ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ (ਲੜਕੀਆਂ) ਨੇ ਆਨਲਾਈਨ ਟਰੇਨਿੰਗ ਕੀਤੀ ਮੁਕੰਮਲ: ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ

ਮੋਗਾ,14 ਜੁਲਾਈ (ਜਸ਼ਨ): 5 ਪੰਜਾਬ ਗਰਲਜ਼ ਮੋਗਾ ਐੱਨ.ਸੀ.ਸੀ ਕਮਾਡਿੰਗ ਅਫਸਰ ਕਰਨਲ ਐੱਸ.ਬੀ.ਐੱਸ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ (ਮੋਗਾ) ਦੇ ਐੱਨ.ਸੀ.ਸੀ ਕੈਡਿਟਸ ਨੇ ਕੋਵਿਡ-19 ਗੋਰਮੈਂਟ ਆਨਲਾਈਨ ਟਰੇਨਿੰਗ ਵੈਬਸਾਈਟ ਤੇ ਆਨਲਾਈਨ ਟਰੇਨਿੰਗ ਦੀ ਸਹੂਲਤ ਪ੍ਰਾਪਤ ਕੀਤੀ ਜਿਸ ਵਿੱਚ 70 ਕੈਡਿਟਸ ਨੇ ਸਫਲਤਾ ਪੂਰਵਕ ਸਿਖਲਾਈ ਪ੍ਰਾਪਤ ਕੀਤੀ ਅਤੇ ਆਨਲਾਈਨ ਸਰਟੀਫਿਕੇਟ ਵੀ ਪ੍ਰਾਪਤ ਕੀਤੇ । ਇਸ ਵੈਬ ਸਾਈਟ ਦਾ ਪ੍ਰਬੰਧ ਭਾਰਤ ਸਰਕਾਰ ਮੰਤਰਾਲਾ ਸਿਖਲਾਈ ਵਿਭਾਗ ਦੁਆਰਾ ਕੀਤਾ ਗਿਆ । ਕੋਵਿਡ-19 ਟਰੇਨਿੰਗ ਮੁਕੰਮਲ ਕਰਨ ਦੇ ਨਾਲ ਐੱਨ.ਸੀ.ਸੀ ਕੈਡਿਟਸ ਦੇ 70 ਕੈਡਿਟਸ ਨੇ ਅਰੋਗਿਆ ਸੇਤੂ ਐਪ ਨੰੁ ਵੀ ਡੋਨਲੋਡ ਕੀਤਾ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨੂੰ ਇੰਟਰਨੈੱਟ ਦੇ ਮਾਧਿਅਮ ਰਾਹੀ ਆਨਲਾਈਨ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਟਰੇਨਿੰਗ ਦਾ ਮੁੱਖ ਉਦੇਸ਼ ਭਾਰਤੀ ਨਾਗਰਿਕਾਂ ਨੂੰ ਕੋਵਿਡ-19 ਵਰਗੀ ਭਿਆਨਕ ਮਹਾਮਰੀ ਦੇ ਖਿਲਾਫ ਜਾਗਰੂਕ ਕਰਨਾ ਹੈ । ਇਸ ਵੈਬਸਾਈਟ ਤੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਕੁਸ਼ਲਤਾ ਪੂਰਵਕ ਆਨਲਾਈਨ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਟਰੇਨਿੰਗ ਪੂਰੀ ਕਰਨ ਵਾਲੇ ਕੈਡਿਟਿਸ ਨੂੰ ਵਧਾਈ ਦਿੱਤੀ ।