ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਵਿਚ ਮੋਗਾ ਕਾਂਗਰਸ ਨੇ “ਸ਼ਹੀਦਾਂ ਨੂੰ ਸਲਾਮ ਦਿਵਸ” ਦੌਰਾਨ ਲਦਾਖ ਦੇ ਫੌਜੀ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ

ਮੋਗਾ,26 ਜੂਨ (ਜਸ਼ਨ) : : ਅੱਜ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਵਿਚ ਮੋਗਾ ਕਾਂਗਰਸ ਨੇ ਲਦਾਖ ਦੀ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਏ ਗਏ ਫੈਸਲੇ ਮੁਤਾਬਕ ਰਾਹੁਲ ਗਾਂਧੀ  ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਪ੍ਰੇਰਨਾ ਨਾਲ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਂਗਰਸੀ ਵਰਕਰਾਂ ਨੇ “ਸ਼ਹੀਦਾਂ ਨੂੰ  ਸਲਾਮ ਦਿਵਸ” ਮਨਾਇਆ ।  ਇਸ ਮੌਕੇ ਕੌਮੀ ਝੰਡੇ ਦੀ ਅਗਵਾਈ ਵਿਚ ਮੋਮਬੱਤੀਆਂ ਜਗਾਈਆਂ ਗਈਆਂ । ਇਸ ਮੌਕੇ ਕਾਂਗਰਸੀ ਆਗੂਆਂ ਨੇ ਜਵਾਨਾਂ  ਨੂੰ ਸਲਾਮ  ਕਰਨ  ਵਾਲੀਆਂ  ਤਖਤੀਆਂ  ਹੱਥਾਂ ਵਿੱਚ ਫੜ੍ਹੀਆਂ ਹੋਈਆਂ ਸਨ ।  ਕਾਂਗਰਸ ਦੇ ਸੀਨੀਅਰ ਆਗੂ ਜਗਸੀਰ ਸਿੰਘ ਸੀਰਾ ਚਕਰ ਨੇ ਅਕਾਸ਼ ਗੁੰਜਾਊ ਨਾਅਰੇ ਲਗਾਉਂਦਿਆਂ ਆਗੂਆਂ ਨੂੰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ ਦਿਵਾਇਆ। ਇਸ ਮੌਕੇ ਵੀਡੀਓ ਕਾਨਫਰੈਸਿੰਗ ਰਾਹੀਂ  ਵਿਧਾਇਕ ਡਾ: ਹਰਜੋਤ ਕਮਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਦਾ ਹਰ ਸਿਪਾਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਪੁੱਛ ਰਿਹਾ ਹੈ ਕਿ  ਸਾਡੀ ਧਰਤੀ ‘ਤੇ ਚੀਨੀ ਘੁਸਪੈਠ ਦੀ ਇਜਾਜ਼ਤ ਕਿਉਂ ਦਿੱਤੀ ਗਈ। ਉਹਨਾਂ ਆਖਿਆ ਕਿ ਕਿਉਂ ਮੋਦੀ ਸਰਕਾਰ ਨੇ ਸਾਡੇ ਜਵਾਨਾਂ ਨੂੰ ਚੀਨ ਨਾਲ ਲੜਨ ਲਈ ਨਿਹੱਥੇ ਭੇਜਿਆ?  ਉਹਨਾਂ ਆਖਿਆ ਕਿ  ਅਸੀਂ ਆਪਣੇ ਜਵਾਨਾਂ ਅਤੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਜਿਨਾਂ ਨੇ ਬਹਾਦਰੀ ਨਾਲ ਚੀਨੀ ਫ਼ੌਜੀਆਂ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਆਖਿਆ ਕਿ ਸਮੁੱਚੀ ਕਾਂਗਰਸ ਪ੍ਰਧਾਨ ਮੰਤਰੀ ਤੋਂ ਮੰਗ ਕਰਦੀ ਹੈ ਕਿ ਹੁਣ ਚੀਨ ਨਾਲ ਦੋਸਤਾਨਾ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਸਗੋਂ ਸਖ਼ਤ ਕਦਮ ਉਠਾਉਣ ਦਾ ਸਮਾਂ ਹੈ । ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਮਪਾਲ ਧਵਨ ,ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂ ਵਾਲਾ ,ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ,ਸੁਮਨ ਕੌਸ਼ਿਕ ਸਟੇਟ ਕੋਆਰਡੀਨੇਟਰ ਸ਼ੋਸਲ ਮੀਡੀਆ,ਰਵਿੰਦਰ ਬਜਾਜ ਸਕੱਤਰ ਪੰਜਾਬ ਕਾਂਗਰਸ,ਵਿਜੇ ਖੁਰਾਣਾ,ਜਸਵੀਰ ਸਿੰਘ ਬਾਜਵਾ,ਗੁਰਸੇਵਕ ਸਮਰਾਟ ,ਸਾਹਿਲ ਅਰੋੜਾ,ਹਿੰਮਤ ਸਿੰਘ ਜੱਬਲ,ਸੰਜੀਵ ਅਰੋੜਾ,ਸੁਰਜੀਤ ਸਿੰਘ,ਰਾਜ ਕੌਰ ,ਕੁਲਵਿੰਦਰ ਕੌਰ ,ਸੁਰਜੀਤ ਸਿੰਘ ਚੜਿੱਕ ,ਗੁਰਪ੍ਰੀਤ ਸਿੰਘ,ਗੌਰਵ ਗਰਗ ,ਧੀਰਜ ਸ਼ਰਮਾ,ਸੁਖਦੇਵ ਸਿੰਘ,ਗੋਬਿੰਦ ਸਿੰਘ,ਸੰਦੀਪ ਯਾਦਵ ,ਵੇਦ ਪ੍ਰਕਾਸ਼,ਅਰੁਨ ਰਾਜਪੂਤ ,ਕਰਨਵੀਰ ਸਿੰਘ,ਇੰਦਰਜੀਤ ਸਿੰਘ ਜਨਰਲ ਸਕੱਤਰ ਯੂਥ ਕਾਂਗਰਸ,ਰੇਸ਼ਮ ਸਿੰਘ,ਹਰਸ਼ਵਰਧਨ ,ਸ਼ਸ਼ੀ ਬਾਲਾ,ਸੀਤਾ ਦੇਵੀ,ਗਾਇਤਰੀ ਦੇਵੀ,ਮਲਕੀਤ ਕੌਰ,ਤਾਰਾ ਦੇਵੀ ਅਤੇ ਜਗਜੀਤ ਸਿੰਘ ਜੀਤਾ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ