ਨਗਰ ਨਿਗਮ ਮੋਗਾ ਤੋ ਪ੍ਰਮਾਣਿਤ ਰੇਹੜੀਆਂ ਵਾਲੇ ਲੈ ਸਕਦੇ ਹਨ 10 ਹਜ਼ਾਰ ਰੁਪਏ ਤੱਕ ਦਾ ਲੋਨ,ਭਾਰਤ ਸਰਕਾਰ ਦੀ ਪੀ.ਐਮ ਸਟਰੀਟ ਵੈਂਡਰਜ ਆਤਮ ਨਿਰਭਰ ਨਿਧੀ ਯੋਜਨਾ ਤਹਿਤ ਦਿੱਤਾ ਜਾਵੇਗਾ ਲੋਨ-ਕਮਿਸ਼ਨਰ ਨਗਰ ਨਿਗਮ ਅਨੀਤਾ ਦਰਸ਼ੀ

ਮੋਗਾ 7 ਜੁਲਾਈ:(ਜਸ਼ਨ) :  ਭਾਰਤ ਸਰਕਾਰ ਵੱਲੋ ਹਾਊਸਿੰਗ ਐਡ ਅਰਬਨ ਅਫੇਅਰਜ਼ (MoHUA)  ਅਧੀਨ  ਪੀ.ਐਮ ਸਟਰੀਟ ਵੈਂਡਰਜ ਆਤਮ ਨਿਰਭਰ ਨਿਧੀ (PM SeV ANidhi)  ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਨਗਰ ਨਿਗਮ ਮੋਗਾ ਤੋ ਪ੍ਰਮਾਣਿਤ ਸਟਰੀਟ ਵੈਂਡਰਜ (ਰੇਹੜੀਆਂ ਵਾਲਿਆਂ ਨੂੰ) ਆਪਣੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਸਾਨ ਕਿਸ਼ਤਾਂ ਵਿੱਚ ਕੁਝ ਸ਼ਰਤਾਂ ਤੇ 10 ਹਜ਼ਾਰ ਰੁਪਏ ਤੱਕ ਦਾ ਲੋਨ ਦਿੱਤਾ ਜਾ ਰਿਹਾ ਹੈ।
ਇਸ ਸਕੀਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਵੱਲੋ ਪ੍ਰਮਾਣਤ ਸਟਰੀਟ ਵੈਂਡਰਜ਼ (ਰੇਹੜੀ ਵਾਲੇ) 10 ਹਜ਼ਾਰ ਤੱਕ ਦਾ ਲੋਨ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਨ ਲੈਣ ਲਈ ਕਿਸੇ ਗਰੰਟੀ ਦੀ ਲੋੜ ਨਹੀ ਹੋਵੇਗੀ ਅਤੇ ਲੋਨ ਵਿਆਜ ਸਬਸਿਡੀ ਨਾਲ  ਦਿੱਤਾ ਜਾਵੇਗਾ। ਵਿਆਜ ਸਬਸਿਡੀ 31 ਮਾਰਚ 2022 ਤੱਕ ਰਹੇਗੀ।
ਉਨ੍ਹਾਂ ਕਿਹਾ ਕਿ ਲੋਨਧਾਰਕ ਨੂੰ ਇਹ ਲੋਨ ਲੈਣ ਲਈ ਕੋਈ ਵੀ ਵਾਧੂ ਚਾਰਜ ਬੈਂਕ ਨੂੰ ਨਹੀ ਦੇਣਾ ਪਵੇਗਾ। ਬੈਂਕ ਵੱਲੋ ਲੋਨ ਦੀ ਰਕਮ ਸਿੱਧੇ ਖਾਤੇ ਵਿੱਚ ਭੇਜੀ ਜਾਵੇਗੀ। ਲੋਨ ਲਈ ਬਿਨੈਕਾਰ ਸਟੈਟ ਬੈਂਕ ਆਫ ਇੰਡੀਆ ਸਮੇਤ ਕਿਸੇ ਵੀ ਬੈਂਕ ਵਿੱਚ ਅਪਲਾਈ ਕਰ ਸਕਦਾ ਹੈ ਇਸ ਤੋ ਇਲਾਵਾ ਆਨ ਲਾਈਨ ਪੋਰਟਲ ਦੇ ਲਿੰਕ https://emudra.sbi.co.in  ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਸਟਰੀਟ ਵੈਂਡਰ ਨੇ ਲੋਨ ਲੈਣਾ ਹੈ ਉਸਦਾ ਮੋਬਾਇਲ ਨੰਬਰ ਬੈਂਕ ਖਾਤੇ ਨਾਲ ਲਿੰਕ ਹੋਣਾ ਜਰੂਰੀ ਹੈ।
ਸ੍ਰੀਮਤੀ ਅਨੀਤਾ ਦਰਸ਼ੀ ਨੇ ਕਿਹਾ ਕਿ ਉਕਤ ਸਕੀਮ ਸਬੰਧੀ ਵਧੇਰੀ ਜਾਣਕਾਰੀ ਲੈਣ ਲਈ ਦਫਤਰ ਨਗਰ ਨਿਗਮ, ਮੋਗਾ ਦੇ ਕਮਰਾ ਨੰ: 7 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।