ਪੰਜਾਬ ਸਰਕਾਰ ਵੱਲੋਂ ਲਾਕਡਾਊਨ ਦੇ ਬਾਵਜੂਦ ਸੂਬੇ ਦੇ ਬੇਰੁਜ਼ਗਾਰਾਂ ਲਈ ਰੋਜ਼ਗਾਰ ਸਬੰਧੀ ਮੁਫਤ ਆਨਲਾਈਨ ਕਲਾਸਾਂ ਸ਼ੁਰੂ

ਚੰਡੀਗੜ• 20 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਨੇ ਤਾਲਾਬੰਦੀ ਦੌਰਾਨ ਮੁਕਾਬਲਾ ਪ੍ਰੀਖਿਆਵਾਂ ਲਈ ਕਰੀਅਰ ਦੀ ਸੇਧ, ਕੌਂਸਲਿੰਗ ਅਤੇ ਕੋਚਿੰਗ ਪ੍ਰਦਾਨ ਕਰਨ ਲਈ ਕਈ ਆਨਲਾਈਨ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਹੈ।ਰੁਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰੀ, ਪੰਜਾਬ  ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਵਿੱਚ ਲਗਾਏ ਗਏ ਕਰਫਿਊ ਅਤੇ ਲਾਕਡਾਊਨ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਮੁਫਤ ਆਨਲਾਈਨ ਕਲਾਸਾਂ, ਕੋਚਿੰਗ ਅਤੇ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸੂਬੇ ਦੇ ਸਾਰੇ 22 ਜ਼ਿਲਿ•ਆਂ ਵਿੱਚ ਵਿਦਿਆਰਥੀਆਂ ਨੂੰ ਟੈਲੀਫੋਨ ਅਤੇ ਵੱਖ ਵੱਖ ਆਨਲਾਈਨ ਪਲੇਟਫਾਰਮਾਂ ਜਿਵੇਂ ਵਟਸਐਪ ਗਰੁੱਪ, ਵੀਡੀਓ ਕਾਨਫਰੰਸਿੰਗ ਰਾਹੀਂ ਕਰੀਅਰ ਸਬੰਧੀ ਸੇਧ ਦੇਣ ਅਤੇ ਕੌਂਸਲਿੰਗ ਪ੍ਰਦਾਨ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਮਈ ਦੇ ਦੂਜੇ ਹਫ਼ਤੇ ਦੇ ਅਖ਼ੀਰ ਤੱਕ 2995 ਉਮੀਦਵਾਰਾਂ ਨੇ ਆਨਲਾਈਨ ਕਾਉਂਸਲਿੰਗ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਇਸ ਤੋਂ ਇਲਾਵਾ ਕੋਵਿਡ-19 ਕਰਕੇ ਜਨਤਾ ਦੇ ਤਣਾਅ, ਚਿੰਤਾ ਅਤੇ ਮਾਨਸਿਕ ਸਿਹਤ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਸਟੇਟ ਹੈਲਪਲਾਈਨ ਨੰਬਰ 'ਤੇ ਕਰੀਅਰ ਕੌਂਸਲਰਜ਼ ਆਪਣੀਆਂ ਸੇਵਾਵਾਂ ਦੇ ਰਹੇ ਹਨ। ਰੂਜ਼ਗਾਰ ਉੱਤਪਤੀ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਡੀਬੀਈਈਜ਼ ਵੱਲੋਂ ਮੈਟ੍ਰਿਕ ਅਤੇ 12 ਵੀਂ ਜਮਾਤ ਦੇ ਪਾਸਆਊਟ ਵਿਦਿਆਰਥੀਆਂ ਦੀ ਕਰੀਅਰ ਕਾਉਂਸਲਿੰਗ ਲਈ ਵੀਡਿਓ ਕਾਨਫਰੰਸ ਅਤੇ ਵੈਬੀਨਾਰ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਡੀਬੀਈਈ ਵੱਲੋਂ ਕਰਵਾਏ ਗਏ 13 ਵੈਬਿਨਾਰ ਪ੍ਰੋਗਰਾਮਾਂ ਵਿੱਚ 2362 ਉਮੀਦਵਾਰਾਂ ਨੇ ਹਿੱਸਾ ਲਿਆ। ਇਸੇ ਤਰ•ਾਂ 21 ਵੀਡੀਓ ਕਾਨਫਰੰਸਾਂ ਕਰਵਾਈਆਂ ਗਈਆਂ ਜਿਸ ਵਿੱਚ 985 ਉਮੀਦਵਾਰਾਂ ਨੇ ਹਿੱਸਾ ਲਿਆ। ਉਨ•ਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਟ੍ਰੇਨਿੰਗ ਇੰਸਟੀਚਿਊਟ ਵੀ ਆਨਲਾਈਨ ਅਕਾਦਮਿਕ ਕਲਾਸਾਂ ਚਲਾ ਰਹੇ ਹਨ ਅਤੇ ਕੈਡਿਟਾਂ ਨੂੰ ਆਨ ਲਾਈਨ ਕੋਚਿੰਗ ਪ੍ਰਦਾਨ ਕਰ ਰਹੇ ਹਨ। ਉਨ•ਾਂ ਇਹ ਵੀ ਦੱਸਿਆ ਕਿ ਇਸ ਸਮੇਂ ਰਾਜ ਭਰ ਵਿੱਚ 14 ਸੀ-ਪਾਈਟ ਸੈਂਟਰ ਫੌਜ ਦੀ 2020 ਦੀ ਭਰਤੀ ਰੈਲੀ ਲਈ ਆਮ ਦਾਖ਼ਲਾ ਪੀ੍ਰਖਿਆ ਵਾਸਤੇ 1668 ਨੌਜਵਾਨਾਂ ਨੂੰ ਆਨਲਾਈਨ ਸਿਖਲਾਈ ਪ੍ਰਦਾਨ ਕਰ ਰਹੇ ਹਨ। ਰੁਜ਼ਗਾਰ ਉੱਤਪਤੀ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਪੰਜਾਬ ਸਰਕਾਰ ਦਾ ਅਧਿਕਾਰਤ ਵੈੱਬ ਪੋਰਟਲ  www.pgrkam.com  ਵੀ ਕਾਰਜਸ਼ੀਲ ਹੈ ਜਿਸ 'ਤੇ ਨੌਕਰੀ ਦੀ ਭਾਲ ਕਰ ਰਹੇ 11336 ਉਮੀਦਵਾਰਾਂ ਅਤੇ 190 ਇੰਮਪਲਾਇਰਜ਼ (ਕੰਮ ਦੇਣ ਵਾਲੇ) ਨੇ  ਖੁਦ ਨੂੰ ਰਜਿਸਟਰਡ ਕਰਵਾਇਆ ਹੈ ਅਤੇ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਰਚੁਅਲ ਇੰਟਰਵਿਊ  ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।