ਗੀਤਾ ਭਵਨ ਟਰੱਸਟ ਸੁਸਾਇਟੀ ਮੋਗਾ ਅਤੇ ਪਾਵਨ ਧਾਮ ਹਰਿਦੁਆਰ ਦੀ ਪੁਰਾਣੀ ਕਾਰਜਕਾਰਨੀ ਭੰਗ , ਨਵੀਂ ਕਾਰਜਕਾਰਨੀ ਦਾ ਐਲਾਨ, ਕਾਰਜਕਾਰੀ ਪ੍ਰਧਾਨ ਖੁਸ਼ਵੰਤ ਰਾਏ ਜੋਸ਼ੀ ਬਣੇ ਪ੍ਰਧਾਨ, ਮਹਾਂਮੰਡਲੇਸ਼ਵਰ ਸੁਆਮੀ ਕਮਲ ਪੁਰੀ ਹੋਣਗੇ ਸੀਨੀਅਰ ਵਾਈਸ ਪ੍ਰਧਾਨ, ਮੀਤ ਪ੍ਰਧਾਨ ਹੋਣਗੇ ਨਵੀਨ ਸਿੰਗਲਾ

ਮੋਗਾ, 6 ਅਗਸਤ (): ਗੀਤਾ ਭਵਨ ਟਰੱਸਟ ਸੁਸਾਇਟੀ ਮੋਗਾ ਦੇ ਪਾਵਨ  ਧਾਮ ਹਰਿਦੁਆਰ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਕਮਲ ਪੁਰੀ ਮਹਾਂਰਾਜ ਅਤੇ ਖੁਸ਼ਵੰਤ ਰਾਏ ਜੋਸ਼ੀ ਕਾਰਜਕਾਰੀ ਪ੍ਰਧਾਨ/ਫਾਊਂਡਰ ਲਾਈਫ਼ ਮੈਂਬਰ ਗੀਤਾ ਭਵਨ ਟਰੱਸਟ ਸੁਸਾਇਟੀ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ , ਜਿਸ ਵਿਚ ਸ਼ਹਿਰ ਦੇ ਸਮਾਜ ਸੇਵੀਆਂ ਨੇ ਹਿੱਸਾ ਲਿਆ ਅਤੇ ਨਵੀਂ ਕਾਰਜਕਾਰਨੀ ਗਠਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰੇ ਉਪਰੰਤ ਸੁਆਮੀ ਕਮਲਪੁਰੀ ਜੀ ਨੇ ਐਕਟਿੰਗ ਪ੍ਰਧਾਨ ਖੁਸ਼ਵੰਤ ਰਾਏ ਜੋਸ਼ੀ ਦਾ ਨਾਮ ਗੀਤਾ ਭਵਨ ਟਰੱਸਟ ਸੁਸਾਇਟੀ ਮੋਗਾ, ਗੀਤਾ ਭਵਨ ਪਬਲਿਕ ਸਕੂਲ ਮੋਗਾ ਅਤੇ ਪਾਵਨ ਧਾਮ ਹਰਿਦੁਆਰ ਦੇ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ, ਜਿਸ ਦੀ ਤਾਇਦ ਸਾਧਵੀ ਤਿ੍ਰਪਤਾ ਸਰਸਵਤੀ ਅਤੇ ਸਾਧਵੀ ਸੁਖਜੀਤ ਸਰਸਵਤੀ ਨੇ ਕੀਤੀ। ਜ਼ਿਕਰਯੋਗ ਹੈ ਕਿ ਪਿਛਲੀ ਮੀਟਿੰਗ ਦੌਰਾਨ ਗੀਤਾ ਭਵਨ ਟਰੱਸਟ ਸੁਸਾਇਟੀ ਅਤੇ ਪਾਵਨ ਧਾਮ ਹਰਿਦੁਆਰ ਦੀ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ। ਅੱਜ ਦੀ ਇਸ ਮੀਟਿੰਗ ਦੌਰਾਨ ਸੁਆਮੀ ਕਮਲ ਪੁਰੀ ਅਤੇ ਪ੍ਰਧਾਨ ਖੁਸ਼ਵੰਤ ਰਾਏ ਜੋਸ਼ੀ ਨੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ । 
ਨਵੀਂ ਕਾਰਜਕਾਰਨੀ ਮੁਤਾਬਕ ਖੁਸ਼ਵੰਤ ਰਾਏ ਜੋਸ਼ੀ ਪ੍ਰਧਾਨ , ਮਹਾਂਮੰਡਲੇਸ਼ਵਰ ਸਵਾਮੀ ਕਮਲ ਪੁਰੀ ਸੀਨੀਅਰ ਮੀਤ ਪ੍ਰਧਾਨ , ਰਾਜਪਾਲ ਸ਼ਰਮਾ ਐਡਮਿਨਸਟਰੇਟਰ , ਨਵੀਨ ਸਿੰਗਲਾ ਮੀਤ ਪ੍ਰਧਾਨ, ਰਾਜੇਸ਼ ਕੋਛੜ ਜੂਨੀਅਰ ਮੀਤ ਪ੍ਰਧਾਨ, ਸਾਧਵੀ ਸੁਖਜੀਤ ਸਰਸਵਤੀ ਜਨਰਲ ਸਕੱਤਰ, ਦੇਵ ਪਿ੍ਰਆ ਤਿਆਗੀ ਜੁਆਇੰਟ ਸਕੱਤਰ, ਸਾਧਵੀ ਤਿ੍ਰਪਤਾ ਸਰਸਵਤੀ ਖਜਾਨਚੀ, ਮਹੰਤ ਰਵਿੰਦਰ ਪੁਰੀ ਮਹਾਰਾਜ ਮੁੱਖ ਸਲਾਹਕਾਰ, ਰਿਸ਼ੀ ਰਾਮ ਿਸ਼ਨ ਜੀ ਮਹਾਰਾਜ ਮੁੱਖ ਸਲਾਹਕਾਰ, ਸੰਜੀਵ ਅਰੋੜਾ ਪ੍ਰੈਸ ਸਕੱਤਰ ਜਦਕਿ  ਨਵਦੀਪ ਗੁਪਤਾ, ਐਡਵੋਕੇਟ ਪਵਨ ਸ਼ਰਮਾ, ਸ਼੍ਰੀਮਤੀ ਅਨਮੋਲ ਸ਼ਰਮਾ, ਰਾਕੇਸ਼ ਵਰਮਾ, ਵਿਕਾਸ ਬਾਂਸਲ, ਐਡਵੋਕੇਟ ਨਵੀਨ ਗੋਇਲ, ਸੌਰਭ ਜੈਸਵਾਲ ਨੂੰ ਬਤੌਰ ਟਰੱਸਟੀ ਸ਼ਾਮਲ ਕੀਤਾ ਗਿਆ ਹੈ।

ਅੱਜ ਦੀ ਇਸ ਮੀਟਿੰਗ ਉਪਰੰਤ ਟਰੱਸਟ ਦੇ ਮੀਤ ਪ੍ਰਧਾਨ ਨਵੀਨ ਸਿੰਗਲਾ ਨੇ ਆਖਿਆ ਕਿ ਸ਼ਹਿਰਵਾਸੀਆਂ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦਿਆਂ ਅੱਜ ਦੇ ਲਏ ਗਏ ਫੈਸਲੇ ਲਈ ਉਹ ਸਮੂਹ ਸਤਿਕਾਰਤ ਸ਼ਖਸੀਅਤਾਂ ਅਤੇ ਸਮਾਜਸੇਵੀਆਂ ਦੇ ਹਮੇਸ਼ਾ ਰਿਣੀ ਰਹਿਣਗੇ।