ਬਿਜਲੀ ਬੋਰਡ ਵੱਲੋਂ ਭੇਜੇ ਐਵਰੇਜ ਬਿੱਲਾਂ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਦੇ ਅਹੁੱਦੇਦਾਰ ਬੋਰਡ ਦੇ ਦਫ਼ਤਰ ਸਵੇਰੇ 9 ਵਜੇ ਹੋਣਗੇ ਇਕੱਤਰ :ਪ੍ਰਧਾਨ ਨਸੀਬ ਬਾਵਾ

ਮੋਗਾ,28 ਮਈ (ਜਸ਼ਨ): ਨਸੀਬ ਬਾਵਾ ਪ੍ਰਧਾਨ ਆਮ ਆਦਮੀ ਪਾਰਟੀ ਮੋਗਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਪ੍ਰੈਸ ਰਿਲੀਜ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਬੋਰਡ ਮਹਿਕਮੇ ਵੱਲੋਂ ਐਵਰੇਜ ਬੇਸ ਤੇ ਬਿਜਲੀ ਦੇ ਬਿੱਲ ਪਿਛਲੇ ਮਹੀਨੇ ਤੋਂ ਭੇਜੇ ਹਨ ਉਨ੍ਹਾਂ ਦੀ ਆਮ ਆਦਮੀ ਪਾਰਟੀ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਗਿਆ ਹੈ। ਇਸ ਵਿਰੋਧ ਨੂੰ ਜਤਾਉਣ ਲਈ ਜ਼ਿਲ੍ਹਾ ਮੋਗਾ ਦੇ ਆਮ ਆਦਮੀ ਪਾਰਟੀ ਦੇ ਚੋਣਵੇਂ ਅਹੁੱਦੇਦਾਰਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ (ਐਕਸੀਨ ਦਫ਼ਤਰ ਦੇ ਸਾਹਮਣੇ) ਸਵੇਰੇ 9 ਵਜੇ ਦਾ ਸਮਾਂ ਰੱਖਿਆ ਗਿਆ ਹੈ। ਪ੍ਰਧਾਨ ਨਸੀਬ ਬਾਵਾ ਨੇ ਇਸ ਵਿਰੋਧ ਦੀ ਕਵਰੇਜ ਲਈ ਪਿ੍ਰਟ ਅਤੇ ਇਲੈਕਟਰਾਨਿਕ ਮੀਡੀਆ ਨੂੰ ਸਵੇਰੇ 9 ਵਜੇ ਬਿਜਲੀ ਬੋਰਡ ਦੇ ਦਫ਼ਤਰ ਤੇ ਪਹੁੰਚ ਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਵੱਲੋਂ ਬਿਜਲੀ ਦੇ ਬਿੱਲਾਂ ਸਬੰਧੀ ਚੁੱਕੀਆਂ ਮੰਗਾਂ ਦੀ  ਆਵਾਜ ਹਰ ਇੱਕ ਵਿਅਕਤੀ ਤੱਕ ਪਹੁੰਚਾਉਣ ਲਈ ਕਵਰੇਜ ਕਰਨ ਦਾ ਸੱਦਾ ਦਿੱਤਾ ਹੈ।