ...
Tags: GOLDEN EDUCATIONS MOGA

Pages