‘ਸੋਹਣਾ ਮੋਗਾ ਸੋਸਾਇਟੀ ’ਅਤੇ ਐਂਟੀ ਕਰੱਪਸ਼ਨ ਅਵੈਅਰਨੈੱਸ ਸੁਸਾਇਟੀ ਵੱਲੋਂ ਗੁਰਪ੍ਰੀਤ ਸੱਚਦੇਵਾ ਦੀ ਅਗਵਾਈ ‘ਚ ਤਿਆਰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ

ਮੋਗਾ,10 ਅਪਰੈਲ (ਜਸ਼ਨ): ਕਰਫਿਊ ਵਰਗੇ ਹਾਲਾਤਾਂ ‘ਚ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਂਵੀਂ ਬਣਾਉਣ ਦੇ ਮਕਸਦ ਨਾਲ ‘ਸੋਹਣਾ ਮੋਗਾ ਸੋਸਾਇਟੀ ’ਅਤੇ ਐਂਟੀ ਕਰੱਪਸ਼ਨ ਅਵੈਅਰਨੈੱਸ ਸੁਸਾਇਟੀ ਵੱਲੋਂ ਗੁਰਪ੍ਰੀਤ ਸੱਚਦੇਵਾ ਦੀ ਅਗਵਾਈ ‘ਚ ਤਿਆਰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਦਾਨੀ ਸੱਜਣਾਂ ਵੱਲੋਂ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ।  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਕੌਂਸਲਰ ਗੁਰਪ੍ਰੀਤ ਸੱਚਦੇਵਾ ਨੇ ਦੱਸਿਆ ਕਿ ਅੱਜ ਲੰਗਰ ਦਾ 12ਵਾਂ ਦਿਨ ਚੱਲ ਰਿਹਾ ਹੈ ਜੋ ਮੋਗਾ ਦੇ ਵੱਖ ਵੱਖ ਇਲਾਕਿਆਂ ‘ਚ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਸਮਾਜਸੇਵੀਆਂ ਦੇ ਸਹਿਯੋਗ ਨਾਲ ਸੇਵਾ ਚਲਾਈ ਜਾ ਰਹੀ ਹੈ । ਇਸ ਮੁਹਿੰਮ ਵਿਚ ਸ਼੍ਰੀ ਨਰੂਲਾ ,ਸ: ਅਜੀਤ ਸਿੰਘ ,ਸ: ਸੁਖਦੇਵ ਸਿੰਘ ,ਸ਼੍ਰੀ ਪਰਮਜੀਤ ਪੰਮੀ ,ਸ਼੍ਰੀ ਪ੍ਰਵੇਸ਼ ,ਸ਼੍ਰੀ ਵਿਕਾਸ ,ਸ਼੍ਰੀ ਅਮਰਜੀਤ ਸੂਦ ,ਸ਼੍ਰੀ ਵਿੱਕੀ ਵੱਲੋਂ ਦੀ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਇਸ ਨੇਕ ਕਾਰਜ ਵਿਚ ਸਹਿਯੋਗ ਦੇ ਰਹੇ ਸੱਜਣਾ ਦੇ ਦਿਲੋਂ ਧੰਨਵਾਦੀ ਹਨ।