News

ਬੱਧਨੀ ਕਲਾਂ, 4 ਅਗਸਤ (ਅਰਮੇਜ ਲੋਪੋਂ)-ਸਿਵਲ ਸਰਜਨ ਮੋਗਾ ਡਾਕਟਰ ਸੁਸ਼ੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੰਦੀਪ ਕੌਰ ਦੀ ਅਗਵਾਈ ਹੇਠ ਬਲਾਕ ਪੱਤੋਂ ਹੀਰਾ ਸਿੰਘ ਦੇ ਸਬ ਸੈਂਟਰ ਰਣੀਆਂ ਵਿਖੇ ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਸਬੰਧੀ ਜਾਣਕਾਰੀ ਦੇਣ ਲਈ ਹਫਤਾ ਮਨਾਇਆ ਗਿਆਂ । ਆਗਣਵਾੜੀ ਸੈਂਟਰ ਟੀਚਰਜ਼ ਦੇ ਸਹਿਯੋਗ ਨਾਲ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਲਗਾਏ ਵਿਸ਼ੇਸ਼ ਕੈਂਪ ਦੌਰਾਨ ਨਰਸ ਜਸਪ੍ਰੀਤ ਕੌਰ ਧਾਲੀਵਾਲ ਵੱਲੋਂ ਪਿੰਡ ਰਣੀਆਂ ਦੀਆਂ...
ਚੰਡੀਗੜ, 4 ਅਗਸਤ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਉਣ ਵਾਲੇ ਨੌਜਵਾਨਾਂ ਦੇ ਪਹਿਲੇ ਬੈਚ ਦੇ ਦੌਰੇ ਨੂੰ ਸਫਲ ਬਣਾਉਣ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਹਨ।ਪੰਜਾਬੀ ਮੂਲ ਦੇ 14 ਨੌਜਵਾਨਾਂ ਦਾ ਪਹਿਲਾ ਬੈਚ 7 ਤੋਂ 16 ਅਗਸਤ ਤੱਕ ਬਰਤਾਨੀਆ ਤੋਂ ਸੂਬੇ ਦੇ ਦੌਰੇ ’ਤੇ ਆ ਰਿਹਾ ਹੈ। ਇਸ ਗਰੁੱਪ ਵਿੱਚ 16-22 ਸਾਲ ਦੀ ਉਮਰ ਦੇ ਅੱਠ ਲੜਕੇ ਅਤੇ ਛੇ ਲੜਕੀਆਂ ਹਨ।ਇਹ ਨੌਜਵਾਨ ਜਲੰਧਰ, ਪਟਿਆਲਾ,...
ਬਰਗਾੜੀ,4 ਅਗਸਤ (ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਚੜ੍ਹਦੀ ਕਲਾ ਸੇਵਾ ਜੱਥਾ ਸਿਬੀਆ ਵੱਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਗੁਰਸਿੱਖ ਨੌਜਵਾਨ ਲੜਕੇ, ਅਤੇ ਲੜਕੀਆਂ ਨੂੰ ਦੁਮਾਲੇ ਅਤੇ ਦਸਤਾਰਾਂ ਭੇਂਟ ਕੀਤੀਆਂ ਗਈਆਂ। ਜੱਥੇ ਦੇ ਮੁੱਖ ਸੇਵਾਦਾਰ ਭਾਈ ਮੱਖਣ ਸਿੰਘ ਖਾਲਸਾ ਅਤੇ ਗੁਰਵਿੰਦਰ ਸਿੰਘ ਖਾਲਸਾ ਦੀ ਅਗਵਾਈ ‘ਚ ਹੋਏ ਸਮਾਗਮ ਦੌਰਾਨ 36 ਗੁਰਸਿੱਖ ਲੜਕਿਆਂ ਅਤੇ 10 ਗੁਰਸਿੱਖ ਲੜਕੀਆਂ ਨੂੰ ਦੁਮਾਲੇ ਤੇ ਦਸਤਾਰਾਂ ਦੀ ਸੇਵਾ ਭਾਈ ਬਲਵਿੰਦਰ...
ਮੋਗਾ,4 ਅਗਸਤ (ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਦੇ ਗਿਆਰਵੀਂ ਦੇ ਵਿਦਿਆਰਥੀ ਨਿਸ਼ਾਂਤ ਬਾਂਸਲ ਨੇ ਬੈਡਮਿੰਟ ਵਿਚ ਮਾਰਕਾ ਮਾਰਿਆ ਹੈ। ਜਿਲਾ ਮੋਗਾ ਵਿਖੇ ਹੋਏ ਜਿਲਾ ਪੱਧਰ ਦੇ ਅੰਡਰ-17 ਦੇ ਮੁਕਾਬਲਿਆਂ ਵਿਚ ਨਿਸ਼ਾਂਤ ਬਾਂਸਲ ਨੇ ਡਬਲਜ਼ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸਿੰਗਲਜ਼ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪਿ੍ਰੰਸੀਪਲ ਸਤਵਿੰਦਰ ਕੌਰ ਅਤੇ ਐਡਮਨਿਸਟੇ੍ਰਟਰ...
ਮੋਗਾ,4 ਅਗਸਤ (ਜਸ਼ਨ): ਇਤਿਹਾਸਿਕ ਨਿਵਾਸ ਸਥਾਨ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਂਵੀਂ ਗੁਰਦੁਆਰਾ ਗੁਰੂ ਕੇ ਮਹਿਲ ਡਰੋਲੀ ਭਾਈ ਵਿਖੇ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 5 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ, ਜਿੱਥੇ ਡਾ: ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਦੀ ਦੇਖ ਰੇਖ ਹੇਠ ਵੱਖ ਵੱਖ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਤੋਂ ਇਲਾਵਾ ਗਿਆਨੀ ਜਗਦੇਵ ਸਿੰਘ ਹੈਡ ਪ੍ਰਚਾਰਕ ਸ਼ੋ੍ਰਮਣੀ ਕਮੇਟੀ ਹਜ਼ੂਰੀ...
ਮੋਗਾ,4 ਅਗਸਤ (ਜਸ਼ਨ): ਆਈਲੈਟਸ ਅਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਸੰਸਥਾ ਮੈਕਰੋ ਗਲੋਬਲ ਵੱਲੋਂ ਮੋਗਾ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਵਿਚ ਖੁੱਲ ਚੁੱਕੀਆਂ ਸ਼ਾਖਾਵਾਂ ਵਿਚ ਵਿਦਿਆਰਥੀਆਂ ਦੇ ਵਿਦੇਸ਼ੀਂ ਪੜਨ ਦੇ ਸੁਪਨੇ ਨੂੰ ਸਫਲਤਾਪੂਰਵਕ ਸਾਕਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਮੈਕਰੋ ਗਲੋਬਲ ਮੋਗਾ ਵਿਖੇ 6 ਅਗਸਤ ਦਿਨ ਸੋਮਵਾਰ ਨੂੰ ਵਿਸ਼ੇਸ਼ ਸੈਮੀਨਾਰ ਦੌਰਾਨ ਸੰਸਥਾ ਦੇ ਡਾਇਰੈਕਟਰ ਗੁਰਮਿਲਾਪ...
ਚੰੰਡੀਗੜ, 4 ਅਗਸਤ:(ਜਸ਼ਨ): ਸੂਬੇ ਵਿੱਚ ਮਿਲਾਵਟੀ ਤੇ ਨਕਲੀ ਦੁੱਧ ਬਣਾਉਣ ਅਤੇ ਅਜਿਹੇ ਦੁੱਧ ਤੋਂ ਖਾਧ ਪਦਾਰਥ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਠੱਲ ਪਾਉਣ ਲਈ, ਪੰਜਾਬ ਦੇ ਨਵ-ਨਿਯੁਕਤ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਸ੍ਰੀ ਕੇ.ਐਸ. ਪੰਨੂ ਵੱਲੋਂ 22 ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਮੁੱਚੇ ਸੂਬੇ ਦੇ ਦੁੱਧ ਸੰਸਥਾਨਾਂ ਤੇ ਛਾਪੇਮਾਰੀ ਕਰਕੇ ਮਿਲਾਵਟਖੋਰੀ ਅਤੇ ਦੁੱਧ ਨਾਲ ਸਬੰਧਤ ਹੋਰ ਬੇਨਿਯਮੀਆਂ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ। ਪਿਛਲੇ 24 ਘੰਿਟਆਂ ਵਿੱਚ ਇਨਾਂ...
ਮੋਗਾ 4 ਅਗਸਤ (ਜਸ਼ਨ) : ਜਾਗੋ ਵੈਲਫੇਅਰ ਸੁਸਾਇਟੀ, ਜੀਰਾ ਰੋਡ ਮੋਗਾ ਵੱਲੋਂ ਸਿਹਤ ਵਿਭਾਗ ਮੋਗਾ ਦੇ ਸਹਿਯੋਗ ਨਾਲ ਉਤਰੀ ਸੂਰਜ ਨਗਰ, ਗੁਰੂ ਅੰਗਦ ਦੇਵ ਨਗਰ, ਜੀਰਾ ਰੋਡ ਅਤੇ ਨਹਿਰ ਦੇ ਨਾਲ ਨਾਲ ਬਣੀਆਂ ਝੁੱਗੀਆਂ ਵਿੱਚ ਡੇਂਗੂ, ਮਲੇਰੀਆ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਸੁਸਾਇਟੀ ਮੈਂਬਰਾਂ ਨੇ ਅੱਜ ਸਿਹਤ ਵਿਭਾਗ ਮੋਗਾ ਤੋਂ ਪ੍ਾਪਤ ਕੀਤੀਆਂ ਫਲੈਕਸਾਂ ਸਾਂਝੀਆਂ ਢੁਕਵੀਆਂ ਥਾਵਾਂ ਤੇ ਲਗਾਈਆਂ ਗਈਆਂ ਅਤੇ ਪੋਸਟਰ ਲਗਾਏ ਗਏ । ਸੁਸਾਇਟੀ ਮੈਂਬਰਾਂ...
ਸਮਾਲਸਰ, 04 ਅਗਸਤ (ਗਗਨਦੀਪ ਸ਼ਰਮਾ)- ਸਮਾਲਸਰ ਤੇ ਰੋਡੇ ਪਿੰਡ ਦੀਆਂ ਹੱਦਾਂ ਵਿਚਕਾਰ ਵਸਿਆ ਪਿੰਡ ਗੁਰੂ ਤੇਗ ਬਹਾਦਰ ਗੜ ਵਿਕਾਸ ਦੀ ਦੌੜ ਵਿੱਚ ਕਾਫੀ ਪਿੱਛੇ ਰਹਿ ਚੁੱਕਿਆ ਹੈ। ਜਿਲੇ ਦੇ ਵਿਕਸਿਤ ਪਿੰਡਾਂ ਦੀ ਬਰਾਬਰੀ ਕਰਨ ਲਈ ਜਰੂਰੀ ਹੈ ਕਿ ਇਸ ਵਾਰ ਗੁਰੂ ਤੇਗ ਬਹਾਦਰ ਗੜ ਦੀ ਵਾਗਡੋਰ ਕਿਸੇ ਨੌਜਵਾਨ ਤੇ ਹਿੰਮਤੀ ਆਗੂ ਨੂੰ ਦਿੱਤੀ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸੀ ਆਗੂ ਰਣਜੋਧ ਸਿੰਘ ਨੀਟੂ ਬਰਾੜ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਤੇ ਮਜਬੂਤ ਸੋਚ...
ਫਿਰੋਜ਼ਪੁਰ,4 ਅਗਸਤ (ਪੰਕਜ ਕੁਮਾਰ): ਪੰਜਾਬ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ੇ ਦਾ ਖਾਤਮਾ ਕਰਨ ਲਈ ਜਿੱਥੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ ਉਥੇ ਹੀ ਸਥਾਨਕ ਸਰਕਾਰਾਂ ਵਲੋਂ ਨਸ਼ੇ ਨੂੰ ਰੋਕਣ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋਂ ਛੁਟਕਾਰਾ ਦਿਵਾਉਣ ਲਈ ਨਸ਼ਾ ਛੁਡਾਓ ਕੇਂਦਰਾਂ ਵਿਚ ਇਲਾਜ ਦੀ ਸੁਵਿਧਾ ਵੀ ਦਿੱਤੀ ਜਾ ਰਹੀ । ਇਸ ਤੋਂ ਇਲਾਵਾ ਸਰਕਾਰ ਵੱਲੋਂ ਸਮੇਂ ਸਮਂੇ ‘ਤੇ ਨਸ਼ੇ ਦੀ ਰੋਕਥਾਮ ਅਤੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਕਈ ਅਹਿਮ ਉਪਰਾਲੇ ਵੀ ਕੀਤੇ ਜਾ...

Pages