ਕਰੋਨਾਂ ਸਬੰਧੀ ਜਾਗਰੂਕਤਾ ਦਾ ਹੋਕਾ ਦੇ ਰਿਹਾ ਸੱਤਪਾਲ ਦੇਹੜਕਾ

 ਜਗਰਾਉਂ  (KULDEEP LOHAT)  ਕਰੋਨਾ ਵਾਇਰਸ ਦੇ  ਸਹਿਮ ਨਾਲ ਪੁਰੀ ਦੁਨੀਆਂ ਘਰਾਂ ਵਿਚ ਬੈਠੀ ਹੈ ਪ੍ਰੰਤੂ ਆਪਣੇ ਪਰਿਵਾਰ ਤੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਪਿੰਡਾਂ ਦੀਆਂ ਗਲੀਆਂ ਵਿਚ ਕਰੋਨਾਂ ਖਿਲਾਫ਼ ਚੇਤਨ  ਕਰਨ ਵਾਲਾ ਸਤਪਾਲ ਸਿੰਘ ਦੇਹੜਕਾ ਆਪਣੇ ਆਪ 'ਚ ਇਕ ਮਿਸਾਲ ਬਣਿਆਂ ਹੋਇਆ ਹੈ। ਸਤਪਾਲ ਸਿੰਘ ਆਪਣੀ ਨਿੱਜੀ ਗੱਡੀ ਨੂੰ ਕਰੋਨਾ ਖਿਲਾਫ਼ ਪ੍ਰਚਾਰ ਵਜੋਂ ਵਰਤ ਰਿਹਾ ਹੈ। ਉਸਦੇ ਪ੍ਰਚਾਰ ਵਿਚ ਕਰੋਨਾਂ ਦੇ ਮੁੱਢਲੇ ਲੱਛਣ ਤੇ ਬਚਾਅ ਪੱਖ ਬੜੇ ਸੂਖਮ 'ਤੇ ਸਰਲ ਭਾਸ਼ਾ ਵਿਚ ਦੱਸੇ ਜਾਂਦੇ ਨੇ। ਇਹੀ ਨਹੀਂ ਉਹ ਉਹ ਆਪਣੇ ਪ੍ਰਚਾਰ ਤੋਂ ਪਹਿਲਾਂ ਆਮ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਲਈ ਪ੍ਰੇਰਦਾ ਹੈ ਤੇ ਘਰ ਦੀ ਦਹਿਲੀਜ਼ ਦੇ ਅੰਦਰ ਰਹਿ ਕੇ ਹੀ ਸਾਵਧਾਨੀਆਂ ਬਾਰੇ ਜਾਗਰੂਕ ਕਰਦਾ ਹੈ। ਸੱਤਪਾਲ ਸਿੰਘ ਨੇ ਹੁਣ ਤੱਕ 85 ਪਿੰਡਾਂ ਵਿਚ ਆਪਣੇ ਵਿਚਾਰਾਂ ਤੇ ਪੈਫਲੈਟਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।ਇਸ ਕਾਰਜ ਵਿਚ ਉਹ ਗੱਡੀ ਵਿਚ ਰੋਜਾਨਾਂ ਤੇਲ ਦਾ ਪ੍ਰਬੰਧ ਵੀ ਆਪਣੀ ਕਿਰਤ ਕਮਾਈ ਵਿੱਚੋਂ ਕਰ ਰਿਹਾ ਹੈ। ਸਤਪਾਲ ਦੇਹੜਕਾ ਪਿੰਡਾਂ ਵਿਚ ਵਿਚਰਦਿਆਂ ਲੋੜਵੰਦ ਲੋਕਾਂ ਦੀ ਪਛਾਣ ਕਰਦਾ ਹੈ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੱਕ ਪੁੱਜਦਾ ਕਰਦਾ ਹੈ।ਇਸੇ ਦੌਰਾਨ ਪਿੰਡਾਂ ਦੇ ਲੋਕ ਉਸ ਹੱਥੀ ਬਣਾਏ ਮਾਸਿਕ ਭੇਂਟ ਕਰਦੇ ਹਨ ਤੇ ਉਹ ਇਹ ਮਾਸਿਕ ਰਾਹਗੀਰਾਂ ਨੂੰ ਵੰਡ ਦਿੰਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੱਤਪਲ  ਸਿੰਘ ਦੇਹੜਕਾ ਨੇ ਪ੍ਰਸਾਸਨ ਨੂੰ ਕਰੋਨਾ ਪੀੜਤ ਮ੍ਰਿਤਕ ਲੋਕਾਂ ਦੇ ਅੰਤਿਮ ਸੰਸਕਾਰ ਦੀ ਜਿੰਮੇਵਾਰੀ ਸੌਪਣ ਦੀ ਆਪੀਲ ਵੀ ਕੀਤੀ ਹੈ। ਸੱਤਪਾਲ ਸਿੰਘ ਦੇ ਸਮਾਜ ਸੇਵਾ ਕਾਰਜਾਂ 'ਚ ਪਾਏ ਜਾ ਰਹੇ ਯੋਗਦਾਨ ਲਈ ਉਸਦੀ ਪ੍ਰਸੰਸਾ ਕੀਤੀ ਜਾ ਰਹੀ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ