ਕੋਵਿਡ ਦੌਰਾਨ ਫਰੰਟਲਾਈਨ ਤੇ ਕੰਮ ਕਰਕੇ ਮਲਟੀਪਰਪਜ਼ ਕਾਮੇ ਆਪਣਾ ਫਰਜ਼ ਨਿਭਾਅ ਰਹੇ ਹਨ,ਪਰ ਸਰਕਾਰ ਆਪਣਾ ਵੀ ਫਰਜ਼ ਨਿਭਾਵੇ - ਮੰਗਵਾਲ

ਮੋਗਾ,28 ਜੂਨ (ਜਸ਼ਨ) : ਸਿਹਤ ਵਿਭਾਗ ਪੰਜਾਬ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਮਲਟੀਪਰਪਜ਼ ਕੇਡਰ ਨੇ ਕੋਵਿਡ 19 ਦੌਰਾਨ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਵਾਹ ਕੀਤੇ ਬਗੈਰ ਫਰੰਟਲਾਈਨ ਤੇ ਕੰਮ ਕਰਕੇ ਆਪਣਾ ਫਰਜ਼ ਬਾਖੂਬੀ ਨਿਭਾਇਆ ਹੈ ਤੇ ਆਪਣੀ ਡਿਊਟੀ ਕਰਦਿਆਂ ਕਈ ਕਾਮੇ ਕਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਪਰ ਇਹਨਾਂ ਕਾਮਿਆਂ ਦੀ ਮਿਹਨਤ ਦੇ ਸਿਰ ਤੇ ਮਿਸ਼ਨ ਫਤਹਿ ਨੂੰ ਸਰ ਕਰਨ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਨੇ ਹਾਲੇ ਤੱਕ ਇਹਨਾਂ ਕਾਮਿਆਂ ਨੂੰ ਕੋਈ ਵਿੱਤੀ ਲਾਭ ਦੇਣ ਜਾਂ ਪੱਕੇ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਮਲਟੀਪਰਪਜ਼ ਹੈਲਥ ਇੰਪ: ਮੇਲ ਅਤੇ ਫੀਮੇਲ ਯੂਨੀਅਨ ਪੰਜਾਬ ਦੇ ਪ੍ਧਾਨ ਗੁਰਪ੍ੀਤ ਸਿੰਘ ਮੰਗਵਾਲ ਨੇ ਐਨ.ਜੀ.ਓ. ਦਫਤਰ ਮੋਗਾ ਵਿਖੇ ਬੁਲਾਈ ਗਈ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਸਰਕਾਰ ਤੋਂ ਤੁਰੰਤ ਕੰਟ੍ੈਕਟ ਮਲਟੀਪਰਪਜ਼ ਕਾਮਿਆਂ ਨੂੰ ਪੱਕੇ ਕਰਨ, 1263 ਕਾਮਿਆਂ ਦਾ ਪ੍ੋਬੇਸ਼ਨ ਪੀਰੀਅਡ ਦੋ ਸਾਲ ਕਰਕੇ ਪੂਰਾ ਸਕੇਲ ਦੇਣ ਅਤੇ ਸਮੁੱਚੇ ਮਲਟੀਪਰਪਜ਼ ਕਾਮਿਆਂ ਨੂੰ ਸਪੈਸ਼ਲ ਇੰਕਰੀਮੈਂਟ ਅਤੇ ਰਿਸਕ ਭੱਤਾ ਦੇਣ ਦੀ ਮੰਗ ਕੀਤੀ, ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਵੀ ਦਿੱਤੀ । ਇਸ ਮੀਟਿੰਗ ਦਾ ਮੁੱਖ ਏਜੰਡਾ ਜਿਲ੍ਹਾ ਮੋਗਾ ਵਿੱਚ ਜੱਥੇਬੰਦੀ ਦੀ ਐਡਹਾਕ ਕਮੇਟੀ ਦਾ ਗਠਨ ਕਰਨ ਸਬੰਧੀ ਸੀ । ਇਸ ਮੌਕੇ ਜਿਲ੍ਹਾ ਮੋਗਾ ਵੱਲੋਂ ਮਹਿੰਦਰ ਪਾਲ ਲੂੰਬਾ, ਰੇਸ਼ਮ ਸਿੰਘ ਮਠਾੜੂ, ਰਣਜੀਤ ਸਿੰਘ ਸਿੱਧੂ, ਚਮਕੌਰ ਸਿੰਘ ਸਰਾਂ, ਕਰਮਜੀਤ ਸਿੰਘ, ਗਗਨਪ੍ੀਤ ਸਿੰਘ ਅਤੇ ਰਣਜੀਤ ਸਿੰਘ ਨੇ ਕੰਟ੍ੈਕਟ ਕਾਮਿਆਂ ਨੂੰ ਤੁਰੰਤ ਪੱਕੇ ਕਰਵਾਉਣ, ਰੈਗੂਲਰ ਮਲਟੀਪਰਪਜ਼ ਵਰਕਰ ਫੀਮੇਲ ਨੂੰ ਪ੍ਮੋਸ਼ਨ ਨਾ ਦੇਣ ਦੀ ਸੂਰਤ ਵਿੱਚ 15 25 ਅਤੇ 35 ਸਾਲ ਤੇ ਅਗਲਾ ਗ੍ੇਡ ਦੇਣ, 1263 ਕਾਮਿਆਂ ਦਾ ਪ੍ੋਬੇਸ਼ਨ ਪੀਰੀਅਡ ਦੋ ਸਾਲ ਕਰਕੇ ਪੂਰਾ ਸਕੇਲ ਦੇਣ, ਕੋਵਿਡ 19 ਦੌਰਾਨ ਕੰਮ ਕਰਨ ਵਾਲੇ ਫਰੰਟਲਾਈਨ ਕਾਮਿਆਂ ਨੂੰ ਵਿਸ਼ੇਸ਼ ਇੰਕਰੀਮੈਂਟ ਦੇਣ, ਮਲਟੀਪਰਪਜ਼ ਵਰਕਰ ਮੇਲ ਅਤੇ ਫੀਮੇਲ, ਸੁਪਰਵਾਈਜ਼ਰ ਮੇਲ ਅਤੇ ਫੀਮੇਲ, ਏ.ਯੂ.ਓ. ਅਤੇ ਏ.ਐਮ.ਓ. ਦੇ ਗ੍ੇਡਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣ ਅਤੇ ਪੰਜਾਬ ਭਰ ਵਿੱਚ ਸੈਂਕਸ਼ਨ ਪੋਸਟਾਂ ਦੇ ਖਿਲਾਫ ਕੰਮ ਕਰ ਰਹੇ 21 ਇੰਸੈਕਟ ਕੁਲੈਕਟਰਾਂ ਨੂੰ ਰੈਗੂਲਰ ਕਰਕੇ ਟੈਕਨੀਕਲ ਗ੍ੇਡ ਦਿਵਾਉਣ ਸਬੰਧੀ ਮੰਗਾਂ ਨੂੰ ਸੂਬਾਈ ਮੰਗ ਪੱਤਰ ਵਿੱਚ ਸ਼ਾਮਿਲ ਕਰਨ ਦੀ ਅਪੀਲ ਕੀਤੀ । ਸੂਬਾ ਕਮੇਟੀ ਨੇ ਕਿਹਾ ਕਿ ਇਹਨਾਂ ਵਿੱਚੋਂ ਜਿਆਦਾਤਰ ਮੰਗਾ ਪਹਿਲਾਂ ਹੀ ਸ਼ਾਮਿਲ ਹਨ ਅਤੇ ਬਾਕੀ ਮੰਗਾਂ ਤੇ ਵਿਚਾਰ ਕਰਕੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ । ਇਸ ਮੌਕੇ ਜੱਥੇਬੰਦੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਪੰਨੂੰ, ਜਗਤਾਰ ਸਿੰਘ ਜੰਜੀਰਾ, ਨਰਿੰਦਰ ਸ਼ਰਮਾ ਫਿਰੋਜਪੁਰ, ਸੁਖਜੀਤ ਸਿੰਘ ਸੇਖੋਂ ਅਤੇ ਭਗਵਾਨ ਦਾਸ ਮੁਕਤਸਰ, ਗੁਰਮਿੰਟ ਸਿੰਘ ਹਠੂਰ ਅਤੇ ਜੋਰਾਵਰ ਸਿੰਘ ਤਰਨਤਾਰਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੂਬਾ ਕਮੇਟੀ ਵੱਲੋਂ ਜਿਲ੍ਹਾ ਮੋਗਾ ਦੀ ਪੰਜ ਮੈਂਬਰੀ ਐਡਹਾਕ ਕਮੇਟੀ ਦਾ ਐਲਾਨ ਕੀਤਾ, ਜਿਸ ਵਿੱਚ ਮਹਿੰਦਰ ਪਾਲ ਲੂੰਬਾ, ਰੇਸ਼ਮ ਸਿੰਘ ਮਠਾੜੂ, ਚਮਕੌਰ ਸਿੰਘ ਸਰਾਂ, ਰਣਜੀਤ ਸਿੰਘ ਸਿੱਧੂ ਅਤੇ ਕਰਮਜੀਤ ਸਿੰਘ ਘੋਲੀਆ ਦਾ ਨਾਮ ਪੇਸ਼ ਕੀਤਾ, ਜਿਸ ਨੂੰ ਹਾਊਸ ਨੇ ਹੱਥ ਖੜ੍ਹੇ ਕਰਕੇ ਪ੍ਵਾਨਗੀ ਦਿੱਤੀ । ਇਸ ਕਮੇਟੀ ਦੀ ਦੇਖਰੇਖ ਹੇਠ ਜਿਲ੍ਹੇ ਅੰਦਰ ਬਲਾਕ ਕਮੇਟੀਆਂ ਦੀਆਂ ਚੋਣਾਂ ਕਰਵਾ ਕੇ ਪੱਕੀ ਜਿਲ੍ਹਾ ਇਕਾਈ ਦਾ ਗਠਨ ਕਰਨ ਦੀ ਜਿੰਮੇਵਾਰੀ ਸੌਂਪੀ ਗਈ । ਐਡਹਾਕ ਕਮੇਟੀ ਵੱਲੋਂ ਮਹਿੰਦਰ ਪਾਲ ਲੂੰਬਾ ਨੇ ਸੂਬਾ ਕਮੇਟੀ ਨੂੰ ਦਿੱਤੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਅਸੀਂ ਆਪਣੇ ਮਲਟੀਪਰਪਜ਼ ਕੇਡਰ ਨੂੰ ਸਪਰਪਿਤ ਹੋ ਕੇ ਕੰਮ ਕਰਾਂਗੇ ਤੇ ਕੇਡਰ ਦੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਮਾਨ ਸਨਮਾਨ ਬਹਾਲ ਕਰਵਾਉਣ ਲਈ ਕੰਮ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਉਕਤ ਤੋਂ ਇਲਾਵਾ ਅਵਤਾਰ ਸਿੰਘ ਗੰਢਵਾਂ, ਦਲਜੀਤ ਸਿੰਘ ਸ਼ੇਰੋਂ, ਪਵਿੱਤਰ ਸਿੰਘ ਪ੍ਧਾਨ ਸਿਹਤ ਮੁਲਾਜ਼ਮ ਸਾਂਝਾ ਫਰੰਟ, ਰਵਿੰਦਰ ਸ਼ਰਮਾ, ਗੁਰਪ੍ੀਤ ਸਿੰਘ ਅਤੇ ਰਵੀਕਾਂਤ ਮੁਕਤਸਰ, ਪਰਮਜੀਤ ਤਰਨਤਾਰਨ, ਗੁਰਮਿੰਟ ਸਿੰਘ ਹਠੂਰ ਅਤੇ ਰਣਜੀਤ ਸਿੰਘ ਮੋਗਾ ਆਦਿ ਹਾਜਰ ਸਨ ।