ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੋਫੈਸਰ ਗੁਰਵਿੰਦਰ ਸਿੰਘ ਮੰਮਣਕੇ ਨੇ ਮਾਤਾ ਨਸੀਬ ਕੌਰ ਪੰਨੂੰ ਦੇ ਦਿਹਾਂਤ ’ਤੇ ਕੀਤਾ ਦੁੱਖ ਦਾ ਇਜ਼ਹਾਰ

ਜ਼ੀਰਾ,31 ਮਈ (ਜਸ਼ਨ): ਇੰਪਰੂਵਮੈਂਟ ਟਰੱਸਟ ਤਰਨਤਾਰਨ ਦੇ ਚੇਅਰਮੈਨ ਪ੍ਰੋਫੈਸਰ ਗੁਰਵਿੰਦਰ ਸਿੰਘ ਮੰਮਣਕੇ,ਕਿਸਾਨ ਖੇਤ ਮਜ਼ਦੂਰ ਸੈੱਲ ਪੰਜਾਬ ਦੇ ਉੱਪ ਚੇਅਰਮੈਨ ਜਸਪਾਲ ਸਿੰਘ ਪੰਨੂੰ ਦੇ ਮਾਤਾ ਨਸੀਬ ਕੌਰ ਪੰਨੂੰ ਦੇ ਦਿਹਾਂਤ ’ਤੇ ਦੁੱਖ ਦਾ ਇਜ਼ਹਾਰ ਕਰਨ ਲਈ ਜ਼ੀਰਾ ਵਿਖੇ ਪੰਨੂੰ ਦੇ ਗ੍ਰਹਿ ਵਿਖੇ ਪਹੁੰਚੇ । ਉਹਨਾਂ ਆਖਿਆ ਕਿ ਮਾਤਾ ਨਸੀਬ ਕੌਰ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰੋ: ਮੰਮਣਕੇ ਨੇ ਜਸਪਾਲ ਸਿੰਘ ਪੰਨੂੰ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਦੁੱਖ ਦੀ ਘੜੀ ਵਿਚ ਅਫਸੋਸ ਕਰਨ ਵਾਲਿਆਂ ਵਿਚ ਗੁਰਮੀਤ ਸਿੰਘ ਐੱਮ ਡੀ ਨਿੳੂ ਮਾਰੂਤੀ ਏਜੰਸੀ ਜ਼ੀਰਾ ,ਸਰਪੰਚ ਲਖਵੀਰ ਸਿੰਘ ਕੌਰਾ,ਸਰਪੰਚ ਸ਼ਮਸੇਰ ਸਿੰਘ ਮਨਸੂਰਵਾਲ, ਹਰਜੀਤ ਸਿੰਘ ਗਿੱਲ ,ਨਰਿੰਦਰ ਨਿੰਦੀ ਬਲਾਕ ਪ੍ਰਧਾਨ ਕਾਂਗਰਸ ਸ਼ਹਿਰੀ ਜੀਰਾ,ਰਿੰਟੂ ਮਾਲਵਾ ਫਾਇਨਾਂਸ ਜ਼ੀਰਾ,ਰੀਤ ਮਹਿੰਦਰ ਸਿੰਘ ਹੋਲਾਂਵਾਲੀ ਸਰਪੰਚ,ਡਾ: ਨਰਿੰਦਰ ਸਿੰਘ ਕਾਲੀਆ ਆਦਿ ਹਾਜ਼ਰ ਸਨ।