ਮੋਗਾ ਵਾਸੀਆਂ ਲਈ ਰਾਹਤ ਭਰੀ ਖ਼ਬਰ,ਚੀਦਾ ਪਿੰਡ ਦੇ 13 ਵਿਅਕਤੀਆਂ ‘ਚੋਂ 2 ਵਿਅਕਤੀਆਂ ਦਾ ਕਰੋਨਾ ਟੈਸਟ ਆਇਆ ਨੇਗੈਟਿਵ, 20 ਹੋਰ ਸੈਪਲ ਭੇਜੇ ਟੈਸਟਿੰਗ ਲਈ : ਸੰਦੀਪ ਹੰਸ

ਮੋਗਾ, 9 ਅਪ੍ਰੈਲ(ਜਸ਼ਨ) : ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਮੋਗਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਰਾਹਤ ਭਰੀ ਖ਼ਬਰ ਦਿੰਦਿਆਂ ਦੱਸਿਆ ਕਿ ਪਿੰਡ ਚੀਦਾ ਦੇ 13 ਸੈਪਲਾਂ ਵਿੱਚ ਦੋ ਸੈਪਲਾਂ ਦੀ ਰਿਪੋਰਟ ਅੱਜ ਨੇਗੈਟਿਵ ਆਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 7 ਅਪ੍ਰੈਲ ਨੂੰ ਮੁੰਬਈ ਤੋ 13 ਵਿਅਕਤੀਆਂ ਚੋਣ ੪ ਦੀ ਰਿਪੋਰਟ ਪੋਸਿਟੀਵੇ ਆਈ ਸੀ. ਉਨ੍ਹਾਂ ਦੱਸਿਆ ਕਿ ਇਨ੍ਹਾਂ 13 ਯਾਤਰੀਆਂ ਵਿਚੋਂ 4 ਵਿਅਕਤੀਆਂ ਦੇ ਟੈਸਟ ਪਾਜੀਟਿਵ ਅਤੇ 9 ਵਿਅਕਤੀਆਂ ਦੇ ਟੈਸਟ ਨੇਗੈਟਿਵ ਆਏ ਹਨ। ਸਿਵਲ ਸਰਜਨ ਡਾ: ਅੰਦੇਸ਼ ਕੰਗ ਨੇ ਦੱਸਿਆ ਕਿ ਇਸ ਤੋਂ ਇਲਾਵਾ 20 ਵਿਅਕਤੀਆਂ ਦੇ ਨਮੂਨੇ ਪਿੰਡ ਚੀਦਾ, ਸੁਖਾਨੰਦ ਅਤੇ ਠੱਠੀ ਭਾਈ ਤੋਂ ਲਏ ਗਏ ਹਨ ਜੋ ਇਨ੍ਹਾਂ ਪਾਜੀਟਿਵ ਕੋਰੋਨਾ ਵਾਇਰਸ ਲੋਕਾਂ ਦੇ ਸੰਪਰਕ ਵਿੱਚ ਆਏ ਸਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਜਾ ਕੇ, ਘਰ ਦੇ ਅੰਦਰ ਰਹਿ ਕੇ ਤੰਦਰੁਸਤ ਰਹਿਣ ਲਈ ਸਖਤੀ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਲਈ ਘਰ ਤੋਂ ਬਾਹਰ ਨਾ ਜਾ ਕੇ ਆਪਣੇ ਪਰਿਵਾਰਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਿਖਾਉਣ ਦਾ ਇਹ ਸਭ ਤੋਂ ਉੱਤਮ ਸਮਾਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਮੋਗਾ ਵਾਸੀਆਂ ਦੇ ਦਰਵਾਜ਼ੇ ‘ਤੇ ਪਹੁੰਚਾਉਣ ਦੇ ਯੋਗ ਅਤੇ ਸੁਚੱਜੇ ਪ੍ਰਬੰਧ ਕੀਤੇ ਹਨ