ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਤੰਬਾਕੂ ਸੇਵਨ ਨਾ ਕਰਨ ਦਾ ਦਿੱਤਾ ਸੁਹਿਰਦ ਸੁਨੇਹਾ

ਕੋਟਈਸੇਖਾਂ,30 ਮਈ (ਜਸ਼ਨ) : ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ.ਸਕੂਲ ਕੋਟ-ਈਸੇ-ਖਾਂ ਵਿਖੇ ਲੌਕਡਾਊਨ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਦਿਆਰਥੀਆਂ ਵੱਲੋਂ ਆਨਲਾਈਨ ਤੰਬਾਕੂ ਦਿਵਸ ਮਨਾਇਆ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ , ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਦੀ ਅਗਵਾਈ ਹੇਠ ਅਧਿਆਪਕਾਂ ਨੇ ਵਿਦਿਆਰਥੀਆ ਨੂੰ ਆਨਲਾਈਨ ਕਲਾਸਾਂ ਦੇ ਮਾਧਿਅਮ ਰਾਹੀ ਇਸ ਦਿਵਸ ਸਬੰਧੀ ਜਾਗਰੂਕ ਕੀਤਾ।ਇਹ ਪੋਸਟਰ ਮੁਕਾਬਲਾ ਨੌਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵਿੱਚ ਕਰਵਾਇਆ ਗਿਆ ।ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪੋਸਟਰ ਬਣਾ ਕੇ ਅਤੇ ਇਸ ਦੇ ਸੇਵਨ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ ਵਿਦਿਆਰਥੀਆਂ ਨੇ ਨਸ਼ੇ ਦੇ ਸੇਵਨ ਨਾਲ ਹੋਣ ਵਾਲੇ ਰੋਗਾਂ ਨੂੰ ਵੱਖ-ਵੱਖ ਪੋਸਟਰਾਂ ਦੁਆਰਾ ਦਰਸਾਇਆ । ਬਹੁਤ ਸਾਰੇ ਵਿਦਿਆਰਥੀਆ ਨੇ ਇੰਟਰਨੈੱਟ ਦੇ ਮਧਿਅਮ ਰਾਹੀ ਆਪਣੇ ਦੁਆਰਾ ਬਣਾਏ ਹੋਏ ਪੋਸਟਰ ਭੇਜੇ ਜਿੰਨ੍ਹਾਂ ਵਿੱਚੋਂ ਹਰਕੀਰਤ ਸਿੰਘ ਧਰਮਕੋਟ,ਹਰਸ਼ਦੀਪ ਕੌਰ ਫਹਿਤਗੜ੍ਹ ਕੋਰੋਟਾਣਾ,ਪ੍ਰਭਜੋਤ ਕੌਰ ਰੱਜੀਆਣਾ ਅਤੇ ਹਰਮਨਜੋਤ ਕੌਰ ਨਿਮਾਜ਼ਦੀਨ ਵਾਲਾ ਨੇ ਬਹੁਤ ਵਧੀਆਂ ਪੋਸਟਰ ਬਣਾਏ।