ਗੁਰੂ ਨਾਨਕ ਕਾਲਜ ਮੋਗਾ ਵਿਖੇ ਲੜਕੀਆਂ ਦੇ ਬਾਸਕਿਟਬਾਲ ਦੇ ਮੈਚ ਅਤੇ ਰਿਲੇਅ ਦੌੜਾਂ ਕਰਵਾਈਆਂ

ਮੋਗਾ 27 ਜਨਵਰੀ(ਜਸ਼ਨ): ਡਾਇਰੈਕਟਰ ਸਪੋਰਟਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਡ ਵਿਭਾਗ ਮੋਗਾ ਵੱਲੋੱ ਗਣਤੰਤਰ ਦਿਵਸ ਦੇ ਮੌੌਕੇ ਤੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਲੜਕੀਆਂ ਦੇ ਬਾਸਕਿਟਬਾਲ ਦੇ ਮੈਚ ਅਤੇ ਰਿਲੇਅ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ ਤੇ ਵਿਸ਼ੇਸ ਤੌਰ ਤੇ ਮੁੱਖ ਮਹਿਮਾਨ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਵੱਲੋੱ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਮੈਚਾਂ ਦੀ ਸ਼ੁਰੂਆਤ ਕਰਵਾਈ ਗਈ। ਜਿਲ੍ਹਾ ਖੇਡ ਅਫਸਰ ਬਲਵੰਤ ਸਿੰਘ ਵੱਲੋੱ ਭਾਗ ਲੈਣ ਵਾਲੀਆਂ ਟੀਮਾਂ ਨੂੰ ਆਪਣੇ ਸੰਬੋਧਨ ਵਿੱਚ ਖਿਡਾਰੀ/ਖਿਡਾਰਨਾਂ ਨੂੰ ਵੱਧ ਤੋੱ ਵੱਧ ਖੇਡ ਦੇ ਮੈਦਾਨ ਨਾਲ ਜੁੜਨ ਦੇ ਨਾਲ-ਨਾਲ ਪੜਾਈ ਵਿੱਚ ਅਤੇ ਇੱਕ ਚੰਗਾ ਸਮਾਜ ਸਿਰਜਣ ਲਈ ਆਪਣੇ ਸਖਸ਼ੀਅਤ ਨੂੰ ਨਿਖਾਰਣ ਲਈ ਸੰਦੇਸ਼ ਦਿੱਤਾ। ਜਿਲ੍ਹਾ ਖੇਡ ਅਫਸਰ ਵੱਲੋ ਪੰਜਾਬ ਸਰਕਾਰ ਦੀਆਂ ਖਿਡਾਰੀਆਂ ਲਈ ਬਣਾਈਆਂ ਗਈਆਂ ਖੇਡ ਪਾਲਿਸੀਆਂ ਜਿਸ ਵਿੱਚ ਖਿਡਾਰੀਆਂ ਨੂੰ ਇਨਾਮੀ ਰਾਸ਼ੀ, ਪੜਾਈ ਅਤੇ ਨੌੌਕਰੀਆਂ ਵਿੱਚ ਕੋੋਟਾ ਆਦਿ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋੋੱ ਪਹੁੰਚੇ ਖਿਡਾਰੀ/ਖਿਡਾਰਨਾਂ ਨੂੰ ਇਨਾਮ ਤਕਸੀਮ ਕੀਤੇ ਅਤੇ  ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌੌਕੇ ਤੇ ਪਵਿੱਤਰ ਸਿੰਘ ਇੰਚਾਰਜ, ਡਾ. ਸਮਸ਼ੇਰ ਸਿੰਘ ਜੌੌਹਲ, ਤਰਸੇਮ ਸਿੰਘ ਜੌੌਹਲ, ਬਾਬਾ ਗੁਰਦੀਪ ਸਿੰਘ,  ਹਰਮਿੰਦਰ ਸਿੰਘ ਵਿੱਪੀ, ਡੀ.ਪੀ ਗੁਰਪਾਲ ਸਿੰਘ ਸੰਧੂ ਗੁਰੂ ਨਾਨਕ ਕਾਲਜ,  ਦਲਜੀਤ ਸਿੰਘ ਗਿੱਲ, ਉੱਕਾਰ ਸਿੰਘ ਗਿੱਲ, ਬਿਕਰਮਜੀਤ ਸਿੰਘ,  ਅਜੈ, ਰਵਿੰਦਰ ਕਾਕਾ, ਹਰਦੀਪ ਸਿੰਘ ਫੁੱਟਬਾਲ ਕੋਚ, ਨਵਤੇਜ ਸਿੰਘ ਫੁੱਟਬਾਲ ਕੋਚ, ਮਨਦੀਪ ਸਿੰਘ ਗੋਗੀ ਸੇਵਾਦਾਰ ਅਤੇ ਖੇਡ ਵਿਭਾਗ ਮੋਗਾ ਦਾ ਸਮੂਹ ਸਟਾਫ ਹਾਜਰ ਸਨ। ਬਲਵੰਤ ਸਿੰਘ ਨੇੇ ਮੈਚਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ ਰਿਲੇਅ ਦੌੜਾਂ ਵਿੱਚੋ ਪਹਿਲਾ ਸਥਾਨ ਘੱਲ ਕਲਾਂ, ਦੂਸਰਾ ਸਥਾਨ ਬਿਲਾਸਪੁਰ ਅਤੇ ਤੀਸਰਾ ਸਥਾਨ ਮੋਗਾ ਨੇ ਪ੍ਰਾਪਤ ਕੀਤਾ।