ਚੇਅਰਮੈਨ ਦਵਿੰਦਰ ਪਾਲ ਸਿੰਘ ਨੂੰ ਐਚ. ਡੀ. ਐਫ. ਸੀ. ਬੈਂਕ ਨੇ ਅਵਰ ਨੇਬਰ ਹੁੱਡ ਹੀਰੋਂ ਐਲਾਨਿਆ

ਮੋਗਾ,8 ਜੁਲਾਈ (ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਦੇ ਚੇਅਰਮੈਨ, ਬਾਬਾ ਕੁੰਦਨ ਸਿੰਘ ਮੈਮੋਰੀਅਲ ਕਾਲਜ ਦੇ ਪ੍ਰਧਾਨ, ਦੇਸ਼ ਭਗਤ ਕਾਲਜ ਮੋਗਾ ਦੇ ਡਾਇਰੇਕਟਰ, ਅਨੇਕਾ ਸਮਾਜਸੇਵੀ ਅਤੇ ਧਾਰਮਕ ਸੰਸਥਾਵਾਂ ਨਾਲ ਜੁੜੇ ਸਮਾਜ ਸੇਵਕ ਅਤੇ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਨੂੰ ਉਨਾਂ ਦੀਆਂ ਸਮਾਜਕ ਅਤੇ ਸਿੱਖਿਆ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾ ਕਰਕੇ ਐਚ. ਡੀ. ਐਫ. ਸੀ. ਬੈਂਕ ਵਲੋਂ ਉਨਾਂ ਨੂੰ ਨੇਬਰ ਹੁੱਡ ਹੀਰੋ ਐਲਾਨਿਆ ਗਿਆ ਹੈ। ਇਹ ਸਨਮਾਨ ਸਰਟੀਫਿਕੇਟ ਸ਼੍ਰੀ ਸੁਲੇਸ਼ ਵਰਮਾ ਜੀ ਨੇ ਆਪਣੇ ਕਰ ਕਮਲਾਂ ਰਾਂਹੀ ਦਵਿੰਦਰਪਾਲ ਸਿੰਘ ਨੂੰ ਪ੍ਰਧਾਨ ਕੀਤਾ ਉਨਾਂ ਕਿਹਾ ਕਿ ਅਸੀਂ ਤੁਹਾਡੀਆਂ ਅਣਧਕ ਮਿਹਨਤ ਅਤੇ ਔਖੇ ਸਮੇਂ ਵਿੱਚ ਵੀ ਸਮਾਜਿਕ ਸੇਵਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਡੀ ਚੌਣ ਕੀਤੀ ਹੈ। ਇਹ ਸਨਮਾਨ ਮਿਲਣ ਮਿਲਣ ਲਈ ਸਕੂਲ ਦੇ ਪਿੰ੍ਰਸੀਪਲ ਸਤਵਿੰਦਰ ਕੌਰ, ਜਨਰਲ ਸੈਕਟਰੀ ਪਰਮਜੀਤ ਕੌਰ, ਪ੍ਰਧਾਨ ਕੁਲਦੀਪ ਸਿੰਘ ਸਹਿਗਲ, ਡਾ. ਗੁਰਚਰਨ ਸਿੰਘ, ਡਾ. ਇਕਬਾਲ ਸਿੰਘ, ਗਗਨਪ੍ਰੀਤ ਸਿੰਘ, ਸੁਮੀਤਪਾਲ ਕੌਰ, ਦਮਨਪ੍ਰੀਤ ਸਿੰਘ, ਜਸਨੀਤ ਕੋਰ, ਰਵਿੰਦਰ ਗੋਇਲ, ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰਸਟ, ਸ਼੍ਰੀ ਅਸ਼ੋਕ ਗੁਪਤਾ, ਅਨੁਜ਼ ਗੁਪਤਾ, ਗੋਰਵ ਗੁਪਤਾ ਨੇ ਦਵਿੰਦਰ ਪਾਲ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਉਨਾਂ ਦੇ ਮਾਤਾ ਜੀ ਨੇ ਭਾਵਕ ਹੋ ਕੇ ਕਿਹਾ ਬੇਟਾ ਇਹ ਤੇਰੇ ਪਿਤਾ ਸ: ਗੁਰਦੇਵ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਸਨਮਾਨ ਮਿਲਣ ਤੋਂ ਬਾਅਦ ਮੈਂ ਹੌਰ ਵੀ ਵੱਧ ਚੜ ਕੇ ਸਮਾਜਕ ਅਤੇ ਧਾਰਮਿਕ ਕੰਮਾਂ ਲਈ ਤਨ, ਮਨ ਅਤੇ ਧਨ ਨਾਲ ਸੇਵਾ ਕਰਾਂਗਾ।