ਗਜ਼ਲ

ਗਜ਼ਲ
ਆਉ ਰਲ ਕੇ ਸੋਚੀਏ ਕਿੱਦਾਂ ਬਚਾਈਏ ਦੋਸਤੋ
ਕੌਮ ਦੀ ਇਸ ਅਣਖ ਨੂੰ ਮੁੜ ਕੇ ਜਗਾਈਏ ਦੋਸਤੋ।
ਅਮਨ ਦੇ ਇਸ ਆਲ•ਣੇ ਨੂੰ ਕੌਣ ਲਾਂਬੂ ਲਾ ਰਿਹਾ
ਆਉ ਰਲ ਕੇ ਬੈਠੀਏ ਤੇ ਲੱਭ ਲਿਆਈਏ ਦੋਸਤੋ।
ਮਹਿਕ ਦੇ ਬਾਗਾਂ ' ਚ ਜ਼ਹਿਰ ਨਾ ਕੋਈ ਛਿੜਕ ਜੇ
ਏਕਤਾ ਦੀ ਢਾਲ ਨੂੰ ਸ਼ਕਤੀ ਬਣਾਈਏ ਦੋਸਤੇ
ਉਹ ਚੋਰ ਕਿਹੜਾ ਚੰਦਰਾ ਪਿਆਰਾਂ ਨੂੰ ਲਾਉਂਦਾ ਸੰਨ• ਜੋ
ਕਾਲੀ ਤੇ ਬੋਲੀ ਰਾਤ ਨੂੰ ਹੁਣ ਜਗਮਗਾਈਏ ਦੋਸਤੋ।
ਸਮੇਂ ਦੀ ਇਸ ਨਬਜ਼ ਨੂੰ ਮੁੜ ਕੇ ਪਛਾਣੋ ਸਾਥੀਉ
ਤੇਜ਼ ਤੁਰਦੇ ਕਦਮ ਹੁਣ ਅੱਗੇ ਵਧਾਈਏ ਦੋਸਤੋ।
                ਸੁਰਜੀਤ ਸਿੰਘ ਕਾਉਂਕੇ
                 94179 15615