ਮਗਨਰੇਗਾ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਰਕਸ਼ਾਪ ਤੇ ਐਵਾਰਡ ਵੰਡ ਸਮਾਰੋਹ ਦਾ ਆਯੋਜਨ: ਤਿ੍ਰਪਤ ਬਾਜਵਾ

ਚੰਡੀਗੜ੍ਹ, 17 ਜਨਵਰੀ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਪੰਚਇਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਦ ਹਦਾਇਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਗ੍ਰਾਂਟਾਂ, ਵੱਖ ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਦਿੱਤਾ ਜਾਂਦਾ ਇੱਕ ਇੱਕ ਪੈਸਾ ਪਿੰਡਾਂ ਦੇ ਵਿਕਾਸ ’ਤੇ ਲੱਗਣਾ ਯਕੀਨੀ ਬਣਾਇਆ ਜਾਵੇ।ਅੱਜ ਇੱਥੇ ਮਗਨਰੇਗਾ ਸਕੀਮ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਲਾਈ ਗਈ ਵਰਕਸਾਪ ਤੇ ਐਵਾਰਡ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਅਫਸਰ ਜਾ ਮੁਲਾਜ਼ਮ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹੇਰਾਫੇਰੀ ਅਤੇ ਰਿਸ਼ਵਤਖੋਰੀ ਕਰਦਾ ਪਾਇਆ ਗਿਆ ਤਾਂ ਉਸ ਦੀ ਕੋਈ ਸਿਫਾਰਸ਼ ਨਹੀਂ ਮੰਨੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਆਸ ਜਤਾਈ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਭਾਲਈ ਲਈ ਹਰ ਸਕੀਮ ਅਤੇ ਪ੍ਰੋਗਰਾਮ ਪੂਰੀ ਤਨਦੇਹੀ ਅਤੇ ਪਾਰਦਰਸ਼ਤਾ ਨਾਲ ਚਲਾਏ ਜਾਣਗੇ ਤਾਂ ਜੋ ਸੂਬੇ ਦੇ ਹਰ ਪਿੰਡ ਦੇ ਲੋਕਾਂ ਨੂੰ ਹਰ ਸਕੀਮ ਅਤੇ ਪ੍ਰੋਗਰਾਮ ਦਾ ਪੂਰਾ ਲਾਭ ਮਿਲ ਸਕੇ।ਇਸ ਮੌਕੇ ਵਿੱਤੀ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਵਿਭਾਗ ਵਲੋਂ ਅੱਜ ਮਗਨਰੇਗਾ ਅਧੀਨ ਸਾਲ 2019-20 ਦੀ ਪ੍ਰਗਤੀ ਅਤੇ 2020-21 ਦੌਰਾਨ  ਸਬੰਧੀ ਵਰਕਸਾਪ ਦਾ ਆਯੋਜਨ  ਕੀਤਾ ਗਿਆ, ਜਿਸ ਵਿਚ ਸੂਬੇ ਭਰ ਤੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਇਸ ਵਰਕਸਾਪ ਵਿੱਚ ਸੰਯੁਕਤ ਸਕੱਤਰ, ਪੇਂਡੂ ਵਿਕਾਸ ਮੰਤਰਾਲਾ ਨਵੀਂ ਦਿੱਲੀ ਰੋਹਿਤ ਕੁਮਾਰ, ਆਈ.ਏ.ਐੱਸ. ਵੱਲੋਂ ਮਗਨਰੇਗਾ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਨੁਕਤੇ ਸਾਂਝੇ ਕੀਤੇ ਗਏ।ਸ੍ਰੀਮਤੀ ਤਨੂੰ ਕਸ਼ਿਅਪ, ਸੰਯੁਕਤ ਵਿਕਾਸ ਕਮਿਸਨਰ ਵੱਲੋਂ ਮਗਨਰੇਗਾ ਸਕੀਮ ਅਧੀਨ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾ ਸਬੰਧੀ ਪੇਸ਼ਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਉਨ੍ਹਾਂ ਨੇ ਅਗਲੇ ਸਾਲ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਛੱਪੜਾਂ ਦੀ ਸਫਾਈ ਅਤੇ ਸੌਲਿਡ ਵੇਸਟ ਪ੍ਰਬੰਧਨ ਬਾਰੇ ਵੀ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਪੇਂਡੂ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ ਨੇ ਮਗਨਰੇਗਾ, ਰੁ-ਅਰਬਨ, ਪੀ.ਐਮ.ਏ.ਵਾਈ.ਜੀ ਅਤੇ ਐੱਸ. ਆਰ. ਐਲ. ਐਮ, ਅਧੀਨ ਕੀਤੇ ਗਏ ਕੰਮਾਂ ਲਈ ਵਧੀਆ ਕਾਰਗੁਜਾਰੀ ਵਾਲੇ ਜ਼ਿਲ੍ਹਿਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪੀ ਐੱਸ.ਆਰ.ਐਲ.ਐਮ ਸਕੀਮ ਅਧੀਨ ਤਿਆਰ ਕੀਤੀ ਗਈ ਸਫਲਤਾ ਕਹਾਣੀਆਂ ਦੀ ਬੁਕਲੇਟ ਵੀ ਰਿਲੀਜ ਕੀਤੀ ਗਈ।ਇਨਾਮ ਹਾਸਿਲ ਕਰਨ ਵਾਲਿਆਂ ਵਿਚ ਏਕਤਾ ਸਵੈ ਸਹਾਇਤਾ ਸਮੂਹ, ਜ਼ਿਲ੍ਹਾ ਬਰਨਾਲਾ ਨੂੰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਾਲ 2019-20 ਦੌਰਾਨ ਆਪਣੀ ਉਪਜੀਵਿਕਾ ਸਬੰਧੀ ਸਕੀਮ ਦਾ ਭਰਪੂਰ ਲਾਭ ਉਠਾ ਕੇ ਇਸ ਮਿਸ਼ਨ ਦਾ ਮੰਤਵ ਪੂਰਾ ਕਰਨ ਲਈ ਉੱਘਾ ਯੋਗਦਾਨ ਪਾਉਣ ਬਦਲੇ, ਸੇਵਾ ਭਲਾਈ ਸਵੈ ਸਹਾਇਤਾ ਸਮੂਹ, ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਾਲ 2019-20 ਦੌਰਾਨ ਆਪਣੀ ਉਪਜੀਵਿਕਾ ਸਬੰਧੀ ਇਸ ਸਕੀਮ ਦਾ ਭਰਪੂਰ ਲਾਭ ਉਠਾ ਕੇ ਇਸ ਮਿਸ਼ਨ ਦਾ ਮੰਤਵ ਪੂਰਾ ਕਰਨ ਲਈ ਉੱਘਾ ਯੋਗਦਾਨ ਪਾਉਣ ਬਦਲੇ, ਤਮੰਨਾ ਭਲਾਈ ਸਵੈ ਸਹਾਇਤਾ ਸਮੂਹ, ਜ਼ਿਲ੍ਹਾ ਪਟਿਆਲਾ ਨੂੰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਾਲ 2019-20 ਦੌਰਾਨ ਆਪਣੀ ਉਪਜੀਵਿਕਾ ਸਬੰਧੀ ਇਸ ਸਕੀਮ ਦਾ ਭਰਪੂਰ ਲਾਭ ਉਠਾ ਕੇ ਇਸ ਮਿਸ਼ਨ ਦਾ ਮੰਤਵ ਪੂਰਾ ਕਰਨ ਬਦਲੇ ਅਤੇ ਜ਼ਿਲ੍ਹਾ ਬਠਿੰਡਾ ਨੂੰ ਸਿਆਮਾ ਪ੍ਰਸ਼ਾਦ ਮੁਖਰਜੀ ਰੂ-ਆਰਬਨ ਮਿਸ਼ਨ ਅਧੀਨ ਸਾਲ 2018-19 ਦੌਰਾਨ ਕਲੱਸਟਰ ਧਪਾਲੀ ਵਿੱਚ ਸਭ ਤੋਂ ਪਹਿਲਾਂ ਰੁ-ਅਰਬਨ ਸੌਫਟ ਦੀ ਪੀ.ਐਫ.ਐਮ.ਐਸ. ਨਾਲ ਏਕੀਕਰਨ ਕਰਨ ਬਦਲੇ ਇਨਾਮ ਦੇ ਕੇ ਨਿਵਾਜਿਆ ਗਿਆ। ਇਸ ਤੋਂ ਇਲਾਵਾ ਕਲੱਸਟਰ ਫਤਿਹਗੜ ਚੂੜੀਆਂ, ਜ਼ਿਲਾ ਗੁਰਦਾਸਪੁਰ ਨੂੰ ਸ਼ਿਆਮ ਪ੍ਰਸਾਦ ਮੁਖਰਜੀ ਰੂ-ਅਰਬਨ ਮਿਸ਼ਨ ਅਧੀਨ ਸਾਲ 2018-19 ਦੌਰਾਨ ਰਾਜ ਵਿੱਚੋਂ ਵਧੀਆ ਕਾਰਗੁਜ਼ਾਰੀ ਲਈ, ਜ਼ਿਲਾ ਫ਼ਰੀਦਕੋਟ ਨੂੰ ਪੀ.ਐੱਮ.ਏ.ਵਾਈ.-ਜੀ ਅਧੀਨ ਸਾਲ 2018-19 ਦੌਰਾਨ ਰਾਜ ਵਿੱਚ ਮਕਾਨ ਬਣਾਉਣ ਦਾ 100% ਟੀਚਾ ਪੂਰਾ ਕਰਕੇ ਰਾਜ ਵਿੱਚ ਪਹਿਲੇ ਸਥਾਨ ’ਤੇ ਆਉਣ ਲਈ ਇਨਾਮ ਦੇ ਕੇ ਸਨਮਾਨਿਆ ਗਿਆ।ਜ਼ਿਲਾ ਫਤਿਹਗੜ ਸਾਹਿਬ ਨੂੰ ਮਨਰੇਗਾ ਅਧੀਨ ਸਾਲ 2018-19 ਦੌਰਾਨ ਰਾਜ ਵਿੱਚੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲੇ ਵਜੋਂ, ਜ਼ਿਲਾ ਮਾਨਸਾ ਨੂੰ ਰਾਜ ਵਿੱਚ ਸਾਲ 2018-19 ਲਈ ਐਮ.ਜੀ.ਐਨ.ਆਰ.ਈ.ਜੀ.ਐਸ ਅਧੀਨ ਜ਼ਿਲੇ ਵਿਚੋਂ ਇਨੋਵੇਟਿਵ ਕਨਵਰਜੈਂਸ ਗਤੀਵਿਧੀਆਂ ਲਈ ਮਨਰੇਗਾ ਸਮਾਗਮ ਦੇ ਅੰਤ ਵਿਚ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਅਤੇ ਡਿਪਟੀ ਡਾਇਰੈਕਟਰ ਹਰਦਿਆਲ ਸਿੰਘ ਚੱਠਾ ਨੇ ਵਰਕਸਾਪ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।