ਹਲਕਾ ਬਾਘਾਪੁਰਾਣਾ ਚ ਕਾਂਗਰਸ ਪਾਰਟੀ ਨੂੰ ਲੱਗਿਆ ਝਟਕਾ,ਨਾਮਵਰ ਸ਼ਖ਼ਸੀਅਤ ਜਸਵਿੰਦਰ ਸਿੰਘ ਕਾਕਾ ਬਰਾੜ ਸਾਥੀਆਂ ਸਮੇਤ LIP ਵਿੱਚ ਸ਼ਾਮਲ

ਬਾਘਾਪੁਰਾਣਾ 11 ਜੁਲਾਈ (ਰਾਜਿੰਦਰ ਸਿੰਘ ਕੋਟਲਾ) ਜ਼ਿਲਾ ਮੋਗਾ ਦਾ ਹਲਕਾ ਬਾਘਾਪੁਰਾਣਾ ਅੱਜ ਓਸ ਵੇਲੇ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਬਾਘਾਪੁਰਾਣਾ ਸ਼ਹਿਰ ਦੇ ਧਾਰਮਿਕ ਖੇਤਰ ਅਤੇ ਸਮਾਜਿਕ ਸੇਵਾਵਾਂ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਲੋਕਾਂ ਵਿੱਚੋਂ ਉਂਗਲਾਂ ਦੇ ਪੋਟਿਆਂ ਤੇ ਗਿਣੇ ਜਾਣ ਵਾਲੇ ਨਾਵਾਂ ਚੌ  ਇੱਕ ਨਾਮ ਜਸਵਿੰਦਰ ਸਿੰਘ ਕਾਕਾ ਬਰਾੜ ਨੇ ਆਪਣੇ ਸਾਥੀਆਂ ਸਮੇਤ ਲੋਕ ਇੰਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਕਾ ਬਰਾੜ ਜੀ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਤਿਕਾਰ ਸਹਿਤ ਜੀ ਆਇਆਂ ਕਹਿੰਦਿਆਂ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਨੇ ਸ, ਸਿਮਰਜੀਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਕਾ ਬਰਾੜ ਜੀ ਨੂੰ ਬਾਘਾਪੁਰਾਣਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਹਰ ਸਮੇਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ। ਏਸ ਮੌਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਕਮੇਟੀਆਂ ਵੀ ਬਣਾਈਆਂ ਗਈਆਂ ਰੋਸ਼ਨ ਸਿੰਘ ਰੋਸੀ ਐਸ ਸੀ ਵਿੰਗ ਦੇ ਪ੍ਰਧਾਨ, ਸਤੀਸ਼ ਕੁਮਾਰ ਨੂੰ ਵਾਰਡ ਨੰਬਰ 11ਦੇ ਪ੍ਰਧਾਨ ਅਤੇ ਰਟਾਇਰਡ ਲੈਕਚਰਾਰ ਅਜੀਤ ਸਿੰਘ ਨੂ ਦਫਤਰ ਇੰਚਾਰਜ ਨਿਯੁਕਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇੰਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੇ ਕਿਹਾ ਕਿ ਉਹ ਹਲਕੇ ਦੇ ਐਮਐਲਏ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ ਅਤੇ ਲੋਕ ਇੰਨਸਾਫ ਪਾਰਟੀ ਦੇ ਸੁਪਰੀਮੋ ਬੈਂਸ ਭਰਾਵਾਂ ਦੀਆਂ ਆਏ ਦਿਨ ਪੰਜਾਬ ਪ੍ਰਤੀ ਨਿਭਾਈਆਂ ਜਾਂਦੀਆਂ ਸੇਵਾਵਾਂ ਦੇ ਮੱਦੇਨਜ਼ਰ ਅਸੀਂ ਲੋਕ ਇੰਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਲੱਗੇ ਹਾਂ। ਬਹੁਤ ਵੱਡਾ ਯਕੀਨ ਤੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪਾਰਟੀ ਵੱਲੋਂ ਬਖਸ਼ੀ ਹਰ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਬਾਘਾਪੁਰਾਣਾ ਦੇ ਧਾਰਮਿਕ ਵਿੰਗ ਦੇ ਪ੍ਰਧਾਨ ਢਾਡੀ ਸਾਧੂ ਸਿੰਘ ਧੰਮੂ, ਗੁਰਮੇਲ ਸਿੰਘ ਕੋਮਲ ਲੰਡੇ, ਹਲਕਾ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਗੁਰਜੰਟ ਸਿੰਘ ਮਾਣੂੰਕੇ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਮਨਜੀਤ ਕੌਰ ਮਾਣੂੰਕੇ, ਮਨਜੀਤ ਸਿੰਘ ਬਰਾੜ ਭਲੂਰ, ਸ਼ਮਿੰਦਰ ਸਿੰਘ ਸੇਖਾ ਕਲਾਂ ਆਦਿ ਵੱਡੀ ਗਿਣਤੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ