News

ਚੰਡੀਗੜ, 20 ਫਰਵਰੀ:(ਇੰਟਰਨੈਸ਼ਨ ਪੰਜਾਬੀ ਨਿੳੂਜ਼):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਾਦਲਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਬਾਦਲਾਂ ਨੇ ਆਪਣੇ ਸ਼ਾਸਨ ਦੌਰਾਨ ਸਾਰੇ ਪ੍ਰਸ਼ਾਸਨਿਕ ਅਦਾਰਿਆਂ ਨੂੰ ਬੁਰੀ ਤਰਾਂ ਤਹਿਸ-ਨਹਿਸ ਹੀ ਨਹੀ ਕੀਤਾ ਸਗੋਂ ਉਨਾਂ ਦੇ ਸ਼ਾਸਨ ਵੇਲੇ ਸਰਕਾਰ ਨਾਂ ਦੀ ਕੋਈ ਚੀਜ਼ ਨਾ ਹੋ ਕੇ ਸਿਰਫ ਸਿਰਫ ਡੰਡਾ-ਰਾਜ ਹੀ ਸੀ ਜੋ ਕਿ ਇੱਕ ਹੀ ਪਰਿਵਾਰ ਦੇ ਜਾਇਜ਼-ਨਾਜਾਇਜ਼ ਹੁਕਮਾਂ ’ਤੇ ਚਲਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ...
ਮੋਗਾ, 20 ਫਰਵਰੀ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਅਤੇ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਆਪਣੇ ਬਸਤੀ ਗੋਬਿੰਦਗੜ ਮੋਗਾ ਸਥਿਤ ਕਿੱਤਾਮੁਖੀ ਸਿਖਲਾਈ ਕੇਂਦਰ ਵਿੱਚ ਪੁਲਵਾਮਾ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ 42 ਜਵਾਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਪਿਛਲੇ ਦਿਨੀ ਮੁਲਾਂਪੁਰ ਲਾਗੇ ਹੋਏ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ...
ਮੋਗਾ, 20 ਫਰਵਰੀ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਵਿਸ਼ਵ ਸਮਾਜਿਕ ਨਿਆਂ ਦਿਵਸ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਅਸੀਂ ਸਮਾਜਿਕ ਨਿਆਂ ਦੇ ਸਿਧਾਤਾਂ ਨੂੰ ਬਣਾਏ ਰਖੱਦੇ ਹਨ। ਜਦ ਅਸੀਂ ਲੈਂਗਿਕ ਸਮਾਨਤਾ ਜਾ ਸਵਦੇਸ਼ੀ ਲੋਕਾਂ ਅਤੇ ਪ੍ਰਵਾਸੀਆਂ ਦੇ ਅਧਿਕਾਰਾਂ ਨੂੰ ਵਧਾਵਾ ਦਿੰਦੇ ਹਨ, ਅਸੀ ਸਮਾਜਿਕ ਨਿਆਂ ਨੂੰ ਅੱਗੇ ਵਧਾਉਦੇ ਹਾਂ, ਜਦ ਅਸੀ...
ਮੋਗਾ 20 ਫ਼ਰਵਰੀ(ਜਸ਼ਨ): ਸੂਬਾ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਯੋਜਨਾ‘ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਸ਼ੁਰੂ ਕੀਤੇ ਗਏ ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ। ਆਈ.ਟੀ.ਆਈ ਮੋਗਾ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦੇ ਚੌਥੇ ਦਿਨ ਤੱਕ ਕੁੱਲ 1,192 ਉਮੀਦਵਾਰਾਂ ਨੇ ਭਾਗ ਲਿਆ। ਇਸ ਜ਼ਿਲਾ ਪੱਧਰੀ ਰੋਜ਼ਗਾਰ ਮੇਲੇ ਦੌਰਾਨ ਪਹੁੰਚੀਆਂ ਵੱਖ-ਵੱਖ ਖੇਤਰਾਂ ਨਾਲ ਸਬੰਧਤ 49 ਕੰਪਨੀਆਂ ਦੇ ਨੁਮਾਇੰਦਿਆਂ ਵੱਲੋ 741 ਸਿਖਿਆਰਥੀਆਂ ਦੀ...
ਫ਼ਿਰੋਜ਼ਪੁਰ, ਫਾਜਿਲਕਾ 20 ਫਰਵਰੀ ( ਸੰਦੀਪ ਕੰਬੋਜ ਜਈਆ) : ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਵਿਸ਼ੇਸ਼ ਕੈਂਪ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਐੱਸ.ਡੀ.ਐੱਮ. ਫਿਰੋਜ਼ਪੁਰ ਅਮਿਤ ਗੁਪਤਾ ਅਤੇ ਐੱਸ.ਡੀ.ਐੱਮ ਕੁਲਦੀਪ ਬਾਵਾ ਵੱਲੋਂ ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਕਾਊਂਟਰਾਂ ਦਾ ਦੌਰਾ ਕੀਤਾ ਗਿਆ।ਇਸ ਕੈਂਪ ਵਿੱਚ ਪੰਜਾਬ ਸਰਕਾਰ ਵੱਲੋਂ ਆਰੰਭੀਆਂ ਗਈਆਂ ਵੱਖ-...
ਮੋਗਾ,20 ਫਰਵਰੀ (INTERNATIONAL PUNJABI NEWS BUREAU) : ਸੂਬੇ ਵਿਚ ਸਵਾਈਨ ਫਲੂ ਦੀ ਬੀਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ ਆਏ ਦਿਨ ਵੱਧ ਰਹੀ ਹੈ ਅਤੇ ਹੁਣ ਮੋਗਾ ਵਿਚ ਵੀ ਸਵਾਈਨ ਫਲੂ ਨੇ ਲੋਕਾਂ ਨੂੰ ਆਪਣੀ ਜ਼ਦ ਵਿਚ ਲੈਣਾਂ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਇਕ ਨੌਜਵਾਨ ਵਿਅਕਤੀ ਦੀ ਹੋਈ ਮੌਤ ਪਿਛੇ ਵੀ ਸਵਾਈਨ ਫਲੂ ਹੋਣ ਦੀ ਆਸ਼ੰਕਾ ਹੈ ਇਸ ਕਰਕੇ ਸਰਕਾਰੀ ਹਸਪਤਾਲ ਵੱਲੋਂ ਉਸ ਵਿਅਕਤੀ ਦੇ ਟੈਸਟਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ । ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ...
ਚੰਡੀਗੜ, 20 ਫਰਵਰੀ(ਇੰਟਰਨੈਸ਼ਨਲ ਪੰਜਾਬੀ ਨਿੳੂਜ਼):ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨੀ ਦੀ ਰੀੜ ਦੀ ਹੱਡੀ ਸਹਿਕਾਰੀ ਬੈਂਕਾਂ ਦੀ ਮਜ਼ਬੂਤੀ ਲਈ ਅੱਗੇ ਆਉਣ, ਨਾ ਕਿ ਧਨਾਢ ਕਿਸਾਨਾਂ ਨੂੰ ਬਚਾਉਣ ਲਈ ਸਹਿਕਾਰਤਾ ਲਹਿਰ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਨਾ ਕਰਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਦੇ ਢਾਂਚੇ ਨੂੰ ਹਿਲਾਉਣ ਦਾ ਮਤਬਲ ਹੈ...
ਬਾਘਾਪੁਰਾਣਾ,20 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਪੁਲਵਾਮਾ ਦੇ ਵਿੱਚ ਫੌਜ ਦੀ ਕਾਰਵਾਈ ’ਤੇ ਆਤਮਘਾਤੀ ਬੰਬ ਧਮਾਕਾ ਕਰਕੇ 42 ਜਵਾਨ ਸ਼ਹੀਦ ਕਰਨਾ ਇੱਕ ਸੋਚੀ-ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਧਮਾਕਾ ਹੈ। ਇਨਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਖਾਲਸਤਾਨੀ ਦੇ ਸੀਨੀਅਰ ਆਗੂ ਡਾ: ਸੁਰਜੀਤ ਸਿੰਘ ਖਾਲਸਤਾਨੀ ਅਤੇ ਪੰਥਕ ਸੇਵਾ ਲਹਿਰ ਦੇ ਜਿਲਾ ਪ੍ਰਧਾਨ ਭਾਈ ਜਸਵਿੰਦਰ ਸਿੰਘ ਸਾਹੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਪਾਕਸਿਤਾਨ ਦੇ ਪ੍ਰਧਾਨ ਮੰਤਰੀ...
ਮੋਗਾ,20 ਫਰਵਰੀ (ਜਸ਼ਨ): ਅੱਜ ਉਸ ਸਮੇਂ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ’ਚ ਹੜਕੰਪ ਮਚ ਗਿਆ ਜਦੋਂ ਪੈਨਸ਼ਨ ਲਗਵਾਉਣ ਲਈ ਆਈ ਇੱਕ ਵਿਧਵਾ ਔਰਤ ਕੰਪਲੈਕਸ ਦੀ ਪਹਿਲੀ ਮੰਜਿਲ ਤੋਂ ਹੇਠਾਂ ਡਿੱਗ ਪਈ। ਦਰਅਸਲ ਉਹ ਕੰਪਲੈਕਸ ਵਿਚ ਪਹਿਲੀ ਮੰਜ਼ਿਲ ਦੇ ਬਾਥਰੂਮ ਦੇ ਨਾਲ ਹੀ ਬਣੇ ਪਾਈਪਾਂ ਵਾਲੇ ਬੇਸ ਵਿੱਚੋਂ ਡਿੱਗ ਕੇ ਜ਼ਖ਼ਮੀ ਹੋ ਗਈ।ਉਸ ਨੂੰ 108 ਐਂਬੂਲੈਂਸ ਰਾਂਹੀ ਇਲਾਜ ਵਾਸਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਔਰਤ ਨਾਲ ਪਿੰਡ ਮੰਦਰਾਂ ਤੋਂ ਪੁੱਜੀਆਂ ਦੋ ਹੋਰ ਔਰਤਾਂ ਨੇ ‘ਸਾਡਾ ਮੋਗਾ ਡੌਟ...
ਕੋਟਈਸੇ ਖਾਂ,20 ਫਰਵਰੀ (ਜਸ਼ਨ): ਸ੍ਰੀ ਹੇਮਕੁੁੰਟ ਸੀਨੀ. ਸੰਕੈ.ਸਕੂਲ ਕੋਟ-ਈਸੇ-ਖਾਂ ਦੇ ਐੱਨ.ਸੀ.ਸੀ ਕੈਡਿਟਸ ਨੇ ਪਿੰਡ ਮਹਿਰੋਂ ਦੇ ਪੰਜ ਫੌਜੀ ਸਿੰਘ ਜੋ ਦੇਸ਼ ਦੀ ਖਾਤਰ ਵੱਖ-ਵੱਖ ਸਮਿਆਂ ਵਿੱਚ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ ਉਹਨਾਂ ਦੀ ਯਾਦ ਵਿੱਚ ਪਿੰਡ ਮਹਿਰੋਂ ਵਿੱਚ ਵਾਰ ਮਮੈਮੋਰੀਅਲ ਬਣਾਇਆ ਹੋਇਆ ਹੈ ਇਸ ਜਗ੍ਹਾਂ ਤੇ ਹੇਮਕੁੰਟ ਸਕੂਲ ਦੇ ਕੈਡਿਟਸ ਨੇ 5 ਪੰਜਾਬ ਗਰਲਜ਼ ਬੀ.ਐੱਨ. ਐੱਨ.ਸੀ.ਸੀ ਮੋਗਾ ਦੇ ਕਰਨਲ ਐੱਮ.ਐੱਸ ਚਾਹਲ ਦੀ ਯੋਗ ਅਗਵਾਈ ਹੇਠ ਸ਼ਹੀਦਾ ਨੂੰ ਗਾਰਡ ਆਫ ਆਨਰ...

Pages