ਅਨੇਕਾਂ ਨੌਜਵਾਨਾਂ ਨੇ ਫੜਿਆ ਲੋਕ ਇਨਸਾਫ ਪਾਰਟੀ ਦਾ ਪੱਲਾ,ਕਾਂਗਰਸ ਦੀਆਂ ਗਲਤ ਨੀਤੀਆਂ ਕਾਰਣ ਹੀ ਨੌਜਵਾਨ ਕਰ ਰਹੇ ਨੇ ਕਿਨਾਰਾ : ਬੈਂਸ

ਲੁਧਿਆਣਾ, 14 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਨੂੰ ਅੱਜ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਯੂਥ ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਦੀ ਪ੍ਰੇਰਨਾ ਸਦਕਾ ਅਨੇਕਾਂ ਕਾਂਗਰਸੀ ਨੌਜਵਾਨਾਂ ਨੇ ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਗਾਉਂਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਵਿਧਾਇਕ ਬੈਂਸ ਨੇ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਆਤਮ ਨਗਰ ਵਿੱਖੇ ਹੋਏ ਸਮਾਗਮ ਦੌਰਾਨ ਹਲਕਾ ਆਤਮ ਨਗਰ ਦੇ ਅਨੇਕਾਂ ਨੌਜਵਾਨਾਂ ਨੇ ਪਾਰਟੀ ਦੇ ਆਤਮ ਨਗਰ ਹਲਕੇ ਦੇ ਯੂਥ ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਦੀ ਪ੍ਰੇਰਨਾ ਸਕਦਾ ਵਿਧਾਇਕ ਬੈਂਸ ਦੀ ਮੌਜੂਦਗੀ ਵਿੱਚ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਸ਼ਾਮਲ ਹੋਏ ਨੌਜਵਾਨਾਂ ਸਮੇਤ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਇਹ ਹਲਕਾ ਉਨ੍ਹਾਂ ਦਾ ਆਪਣਾ ਹੈ ਅਤੇ ਉਨ੍ਹਾਂ ਦਾ ਹਰ ਘਰ ਨਾਲ ਪਰਿਵਾਰ ਰਿਸ਼ਤਾ ਹੈ, ਜਿਸ ਨੂੰ ਉਹ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਇਨ੍ਹਾਂ ਲੋਕਾਂ ਵਲੋਂ ਦਿੱਤੇ ਪਿਆਰ ਸਦਕਾ ਹੀ ਉਹ ਇਸ ਮੁਕਾਮ ਤੱਕ ਪੁੱਜੇ ਹਨ, ਜਿਸ ਦਾ ਦੇਣਾ ਉਹ ਤਾ-ਉਮਰ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਨੌਜਵਾਨਾਂ ਨੂੰ ਉਹ ਆਪਣੇ ਬੇਟੇ ਦੇ ਸਮਾਨ ਸਮਝਦੇ ਹਨ ਅਤੇ ਅੱਜ ਜੇਕਰ ਕਾਂਗਰਸ ਪਾਰਟੀ ਦੇ ਅਨੇਕਾਂ ਨੌਜਵਾਨਾਂ ਨੇ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਨੂੰ ਤਿਲਾਂਜਲੀ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹੁੰਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਉਨ੍ਹਾਂ ਨੌਜਵਾਨਾਂ ਦਾ ਪਾਰਟੀ ਵਿੱਚ ਸਵਾਗਤ ਹੈ ਅਤੇ ਸਮਾਂ ਆਉਣ ਤੇ ਪਾਰਟੀ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਵੀ ਦੇਵੇਗੀ। ਉਨ੍ਹਾਂ ਇਸ ਮੌਕੇ ਤੇ ਫਿੱਟਨੈਸ ਹੰਕ ਹੈਲਥ ਕੇਅਰ ਜਿੰਮ ਵਾਲੇ ਅਮਰਦੀਪ ਸਿੰਘ ਗੋਰਾ ਨੂੰ ਇਸ ਹਲਕੇ ਦੇ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਵਰਿੰਦਰ ਸਿੰਘ ਨੂੰ ਵਿਧਾਨ  ਸਭਾ ਹਲਕਾ ਆਤਮ ਨਗਰ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਅਤੇ ਨਿਯੁਕਤੀ ਪੱਤਰ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਹਲਕਾ ਦੇ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਨੇ ਵਿਧਾਇਕ ਬੈਂਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਆਉਣ ਨਾਲ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਹੋਰ ਬੁਲੰਦੀਆਂ ਸਰ ਕਰੇਗੀ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ , ਹਲਕਾ ਆਤਮ ਨਗਰ ਦੇ ਇੰਚਾਰਜ ਰਣਜੀਤ ਸਿੰਘ ਬਿੱਟੂ ਘਟੌੜੇ, ਐੱਸ ਸੀ ਵਿੰਗ ਦੇ ਪ੍ਰਧਾਨ ਰਾਜੇਸ ਖੋਖਰ ਜਿਲਾ ਲੁਧਿਆਣਾ,  ਬਲਜੀਤ ਸਿੰਘ ਨੀਟੂ ਹਲਕਾ ਦੱਖਣੀ ਦੇ ਪ੍ਰਧਾਨ, ਕੌਂਸਲਰ ਇੰਦਰਜੀਤ ਸਿੰਘ ਲੋਟੇ , ਕੌਂਸਲਰ ਸਿਕੰਦਰ ਸਿੰਘ ਪੰਨੂ, ਕੌਂਸਲਰ ਸੁਖਵੀਰ ਸਿੰਘ ਢਿਲੋਂ, ਕੌਂਸਲਰ ਹਰਵਿੰਦਰ ਸਿੰਘ ਕਲੇਰ, ਵਾਰਡ ਨੰਬਰ 42 ਦੇ ਪ੍ਰਧਾਨ ਜਸਪਾਲ ਸਿੰਘ ਰਿਆਤ,  ਸਤਿੰਦਰ ਸਿੰਘ ਗੋਲਡੀ, ਯੁਗਲ, ਵਾਰਡ ਨੰਬਰ 38 ਦੇ ਪ੍ਰਧਾਨ ਸੋਨੂੰ, ਸੁਰਿੰਦਰ ਬਜਾਜ , ਮਨਪ੍ਰੀਤ ਰਿੰਕੂ, ਹੈਪੀ ਜੰਡੂ, ਅਮਰਜੀਤ ਗਰੇਵਾਲ, ਹਰਪ੍ਰੀਤ ਸੰਨੀ, ਹਰਜਿੰਦਰ ਸਿੰਘ ਜਿੰਦਰ, ਅੰਮਿ੍ਰਤ ਧੀਮਾਨ,  ਮਨਜਿੰਦਰ ਸਿੰਘ, ਕੁਲਦੀਪ ਸਿੰਘ ਠੇਠੀ, ਲੱਕੀ ਅਗਰਵਾਲ, ਮਨਮੋਹਨ ਸਿੰਘ, ਗੁਰਸਿਮਰਨ ਸਿੰਘ, ਰਵਿੰਦਰ ਸਿੰਘ ਦਿਓਸ਼ੀ, ਨਿਰਮਲ ਸਿੰਘ ਚਾਨੇ, ਗਗਨਦੀਪ ਸਿੰਘ ਕੈਂਥ, ਆਤਮਾ ਸਿੰਘ ਕੈਂਥ, ਪਰਮਜੀਤ ਕੁੱਕੂ, ਸ਼ਹਿਨਸ਼ਾਹ, ਲਖਵੀਰ ਸਿੰਘ ਸੱਗੂ, ਮਨੋਹਰ ਸਿੰਘ, ਜਗਤਾਰ ਤਾਰੀ, ਨਰੇਸ਼ ਓਬਰਾਏ, ਮੁੰਨਾ ਲਾਲ , ਅਮਰਦੀਪ ਗੋਰਾ, ਪਰਦੀਪ ਸਰਮਾ, ਪਰਦੀਪ ਗੋਗੀ, ਮਨਪ੍ਰੀਤ ਸਿੰਘ ਅਤੇ ਹੋਰ ਸ਼ਾਮਲ  ਸਨ।