29 ਜਨਵਰੀ ਨੂੰ ਭਾਰਤ ਬੰਦ, ਬਹੁਜਨ ਕ੍ਰਾਂਤੀ ਮੋਰਚਾ ਵਲੋਂ ਸਮਰਥਨ ਦੀ ਅਪੀਲ

ਮੋਗਾ, 19 ਜਨਵਰੀ (ਜਸ਼ਨ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਐਨ.ਆਰ.ਸੀ. ਅਤੇ ਸੀ.ਏ.ਏ. ਦਾ ਬਿਲ ਪਾਸ ਕਰਨ ਤੋਂ ਬਾਅਦ ਜਿਥੇ ਦੇਸ਼ ਭਰ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਇਸ ਦਾ ਵਿਰੋਧ ਹੋ ਰਿਹਾ ਹੈ। ਇਸੇ ਵਿਰੋਧ ਤਹਿਤ 29 ਜਨਵਰੀ ਨੂੰ ਭਾਰਤ ਬੰਦ ਦੀ ਕਾਲ ਦੌਰਾਨ ਮੋਗਾ ਪੂਰਨ ਤੌਰ ’ਤੇ ਬੰਦ ਰਹੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਵਲੋਂ ਜਿਲ੍ਹੇ ਭਰ ਵਿਚ ਮੀਟਿੰਗਾ ਦਾ ਸਿਲਸਿਲਾ ਜਾਰੀ ਹੈ ਅੱਜ ਵੱਖ-ਵੱਖ ਜਗਾਂਵਾ ਤੇ ਮੀਟਿੰਗਾਂ ਕਰਨ ਉਪਰੰਤ ਇੰਨ੍ਹਾਂ ਆਗੂਆਂ ਵਲੋਂ ਸਥਾਨਕ ਨਿੳੂ ਟਾੳੂਨ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਭਾਵਾਧਸ ਦੇ ਸੂਬਾ ਪ੍ਰਧਾਨ ਵੀਰਭਾਨ ਦਾਨਵ ਅਤੇ ਬਹੁਜਨ ਕ੍ਰਾਂਤੀ ਮੋਰਚਾ ਦੇ ਆਗੂ ਧਰਮਿੰਦਰ ਸਿੰਘ ਨੇ ਦੱਸਿਆ ਕਿ ਨਾਗਰਿਕਤਾ ਸੰਸ਼ੋਧਨ ਐਕਟ ਦੇ ਖਿਲਾਫ਼ ਹੁਣ ਬਹੁਜਨ ਕ੍ਰਾਂਤੀ ਮੋਰਚਾ ਨੇ ਆਰ-ਪਾਰ ਦੀ ਲੜ੍ਹਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਸ਼ਹਿਰ ’ਚ ਸੀ.ਏ.ਏ. ਦੇ ਸਮਰਥਨ ’ਚ ਕੱਢੀ ਗਈ ਤਿਰੰਗਾ ਯਾਤਰਾ ਦਾ ਜਵਾਬ ਦੇਣ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬੰਦ ਨੂੰ ਪੂਰਨ ਰੂਪ ’ਚ ਸਫਲ ਬਣਾ ਕੇ ਕੇਂਦਰ ਸਰਕਾਰ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਕਰਾਉਣਾ ਹੈ ਤਾਂਕਿ ਕਿਸੇ ਦੱਬੇ-ਕੁਚਲੇ ਦੀ ਅਵਾਜ ਮੋਦੀ ਸਰਕਾਰ ਦਬਾਉਣ ਦੀ ਹਿੰਮਤ ਨਾ ਕਰ ਸਕੇ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਜੋ ਦੇਸ਼ ਨੂੰ ਵੰਡਣ ਲਈ ਜੋ ਨੀਤੀਆਂ ਨੂੰ ਥੋਪਣਾ ਦੇਸ਼ ਵਾਸੀਆਂ ’ਤੇ ਚਾਹੁੰਦੀ ਹੈ ਉਸਦਾ ਸ਼ਹਿਰ ਦੀ ਵੱਖ-ਵੱਖ ਸੰਸਥਾਵਾਂ ਮੁੰਹ ਤੋੜ ਜਵਾਬ ਦੇਣਗੀਆਂ। ਇਸ ਮੀਟਿੰਗ ’ਚ ਹਰਬੰਸ ਸਾਗਰ, ਸੌਮਨਾਥ ਚੌਂਬੜ ਪ੍ਰਧਾਨ, ਸੇਵਕ ਰਾਮ ਫ਼ੌਜੀ ਜਨਰਲ ਸਕੱਤਰ ਮਿੳੂਂਸਪਲ ਇੰਪਰਾਲਈਜ਼ ਫ਼ੈਡਰੇਸ਼ਨ, ਸਤਪਾਲ ਅੰਜਾਨ ਚੇਅਰਮੈਨ, ਰਾਜੇਸ਼ ਬੌਹਤ, ਸੁਰੇਸ਼ ਕਰੋਤੀਆਂ ਚੇਅਰਮੈਨ, ਦਰਸ਼ਨ ਸਿੰਘ ਡਗਰੂ, ਹਰਵਿੰਦਰ ਸਿੰਘ ਬਿੱਟੂ ਅਤੇ ਅਮਜਦ ਹੁਸੈਨ ਆਦਿ ਹਾਜ਼ਰ ਸਨ।