ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਰੋਡੇ ਵਿਖੇ ਕੀਤੀ ਗਈ ਮੀਟਿੰਗ,ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ''ਸਰਕਾਰ ਕਰਫਿਊ ਅਤੇ ਲੌਕਡਾਊਨ ਦੌਰਾਨ ਕਿਸਾਨਾ ਅਤੇ ਆਮ ਲੋਕਾਂ ਦੇ ਹੋਏ ਨੁਕਸਾਨ ਦੀ ਕਰੇ ਭਰਪਾਈ ''

ਸਮਾਲਸਰ ,30 ਮਈ (ਜਸਵੰਤ ਗਿੱਲ): ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਕਮੇਟੀ ਦੀ ਮੀਟਿੰਗ ਪਿੰਡ ਰੋਡੇ ਵਿਖੇ ਕੀਤੀ ਗਈ ਇਹ ਮੀਟਿੰਗ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਫਿਊ ਅਤੇ ਲੌਕਡਾਊਨ ਦੌਰਾਨ ਕਿਸਾਨਾ ਅਤੇ ਆਮ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ।ਜਿਸ ਵਿੱਚ ਡੇਅਰੀ ਫਾਰਮਿੰਗ ਪਸ਼ੂ ਰੱਖਣ ਵਾਲੇ ਕਿਸਾਨਾ ਮੁਰਗੀ ਪਾਲਣ ਵਾਲੇ ਕਿਸਾਨਾਂ ਨੂੰ ਲੌਕਡਾਊਨ ਵਿੱਚ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਸਰਕਾਰ ਕਰੇ ।ਕਰਫਿਊ ਦੌਰਾਨ ਜੋ ਲੋਕਾਂ 'ਤੇ ਨਜਾਇਜ਼ ਪਰਚੇ ਕੀਤੇ ਹਨ ਉਹ ਰੱਦ ਕੀਤੇ ਜਾਣ ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੋਟਰਾਂ ਵਾਸਤੇ ਲਾਇਟ ਜੋ ਝੋਨੇ ਦੇ ਸੀਜਨ ਲਈ 8 ਘੰਟੇ ਆਉਂਦੀ ਹੈ ਉਸ ਨੂੰ ਵਧਾ ਕੇ 24 ਘੰਟੇ ਪੂਰਾ ਸਾਲ ਨਿਰਵਿਘਨ ਦਿੱਤੀ ਜਾਵੇ।ਇਸ ਤਰ੍ਹਾਂ ਕਿਸਾਨਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨ ਤੇ ਖਰਚਾ ਨਹੀਂ ਕਰਨਾ ਪਵੇਗਾ ।ਜੋ ਕਿਸਾਨਾ ਦੀਆ ਲਿਮਟਾ ਹਨ ਉਹਨਾਂ ਦੀ ਉਗਰਾਹੀ ਅਗਲੇ ਸਾਲ ਕੀਤੀ ਜਾਵੇ ਅਤੇ ਵਿਆਜ ਮੁਆਫ਼ ਕੀਤਾ ਜਾਵੇ ਜੋ ਸਰਕਾਰ ਨੇ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਜਾਵੇ ।ਇਹਨਾਂ ਮੰਗਾਂ ਨੂੰ ਮਨਵਾਉਣ ਲਈ ਕਿਰਤੀ ਕਿਸਾਨ ਯੂਨੀਅਨ 4 ਜੂਨ ਨੂੰ ਮੋਗਾ ਡੀ ਸੀ ਦਫਤਰ ਮੂਹਰੇ ਧਰਨਾ ਦੇਵੇਗੀ।ਇਸ ਮੌਕੇ ਅਨਮੋਲ ਸਿੰਘ,ਬਲਵਿੰਦਰ ਸਿੰਘ, ਭੁਪਿੰਦਰ ਸਿੰਘ,ਬੱਬੂ ਰੋਡੇ ਛਿੰਦਰਪਾਲ ਕੌਰ,ਪਰਮਜੀਤ ਕੌਰ,ਕੁਲਦੀਪ ਸਿੰਘ ਰੋਡੇ ਖੁਰਦ,ਨੇਮਪਾਲ ਸਿੰਘ ਮਾਹਲਾ ਖੁਰਦ,ਨਿਰਮਲ ਸਿੰਘ ਨੱਥੂਵਾਲਾ,ਰਾਮ ਸਿੰਘ ਮਾਹਲਾ ਕਲਾਂ,ਬਲਕਰਨ ਸਿੰਘ ਵੈਰੋਕੇ ਆਦਿ ਹਾਜ਼ਰ ਸਨ ।