ਗੋਲਡਨ ਟਰੈਵਲ ਐਡਵਾਈਜ਼ਰ ਨੇ ਲਗਵਾਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ

ਮੋਗਾ, 30ਜਨਵਰੀ(ਜਸ਼ਨ)- ਗੋਲਡਨ ਟਰੈਵਲ ਐਡਵਾਈਜ਼ਰ ਨੇ ਕੁਲਵੰਤ ਸਿੰਘ ਅਤੇ ਨਛੱਤਰ ਕੌਰ ਵਾਸੀ ਸਿੰਘਾਵਾਲਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ 5 ਦਿਨਾਂ ਵਿਚ ਲਗਵਾ ਕੇ ਦਿੱਤਾ। ਸੰਸਥਾ ਦੇ ਐਮ.ਡੀ.ਸੁਭਾਸ਼ ਪਲਤਾ ਅਤੇ ਸਨੀ ਢੰਡ ਨੇ ਕੁਲਵੰਤ ਸਿੰਘ ਅਤੇ ਨਛੱਤਰ ਕੌਰ ਨੂੰ ਵੀਜਾ ਸੌਂਪਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਐਮ.ਡੀ.ਸੁਭਾਸ਼ ਪਲਤਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ ਦੀ ਬਦੌਲਤ ਹਰ ਤਰਾਂ ਦੇ ਵੀਜ਼ੇ ਲਗਵਾ ਕੇ ਦਿੱਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਸੰਸਥਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਅਤੇ ਪਹਿਲ ਦੇ ਕੇ ਵੀਜ਼ਾ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ ਕਿ ਅਗਰ ਕੋਈ ਵੀ ਕਿਸੇ ਵੀ ਦੇਸ਼ ਸੰਬੰਧੀ ਜਾਣਕਾਰੀ ਲੈਣਾ ਚਾਉਂਦਾ ਹੈ ਤਾਂ ਉਹ ਸੰਸਥਾ ਵਿਖੇ ਆ ਕੇ ਮਿਲ ਸਕਦਾ ਹੈ। ਇਸ ਮੌਕੇ ਕੁਲਵੰਤ ਸਿੰਘ ਅਤੇ ਨਛੱਤਰ ਕੌਰ ਨੇ ਵੀਜ਼ਾ ਲੈਣ ਉਪਰੰਤ ਸੰਸਥਾ ਦੇ ਐਮ.ਡੀ.ਸੁਭਾਸ਼ ਪਲਤਾ ,ਸਨੀ ਢੰਡ ਅਤੇ ਸਟਾਫ਼ ਦਾ ਧੰਨਵਾਦ ਕੀਤਾ।