ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਦੇ ਵਿਦਿਆਰਥੀਆਂ ਨੇ ਹਮੇਸ਼ਾਂ ਦੀ ਤਰ੍ਹਾਂ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਬਾਜੀ ਮਾਰੀ

ਮੋਗਾ,15 ਜੁਲਾਈ (ਜਸ਼ਨ)ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ 100% ਰਿਹਾ। ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਜਿਨ੍ਹਾਂ ਵਿੱਚੋਂ ਸ਼ਿਪਰਾ ਨੇ 95.8% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਸ਼ਿਸ਼ ਅਤੇ ਕੁਸ਼ਲਪ੍ਰੀਤ ਕੌਰ ਨੇ 94.2% ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਕਿ੍ਰਤੀ ਬਾਂਸਲ ਨੇ 93.8% ਅੰਕ ਹਾਸਲ ਕਰਕੇ ਸਕੂਲ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਤੇਜਵੰਤ ਕੌਰ ਨੇ 92.8% ਅੰਕ ਲੈ ਸਕੂਲ ਵਿੱਚੋਂ ਚੋਥਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ ਹੋਣਹਾਰ ਵਿਦਿਆਰਥੀਆਂ ਜੈਸਮੀਨ, ਕਸ਼ਿਸ਼, ਕੁਸ਼ਲਪ੍ਰੀਤ ਅਤੇ ਤੇਜਵੰਤ ਕੌਰ ਨੇ ਹਿੰਦੀ ਵਿਸ਼ੇ ਵਿੱਚੋਂ 99% ਅੰਕ ਪ੍ਰਾਪਤ ਕੀਤੇ। ਕਸ਼ਿਸ਼ ਨੇ ਇੰਗਲਿਸ਼ ਵਿੱਚੋਂ 98% ਅੰਕ, ਰਮਜੋਤ ਕੌਰ, ਜੈਸਮੀਨ ਤੇ ਰਿਚਾ ਚਲਾਨਾ ਨੇ ਪੰਜਾਬੀ ਵਿੱਚੋਂ 98% ਅੰਕ ਪ੍ਰਾਪਤ ਕੀਤੇ। ਸ਼ਿਪਰਾ ਨੇ ਸਮਾਜਿਕ ਸਿੱਖਿਆ ਵਿਸ਼ੇ 99% ਤੇ ਗਣਿਤ ਚੋਂ 96% ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ਚੋਂ 37 ਵਿਦਿਆਰਥੀਆਂ ਨੇ, ਹਿੰਦੀ ਵਿੱਚ 34 ਵਿਦਿਆਰਥੀਆਂ ਨੇ, ਇੰਗਲਿਸ਼ ਚੋਂ 9 ਵਿਦਿਆਰਥੀਆਂ, ਸਮਾਜਿਕ ਚੋਂ 19 ਵਿਦਿਆਰਥੀਆਂ, ਗਣਿਤ ਵਿਸ਼ੇ ਵਿੱਚੋਂ 3 ਵਿਦਿਆਰਥੀਆਂ ਅਤੇ ਵਿਗਿਆਨ ਵਿੱਚੋਂ 2 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸ਼ਿਪਰਾ, ਕਸ਼ਿਸ਼, ਕੁਸ਼ਲਪ੍ਰੀਤ, ਕਿ੍ਰਤੀ, ਤੇਜਵੰਤ ਕੌਰ ਅਤੇ ਰਿਚਾ ਨੇ 90% ਤੋਂ ਵੱਧ ਅੰਕ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਚੈਅਰਮੈਨ ਦਵਿੰਦਰਪਾਲ ਸਿੰਘ, ਪ੍ਰਧਾਨ ਕੁਲਦੀਪ ਸਿੰਘ ਸਹਿਗਲ, ਵਾਇਸ ਪ੍ਰਧਾਨ ਡਾ. ਇਕਬਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਡਾ. ਗੁਰਚਰਨ ਸਿੰਘ ਮੈਂਬਰ, ਹਰਪ੍ਰੀਤ ਕੌਰ ਸਹਿਗਲ, ਪੇਮਿੰਦਰ ਕੌਰ, ਹਰਪ੍ਰੀਤ ਕੌਰ, ਗਗਨਪ੍ਰੀਤ ਸਿੰਘ, ਸੁਮੀਤਪਾਲ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਪਿ੍ਰੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਸਟਾਫ ਦੀ ਸਖਤ ਮਿਹਨਤ ਨੂੰ ਜਾਂਦਾ ਹੈ।