ਰੂਰਲ ਐਨ.ਜੀ.ਓ. ਬਲਾਕ ਬਾਘਾ ਪੁਰਾਣਾ ਦੀ ਚੋਣ ‘ਚ ਡਾ. ਬਲਰਾਜ ਸਮਾਲਸਰ ਪ੍ਧਾਨ ਚੁਣੇ ਗਏ,ਮਾੜੀ ਮੁਸਤਫਾ ਵਿਖੇ ਹੋਏ ਚੋਣ ਇਜਲਾਸ ਵਿੱਚ ਬਲਾਕ ਦੀਆਂ 33 ਕਲੱਬਾਂ ਨੇ ਹਿੱਸਾ ਲਿਆ

ਮੋਗਾ/ਬਾਘਾ ਪੁਰਾਣਾ 26 ਜਨਵਰੀ (ਜਸ਼ਨ) : ਮੋਗਾ ਜਿਲ੍ਹੇ ਦੀ ਉਘੀ ਅਤੇ ਸਟੇਟ ਐਵਾਰਡੀ ਸੰਸਥਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਰਜਿ: ਮੋਗਾ ਵੱਲੋਂ ਆਪਣੇ ਨਿਰਧਾਰਤ ਪ੍ੋਗਰਾਮ ਅਨੁਸਾਰ ਬਲਾਕਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਬਲਾਕ ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਦੀ ਚੋਣ ਤੋਂ ਬਾਅਦ ਅੱਜ ਬਲਾਕ ਬਾਘਾ ਪੁਰਾਣਾ ਦੀ ਚੋਣ ਕਰਵਾਈ ਗਈ। ਇਸ ਸਬੰਧੀ ਅੱਜ ਗੁਅਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਮਾੜੀ ਮੁਸਤਫਾ ਵਿਖੇ ਬਲਾਕ ਬਾਘਾ ਪੁਰਾਣਾ ਦਾ ਚੋਣ ਇਜਲਾਸ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ, ਸੀਨੀਅਰ ਅਹੁਦੇਦਾਰ ਹਰਜਿੰਦਰ ਸਿੰਘ ਚੁਗਾਵਾਂ, ਦਵਿੰਦਰਜੀਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਬਰਾੜ ਦੀ ਦੇਖ ਰੇਖ ਹੇਠ ਸੰਪੰਨ ਹੋਇਆ । ਇਸ ਚੋਣ ਇਜ਼ਲਾਸ ਵਿੱਚ ਬਲਾਕ ਦੀਆਂ 33 ਪੇਂਡੂ ਕਲੱਬਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਚੋਣ ਇਜ਼ਲਾਸ ਵਿੱਚ ਆਪਣੇ ਪ੍ਧਾਨਗੀ ਭਾਸ਼ਣ ਵਿੱਚ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਸੰਸਥਾ ਦੀ ਜਿਲ੍ਹਾ ਕਮੇਟੀ ਅਤੇ ਬਲਾਕ ਕਮੇਟੀ ਵੱਲੋਂ ਆਪਸੀ ਸਹਿਯੋਗ ਨਾਲ ਕੀਤੇ ਗਏ ਕੰਮਾਂ ਦਾ ਵਰਨਣ ਕਰਦਿਆਂ ਕਿਹਾ ਕਿ ਰੂਰਲ ਐਨ.ਜੀ.ਓ. ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਬਲਾਕ ਅਤੇ ਜਿਲ੍ਹਾ ਪੱਧਰੀ ਸੰਗਠਨ ਹੈ ਅਤੇ ਪੂਰੇ ਪੰਜਾਬ ਵਿੱਚ ਸਿਰਫ ਮੋਗਾ ਜਿਲ੍ਹਾ ਹੀ ਅਜਿਹਾ ਹੈ, ਜਿੱਥੇ ਪਿੰਡਾਂ ਦੀਆਂ ਕਲੱਬਾਂ ਸੰਗਠਿਤ ਹਨ ਅਤੇ ਇੱਕ ਪਲੇਟਫਾਰਮ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀਆਂ ਹਨ । ਉਹਨਾਂ ਦੱਸਿਆ ਕਿ ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਦੋ ਵਾਰ ਸਟੇਟ ਐਵਾਰਡ ਮਿਲ ਚੁੱਕਾ ਹੈ ਤੇ ਕਈ ਵਾਰ ਜਿਲ੍ਹਾ ਪ੍ਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਉਹਨਾਂ ਦੱਸਿਆ ਕਿ ਰੂਰਲ ਐਨ.ਜੀ.ਓ. ਜਿੱਥੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾ ਕੇ ਸਰਕਾਰ ਅਤੇ ਆਮ ਲੋਕਾਂ ਵਿੱਚ ਕੜੀ ਦਾ ਕੰਮ ਕਰ ਰਹੀ ਹੈ, ਉਥੇ ਬਹੁਤ ਸਾਰੇ ਆਪਣੇ ਗੈਰ ਸਰਕਾਰੀ ਪ੍ੋਜੈਕਟਾਂ ਰਾਹੀਂ ਵੀ ਹਜਾਰਾਂ ਲੋਕਾਂ ਨੂੰ ਲਾਭ ਪਹੁੰਚਾ ਚੁੱਕੀ ਹੈ । ਉਹਨਾਂ ਦੱਸਿਆ ਕਿ ਰੂਰਲ ਐਨ.ਜੀ.ਓ. ਨੇ ਅੱਜ ਤੱਕ ਕੋਈ ਸਰਕਾਰੀ ਫੰਡ ਮੱਦਦ ਵਜੋਂ ਨਹੀਂ ਲਿਆ ਬਲਕਿ ਆਪਣੀ ਆਮਦਨ ਅਤੇ ਦਾਨ ਰਾਹੀਂ ਇਕੱਤਰ ਪੈਸੇ ਨਾਲ ਲੋਕਾਂ ਦੀ ਮੱਦਦ ਕਰ ਰਹੀ ਹੈ। ਇਸ ਮੌਕੇ ਬਲਾਕ ਜਨਰਲ ਸਕੱਤਰ ਰਣਜੀਤ ਸਿੰਘ ਧਾਲੀਵਾਲ ਨੇ ਚੋਣ ਇਜਲਾਸ ਵਿੱਚ ਪਹੁੰਚੀਆਂ ਕਲੱਬਾਂ ਦੇ ਅਹੁਦੇਦਾਰਾਂ ਨੂੰ ਜੀ ਆਇਆਂ ਕਹਿੰਦਿਆਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਬਲਾਕ ਕਮੇਟੀ ਵੱਲੋਂ ਜਿਲ੍ਹਾ ਕਮੇਟੀ ਦੇ ਹਰ ਪ੍ੋਗਰਾਮ ਨੂੰ ਬੜੀ ਸ਼ਿੱਦਤ ਨਾਲ ਲਾਗੂ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਜਿਲ੍ਹਾ ਕਮੇਟੀ ਰਾਹੀਂ ਬਲਾਕ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਪ੍ੋਗਰਾਮ ਕਰਵਾਏ ਜਾਣਗੇ । ਉਹਨਾਂ ਪੁਰਾਣੀ ਬਲਾਕ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਕਮੇਟੀ ਦੀ ਚੋਣ ਕਰਵਾਉਣ ਦੇ ਅਧਿਕਾਰ ਜਿਲ੍ਹਾ ਕਮੇਟੀ ਨੂੰ ਦਿੱਤੇ। ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਹਾਜਰ ਅਹੁਦੇਦਾਰਾਂ ਤੋਂ ਨਵੇਂ ਨਾਵਾਂ ਦੀ ਮੰਗ ਕੀਤੀ, ਜਿਸ ਅਨੁਸਾਰ ਸਰਬਸੰਮਤੀ ਨਾਲ ਰਣਜੀਤ ਸਿੰਘ ਮਾੜੀ ਮੁਸਤਫਾ ਨੂੰ ਚੇਅਰਮੈਨ, ਅਵਤਾਰ ਸਿੰਘ ਘੋਲੀਆ ਨੂੰ ਸਰਪ੍ਸਤ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ ਨੂੰ ਮੁੱਖ ਸਲਾਹਕਾਰ, ਡਾ. ਬਲਰਾਜ ਸਿੰਘ ਰਾਜੂ ਸਮਾਲਸਰ ਨੂੰ ਪ੍ਧਾਨ, ਕੁਲਵਿੰਦਰ ਸਿੰਘ ਬਰਾੜ ਜੀਤਾ ਸਿੰਘ ਵਾਲਾ ਨੂੰ ਸੀ.ਮੀਤ ਪ੍ਧਾਨ, ਨੀਟਾ ਥਰਾਜ ਨੂੰ ਮੀਤ ਪ੍ਧਾਨ, ਗੁਰਤੇਜ ਸਿੰਘ ਰੋਡੇ ਨੂੰ ਜਨਰਲ ਸਕੱਤਰ, ਰਘਵੀਰ ਸਿੰਘ ਸਮਾਧ ਭਾਈ ਨੂੰ ਕੈਸ਼ੀਅਰ, ਅਮਰਜੀਤ ਸਿੰਘ ਚੰਨੂੰਵਾਲਾ ਨੂੰ ਜੱਥੇਬੰਦਕ ਸਕੱਤਰ, ਜਗਰੂਪ ਸਿੰਘ ਸਰੋਆ ਸਮਾਧ ਭਾਈ ਨੂੰ ਪ੍ੈਸ ਸਕੱਤਰ, ਹਰਮਿੰਦਰ ਸਿੰਘ ਕੋਟਲਾ ਰਾਏ ਕਾ ਨੂੰ ਆਡੀਟਰ ਅਤੇ ਮਨਦੀਪ ਕਟਾਰੀਆ ਲੰਡੇ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਚੁਣਿਆ ਗਿਆ । ਇਸ ਤੋਂ ਇਲਾਵਾ ਜਿੰਦਰ ਗਿੱਲ ਅਤੇ ਲਖਵਿੰਦਰ ਸਿੰਘ ਘੋਲੀਆ ਕਲਾਂ, ਮਲਕੀਤ ਸਿੰਘ ਘੋਲੀਆ ਖੁਰਦ, ਰਾਕੇਸ਼ ਬਿਟਾ, ਦੀਪਕ ਅਰੋੜਾ, ਰਜਨੀਸ਼ ਕੁਮਾਰ, ਕੁਲਜੀਤ ਸਿੰਘ ਬਰਾੜ ਅਤੇ ਅਮਰੀਕ ਸਿੰਘ ਸਮਾਲਸਰ, ਬਲਜਿੰਦਰ ਸਿੰਘ ਜੀ ਟੀ ਬੀ ਗੜ੍ਹ, ਗੁਰਦਰਸ਼ਨ ਸਿੰਘ ਰੋਡੇ, ਇਕਬਾਲ ਖਾਂ, ਜਸਵੀਰ ਸਿੰਘ, ਅਵਤਾਰ ਸਿੰਘ ਅਤੇ ਜਗਦੇਵ ਸਿੰਘ ਸਮਾਧ ਭਾਈ, ਗੁਰਪ੍ੀਤ ਸਿੰਘ ਲੰਡੇ, ਕੁਲਵਿੰਦਰ ਬਰਾੜ ਜੀਤਾ ਸਿੰਘ ਵਾਲਾ, ਗੁਰਚਰਨ ਸਿੰਘ ਕੋਟਲਾ, ਗੋਬਿੰਦ ਸਿੰਘ, ਬਲਜੀਤ ਸਿੰਘ ਅਤੇ ਬਲਜਿੰਦਰ ਸਿੰਘ ਚੰਨੂੰਵਾਲਾ, ਸਰਬਜੀਤ ਥਰਾਜ, ਮੇਹਰ ਸਿੰਘ ਬਾਘਾ ਪੁਰਾਣਾ ਅਤੇ ਰੇਸ਼ਮ ਸਿੰਘ ਮਾੜੀ ਮੁਸਤਫਾ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ । ਚੋਣ ਤੋਂ ਬਾਅਦ ਨਵੀਂ ਕਮੇਟੀ ਨੇ ਪ੍ਧਾਨ ਡਾ. ਬਲਰਾਜ ਸਿੰਘ ਰਾਜੂ ਦੀ ਅਗਵਾਈ ਵਿੱਚ ਇਮਾਨਦਾਰੀ ਅਤੇ ਦਨਦੇਹੀ ਨਾਲ ਸਮਾਜ ਸੇਵੀ ਕੰਮ ਕਰਨ ਦੀ ਸਹੁੰ ਚੁੱਕੀ ਅਤੇ ਜਿਲ੍ਹਾ ਕਮੇਟੀ ਵੱਲੋਂ ਨਵੀਂ ਬਲਾਕ ਕਮੇਟੀ ਨੂੰ ਵਧਾਈ ਦਿੱਤੀ ਗਈ ।