ਕਰੋਨਾ ਖਿਲਾਫ ਜੰਗ ਦੌਰਾਨ ,ਮੋਗਾ ਵਾਸੀਆਂ ਦੀ ਸੁਰੱਖਿਆ ਲਈ ਕੀਤੇ ਉੱਦਮਾਂ ਬਦਲੇ ,ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਕੀਤਾ ਸਨਮਾਨਤ

ਮੋਗਾ,2 ਜੂਨ (ਜਸ਼ਨ):  ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਰਜਿ: 128 ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਨੂੰ ਕਰੋਨਾ ਖਿਲਾਫ ਜੰਗ ਦੌਰਾਨ ਵਧੀਆ ਸੇਵਾਵਾਂ ਦੇਣ ਅਤੇ ਪਿੰਡ ਮਟਵਾਣੀ ਨੇੜੇ ਸੜਕ ਹਾਦਸੇ ਦੌਰਾਨ ਇਕ ਔਰਤ ਅਤੇ ਦੋ ਬੱਚਿਆਂ ਨੂੰ ਆਪਣੀ ਗੱਡੀ ਵਿਚ ਮੋਗਾ ਹਸਪਤਾਲ ਪਹੁੰਚਾ ਕੇ ਉਹਨਾਂ ਦੀਆਂ ਜਾਨਾਂ ਬਚਾਉਣ ਲਈ ਕੀਤੇ ਉੱਦਮ ਬਦਲੇ ਸਤਿਕਾਰਦਿਆਂ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ ।  ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਗੋਇਲ ,ਸਰਪ੍ਰਸਤ ਰਾਜ ਕਮਲ ਕਪੂਰ, ਚੇਅਰਮੈਨ ਬਲਦੇਵ ਸਿੰਘ ਬਿੱਲਾ , ਨਵੀਨ ਸਿੰਗਲਾ ਐਮ ਡੀ ਗ੍ਰੇਟ ਪੰਜਾਬ ਿਪੰਟਰਜ਼ ,ਪ੍ਰੈਸ ਸਕੱਤਰ ਸੁਰਿੰਦਰ ਕੁਮਾਰ ਡੱਬੂ ,ਕੈਸ਼ੀਅਰ ਅਸ਼ੋਕ ਅਰੋੜਾ, ਮਦਨ ਲਾਲ ਢੀਂਗਰਾ ,ਹੁਕਮ ਚੰਦ ਅਗਰਵਾਲ ਆਦਿ ਵਿਸ਼ੇਸ਼ ੇਸ ਤੌਰ ਤੇ ਹਾਜ਼ਰ ਸਨ  । ਇਸ ਮੌਕੇ ਐਸੋਸੀਏਸ਼ਨ ਦੇ ਰੂਹੇ-ਰਵਾਂ ਹਰਮਨ ਗਿੱਲ ਨੇ ਆਖਿਆ ਕਿ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਨਾ ਸਿਰਫ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ ਬਲਕਿ  ਉਨ੍ਹਾਂ ਕਰੋਨਾ ਖਿਲਾਫ ਜੰਗ ਦੌਰਾਨ  ਪ੍ਰਸ਼ਾਸਨਿਕ ਅਧਿਕਾਰੀਆਂ, ਡਾਕਟਰਾਂ ਸਫਾਈ ਕਰਮਚਾਰੀਆਂ ਅਤੇ ਪਤਰਕਾਰਾਂ ਦਾ ਉਤਸ਼ਾਹ ਵਧਾਉਂਦੇ ਹੋਏ  ਸਮੁੱਚੀ ਟੀਮ ਵਾਂਗ ਜੰਗ ਲੜੀ ਅਤੇ ਇਸ ਟੀਮ  ਨੂੰ ਅਜਿਹੀ ਸੇਧ ਦਿੱਤੀ ਜਿਸ ਨਾਲ  ਮੋਗਾ ਵਾਸੀਆਂ ਨੇ  ਪੂਰੇ ਉਤਸ਼ਾਹ ਨਾਲ ਕਰੋਨਾ ਖਿਲਾਫ  ਆਪਣਾ ਬਚਾਅ ਕੀਤਾ ।  ਇਸ ਮੌਕੇ ਪ੍ਰਾਜੈਕਟ ਚੇਅਰਮੈਨ ਨਵੀਨ ਸਿੰਗਲਾ  ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੋਗਾ ਨਿਵਾਸੀ ਇਸ ਗੱਲ ਦੇ ਕਾਇਲ ਹਨ ਕਿ ਡਾਕਟਰ ਹਰਜੋਤ ਕਮਲ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਹਸਪਤਾਲ ਦੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਅਤੇ ਨਾਲ ਦੀ ਨਾਲ ਸਮੁੱਚੇ ਮੋਗਾ ਵਿੱਚ ਸੈਨੇਟਾਈਜੇਸ਼ਨ ਕਰਵਾ ਕੇ ਮੋਗਾ ਵਾਸੀਆਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਿਆ ।  ਇਸ ਮੌਕੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਆਖਿਆ ਕਿ ਮੋਗਾ ਹਲਕਾ ਉਨ੍ਹਾਂ ਦਾ ਇੱਕ ਵੱਡਾ ਪਰਿਵਾਰ ਹੈ  ਪਰਿਵਾਰ ਦੇ ਹਰ ਮੈਂਬਰ ਦੀ ਜਾਨਮਾਲ  ਦੀ ਸੁਰੱਖਿਆ ਉਨ੍ਹਾਂ ਦਾ ਤਰਜ਼ੀਹੀ ਫਰਜ਼ ਹੈ । ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਖਿਲਾਫ਼ ਜੰਗ ਦੌਰਾਨ ਜੋ ਵੀ ਕੋਸ਼ਿਸ਼ਾਂ ਉਹਨਾਂ ਕੀਤੀਆਂ ਨੇ ਉਹ  ਮਹਿਜ਼ ਉਨਾਂ ਨੇ ਆਪਣੇ ਫਰਜਾਂ ਦੀ ਪੂਰਤੀ ਹੀ  ਕੀਤੀ ਹੈ ਅਤੇ ਅੱਗੇ ਤੋਂ ਵੀ ਉਹ ਹਮੇਸ਼ਾ ਆਪਣੇ ਲੋਕਾਂ ਲਈ ਇਸੇ ਤਰ੍ਹਾਂ  ਫਰਜ਼ਾਂ ਨੂੰ ਅੰਜਾਮ ਦਿੰਦੇ ਰਹਿਣਗੇ    । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ