ਅਸਥੀਆਂ ਖੇਤ ਵਿੱਚ ਹੀ ਦੱਬ ਕੇ ਪਰਿਵਾਰ ਨੇ ਉੱਪਰ ਫਲਦਾਰ ਬੂਟਾ ਲਗਾਇਆ,ਅੰਧ-ਵਿਸ਼ਵਾਸ ਤੋਂ ਹਮੇਸ਼ਾ ਦੂਰ ਰਹਿਣ ਲਈ ਸਮਾਜ ਨੂੰ ਦਿੱਤਾ ਸੁਨੇਹਾ

Tags: 

ਮੋਗਾ( ਤੇਜਿੰਦਰ ਸਿੰਘ ਜਸ਼ਨ ):  ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ [ਬਰਨਾਲਾ] ਵਿਖੇ ਬਤੌਰ ਲੈਕਚਰਾਰ ਮਕੈਨੀਕਲ ਇੰਜੀਨਅਰਿੰਗ ਦੀਆਂ ਸੇਵਾਵਾਂ ਨਿਭਾਅ ਰਹੇ ਲਵਪ੍ਰੀਤ ਸ਼ਰਮਾਂ ਦੇ ਸਤਿਕਾਰਯੋਗ ਪਿਤਾ ਅਤੇ ਡਾਕਟਰ ਅਮਰਜੀਤ ਸ਼ਰਮਾਂ ਕੁੱਕੂ ਅਤੇ ਸੇਵਕ ਸ਼ਰਮਾਂ ਦੇ ਭਰਾਤਾ ਅਤੇ ਵਿਅੰਗਕਾਰ ਸਾਧੂ ਰਾਮ ਲੰਗੇਆਣਾ, ਸਤਨਾਮ ਸ਼ਰਮਾਂ ਲੰਗੇਆਣਾ ਦੇ ਬਹਿਨੋਈ ਉੱਘੇ ਸਮਾਜ ਸੇਵੀ ਤਰਕਸ਼ੀਲ ਸੋਚ ਦੇ ਮਾਲਕ ਪਵਨ ਕੁਮਾਰ ਸ਼ਰਮਾਂ ਵਾਸੀ ਸੁਖਪੁਰਾ ਮੌੜ ਆਪਣੀ 58 ਸਾਲ ਦੀ ਸੰਸਾਰਿਕ ਯਾਤਰਾ ਕਰਦੇ ਹੋਏ ਬੇਵਕਤੀ ਸਦੀਵੀ ਵਿਛੋੜਾ ਦੇ ਗਏ ਹਨ। ਜਿੰਨ੍ਹਾਂ ਦੀਆਂ ਅਸਥੀਆਂ ਉਨ੍ਹਾਂ ਦੀ ਧਰਮਪਤਨੀ ਪਤਨੀ ਸੀਤਾ ਰਾਣੀ ਅਤੇ ਸਪੁੱਤਰੀ ਨੀਰੂ ਸ਼ਰਮਾਂ, ਲਵਪ੍ਰੀਤ ਸਿੰਘ ਅਤੇ ਬਾਕੀ ਸਮੂਹ ਪ੍ਰੀਵਾਰਕ ਮੈਂਬਰ ਵੱਲੋਂ ਆਪਣੇ ਖੇਤ ‘ਚ ਟੋਇਆ ਪੁੱਟ ਕੇ ਦੱਬੀਆ ਗਈਆਂ ਹਨ ਅਤੇ ਅਸਥੀਆਂ ਵਾਲੇ ਸਥਾਨ ਉੱਪਰ ਪਵਨ ਕੁਮਾਰ ਦੀ ਯਾਦ ਨੂੰ ਸਮਰਪਿਤ ਫਲਦਾਰ ਪੌਦਾ ਲਗਾਇਆ ਹੈ ਅਤੇ ਇਸ ਮੌਕੇ ਹਾਜ਼ਰ ਗਿਆਨੀ ਚੰਦ ਸਿੰਘ, ਸਾਹਿਤਕਾਰ ਕੰਵਲਜੀਤ ਭੋਲਾ ਲੰਡੇ, ਲੇਖਕ ਅਤੇ ਪੱਤਰਕਾਰ ਸਾਧੂ ਰਾਮ ਲੰਗੇਆਣਾ, ਸਤਨਾਮ ਸ਼ਰਮਾਂ ਲੰਗੇਆਣਾ, ਮੰਗਤ ਰਾਏ ਸ਼ਰਮਾਂ ਲੰਗੇਆਣਾ, ਹੇਮ ਰਾਜ ਦੁੱਗਾਂ, ਬਾਲ ਕ੍ਰਿਸ਼ਨ ਦੁੱਗਾਂ, ਵਿਨੋਦ ਕੁਮਾਰ ਸੇਲਬਰਾਹ, ਮਨਿੰਦਰ ਸ਼ਰਮਾਂ ਫੂਲ, ਸੂਬੇਦਾਰ ਵਿਜੇ ਕੁਮਾਰ ਕੜਿਆਲ, ਮਦਨ ਲਾਲ ਕਿਸ਼ਨਪੁਰਾ, ਬਰਜਿੰਦਰ ਸ਼ਰਮਾਂ ਬਠਿੰਡਾ, ਡਾਕਟਰ ਅਮਨਦੀਪ ਬਰਨਾਲਾ ਅਤੇ ਹੋਰ ਬਹੁਤ ਸਾਰੇ ਹਾਜ਼ਰ ਬੁੱਧੀਜੀਵੀ ਵਰਗ ਅਤੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਪਾਈ ਗਈ ਨਵੀਂ ਪਿਰਤ ਨਾਲ ਜਿੱਥੇ ਅਸੀਂ ਫਾਲਤੂ ਖਰਚਿਆਂ ਤੋਂ ਬਚ ਸਕਦੇ ਹਾਂ। ਉੱਥੇ ਅਸੀਂ ਅੰਧ-ਵਿਸ਼ਵਾਸ਼ੀ ਕਰਮ ਕਾਂਡ ਦੇ ਜੰਜਾਲ ਚੋਂ ਵੀ ਨਿਕਲਣ ਦਾ ਸਾਡੇ ਸਮਾਜ ਦੇ ਲੋਕਾਂ ਨੂੰ ਸੁਨੇਹਾ ਹੈ। ਦਿਨੋ-ਦਿਨ ਵਧ ਰਹੀ ਮਹਿੰਗਾਈ ਦੇ ਦੌਰ ਵਿੱਚ ਸਾਨੂੰ ਸਧਾਰਨ ਰਸਮਾਂ ਕਰਨ ਅਤੇ ਵਿਗਿਆਨਿਕ ਯੁੱਗ ਨੂੰ ਅਪਣਾਉਣ ਲਈ ਹਮੇਸ਼ਾ ਪਹਿਲ ਦੇਣੀ ਚਾਹੀਦੀ ਹੈ। ਸਵਰਗੀ ਪਵਨ ਕੁਮਾਰ ਦੇ ਨਮਿੱਤ ਰੱਖੇ ਗਏ ਪਾਠ ਦਾ ਭੋਗ 17 ਮਾਰਚ ਦਿਨ ਮੰਗਲਵਾਰ ਨੂੰ ਡੇਰਾ ਬਾਬਾ ਗੰਗਾ ਦਾਸ ਪਿੰਡ ਸੁਖਪੁਰਾ ਵਿਖੇ ਠੀਕ ਬਾਅਦ ਦੁਪਹਿਰ 12:30 ਵਜੇ ਪਾਇਆ ਜਾਵੇਗਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ